ਕਹਾਣੀ, ਉਸ ਔਰਤ ਦੀ ਜਿਸ ਨੂੰ ਆਪਣੇ ਨਾਲ ਰੇਪ ਕਰਨ ਵਾਲੇ ਨਾਲ ਹੀ ਵਿਆਹ ਕਰਵਾਉਣਾ ਪਿਆ
ਭਾਰਤ 'ਚ ਬਲਾਤਕਾਰ ਲਈ ਸਖ਼ਤ ਸਜ਼ਾ ਹੈ, ਜਿਸ 'ਚ ਪੋਕਸੋ ਐਕਟ ਵੀ ਸ਼ਾਮਲ ਹੈ। ਇਸ ਐਕਟ ਤਹਿਤ ਬਲਾਤਕਾਰ ਲਈ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਪਰ ਕਈ ਮਾਮਲਿਆਂ ਵਿੱਚ ਰੇਪ ਪੀੜਤਾ ਨੂੰ ਰੇਪ ਦੇ ਮੁਲਜ਼ਮ ਨਾਲ ਹੀ ਵਿਆਹ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
ਇਸ ਮਜਬੂਰੀ ਦਾ ਕਾਰਨ ਕੀ ਹੈ, ਇਸ ਲਈ ਕਈ ਰੇਪ ਪੀੜਤਾਂ ਨਾਲ ਗੱਲਬਾਤ ਕੀਤੀ ਹੈ। ਪਿਛਲ਼ੇ ਕੁਝ ਸਾਲਾਂ ਵਿੱਚ ਕੁਝ ਜੱਜਾਂ ਨੇ ਵੀ ਅਜਿਹੇ ਬਿਆਨ ਦਿੱਤੇ ਜਿਸ ਨੂੰ ਕਥਿਤ ਤੌਰ 'ਤੇ ਰੇਪ ਮੁਲਜ਼ਮ ਨਾਲ ਪੀੜਤਾ ਦਾ ਵਿਆਹ ਕਰਨ ਨੂੰ ਉਤਸ਼ਾਹਤ ਕੀਤਾ ਗਿਆ।
ਇਸ ਵੀਡੀਓ ਵਿੱਚ ਇੱਕ ਅਜਿਹੇ ਹੀ ਜੋੜੇ ਨਾਲ ਅਸੀਂ ਗੱਲਬਾਤ ਕੀਤੀ ਹੈ ਪਰ ਪਛਾਣ ਲੁਕਾਉਣ ਲਈ ਨਾਂ ਬਦਲ ਦਿੱਤਾ ਗਿਆ ਹੈ।
ਰਿਪੋਰਟ- ਚਿੰਕੀ ਸਿਨਹਾ
ਵੀਡੀਓ- ਕਾਸ਼ਿਫ਼ ਸਿੱਦੀਕੀ