ਅਮਰੀਕਾ 'ਚ ਕੈਪੀਟਲ ਬਿਲਡਿੰਗ ਹਮਲੇ ਦੀ ਪੂਰੀ ਕਹਾਣੀ
ਅਮਰੀਕਾ ਵਿੱਚ ਬੁੱਧਵਾਰ ਨੂੰ ਕੈਪੀਟਲ ਹਿੱਲ ਬਿਲਡਿੰਗ ’ਤੇ ਡੌਨਲਡ ਟਰੰਪ ਦੇ ਸਮਰਥਕਾਂ ਨੇ ਹਮਲਾ ਕੀਤਾ ਹੈ। ਇਸ ਹਮਲੇ ਦੌਰਾਨ ਸਦਨ ਵਿੱਚ ਜੋਅ ਬਾਇਡਨ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਦਾ ਐਲਾਨ ਕੀਤਾ ਜਾਣਾ ਸੀ।
ਇਲੈਕਟੋਰਲ ਵੋਟਾਂ ਦੀ ਗਿਣਤੀ ਉਸ ਵੇਲੇ ਰੋਕਣੀ ਪਈ ਜਦੋਂ ਟਰੰਪ ਦੇ ਸਮਰਥਕ ਬਿਲਡਿੰਗ ਵਿੱਚ ਵੜ ਗਏ। ਪੁਲਿਸ ਨੇ ਟਰੰਪ ਦੇ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਇਹ ਝੜਪ ਹਿੰਸਾ ਵਿੱਚ ਬਦਲ ਗਈ।
ਇਸ ਹਿੰਸਾ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਹੁਣ ਤੱਕ ਇੱਕ ਦਰਜਨ ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ।
US ਕੈਪੀਟਲ ਵਾਸ਼ਿੰਗਟਨ ਡੀਸੀ ਵਿੱਚ ਹੈ। ਇੱਥੇ ਅਮਰੀਕੀ ਕਾਂਗਰਸ ਦੇ ਲੋਕ ਬੈਠਦੇ ਹਨਇਸ ਵਿੱਚ ਹਾਊਸ ਆਫ ਰਿਪ੍ਰੈਜ਼ੇਂਟੇਟਿਵਸ ਅਤੇ ਸਿਨੇਟ ਹਨ। ਬਿਲਡਿੰਗ ਦੇ ਅੰਦਰ ਵੜ ਕੇ ਪ੍ਰਦਰਸ਼ਨਕਾਰੀਆਂ ਨੇ ਬਹੁਤ ਹੰਗਾਮਾ ਕੀਤਾ।
ਚੁਣੇ ਹੋਏ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਬਿਲਡਿੰਗ ਸੁਰੱਖਿਅਤ ਹੈ।