ਫ਼ੇਕ ਪੋਰਨ ਵੀਡੀਓ ਬਣਾਉਣ ਵਿੱਚ ਇਸਤੇਮਾਲ ਹੋ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ

ਵੀਡੀਓ ਕੈਪਸ਼ਨ, ਫ਼ੇਕ ਪੋਰਨ ਵੀਡੀਓ ਬਣਾਉਣ ਵਿੱਚ ਇਸਤੇਮਾਲ ਹੋ ਰਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ

ਇਹ ਤਕਨੀਕ ਕਿਸੇ ਵੱਡੇ ਮਸ਼ਹੂਰ ਵਿਅਕਤੀ ਦੀ ਹੁਬਹੂ ਕਾੱਪੀ ਬਣਾ ਸਕਦੀ ਹੈ। ਡੀਪਫੈਕ ਤਕਨੀਕ ਦੇ ਜ਼ਰੀਏ ਇਹ ਦੱਸਣਾ ਮੁਸ਼ਕਲ ਹੈ ਕਿ ਅਸਲੀ ਕੀ ਹੈ ਅਤੇ ਨਕਲੀ ਕੀ ਹੈ।

ਮਾਹਰ ਕਹਿੰਦੇ ਹਨ ਕਿ ਇਸ ਤਕਨਾਲੋਜੀ ਵਿਚ ਆਉਣ ਵਾਲੀਆਂ ਤਬਦੀਲੀਆਂ ਬੇਅੰਤ ਹੋਣਗੀਆਂ। ਇਹ ਤਕਨਾਲੋਜੀ ਬਣਾਉਣ ਵਾਲੇ ਲੋਕ ਕਹਿੰਦੇ ਹਨ ਕਿ ਇਸ ਦੇ ਜ਼ਰੀਏ ਅਸੀਂ ਉਨ੍ਹਾਂ ਮਰੇ ਹੋਏ ਲੋਕਾਂ ਨੂੰ ਦੁਬਾਰਾ ਦਿਖਾਉਣ ਦੇ ਯੋਗ ਹੋਵਾਂਗੇ, ਜਿਨ੍ਹਾਂ ਨੂੰ ਅਸੀਂ ਹੁਣ ਨਹੀਂ ਵੇਖ ਸਕਦੇ।

ਪਰ ਇਸ ਨਵੀਂ ਤਕਨਾਲੋਜੀ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪੋਰਨ ਸਮਗਰੀ ਬਣਾਉਣ ਲਈ 90% ਤੋਂ ਵੱਧ ਡੀਪਫੈਕ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)