#Bollywooddreamgirls: 'ਔਰਤਾਂ ਨੂੰ ਸਹੀ ਹੋਣ ਦਾ ਸਬੂਤ ਕਿਉਂ ਦੇਣਾ ਪੈਂਦਾ ਹੈ?'
ਬੀਬੀਸੀ ਦੀ ਖ਼ਾਸ ਸੀਰੀਜ਼ ‘ਬਾਲੀਵੁੱਡ ਸੈਕਸਇਜ਼ਮ’ ਤੇ ‘ਡਰੀਮ ਗਰਲਜ਼’ ਵਿੱਚ ਸਿਨੇਮੈਟੋਗ੍ਰਾਫ਼ਰ ਨੇਹਾ ਪਾਰਤੀ ਨੇ ਆਪਣੇ ਕੰਮ-ਕਾਜ ਬਾਰੇ ਗੱਲਬਾਤ ਕੀਤੀ।
ਨੇਹਾ ਨੇ ਕਿਹਾ ਬਾਲੀਵੁੱਡ ਵਿੱਚ ਕਈ ਤਰ੍ਹਾਂ ਦੇ ਲੋਕ ਹਨ। ਸਹੀ ਵੀ ਹਨ, ਗ਼ਲਤ ਵੀ ਹਨ।
ਕੁਝ ਲੋਕ ਅਜਿਹੇ ਹਨ ਜੋ ਔਰਤ ਨੂੰ ਉਦੋਂ ਤੱਕ ਗ਼ਲਤ ਸਮਝਦੇ ਹਨ ਜਦੋਂ ਤੱਕ ਉਹ ਕੁਝ ਸਹੀ ਕਰਕੇ ਨਾ ਦਿਖਾ ਦੇਵੇ।