ਲਿਬਨਾਨ ਸੰਕਟ: ਗਰੀਬੀ ’ਚ ਡੁੱਬਦੇ ਲਿਬਨਾਨ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਹਨ

ਵੀਡੀਓ ਕੈਪਸ਼ਨ, ਲਿਬਨਾਨ ਸੰਕਟ: ਗਰੀਬੀ ’ਚ ਡੁੱਬਦੇ ਲਿਬਨਾਨ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਹਨ

ਲਿਬਨਾਨ ਬੀਤੇ ਕਈ ਦਹਾਕਿਆਂ ਵਿੱਚ ਸਭ ਤੋਂ ਖ਼ਰਾਬ ਆਰਥਿਕ ਹਾਲਾਤ ਤੋਂ ਗੁਜ਼ਰ ਰਿਹਾ ਹੈ।

ਪਿਛਲੇ ਇੱਕ ਸਾਲ ਵਿੱਚ ਹੀ ਇੱਥੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੀਮਤ ਚਾਰ ਗੁਣਾ ਵੱਧ ਗਈ ਹੈ ਜਦਕਿ ਲੋਕਾਂ ਦੀ ਇਨਕਮ ਪਹਿਲਾਂ ਵਾਂਗ ਹੀ ਹੈ।

ਦੇਸ਼ ਦੀ ਅੱਧੇ ਤੋਂ ਜ਼ਿਆਦਾ ਆਬਾਦੀ ਹੁਣ ਗਰੀਬ ਮੰਨੀ ਜਾ ਰਹੀ ਹੈ। ਵੱਧਦੀ ਮਹਿੰਗਾਈ ਨੇ ਲੋਕਾਂ ਨੂੰ ਸੜਕਾਂ ’ਤੇ ਲਿਆ ਦਿੱਤਾ ਹੈ।

ਬੀਤੇ ਇੱਕ ਸਾਲ ਤੋਂ ਲੇਬਨਾਨ ਕੋਵਿਡ ਨਾਲ ਵੀ ਜੂਝ ਰਿਹਾ ਹੈ। ਬੰਦਰਗਾਹ ’ਤੇ ਹੋਏ ਧਮਾਕੇ ਨੇ ਵੀ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਵਿੱਚ 190 ਲੋਕਾਂ ਦੀ ਜਾਨ ਚਲੀ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)