ਅਵਤਾਰ ਸਿੰਘ ‘ਪਾਸ਼’: ਕਿਸ ਗੱਲੋਂ ਕੀਤਾ ਕਵੀ ਨੇ ‘ਇਨਕਾਰ’, ਜਾਣੋ ਉਨ੍ਹਾਂ ਦੀ ਕਵਿਤਾ ਰਾਹੀਂ

ਵੀਡੀਓ ਕੈਪਸ਼ਨ, ਅਵਤਾਰ ਸਿੰਘ ‘ਪਾਸ਼’

ਅਵਤਾਰ ਸਿੰਘ ਸੰਧੂ ‘ਪਾਸ਼’ (9 ਸਤੰਬਰ 1950 - 23 ਮਾਰਚ 1988) ਪੰਜਾਬੀ ਦੇ ਮੋਹਰੀ ਕਵੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਕਾਮਿਆਂ ਤੇ ਸਮਾਜਿਕ ਅਨਿਆਂ ਦੇ ਵਿਸ਼ਿਆਂ ਉੱਪਰ ਲਿਖੀਆਂ ਕਵਿਤਾਵਾਂ ਲਈ ਜਾਣਿਆ ਜਾਂਦਾ ਹੈ।

ਜਲੰਧਰ ਦੇ ਇੱਕ ਪਿੰਡ ’ਚ ਜੰਮੇ ਅਵਤਾਰ ਸਿੰਘ ਪਾਸ਼ ਦਾ ਕਥਿਤ ਖਾਲਿਸਤਾਨ-ਪੱਖੀ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ। ਉਨ੍ਹਾਂ ਨੂੰ ਕਵਿਤਾ ਦੇ ਹਵਾਲੇ ਨਾਲ ਖੱਬੇਪੱਖੀ ਲਹਿਰ ਦਾ ਵੱਡਾ ਮੋਹਰੀ ਵੀ ਮੰਨਿਆ ਜਾਂਦਾ ਹੈ।

(ਆਵਾਜ਼: ਦਲੀਪ ਸਿੰਘ, ਰੇਖਾਚਿੱਤਰ: ਪੁਨੀਤ ਬਰਨਾਲਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)