ਕਿਹੜੇ ਸਿਆਸੀ ਸੰਘਰਸ਼ਾਂ ’ਚੋਂ ਗੁਜ਼ਰਿਆ ਮਮਤਾ ਬੈਨਰਜੀ ਦਾ ਸਫ਼ਰ

'ਦੀਦੀ: ਦਿ ਅਨਟੋਲਡ ਮਮਤਾ ਬੈਨਰਜ਼ੀ' ਸਿਰਲੇਖ ਹੇਠ ਮਮਤਾ ਦੀ ਜੀਵਨੀ ਲਿਖਣ ਵਾਲੇ ਪੱਤਰਕਾਰ ਸੁਪਤਾ ਪਾਲ ਕਹਿੰਦੇ ਹਨ, "ਮਮਤਾ ਦੇਸ ਦੀ ਸਭ ਤੋਂ ਮਜ਼ਬੂਤ ਇਰਾਦੇ ਵਾਲੀਆਂ ਔਰਤ ਆਗੂਆਂ ਵਿੱਚੋਂ ਇੱਕ ਹਨ।''

ਮਮਤਾ ਦੇ ਸਿਆਸੀ ਸਫ਼ਰ ’ਤੇ ‘ਡੀਕੋਡਿੰਗ ਦੀਦੀ’ ਨਾਮ ਦੀ ਕਿਤਾਬ ਲਿਖਣ ਵਾਲੇ ਪੱਤਰਕਾਰ ਦੋਲਾ ਮਿੱਤਰ ਕਹਿੰਦੇ ਹਨ, ''ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ ‘ਦੀਦੀ’ ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜ਼ੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ ਦਾ ਹੀ ਕ੍ਰਿਸ਼ਮਾ ਹੈ।"

ਸਿਆਸੀ ਸਮੀਖਕ ਪ੍ਰੋਫ਼ੈਸਰ ਸਮੀਰਨ ਪਾਲ ਕਹਿੰਦੇ ਹਨ, "ਸਾਦਗੀ ਮਮਤਾ ਦੇ ਜੀਵਨ ਦਾ ਹਿੱਸਾ ਰਹੀ ਹੈ। ਸਫ਼ੇਦ ਸਾੜੀ ਅਤੇ ਹਵਾਈ ਚੱਪਲ ਨਾਲ ਉਨ੍ਹਾਂ ਦਾ ਨਾਤਾ ਟੁੱਟਿਆ ਨਹੀਂ। ਚਾਹੇ ਉਹ ਕੇਂਦਰ ਵਿੱਚ ਮੰਤਰੀ ਹੋਣ ਜਾਂ ਮਹਿਜ਼ ਸਾਂਸਦ।"

ਆਓ ਜਾਣੀਏ ਮਮਤਾ ਬੈਨਰਜੀ ਦੇ ਸਿਆਸੀ ਸਫ਼ਰ ਬਾਰੇ।

ਰਿਪੋਰਟ- ਪ੍ਰਭਾਕਰ ਮਣੀ ਤਿਵਾਰੀ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)