ਗਲਵਾਨ ਘਾਟੀ 'ਚ ਭਾਰਤ-ਚੀਨ ਸੰਘਰਸ਼ ਦੇ 365 ਦਿਨਾਂ ਦੀ ਰਿਪੋਰਟ 365 ਸਕਿੰਟਾਂ 'ਚ
ਪਿਛਲੇ ਸਾਲ 15 ਜੂਨ ਨੂੰ ਲੱਦਾਖ ਸਥਿਤ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਾ ਟਾਕਰਾ ਹੋਇਆ ਸੀ। 40 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਹੋਈ ਹਿੰਸਾ ਵਿੱਚ ਜਿੱਥੇ ਭਾਰਤ ਨੇ ਆਪਣੇ 20 ਸੈਨਿਕ ਗੁਆਏ ਉੱਥੇ ਹੀ ਚੀਨ ਨੇ ਵੀ 4 ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਰਾਤੋ ਰਾਤ ਗਲਵਾਨ ਘਾਟੀ ਦਾ ਇਲਾਕਾ ਇੱਕ ਕੌਮਾਂਤਰੀ ਹੌਟ ਸਪੌਟ ਦੇ ਰੂਪ ਵਿੱਚ ਦੇਖਿਆ ਜਾਣ ਲੱਗਾ। ਇਸ ਇਤਿਹਾਸਕ ਘਟਨਾ ਤੋਂ ਬਾਅਦ ਦੋਹਾਂ ਮੁਲਕਾਂ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਅਜਿਹੇ ਕਦਮ ਚੁੱਕੇ ਜਿਸ ਦਾ ਅਸਰ ਅੱਜ ਵੀ ਮਹਿਸੂਸ ਹੁੰਦਾ ਹੈ। ਗਲਵਾਨ ਘਾਟੀ ਦੇ ਟਕਰਾਅ ਤੋਂ ਲੈ ਕੇ ਹੁਣ ਤੱਕ ਗੁਜਰੇ 365 ਦਿਨਾਂ ਦੀਆਂ ਘਟਨਾਵਾਂ ਬਾਰੇ 365 ਸਕਿੰਟਾਂ ਵਿੱਚ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ।