ਅੰਬੇਡਕਰ ਦਲਿਤਾਂ ਨੂੰ ਪਹਿਲਾਂ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ
''ਦਲਿਤ-ਦੱਬੇ ਕੁਚਲੇ ਜਾਂ ਅਛੂਤਾਂ'' ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਮੁਕਤੀ ਲਈ ਹਿੰਦੂ ਧਰਮ ਦਾ ਤਿਆਗ ਕਰਨਾ, ਇਹ ਡਾ. ਅੰਬੇਡਕਰ ਦੀ ਲੰਬੇ ਸਮੇਂ ਤੋਂ ਸੋਚ ਰਹੀ।
1956 ਵਿੱਚ ਬੁੱਧ ਧਰਮ ਅਪਨਾਉਣ ਤੋਂ ਪਹਿਲਾਂ, ਉਨ੍ਹਾਂ ਨੇ 1929 ਵਿੱਚ ਜਲਗਾਓਂ ਦੇ ''ਅਛੂਤਾਂ'' ਨੂੰ ਕਿਸੇ ਹੋਰ ਧਰਮ ਨੂੰ ਅਪਣਾਉਣ ਦੀ ਸਲਾਹ ਦਿੱਤੀ ਸੀ ਜੋ ਉਨ੍ਹਾਂ ਨੂੰ ਇਨਸਾਨ ਸਮਝੇ।
13 ਅਕਤੂਬਰ, 1935 ਨੂੰ ਮਹਾਰਾਸ਼ਟਰ ਦੇ ਯੋਲਾ ਵਿੱਚ ਇੱਕ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਬਦਕਿਸਮਤੀ ਨਾਲ ਮੈਂ ਇੱਕ ਹਿੰਦੂ ਅਛੂਤ ਵਜੋਂ ਪੈਦਾ ਹੋਇਆ ਸੀ। ਇਸ ਨੂੰ ਰੋਕਣਾ ਮੇਰੀ ਤਾਕਤ ਤੋਂ ਪਰੇ ਸੀ…ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਹਿੰਦੂ ਵਜੋਂ ਨਹੀਂ ਮਰਾਂਗਾ।"
ਰਿਪੋਰਟ- ਉਰਵਿਸ਼ ਕੋਠਾਰੀ, ਐਡਿਟ- ਸ਼ੁਭਮ ਕੌਲ