ਨਿਸਰਗ ਤੂਫ਼ਾਨ: ਉੱਡੀਆਂ ਛੱਤਾਂ, ਉੱਖੜੇ ਰੁੱਖ ਤੇ ਹਾਲੋ-ਬੇਹਾਲ ਜ਼ਿੰਦਗੀ ਦਾ ਵੀਡੀਓ

ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜ ਰਹੇ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ ਨੇ ਨਵੀਂ ਤਕਲੀਫ ਪੈਦਾ ਕਰ ਦਿੱਤੀ ਹੈI

ਬੁੱਧਵਾਰ ਦੁਪਹਿਰੇ ਇੱਕ ਵਜੇ ਇਹ ਤੂਫ਼ਾਨ ਤੂਫ਼ਾਨ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਦੇ ਅਲੀਬਾਗ ਸ਼ਹਿਰ ਪਹੁੰਚਿਆ ਜੋ ਮੁੰਬਈ ਤੋਂ 100 ਕਿਲੋਮੀਟਰ ਹੈI

ਹਵਾਵਾਂ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀI

ਮੁੰਬਈ ਉੱਤੇ ਵੀ ਅਸਰ ਪਿਆ, ਹਵਾਵਾਂ ਨੇ ਕਈ ਰੁੱਖ ਪੁੱਟ ਸੁੱਟੇI ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਸ ਤੌਰ 'ਤੇ ਇਸ ਦਾ ਪ੍ਰਕੋਪ ਝੱਲਣਾ ਪਿਆI

ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਨੂੰ ਕਿਹਾ ਅਤੇ NDRF ਪਹਿਲਾਂ ਹੀ ਹਰਕਤ ਵਿੱਚ ਆ ਗਈ ਸੀI ਗੁਜਰਾਤ ਵਿੱਚ ਵੀ ਅਸਰ ਸੀ ਇਸ ਕਰਕੇ ਬੁੱਧਵਾਰ ਸਵੇਰੇ ਵੀ ਕੁਝ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)