ਭਾਰਤ 'ਚ ਪਾਰਸੀਆਂ ਦੀ ਘੱਟਦੀ ਆਬਾਦੀ ਦਾ ਵਿਆਹ ਕਿਵੇਂ ਬਣਨਗੇ ਹੱਲ
ਹੁਣ ਭਾਰਤ ਵਿੱਚ ਮਹਿਜ਼ 60 ਹਜ਼ਾਰ ਪਾਰਸੀ ਹੀ ਬਚੇ ਹਨ। 1940 ਦੇ ਮੁਕਾਬਲੇ ਇਹ ਗਿਣਤੀ ਅੱਜ ਅੱਧੀ ਰਹਿ ਗਈ ਹੈ।
ਪਾਰਸੀਆਂ ਦੀ ਇਹ ਗਿਣਤੀ ਹੋਰ ਹੇਠਾਂ ਜਾ ਸਕਦੀ ਹੈ, ਅਜਿਹੇ ’ਚ ਇਸ ਦਾ ਇੱਕੋ-ਇੱਕ ਹੱਲ ਭਾਈਚਾਰੇ ਅੰਦਰ ਹੀ ਵਿਆਹ ਦਾ ਹੋਣਾ ਹੈ।
ਇਸੇ ਉਮੀਦ ਵਿੱਚ ਹੀ ਜ਼ਰੀਨ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਜ਼ਰੀਨ ਪਿਛਲੇ ਇੱਕ ਦਹਾਕੇ ਤੋਂ ਜੋੜਿਆਂ ਨੂੰ ਮਿਲਾ ਰਹੇ ਹਨ।