ਕਸ਼ਮੀਰ ’ਚ ਸਕੂਲ ਤਾਂ ਖੁੱਲ੍ਹੇ ਪਰ ਬੱਚੇ ਨਹੀਂ ਪਹੁੰਚੇ

ਵੀਡੀਓ ਕੈਪਸ਼ਨ, ਕਸ਼ਮੀਰ ਵਿੱਚ ਸਕੂਲ ਤਾਂ ਖੁੱਲ੍ਹੇ ਪਰ ਬੱਚੇ ਕਿਉਂ ਨਹੀਂ ਆਏ

5 ਅਗਸਤ ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦਾ ਫੈਸਲਾ ਲਿਆ ਉਸਤੋਂ ਬਾਅਦ ਘਾਟੀ ਦੇ ਸਾਰੇ ਸਕੂਲ ਬੰਦ ਪਏ ਸਨ। ਪ੍ਰਸ਼ਾਸਨ ਚਾਹੁੰਦਾ ਹੈ ਕਿ ਸਕੂਲ ਮੁੜ ਸ਼ੁਰੂ ਹੋਣ ਜਿਸ ਨਾਲ ਘਾਟੀ ਵਿੱਚ ਤਣਾਅ ਖ਼ਤਮ ਹੋਵੇ।

ਪਰ ਲੋਕਾਂ ਦੇ ਦਿਲਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਦੋ ਹਫਤਿਆਂ ਤੱਕ ਬੰਦ ਰਹਿਣ ਤੋਂ ਬਾਅਦ ਸਰਕਾਰ ਨੇ ਪ੍ਰਾਈਮਰੀ ਸਕੂਲਾਂ ਨੂੰ ਖੋਲ੍ਹਣ ਦਾ ਹੁਕਮ ਦਿੱਤਾ ਸੀ। ਕੁਝ ਸਕੂਲ ਖੁੱਲ੍ਹੇ ਪਰ ਉੱਥੇ ਕੋਈ ਬੱਚਾ ਨਹੀਂ ਆਇਆ।

ਰਿਪੋਰਟ- ਆਮਿਰ ਪੀਰਜ਼ਾਦਾ, ਨੇਹਾ ਸ਼ਰਮਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)