ਸਪੇਨ ਦੀ ਔਰਤ ਜਿਸ ਨੇ ਸੰਸਕ੍ਰਿਤ 'ਚ ਗੋਲਡ ਮੈਡਲ ਜਿੱਤਿਆ ਤੇ ਹੁਣ ਭਾਰਤ ਵਿੱਚ ਪੜ੍ਹਾ ਰਹੀ
ਸਪੇਨ ਦੀ ਮਾਰੀਆ ਰਈਸ਼ ਨੇ ਸੰਸਕ੍ਰਿਤ ’ਚ ਆਚਾਰਿਆ ਯਾਨਿ ਕਿ ਪੀਜੀ ਦੀ ਪ੍ਰਖਿਆ ’ਚ ਗੋਲਡ ਮੈਡਲ ਹਾਸਲ ਕੀਤਾ ਹੈ। ਮਾਰੀਆ ਦਾ ਮੁੱਖ ਵਿਸ਼ਾ ਪੂਰਵ ਮੀਮਾਂਸਾ ਸੀ ਜੋ ਸੰਸਕ੍ਰਿਤ ’ਚ ਬਹੁਤ ਮੁਸ਼ਕਿਲ ਮੰਨਿਆ ਜਾਂਦਾ ਹੈ।
ਮਾਰੀਆ ਨੇ ਨਾ ਸਿਰਫ਼ ਇਹ ਵਿਸ਼ਾ ਚੁਣਿਆ ਸਗੋਂ ਉਸ ’ਚ ਸਭ ਤੋਂ ਵੱਧ ਨੰਬਰ ਵੀ ਹਾਸਲ ਕੀਤੇ। ਮਾਰੀਆ ਤਕਰਬੀਨ ਅੱਠ ਸਾਲ ਪਹਿਲਾਂ ਸਪੇਨ ਤੋਂ ਕਲਚਰਲ ਐਕਸਚੇਂਜ ਪ੍ਰੋਗਰਾਮ ਤਹਿਤ ਭਾਰਤ ਆਏ ਸੀ।
ਰਿਪੋਰਟ – ਸਮੀਰਾਤਮਜ ਮਿਸ਼ਰ ਤੇ ਰੁਬਾਇਤ ਬਿਸਵਾਸ