ਮਹਿੰਦਰ ਸਿੰਘ ਧੋਨੀ ਕਿੱਥੇ ਖੇਤੀ ਕਰ ਰਹੇ ਹਨ ਅਤੇ ਕੀ-ਕੀ ਉਗਾ ਰਹੇ ਹਨ

ਵੀਡੀਓ ਕੈਪਸ਼ਨ, Dhoni Farm : ਕਿੱਥੇ ਖੇਤੀ ਕਰ ਰਹੇ ਹਨ ਮਹਿੰਦਰ ਸਿੰਘ ਧੋਨੀ ਅਤੇ ਕੀ-ਕੀ ਉਗਾ ਰਹੇ ਹਨ?

ਭਾਰਤ ਸਣੇ ਦੁਨੀਆਂ ਭਰ ’ਚ ਇਸ ਵੇਲੇ ਖੇਤੀ ਕਾਨੂੰਨਾਂ ਦੀ ਚਰਚਾ ਹੈ। ਇਸ ਨੂੰ ਲੈ ਕੇ ਹਾਲ ਹੀ ’ਚ ਕਈ ਕ੍ਰਿਕਟਰਾਂ ਨੇ ਟਵੀਟ ਵੀ ਕੀਤੇ ਹਨ। ਇਸ ਵਿਚਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਖੇਤੀਬਾੜੀ ਚਰਚਾ ’ਚ ਹੈ।

ਧੋਨੀ ਦੀ 43 ਏਕੜ ਜ਼ਮੀਨ ’ਤੇ ਇਸ ਵੇਲੇ ਸਟ੍ਰੌਬੇਰੀ, ਪਪੀਤਾ, ਟਮਾਟਰ, ਪਿਆਜ਼, ਆਲੂ, ਅਨਾਨਾਸ ਸਣੇ ਕਈ ਹੋਰ ਫਲ ਅਤੇ ਸਬਜ਼ੀਆਂ ਲੱਗੀਆਂ ਹਨ।

ਫਾਰਮ ਹਾਊਸ ਤੋਂ ਨਿਕਲੀ ਉਪਜ ਨੂੰ ਹਰ ਦਿਨ ਰਾਂਚੀ ਦੇ ਬਾਜ਼ਾਰਾਂ ’ਚ ਵੇਚਿਆ ਜਾ ਰਿਹਾ ਹੈ। ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਇੱਥੋਂ ਹਰ ਦਿਨ 350-400 ਲੀਟਰ ਦੁੱਧ ਵੀ ਰਾਂਚੀ ਦੇ ਬਾਜ਼ਾਰ ’ਚ ਵੇਚਿਆ ਜਾ ਰਿਹਾ ਹੈ।

ਝਾਰਖੰਡ ਸਰਕਾਰ ਚਾਹੁੰਦੀ ਹੈ ਕਿ ਧੋਨੀ ‘ਕੁਦਰਤੀ ਖੇਤੀ’ ਦੇ ਬ੍ਰਾਂਡ ਅੰਬੈਸਡਰ ਬਣਨ ਤਾਂਕਿ ਇਸ ਨੂੰ ਹੋਰ ਵਧਾਵਾ ਦਿੱਤਾ ਜਾ ਸਕੇ।

ਵੀਡੀਓ - ਆਨੰਦ ਦੱਤਾ

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)