ਈ-ਸਿਗਰੇਟ : ਕੀ ਹਨ ਖਤਰੇ , ਭਾਰਤ ਨੇ ਲਾਇਆ ਬੈਨ
ਭਾਰਤ ਸਰਕਾਰ ਨੇ ਅੱਜ ਕੈਬਨਿਟ ਦੀ ਬੈਠਕ ਵਿੱਚ ਫ਼ੈਸਲਾ ਲੈਂਦਿਆ ਈ-ਸਿਗਰੇਟ ਨੂੰ ਵੇਚਣ, ਸਟੋਰ ਕਰਨ ਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਵੀ ਇਸ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ।
ਅਮਰੀਕਾ ਵਿੱਚ ਵੀ ਇਸਦੇ ਖਤਰੇ ਚਰਚਾ ਵਿੱਚ ਹਨ। ਈ-ਸਿਗਰੇਟ ਦੀ ਵਰਤੋਂ ਕਾਰਨ ਅਮਰੀਕਾ ਵਿੱਚ 6 ਮੌਤਾਂ ਅਤੇ ਫੇਫੜਿਆਂ ਦੀ ਬਿਮਾਰੀ ਨਾਲ ਪੀੜਤ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ।