ਸੋਸ਼ਲ ਮੀਡੀਆ, OTT ਤੇ ਡਿਜਟਲ ਨਿਊਜ਼ ਪੋਰਟਲ ਲਈ ਸਰਕਾਰ ਨੇ ਬਣਾਏ ਇਹ ਨਵੇਂ ਨਿਯਮ
ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਜ਼, ਡਿਜਟਲ ਪੋਰਟਲ ਅਤੇ ਓਟੀਟੀ ਪਲੇਟਫਾਰਮਜ਼ ਲਈ ਨਵੇਂ ਦਿਸ਼ਾ ਨਿਰਦੇਸ਼ ਲਿਆਉਂਦੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਿਊਬ ਆਦਿ। ਓਟੀਟੀ ਪਲੇਟਫਾਰਮ ਨੈੱਟਫਲੀਕਸ , ਐਮੇਜ਼ਨ ਪ੍ਰਾਈਮ, ਡਿਜ਼ਨੀ ਹੌਟਸਟਾਰ ਆਦਿ... ਜਿਨ੍ਹਾਂ ਤੇ ਵੈੱਬ ਸੀਰੀਜ਼ ਅਤੇ ਫਿਲਮਾਂ ਦਿਖਾਈਆਂ ਜਾਂਦੀਆਂ ਹਨ।
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਮੁਤਾਬਕ ਔਰਤਾਂ ਪ੍ਰਤੀ ਇਰਾਜ਼ਯੋਗ ਪੋਸਟ ਅਤੇ ਹਿੰਸਾ ਫੈਲਾਉਣ ਵਾਲੀ ਪੋਸਟਾਂ ਸਮੇਤ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਆਈਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਨਿਯਮ ਬਣਾਏ ਹਨ ਜਿਨ੍ਹਾਂ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦਾ ਮਤਲਬ ਇਹ ਹੋਵੇਗਾ ਕਿ ਇਨ੍ਹਾਂ ਪਲੇਟਫਾਰਮਜ਼ ਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਕੰਟੈਂਟ ਲਈ ਉਹ ਸਰਕਾਰ ਨੂੰ ਜਵਾਬਦੇਹ ਹੋਣਗੇ।
ਵੀਡੀਓ- ਏਐਨਆਈ, ਐਡਿਟ- ਸੁਮਿਤ ਵੈਦ