ਸੁਲਤਾਨਪੁਰ ਲੋਧੀ ਆ ਰਹੇ ਸ਼ਰਧਾਲੂਆਂ ਲਈ ਲੋਕਾਂ ਨੇ ਖੋਲ੍ਹੇ ਆਪਣੇ ਘਰਾਂ ਦੇ ਬੂਹੇ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੰਗਤ ਨੇ ਸੁਲਤਾਨਪੁਰ ਲੋਧੀ ਆਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਸਥਾਨਕ ਲੋਕਾਂ ਨੇ ਆਪਣੇ ਘਰਾਂ ਦੇ ਬੂਹੇ ਖੋਲ੍ਹ ਦਿੱਤੇ ਹਨ।
ਲੋਕਾਂ ਵੱਲੋਂ ਸੰਗਤ ਲਈ ਆਪਣੇ ਘਰ ਤਿਆਰ ਕਰਵਾਏ ਜਾ ਰਹੇ ਹਨ ਜਿੱਥੇ ਉਹ ਆ ਕੇ ਰਹਿ ਸਕਦੇ ਹਨ। ਇੱਥੇ ਉਨ੍ਹਾਂ ਦੀ ਹਰ ਬੁਨਿਆਦੀ ਲੋੜ ਦਾ ਧਿਆਨ ਰੱਖਿਆ ਗਿਆ ਹੈ।
ਰਿਪੋਰਟ: ਨਵਦੀਪ ਕੌਰ
ਐਡਿਟ: ਰਾਜਨ ਪਪਨੇਜਾ