ਡੂੰਘੇ ਖੂਹਾਂ ਤੇ ਭਾਰੀ ਘੜਿਆਂ ਦੀਆਂ ਮਾਰੀਆਂ ਬੀਬੀਆਂ ਲਈ ਵਰਦਾਨ ਬਣ ਰਹੇ ਘੁੰਮਦੇ ਡੱਬੇ
ਸਦੀਆਂ ਤੋਂ ਪਾਕਿਸਤਾਨ ਦੇ ਥਰ ਦੇ ਲੋਕਾਂ ਕੋਲ ਪਾਣੀ ਦੇ ਦੋ ਹੀ ਸਰੋਤ ਹਨ, ਜ਼ਮੀਨੀ ਪਾਣੀ ਜਾਂ ਫਿਰ ਬਾਰਿਸ਼... ਇੱਥੇ ਅਕਸਰ ਔਰਤਾਂ ਜ਼ਮੀਨ ਵਿੱਚ 250 ਤੋਂ 400 ਫੁੱਟ ਡੂੰਘੇ ਖੂਹਾਂ ਤੋਂ ਪਾਣੀ ਖਿੱਚ ਕੇ ਕੱਢਦੀਆਂ ਹਨ ਤੇ ਦੂਰ-ਦੁਰਾਡੇ ਆਪਣੇ ਘਰਾਂ ਤੱਕ ਲੈ ਜਾਂਦੀਆਂ ਹਨ।
ਪਰ ਹੁਣ ਹਾਲਾਤ ਬਦਲ ਰਹੇ ਹਨ। ਪਾਣੀ ਦੇ ਇਹ ਘੁੰਮਦੇ ਹੋਏ ਡੱਬੇ ਇਸ ਇਲਾਕੇ ਵਿੱਚ ਬਦਲਾਅ ਦੀ ਨਿਸ਼ਾਨੀ ਹੈ।
ਰਿਪੋਰਟ- ਸ਼ੁਮਾਇਲਾ ਖ਼ਾਨ