ਮਨੂ ਭਾਕਰ: ਬਿਨਾਂ ਕੋਚ ਦੇ ਹੀ ਮੈਡਲਾਂ ਦੀ ਝੜੀ ਲਗਾਉਣ ਵਾਲੀ ਨਿਸ਼ਾਨੇਬਾਜ਼

ਵੀਡੀਓ ਕੈਪਸ਼ਨ, ਮਨੂ ਭਾਕਰ: ‘ਲੋਕ ਸਿਰਫ਼ ਮੈਡਲ ਦੇਖਦੇ ਨੇ ਪ੍ਰਦਰਸ਼ਨ ਨਹੀਂ’

ਮਨੂ ਭਾਕਰ ਨੂੰ ਦੁਨੀਆਂ ਦੇ ਬਿਹਤਰੀਨ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ। ਵਰਲਡ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਮਨੂ ਨੇ 14 ਸਾਲ ਦੀ ਉਮਰ ਵਿੱਚ ਹੀ ਨਿਸ਼ਾਨੇਬਾਜ਼ੀ ਕਰਨਾ ਤੈਅ ਕਰ ਲਿਆ ਸੀ।

ਮਨੂ ਦਾ ਅਗਲਾ ਟੀਚਾ ਟੋਕਿਓ ਓਲੰਪਿਕਸ ਹੈ। ਨਿਸ਼ਾਨੇਬਾਜ਼ੀ ਤੋਂ ਇਲਾਵਾ ਮਨੂ ਮਾਰਸ਼ਲ ਆਰਟ ਥਾਂਗ-ਤਾ ਵਿੱਚ ਕੌਮੀ ਚੈਂਪੀਅਨ ਵੀ ਹੈ।

ਮਨੂ ਇਸ ਵਾਰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ ਲਈ ਨਾਮਜ਼ਦ ਹੋਈ ਹੈ।

(ਰਿਪੋਰਟਰ – ਵੰਦਨਾ, ਸ਼ੂਟ ਤੇ ਐਡਿਟ- ਸ਼ੁਭਮ ਕੌਲ ਤੇ ਕੇਂਜ-ਉਲ-ਮੁਨੀਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)