ਅਮਰੀਕਾ: ਜੋਅ ਬਾਇਡਨ ਤੇ ਕਮਲਾ ਹੈਰਿਸ ਨੇ ਚੁੱਕੀ ਸਹੁੰ, ਦੇਖੋ ਸਮਾਗਮ ਦੀਆਂ ਝਲਕੀਆਂ
ਜੋਅ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਪਹਿਲਾਂ ਕਮਲਾ ਹੈਰਿਸ ਨੇ ਉੱਪ-ਰਾਸ਼ਟਰਪਤੀ ਦੇ ਅਹੁਦੇ ਲਈ ਸਹੁੰ ਚੁੱਕੀ।
ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਬੋਲਦਿਆਂ ਜੋਅ ਬਾਇਡਨ ਨੇ ਕਿਹਾ ਹੈ ਕਿ ਇਹ ਅਮਰੀਕਾ ਦਾ ਦਿਨ ਹੈ, ਲੋਕਤੰਤਰ ਦਾ ਦਿਨ ਹੈ, ਇਹ ਇਤਿਹਾਸ ਅਤੇ ਉਮੀਦਾਂ ਦਾ ਦਿਨ ਹੈ।
ਉਨ੍ਹਾਂ ਕਿਹਾ, "ਅਮਰੀਕਾ ਨੇ ਕਈ ਵਾਰ ਅਨੇਕਾਂ ਇਮਤਿਹਾਨ ਦਿੱਤੇ ਹਨ ਅਤੇ ਇਹ ਚੁਣੌਤੀਆਂ ਤੋਂ ਉਭਰਿਆ ਹੈ। ਅੱਜ ਅਸੀਂ ਇੱਕ ਉਮੀਦਵਾਰ ਦੀ ਜਿੱਤ ਦਾ ਜਸ਼ਨ ਨਹੀਂ ਮਨਾ ਰਹੇ ਬਲਕਿ ਲੋਕਤੰਤਰ ਲਈ ਜਸ਼ਨ ਮਨਾ ਰਹੇ ਹਾਂ। "