ਕੋਰੋਨਾਵਾਇਰਸ: ਬੇਵਸ ਮਾਂ ਦੇ ਪੈਰਾਂ 'ਚ ਜਵਾਨ ਪੁੱਤ ਦੀ ਲਾਸ਼, ਕੀ ਹੈ ਪੂਰਾ ਮਾਮਲਾ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਬੇਵਸ ਮਾਂ ਦੇ ਪੈਰਾਂ 'ਚ ਜਵਾਨ ਪੁੱਤ ਦੀ ਲਾਸ਼, ਕੀ ਹੈ ਪੂਰਾ ਮਾਮਲਾ

ਵਾਰਾਣਸੀ ਦੀ ਇਹ ਤਸਵੀਰ ਬੀਤੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਈ-ਰਿਕਸ਼ੇ ’ਤੇ ਬੈਠੀ ਇੱਕ ਬੇਵਸ ਮਾਂ ਹੈ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਉਨ੍ਹਾਂ ਦਾ ਪੁੱਤਰ, ਜਿਸਦੇ ਸਾਹ ਰੁੱਕ ਚੁੱਕੇ ਹਨ। ਜੋਨਪੁਰ ਦੇ ਅਹਿਰੋਲੀ ਦੀ ਰਹਿਣ ਵਾਲੀ ਚੰਦਰਕਲਾ ਸਿੰਘ ਨੇ ਆਪਣੇ ਪੁੱਤਰ ਨੂੰ ਬਚਾਉਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਪਰ ਬਚਾ ਨਹੀਂ ਸਕੀ।

ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ਦਾ ਹੈ। ਸੋਮਵਾਰ ਨੂੰ ਉਹ ਆਪਣੇ 29 ਸਾਲਾ ਮੁੰਡੇ ਦਾ ਇਲਾਜ ਕਰਵਾਉਣ ਲਈ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਹਸਪਤਾਲ ਪਹੁੰਚੀ ਸੀ। ਜਿੱਥੇ ਇਲਾਜ ਨਾ ਹੋਣ ਕਰਕੇ ਉਨ੍ਹਾਂ ਦੇ ਪੁੱਤ ਦੀ ਜਾਨ ਚਲੀ ਗਈ।

ਵੀਡੀਓ- ਜੋਨਪੁਰ ਤੋਂ ਆਦਿੱਤਿਆ ਭਰਦਵਾਜ ਅਤੇ ਵਾਰਾਣਸੀ ਤੋਂ ਨੀਲਾਂਬੁਜ

ਐਡੀਟਿੰਗ- ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)