ਪਾਕਿਸਤਾਨ 'ਚ ਭੰਗ ਦੇ ਬੂਟਿਆਂ ਤੋਂ ਬਣੀ ਜੀਂਸ ਦੀ ਖ਼ਾਸੀਅਤ ਕੀ ਹੈ

ਵੀਡੀਓ ਕੈਪਸ਼ਨ, ਭੰਗ ਦੇ ਬੂਟਿਆਂ ਤੋਂ ਬਣੀ ਜੀਂਸ ਦੀ ਪੈਂਟ ਦੀ ਖ਼ਾਸੀਅਤ ਕੀ ਹੈ

ਇਹ ਜੀਂਸ ਜੰਗਲੀ ਭੰਗ ਦੇ ਬੂਟਿਆਂ ਤੋਂ ਬਣੀ ਹੈ। ਪਾਕਿਸਤਾਨ ’ਚ ਪਹਿਲੀ ਵਾਰ ਇਸ ਤਰ੍ਹਾਂ ਦੀ ਜੀਂਸ ਤਿਆਰ ਕੀਤੀ ਗਈ ਹੈ। ਯੂਨੀਵਰਸਿਟੀ ਆਫ਼ ਐਗਰੀਕਲਚਰ ਫੈ਼ਸਲਾਬਾਦ (UAF) ਦੇ ਟੈਕਸਟਾਈਲ ਇੰਜਨੀਅਰਿੰਗ ਵਿਭਾਗ ਨੇ ਇਹ ਜੀਂਸ ਬਣਾਈ ਹੈ।

ਕਪਾਹ ਤੋਂ ਨਿਕਲਣ ਵਾਲਾ ਧਾਗਾ ਨਰਮ ਹੁੰਦਾ ਹੈ ਜਦਕਿ ਭੰਗ ਤੋਂ ਨਿਕਲਣ ਵਾਲਾ ਧਾਗਾ ਸਖ਼ਤ ਹੁੰਦਾ ਹੈ। ਇਨ੍ਹਾਂ ਦੋਵਾਂ ਧਾਗਿਆਂ ਨੂੰ ਮਿਲਾ ਕੇ ਮਜ਼ਬੂਤ ਧਾਗਾ ਬਣਾਉਣਾ ਜ਼ਰੂਰੀ ਹੈ।

ਪਾਕਿਸਤਾਨ ਵਿੱਚ ਹੁਣ ਚੰਗੇ ਧਾਗਿਆਂ ਦੇ ਨਾਲ-ਨਾਲ ਇਸ ਤਰ੍ਹਾਂ ਦੀ ਜੀਂਸ ਵੀ ਮਿਲ ਰਹੀ ਹੈ। ਹਾਲਾਂਕਿ, ਇਸ ਲਈ ਭੰਗ ਨੂੰ ਵਪਾਰਕ ਤੌਰ ’ਤੇ ਉਪਲਬਧ ਕਰਾਉਣਾ ਹੋਵੇਗਾ। ਸਰਕਾਰ ਨੇ ਤਿੰਨ ਜ਼ਿਲ੍ਹਿਆਂ ਵਿੱਚ ਭੰਗ ਉਗਾਉਣ ਦੀ ਮਨਜ਼ੂਰੀ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)