ਵੇਖੋ ਕੋਰੋਨਾਵਾਇਰਸ ਦੇ ਡਿਜ਼ਾਈਨ ਵਾਲੀ ਕਾਰ
ਹੈਦਰਾਬਾਦ ਦੇ ਸੁਧਾ ਕਾਰ ਮਿਊਜ਼ੀਅਮ ਵਿੱਚ ਕੋਰੋਨਾਵਾਇਰਸ ਦੀ ਜਾਗਰੂਕਤਾ ਫੈਲਾਉਣ ਲਈ ਵਾਇਰਸ ਦੇ ਡਿਜ਼ਾਈਨ ਵਾਲੀ ਕਾਰ ਬਣਾਈ ਗਈ ਹੈ।
ਇਸ ਮਿਊਜ਼ੀਅਮ ਵਿੱਚ 55 ਪ੍ਰਕਾਰ ਦੀਆਂ ਕਾਰਾਂ ਬਣਾਈਆਂ ਜਾ ਚੁੱਕੀਆਂ ਹਨ।
ਇਸ ਕੋਰੋਨਾ ਕਾਰ ’ਚ 100 ਸੀਸੀ ਵਾਲਾ ਇੱਕ ਇੰਜ਼ਣ ਤੇ ਛੇ ਟਾਇਰ ਹਨ। ਇਹ 40 ਕਿਲੋਮੀਟਰ ਪ੍ਰਤੀ ਘੰਟੇ ’ਤੇ ਚੱਲਦੀ ਹੈ।