ਪੰਜਾਬ ਦੇ ਸਾਰੇ ਪਿੰਡਾਂ ਨਾਲੋਂ ‘ਸੋਹਣਾ ਪਿੰਡ’ ਦੇਖਿਆ ਤੁਸੀਂ
ਮੁਕਤਸਰ ਦੇ ਪਿੰਡ ਸੱਕਾਂਵਾਲੀ ਨੂੰ ‘ਸੋਹਣਾ ਪਿੰਡ’ ਹੋਣ ਦਾ ਮਾਣ ਹਾਸਲ ਹੈ। 15 ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਸੋਚਿਆ ਸੀ ਕਿ ਉਨ੍ਹਾਂ ਦਾ ਪਿੰਡ ਪੰਜਾਬ ਦੇ ਸਾਰੇ ਪਿੰਡਾਂ ਤੋਂ ਸੋਹਣਾ ਹੋਣਾ ਚਾਹੀਦਾ ਹੈ।
ਵਾਤਾਵਰਨ ਦੀ ਸੰਭਾਲ ਦੇ ਮਕਸਦ ਨਾਲ ਪਿੰਡ ਨੂੰ ਹਰਿਆ-ਭਰਿਆ ਰੱਖਿਆ ਗਿਆ ਹੈ। ਹੋਰ ਪਿੰਡਾਂ ਵਾਲੇ ਵੀ ਇਸ ਪਿੰਡ ਦੀ ਨੁਹਾਰ ਦੇਖਣ ਆਉਂਦੇ ਹਨ। ਸੱਕਾਂਵਾਲੀ ਪਿੰਡ ਦੇ ਵਾਸੀ ਜਰਨੈਲ ਸਿੰਘ ਪੂਰੇ ਮਿਸ਼ਨ ਦੀ ਨਿਗਰਾਨੀ ਕਰਦੇ ਹਨ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਵੀ ਸ਼ੰਕਰ ਕੁਮਾਰ)