ਅੰਮ੍ਰਿਤਸਰ ਦੁਸ਼ਹਿਰਾ ਰੇਲ ਹਾਦਸਾ : 'ਸਰਕਾਰ ਜਿੱਤ ਗਈ..ਭਗਵਾਨ ਜਿੱਤ ਗਿਆ.. ਅਸੀਂ ਸਭ ਹਾਰ ਗਏ'- ਇਕੋ ਵੇਲੇ ਵਿਧਵਾ ਹੋਈਆਂ ਦੋ ਸਕੀਆਂ ਭੈਣਾਂ ਦਾ ਦਰਦ

ਵੀਡੀਓ ਕੈਪਸ਼ਨ, ਅੰਮ੍ਰਿਤਸਰ ਰੇਲ ਹਾਦਸਾ: ਦੋ ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਔਰਤਾਂ ’ਤੇ ਪਰਿਵਾਰ ਨੂੰ ਪਾਲਣ ਦਾ ਬੋਝ

ਅੰਮ੍ਰਿਤਸਰ ਵਿੱਚ ਪਿਛਲੇ ਸਾਲ ਦੁਸ਼ਹਿਰੇ ਮੌਕੇ ਰੇਲ ਹਾਦਸਾ ਵਾਪਰਿਆ ਸੀ ਜਿਸ ਵਿੱਚ 57 ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ ’ਚ ਦੋ ਸਕੇ ਭਰਾਵਾਂ ਗੁਰਿੰਦਰ ਕੁਮਾਰ ਤੇ ਪਵਨ ਕੁਮਾਰ ਦੀ ਮੌਤ ਹੋ ਗਈ। ਬੱਚਿਆਂ ਨੂੰ ਪਾਲਣ ਦਾ ਬੋਝ ਘਰ ਦੀਆਂ ਔਰਤਾਂ ’ਤੇ ਆ ਗਿਆ।

ਅਰੁਨਾ ਅਤੇ ਸੀਤਾ ਕੱਪੜੇ ਸਿਉਂ ਕੇ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਹਨ।

ਰਿਪੋਰਟ: ਰਵਿੰਦਰ ਸਿੰਘ ਰੋਬਿਨ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)