ਕੈਨੇਡਾ ਵਿੱਚ ਰਹਿੰਦੀਆਂ ਮੁਸਲਮਾਨ ਔਰਤਾਂ ਦੇ ਮਨਾਂ ਵਿੱਚ ਕਿਉਂ ਹੈ ਡਰ

ਵੀਡੀਓ ਕੈਪਸ਼ਨ, ਕੈਨੇਡਾ ’ਚ ਰਹਿਣ ਵਾਲੀਆਂ ਮੁਸਲਿਮ ਔਰਤਾਂ ਜੋ ਹਿਜਾਬ ਪਾਉਂਦੀਆਂ ਹਨ, ਇਸਲਾਮੋਫ਼ੋਬੀਆ ’ਤੇ ਕੀ ਬੋਲੀਆਂ

ਕੈਨੇਡਾ ’ਚ ਕੁਝ ਦਿਨਾਂ ਪਹਿਲਾਂ ਪਾਕਿਸਤਾਨੀ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਹੋਇਆ ਸੀ।

ਓਨਟਾਰਿਓ ਸੂਬੇ ’ਚ 20 ਸਾਲਾਂ ਸ਼ਖ਼ਸ ਨੇ ਉਨ੍ਹਾਂ ਨੂੰ ਆਪਣੇ ਟਰੱਕ ਨਾਲ ਰੌਂਦ ਦਿੱਤਾ। ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਇਸਲਾਮੋਫ਼ੋਬੀਆ ’ਤੇ ਬਹਿਸ ਗਰਮਾ ਗਈ ਹੈ।

ਬੀਬੀਸੀ ਨੇ ਹਿਜਾਬ ਪਾਉਣ ਵਾਲੀਆਂ ਕੁਝ ਮੁਸਲਮਾਨ ਔਰਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਕੈਨੇਡਾ 'ਚ ਰਹਿਣ ਦੇ ਤਜਰਬੇ ਬਾਰੇ ਪੁੱਛਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)