ਚੀਨੀ ਐਪਸ ਬੈਨ ਹੋਣ ਨਾਲ ਵਧੀਆਂ ਤਿੱਬਤੀ ਲੋਕਾਂ ਦੀਆਂ ਮੁਸ਼ਕਲਾਂ
ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਲੱਦਾਖ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਵੱਲੋਂ ਕਈ ਚੀਨੀ ਐਪਸ ਬੈਨ ਕਰ ਦਿੱਤੇ ਗਏ ਹਨ। ਜਿਸ ਕਾਰਨ ਭਾਰਤ ਵਿੱਚ ਰਹਿ ਰਹੇ ਸ਼ਰਨਾਰਥੀ ਤਿਬੱਤੀਆਂ ਨੂੰ ਤਿੱਬਤ ਵਿੱਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਵਿੱਚ ਕਾਫ਼ੀ ਮੁਸ਼ਕਿਲ ਹੋ ਰਹੀ ਹੈ। ਇਹ ਲੋਕ ਗੱਲਬਾਤ, ਪੈਸਾ ਭੇਜਣ, ਕਾਰੋਬਾਰ ਅਤੇ ਹੋਰ ਕਈ ਕੰਮਾਂ ਲਈ ਐਪਸ ਦੀ ਵਰਤੋਂ ਕਰ ਰਹੇ ਸਨ।
ਭਾਰਤ ਵਿੱਚ ਕਰੀਬ 90 ਹਜ਼ਾਰ ਤਿੱਬਤੀ ਰਹਿੰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਦਿੱਲੀ ਅਤੇ ਹਿਮਾਚਲ ਦੇ ਧਰਮਸ਼ਾਲਾ ਵਿੱਚ ਰਹਿੰਦੇ ਹਨ। 1950 ਦੇ ਦਹਾਕੇ ਵਿੱਚ ਕਈ ਸਾਰੇ ਤਿੱਬਤੀ ਬਤੌਰ ਸ਼ਰਨਾਰਥੀ ਭਾਰਤ ਵਿੱਚ ਆਏ ਸਨ।
ਵੀਡੀਓ- ਪੀਯੂਸ਼ ਨਾਗਪਾਲ