ਪਾਕਿਸਤਾਨ ’ਚ ਮਿਲੇ 1200 ਸਾਲ ਪੁਰਾਣੇ ਮੰਦਿਰ ਬਾਰੇ ਜਾਣੋ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਸੂਬੇ ਵਿੱਚ ਬਾਰਿਕੋਟ ਘੁੰਡਾਈ ‘ਚ ਖ਼ੁਦਾਈ ਦੌਰਾਨ ਵਿਸ਼ਨੂੰ ਮੰਦਿਰ ਦੀ ਖੋਜ ਹੋਈ ਹੈ।
ਇਸ ਦੀ ਬਨਾਵਟ ’ਚ ਪੁਰਾਣੇ ਪੱਥਰਾਂ ਦੀ ਝਲਕ ਮਿਲਦੀ ਹੈ। ਸਵਾਤ ਘਾਟੀ ਦਾ ਪੁਰਾਤਤਵ ਵਿਭਾਗ ਵੀ ਖੁਦਾਈ ‘ਚ ਸ਼ਾਮਿਲ ਸੀ ਅਤੇ ਅਧਿਕਾਰੀ ਮੁਤਾਬਕ ਖ਼ੈਬਰ ਪਖ਼ਤੂਨਖਵਾ ’ਚ ਲੁਕੇ ਹੋਏ ਖ਼ਜ਼ਾਨਿਆਂ ਦੀ ਬਹਾਲੀ ਲਈ ਕੀਤੀ ਗਈ ਇਹ ਇੱਕ ਵੱਡੀ ਕੋਸ਼ਿਸ਼ ਦਾ ਹਿੱਸਾ ਹੈ।
ਇਸ ਮੰਦਿਰ ਨੂੰ ਸੁਰੱਖਿਅਤ ਰੱਖਣ ਦਾ ਮਕਸਦ ਧਾਰਮਿਕ ਸੈਰ-ਸਪਾਟੇ ਨੂੰ ਹੁੰਗਾਰਾ ਦੇਣਾ ਅਤੇ ਘੱਟ ਗਿਣਤੀਆਂ ਨੂੰ ਯਕੀਨ ਦਿਵਾਉਣਾ ਕਿ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਿਆ ਜਾ ਰਿਹਾ ਹੈ।
ਹੁਣ ਤੱਕ ਮੰਦਿਰ ਦੇ ਅੱਧੇ ਹਿੱਸੇ ਦਾ ਪਤਾ ਲੱਗਿਆ ਹੈ, ਖ਼ੁਦਾਈ ਅਜੇ ਵੀ ਜਾਰੀ ਹੈ
(ਰਿਪੋਰਟ – ਬੀਬੀਸੀ ਉਰਦੂ)