ਕੋਨੇਰੂ ਹੰਪੀ: ਭਾਰਤ ਦੀ ਖਿਡਾਰਨ ਜਿਸ ਨੇ ਬ੍ਰੇਕ ਤੋਂ ਬਾਅਦ ਵਰਲਡ ਚੈੱਸ ਚੈਂਪੀਅਨ ਦਾ ਖ਼ਿਤਾਬ ਜਿੱਤਿਆ

ਵੀਡੀਓ ਕੈਪਸ਼ਨ, ਕੋਨੇਰੂ ਹੰਪੀ: ਭਾਰਤ ਦੀ ਖਿਡਾਰਨ ਜਿਸ ਨੇ ਬ੍ਰੇਕ ਤੋਂ ਬਾਅਦ ਵਰਲਡ ਚੈੱਸ ਚੈਂਪੀਅਨ ਦਾ ਖ਼ਿਤਾਬ ਜਿੱਤਿਆ

ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਦੀ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਵਿੱਚ ਪਛਾਣ ਹੈ।

2002 ਵਿੱਚ ਗ੍ਰੈਂਡਮਾਸਟਰ ਬਣਨ ਵਾਲੀ ਹੰਪੀ ਸਭ ਤੋਂ ਛੋਟੀ ਉਮਰ ਦੀ ਉਹ ਮਹਿਲਾ ਖਿਡਾਰੀ ਹੈ ਜਿਸ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਇਹ ਰਿਕਾਰਡ ਤੋੜ ਦਿੱਤਾ ਸੀ।

ਕਈ ਮੈਡਲ ਜਿੱਤਣ ਤੋਂ ਬਾਅਦ ਇੱਕ ਬ੍ਰੇਕ ਕੋਨੇਰੂ ਹੰਪੀ ਨੇ ਮੁੜ ਵਾਪਸੀ 2019 ਵਿੱਚ ਵਰਲਡ ਰੈਪਿਡ ਚੈੱਸ ਚੈਂਪੀਅਨ ਦਾ ਖ਼ਿਤਾਬ ਜਿੱਤਣ ਦੇ ਨਾਲ ਕੀਤੀ।

ਕੋਨੇਰੂ ਹੰਪੀ ਉਨ੍ਹਾਂ 5 ਖਿਡਾਰਨਾਂ ਵਿੱਚ ਸ਼ਾਮਲ ਹੈ ਜੋ ਇਸ ਸਾਲ ਬੀਬੀਸੀ ਇੰਡੀਅਨ ਸਪੋਰਟਸਵੂਮੇਨ ਲਈ ਨਾਮਜ਼ਦ ਹਨ।

(ਰਿਪੋਰਟਰ – ਵੰਦਨਾ, ਸ਼ੂਟ ਤੇ ਐਡਿਟ – ਪ੍ਰੇਮ ਭੂਮੀਨਾਥਨ, ਇਲਸਟ੍ਰੇਸ਼ਨ – ਪੁਨੀਤ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)