ਪੰਜਾਬ 'ਚ ਨਵੀਂ ਕੈਬਨਿਟ ਦਾ ਫੈਸਲਾ, ਇਨ੍ਹਾਂ ਵਿਭਾਗਾਂ ਵਿੱਚ 25 ਹਜ਼ਾਰ ਨੌਕਰੀਆਂ ਦੇਣ ਦਾ ਫੈਸਲਾ

ਪੰਜਾਬ ਵਿੱਚ ਬਣੀ ਨਵੀਂ ਸਰਕਾਰ ਦੀਆਂ ਗਤੀਵਿਧੀਆਂ ਅਤੇ ਯੂਕਰੇਨ-ਰੂਸ ਵਿੱਚ ਚੱਲ ਰਹੀ ਜੰਗ ਬਾਰੇ ਅਹਿਮ ਅਪਡੇਟ।

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ

    ਇਸ ਦੇ ਨਾਲ ਹੀ ਅਸੀਂ ਅੱਜ ਦੇ ਪੰਜਾਬ ਦੀ ਸਿਆਸਤ ਅਤੇ ਯੂਕਰੇਨ-ਰੂਸ ਜੰਗ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੰਨੇ ਨੂੰ ਇੱਥੇ ਹੀ ਵਿਰਾਮ ਦੇ ਰਹੇ ਹਾਂ।

    ਕੱਲ ਨੂੰ ਪੰਜਾਬ ਦੇ ਨਵੀਂ ਕੈਬਨਿਟ ਸਹੁੰ ਚੁੱਕਣ ਜਾ ਰਹੀ ਹੈ।

    ਭਲਕੇ ਅਸੀਂ ਇੱਕ ਵਾਰ ਫਿਰ ਇੱਕ ਨਵਾਂ ਲਾਈਵ ਪੰਨਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।

    ਉਦੋਂ ਤੱਕ ਤੁਸੀਂ ਹੋਰ ਖ਼ਬਰਾਂ ਅਤੇ ਜਾਣਕਰੀ ਭਰਭੂਰ ਲੇਖਾਂ ਲਈ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਰੂਸ ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਪੰਜਾਬ ਚੋਣਾਂ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਸਾਡੇ ਯੂਟਿਊਬ ਚੈਨਲ ਉੱਪਰ ਵਿਸ਼ੇਸ਼ ਪਲੇਲਿਸਟ ਦੇਖ ਸਕਦੇ ਹੋ।

    ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

  2. ਪੰਜਾਬ ਬਾਰੇ ਅਹਿਮ ਘਟਨਾਕ੍ਰਮ 'ਤੇ ਇੱਕ ਨਜ਼ਰ

    • ਪੰਜਾਬ ਕੈਬਨਿਟ ਦੇ ਦਸ ਮੰਤਰੀਆਂ ਨੇ ਅੱਜ ਸਹੁੰ ਚੁੱਕੀ।
    • ਕੈਬਨਿਟ ਦੀ ਪਹਿਲੀ ਬੈਠਕ ਵਿੱਚ ਹੀ ਪੁਲਿਸ ਅਤੇ ਸਿਵਲ ਮਹਿਕਮਿਆਂ ਵਿੱਚ 25 ਹਜ਼ਾਰ ਨੌਕਰੀਆਂ ਕੱਢਣ ਦਾ ਫ਼ੈਸਲਾ ਕੀਤਾ ਗਿਆ।
    • ਕੈਬਨਿਟ ਦੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, 'ਅਸੀਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੈ''।
    • ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਮੰਤਰੀ ਮੰਡਲ ਬਣਾਉਂਦੇ ਸਮੇਂ ਲੁਧਿਆਣਾ ਜ਼ਿਲ੍ਹੇ ਦੀ ਅਣਦੇਖੀ ਕੀਤੀ ਗਈ ਹੈ।
    • ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ।
    • ਅੰਬੀਆਂ ਦਾ ਅੱਜ ਉਨ੍ਹਾਂ ਦੇ ਪਿੰਡ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
  3. ਰੂਸ-ਯੂਕਰੇਨ ਜੰਗ: ਅਹਿਮ ਘਟਨਾਕ੍ਰਮ ਤੇ ਇੱਕ ਨਜ਼ਰ

    ਯੂਕਰੇਨ

    ਤਸਵੀਰ ਸਰੋਤ, GET

    ਜੇ ਤੁਸੀਂ ਬੀਬੀਸੀ ਪੰਜਾਬੀ ਦੇ ਰੂਸ-ਯੂਕਰੇਨ ਜੰਗ ਅਤੇ ਪੰਜਾਬ ਸਿਆਸਤ ਦੇ ਸਾਂਝੇ ਲਾਈਵ ਪੰਨੇ ਨਾਲ ਹੁਣੇ-ਹੁਣੇ ਜੁੜੇ ਹੋ ਤਾਂ ਪੇਸ਼ੇ ਹੈ ਜੰਗ ਨਾਲ ਜੁੜਿਆ ਅੱਜ ਦਾ ਅਹਿਮ ਘਟਨਾਕ੍ਰਮ-

