ਵਿਨੇਸ਼ ਫੋਗਾਟ: 'ਕੁੜੀਆਂ ਦਾ ਖੇਡਾਂ ਵਿੱਚ ਆਉਣਾ, ਮਤਲਬ ਵੱਧ ਤੋਂ ਵੱਧ ਤਗਮੇ'

ਵੀਡੀਓ ਕੈਪਸ਼ਨ, ਵਿਨੇਸ਼ ਫੋਗਾਟ: ਸ਼ੌਰਟਸ ਪਾ ਕੇ ਖੇਡਦੀ ਤਾਂ ਕਿਸੇ ਨੇ ਮਾਂ ਨੂੰ ਕਿਹਾ ਘੱਟੋ-ਘੱਟ ਪੂਰਾ ਪਜਾਮਾ ਤਾਂ ਪਾਇਆ ਕਰੇ

ਭਾਰਤ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਵਾਲੇ ਸੂਬਿਆਂ ਵਿੱਚੋਂ ਇੱਕ ਹਰਿਆਣਾ ਵਿੱਚ ਜਨਮੀ ਵਿਨੇਸ਼ ਫੋਗਟ ਇੱਕ ਕੌਮਾਂਤਰੀ ਪਹਿਲਵਾਨ ਹੈ।

ਉਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਮਰਦ ਪ੍ਰਧਾਨ ਸਮਾਜ ਦੇ ਵਿਰੁੱਧ ਲੜਦਿਆਂ ਉਸ ਦਾ ਪਰਿਵਾਰ ਹੁਣ ਕਈ ਕੌਮਾਂਤਰੀ ਮਹਿਲਾ ਪਹਿਲਵਾਨ ਚੈਂਪੀਅਨ ਬਣਾਉਣ ਲਈ ਜਾਣਿਆ ਜਾਂਦਾ ਹੈ।

ਉਸ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਪੁਰਸਕਾਰ ਲਈ ਲਗਾਤਾਰ ਦੂਜੇ ਸਾਲ ਲਈ ਨਾਮਜ਼ਦ ਕੀਤਾ ਗਿਆ ਹੈ।

ISWOTY

(ਰਿਪੋਰਟਰ ਤੇ ਪ੍ਰੋਡਿਊਸਰ- ਵੰਦਨਾ, ਸ਼ੂਟ ਤੇ ਐਡਿਟ - ਪ੍ਰੇਮ ਭੂਮੀਨਾਥਨ ਤੇ ਨੇਹਾ ਸ਼ਰਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)