ਛੱਤੀਸਗੜ੍ਹ ਨਕਸਲ ਹਮਲਾ: 'ਸਾਡੇ ਪੁੱਤ ਨੇ ਦੇਸ ਦੀ ਸ਼ਾਨ ਲਈ ਆਪਣੀ ਪੱਗ ਤੱਕ ਲਾਹ ਦਿੱਤੀ'
ਛੱਡੀਸਗੜ੍ਹ ਦੇ ਬੀਜਾਪੁਰ ਵਿਖੇ ਹੋਏ ਮਾਓਵਾਦੀ ਹਮਲੇ ਵਿੱਚ 22 ਜਵਾਨ ਮਾਰੇ ਗਏ ਸਨ। ਇਸ ਤੋਂ ਇਲਾਵਾ 31 ਜ਼ਖਮੀ ਫੌਜੀਆਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਤਰਨ ਤਾਰਨ ਦੇ ਪਿੰਡ ਕਲੇਰ ਦੇ ਰਹਿਣ ਵਾਲੇ ਬਲਰਾਜ ਸਿੰਘ ਇਨ੍ਹਾਂ ਜ਼ਖਮੀ ਫੌਜੀਆਂ ਵਿੱਚੋਂ ਇੱਕ ਹਨ।
ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਦੇ ਪੱਗ ਬੰਨ੍ਹ ਕੇ ਜਾਨ ਬਚਾਈ ਪਰ ਪਰਿਵਾਰ ਨੂੰ ਇਸ ਬਾਰੇ ਬਾਅਦ ਵਿੱਚ ਪਤਾ ਲੱਗਿਆ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਸ਼ਾਹਨਵਾਜ਼