ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਬਣ ਗਈ ਖ਼ੂਨ-ਖ਼ਰਾਬੇ ਦੀ ਵਜ੍ਹਾ

ਪੰਜਾਬ 'ਤੇ 40 ਸਾਲ ਸ਼ਾਸਨ ਕਰਨ ਵਾਲੇ ਰਣਜੀਤ ਸਿੰਘ ਪੈਰ ਜ਼ਮੀਨ 'ਤੇ ਰੱਖਣ ਦੀ ਬਜਾਏ ਘੋੜਸਵਾਰੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ।

ਉਨ੍ਹਾਂ ਦੇ ਸ਼ਾਹੀ ਤਬੇਲੇ ਵਿੱਚ 12 ਹਜ਼ਾਰ ਘੋੜੇ ਸਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ 20 ਹਜ਼ਾਰ ਰੁਪਇਆਂ ਤੋਂ ਘੱਟ ਕੀਮਤ ਵਿੱਚ ਨਹੀਂ ਖਰੀਦਿਆ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਹਜ਼ਾਰ ਘੋੜੇ ਸਿਰਫ਼ ਮਹਾਰਾਜਾ ਲਈ ਸਨ। ਉਹ ਬਿਨਾਂ ਥਕੇ ਘੋੜ ਸਵਾਰੀ ਕਰ ਸਕਦੇ ਸਨ। ਜੇਕਰ ਕੋਈ ਸਮੱਸਿਆ ਹੁੰਦੀ ਜਾਂ ਗੁੱਸਾ ਹੁੰਦੇ ਤਾਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣ ਲਈ ਘੋੜ ਸਵਾਰੀ ਕਰਦੇ।

ਦੋ ਘੋੜੇ ਹਮੇਸ਼ਾ ਉਨ੍ਹਾਂ ਦੀ ਸਵਾਰੀ ਲਈ ਤਿਆਰ ਹੁੰਦੇ ਸਨ ਅਤੇ ਘੋੜੇ ਦੀ ਪਿੱਠ 'ਤੇ ਬੈਠਣ 'ਤੇ ਉਨ੍ਹਾਂ ਦਾ ਦਿਮਾਗ਼ ਖ਼ੂਬ ਚੱਲਦਾ।

ਮਹਿਮਾਨਾਂ ਨਾਲ ਘੋੜਿਆਂ ਦੇ ਵਿਸ਼ੇ 'ਤੇ ਹੀ ਗੱਲ ਕਰਨਾ ਪਸੰਦ ਸੀ ਅਤੇ ਉਨ੍ਹਾਂ ਦੇ ਦੋਸਤ ਜਾਣਦੇ ਸਨ ਕਿ ਚੰਗੀ ਨਸਲ ਦਾ ਘੋੜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ।

ਇਹੀ ਵਜ੍ਹਾ ਹੈ ਕਿ ਅੰਗਰੇਜ਼ ਬਾਦਸ਼ਾਹ ਨੇ ਜਿੱਥੇ ਉਨ੍ਹਾਂ ਨੂੰ ਸਕੌਟਿਸ਼ ਘੋੜੇ ਤੋਹਫ਼ੇ ਵਿੱਚ ਦਿੱਤੇ ਤਾਂ ਹੈਦਰਾਬਾਦ ਦੇ ਨਿਜ਼ਾਮ ਨੇ ਵੱਡੀ ਸੰਖਿਆ ਵਿੱਚ ਅਰਬੀ ਨਸਲ ਦੇ ਘੋੜੇ ਭੇਜੇ ਸਨ।

ਰਿਪੋਰਟ: ਵਕਾਰ ਮੁਸਤਫ਼ਾ (ਪੱਤਰਕਾਰ ਅਤੇ ਖੋਜਾਰਥੀ, ਲਾਹੌਰ), ਆਵਾਜ਼: ਦਲੀਪ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)