ਕੋਰੋਨਾਵਾਇਰਸ: ਦਸਤਾਰਧਾਰੀਆਂ ਤੇ ਹਿਜਾਬ ਪਾਉਣ ਵਾਲਿਆਂ ਲਈ ਖ਼ਾਸ ਮਾਸਕ ਤਿਆਰ ਕਰਦੀ ਇਹ ਪੰਜਾਬਣ

ਜਦੋਂ ਕੋਵਿਡ-19 ਮਹਾਂਮਾਰੀ ਫੈਲੀ ਤਾਂ ਆਸਟਰੇਲੀਆ ਵਿੱਚ ਡ੍ਰੈਸਮੇਕਰ ਮਨਮੀਤ ਕੌਰ ਨੇ ਸਥਾਨਕ ਲੋਕਾਂ ਲਈ ਮੁਫ਼ਤ ਵਿੱਚ ਮਾਸਕ ਬਣਾਉਣੇ ਸ਼ੁਰੂ ਕੀਤੇ।

ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਤੀ ਪੱਗ ਉੱਤੇ ਮਾਸਕ ਪਾਉਣ ਲਈ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਨੇ ਇਸ ਦਾ ਹੱਲ ਕੱਢਿਆ ਜੋ ਕਿ ਬਾਅਦ ਵਿੱਚ ਕਈ ਹੋਰਨਾਂ ਲੋਕਾਂ ਲਈ ਵੀ ਲਾਹੇਵੰਦ ਸਾਬਤ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)