Coronavirus: ਜ਼ੁਕਾਮ-ਬੁਖਾਰ ਲੱਛਣ ਹਨ ਤਾਂ ਕਿਵੇਂ ਪਤਾ ਲੱਗੇ ਕਿ ਕੋਰੋਨਾਵਾਇਰਸ ਤਾਂ ਨਹੀਂ
ਚੀਨ ਤੋਂ ਫੈਲੇ ਕੋਰੋਨਾਵਾਇਰਸ ਦੇ ਲੱਛਣ ਤਾਂ ਬੜੇ ਆਮ ਜਿਹੇ ਹਨ। ਫਿਰ ਇਹ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਆਮ ਬੁਖਾਰ ਹੈ ਜਾਂ ਇਸ ਡਰਾਉਣੇ, ਨਵੇਂ ਵਾਇਰਸ ਦਾ ਇਨਫੈਕਸ਼ਨ ਹੋ ਗਿਆ ਹੈ? ਇਸ ਵਰਗੇ ਮੂਲ ਸਵਾਲਾਂ ਦੇ ਜਵਾਬ ਪੀਜੀਆਈ ਵਿੱਚ ਵਿਭਾਗ ਮੁਖੀ ਰਹੇ ਡਾਕਟਰ ਐੱਸ ਕੇ ਜਿੰਦਲ ਤੋਂ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੁੱਛੇ।