ਵਿਸ਼ਵ ਜੰਗ ਦਾ ਜਾਂਬਾਜ਼ ਸਿੱਖ ਪਾਇਲਟ, ਯੂਕੇ ਵਿੱਚ ਲੱਗ ਰਿਹਾ ਹੈ ਬੁੱਤ
ਫ਼ਲਾਇੰਗ ਸਿੱਖ ਵਜੋਂ ਜਾਣੇ ਗਏ ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਨੇ ਪਹਿਲੀ ਵਿਸ਼ਵ ਜੰਗ ਵਿੱਚ ਲੜਾਕੂ ਜਹਾਜ਼ ਉਡਾਏ ਸਨ।
ਹੁਣ ਸਦੀਆਂ ਬਾਅਦ, ਇਸ ਜੰਗੀ ਨਾਇਕ ਦਾ ਬੁੱਤ ਸਾਊਥਹੈਂਪਟਨ ’ਚ ਲਗਾਇਆ ਜਾ ਰਿਹਾ ਹੈ।
ਭਾਰਤੀ ਭਾਈਚਾਰਾ ਹੈਰਾਨ ਹੈ ਕਿ ਦੋ ਵਿਸ਼ਵ ਜੰਗਾਂ ਵਿੱਚ ਆਪਾ ਵਾਰਨ ਵਾਲਿਆਂ ਲਈ ਪਹਿਲਾਂ ਹੀ ਕੋਈ ਯਾਦਗਰ ਕਿਉਂ ਨਹੀਂ ਬਣਾਈ ਗਈ।
ਸਿੱਖ ਭਾਈਚਾਰੇ ਨੇ 15 ਮਾਰਚ ਨੂੰ ਸਿਟੀ ਕਾਉਂਸਲ ਨਾਲ ਯੋਜਨਾ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਸੀ। ਉਨ੍ਹਾਂ ਨੂੰ ਉਮੀਦ ਹੈ ਕਿ 2023 ਦੀ ਬਸੰਤ ਰੁੱਤ ਆਉਣ ਤੱਕ ਬੁੱਤ ਸਥਾਪਿਤ ਹੋ ਜਾਵੇਗਾ।