ਪਿੰਡ ਦੇ ਨੌਜਵਾਨਾਂ ਨੇ ਕਿਵੇਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਬਣਾਈਆਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ
ਵਾਢੀ ਦੀ ਰੁੱਤ ਵਿੱਚ ਪੱਕੀ ਫਸਲ ਨੂੰ ਅੱਗ ਲੱਗਣ ਨਾਲ ਫਸਲਾਂ ਦੇ ਨੁਕਸਾਨ ਹੋਣ ਦੀਆਂ ਖਬਰਾਂ ਅਕਸਰ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ।
ਇਸ ਸਮੱਸਿਆ ਦੇ ਹੱਲ ਲਈ ਬਰਨਾਲਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਦੇ ਨੌਜਵਾਨਾਂ ਨੇ ਨਿਵੇਕਲੇ ਯਤਨ ਆਪਣੇ ਤੌਰ ’ਤੇ ਸ਼ੁਰੂ ਕੀਤੇ ਹਨ।
ਸਮਾਜਿਕ ਚੇਤਨਾ ਲਹਿਰ ਹੇਠਾਂ ਇਨ੍ਹਾਂ ਨੌਜਵਾਨਾਂ ਵੱਲੋਂ ਮਿੰਨੀ ਫਾਇਰ ਬ੍ਰਿਗੇਡ ਗੱਡੀਆਂ ਤਿਆਰ ਕੀਤੀਆਂ ਗਈਆਂ ਹਨ।
ਸ਼ੁਰੂਆਤ ’ਚ ਇੰਨਾਂ ਗੱਡੀਆਂ ਦੀ ਗਿਣਤੀ 4 ਸੀ ਜੋ ਹੁਣ ਵੱਧ ਕੇ 9 ਹੋ ਗਈ ਹੈ।
ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸ਼ੁਭਮ ਕੌਲ