ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਔਰਤਾਂ ਦੇ ਪੈਰ ਧੋਏ ਸੀ, ਉਨ੍ਹਾਂ ਦੇ ਮੌਜੂਦਾ ਹਾਲਾਤ ਕਿਵੇਂ ਹਨ?

ਵੀਡੀਓ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਜਿਨ੍ਹਾਂ ਔਰਤਾਂ ਦੇ ਪੈਰ ਧੋਏ ਸੀ, ਉਨ੍ਹਾਂ ਦੇ ਮੌਜੂਦਾ ਹਾਲਾਤ ਕਿਵੇਂ ਹਨ?

24 ਫਰਵਰੀ 2019 ਨੂੰ ਕੁੰਭ ਮੇਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸਫ਼ਾਈ ਕਰਮੀਆਂ ਦੇ ਪੈਰ ਧੋਤੇ ਸੀ। ਉਨ੍ਹਾਂ ਵਿੱਚੋਂ ਦੋ ਔਰਤਾਂ ਵੀ ਸਨ। ਇੱਕ ਚੌਬੀ ਅਤੇ ਦੂਜੀ ਜੋਤੀ।

ਉਸ ਦੀਆਂ ਤਸਵੀਰਾਂ ਦੇਸ਼ ਭਰ ਦੇ ਟੀਵੀ ਸਕਰੀਨਾਂ 'ਤੇ ਦਿਖਾਈਆਂ ਗਈਆਂ ਸਨ। ਪਰ ਉਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਭੁੱਲ ਗਿਆ।

ਜਦੋਂ ਮੀਡੀਆ ਵਿੱਚ ਇਨ੍ਹਾਂ ਦਾ ਜ਼ਿਕਰ ਹੋਣਾ ਬੰਦ ਹੋ ਗਿਆ, ਤਾਂ ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਬਾਂਦਾ ’ਚ ਰਹਿਣ ਵਾਲੀਆਂ ਇਨ੍ਹਾਂ ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਪਤਾ ਲਗਾਇਆ ਕਿ 24 ਫਰਵਰੀ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਤਬਦੀਲੀਆਂ ਆਈਆਂ ਹਨ?

ਪਿਛਲੇ ਇੱਕ ਸਾਲ ਵਿੱਚ, ਦੋਵਾਂ ਦੇ ਜੀਵਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਈ। ਚੌਬੀ ਅਜੇ ਵੀ ਬਾਂਦਾ ਵਿੱਚ ਹੀ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)