    • ਰੂਸ ਵੱਲੋਂ ਕੀਤੇ ਹਮਲੇ ਦੇ ਦੌਰਾਨ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਲੜਾਈ ਸੜਕਾਂ 'ਤੇ ਲੜੀ ਜਾ ਰਹੀ ਹੈ। ਇਸ ਕਾਰਨ ਤਹਿਖਾਨਿਆਂ ਵਿੱਚ ਪਨਾਹ ਲਈ ਬੈਠੇ ਲੋਕਾਂ ਲਈ ਨਿਕਲਣਾ ਮੁਸ਼ਕਲ ਹੋ ਗਿਆ ਹੈ।
    • ਅਧਿਕਾਰੀਆਂ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ ਲੁਹਾਂਸਕ ਅਤੇ ਕੀਵ ਵਿੱਚ 10 ਸ਼ਹਿਰੀਆਂ ਦੀ ਮੌਤ ਹੋਈ ਹੈ।
    • ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ ਦੀ ਅਜ਼ਾਦੀ ਦੇ ਡਰੋਂ ਉਸ ਉੱਪਰ ਹਮਲਾ ਕੀਤਾ ਹੈ।
    • ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਨੂੰ ਸ਼ਾਂਤੀ ਵਾਰਤਾ ਵਿੱਚ ਅੱਗੇ ਵਧਣ ਤੋਂ ਰੋਕ ਰਿਹਾ ਹੈ।
    • ਲਾਵਰੋਵ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਿਆਸੀ ਸਥਿਤੀ ਦੇ ਨਤੀਜੇ ਵਜੋਂ ਰੂਸ ਤੇ ਚੀਨ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ।
    • ਅਧਿਕਾਰੀਆਂ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ 127 ਰੂਸੀ ਮੁਖਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
  4. ਅਮਰਿੰਦਰ ਰਾਜਾ ਵੜਿੰਗ, ''ਕੈਬਨਿਟ ਵਿੱਚ ਇਹ ਵੀ ਹੋਣੇ ਚਾਹੀਦੇ ਸੀ...''

    ਆਮ ਆਦਮੀ ਪਾਰਟੀ ਦੇ ਆਗੂ

    ਤਸਵੀਰ ਸਰੋਤ, facebook

    ਕਾਂਗਰਸੀ ਆਗੂ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਕੈਬਨਿਟ ਉੱਪਰ ਟਿੱਪਣੀ ਕੀਤੀ ਹੈ।

    ਆਪਣੇ ਫੇਸਬੁੱਕ ਤੇ ਉਨ੍ਹਾਂ ਨੇ ਲਿਖਿਆ, ''ਚਾਹੇ ਮੰਤਰੀ ਮੰਡਲ ਬਣਾਉਣਾ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਪਰ ਮੈਨੂੰ ਲਗਦਾ ਕਿ ਇਹ ਚਿਹਰੇ ਵੀ ਮੰਤਰੀ ਮੰਡਲ ਵਿੱਚ ਹੋਣੇ ਚਾਂਹੀਦੇ ਸੀ।

    • ਸ੍ਰੀ ਅਮਨ ਅਰੋੜਾ
    • ਬੀਬੀ ਬਲਜਿੰਦਰ ਕੌਰ
    • ਬੀਬੀ ਸਰਬਜੀਤ ਕੌਰ ਮਾਣੂਕੇ
    • ਸ੍ਰ ਕੁਲਤਾਰ ਸਿੰਘ ਸੰਧਵਾਂ ਜੀ

    ਇਹ ਉਹ ਲੋਕ ਹਨ ਜਿਨ੍ਹਾ ਨੇ ਪਾਰਟੀ ਦਾ ਹਰ ਚੰਗੇ ਮਾੜੇ ਸਮੇਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ।''

  5. ਰੂਸ-ਯੂਕਰੇਨ ਜੰਗ ਦਾ ਪ੍ਰਮੁੱਖ ਘਟਨਾਕ੍ਰਮ

    ਯੂਕਰੇਨ

    ਤਸਵੀਰ ਸਰੋਤ, getty

    ਰੂੂਸ-ਯੂਕਰੇਨ ਜੰਗ ਅਤੇ ਪੰਜਾਬ ਸਿਆਸਤ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਹੁਣੇ-ਹੁਣੇ ਜੁੜੇ ਹੋ ਤਾਂ, ਤੁਹਾਡੇ ਲਈ ਪੇਸ਼ ਹੈ ਜੰਗ ਦਾ ਅਹਿਮ ਘਟਨਾਕ੍ਰਮ-

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ ਹੈ ਕਿ ਯੂਕਰੇਨ ਨੇ ਰੂਸ ਦੇ ਹਮਲੇ ਤੋਂ ਪਹਿਲਾਂ ਹੀ ''ਅਮਨ ਲਈ ਹੱਲ'' ਉੱਪਰ ਜ਼ੋਰ ਦਿੱਤਾ ਹੈ।
    • ਰੂਸ ਦੇ ਰੱਖਿਆ ਮੰਤਰਾਲਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰੂਸ ਵੱਲੋਂ ਯੂਕਰੇਨ ਦੇ ਇੱਕ ਅਸਲ੍ਹਾ ਡਿਪੂ ਤੇ ਇੱਕ ਹਾਈਪਰ ਸੋਨਿਕ ਮਿਜ਼ਾਈਲ ਦਾਗੀ ਗਈ ਹੈ।
    • ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਚਰਨੋਬੇਵਕਾ ਉੱਪਰ ਕੀਤੇ ਗਏ ਤੋਪਖਾਨੇ ਦੇ ਹਮਲੇ ਵਿੱਚ ਰੂਸ ਦੇ ਇੱਕ ਲੈਫਟੀਨੈਂਟ ਜਨਰਲ ਦੀ ਮੌਤ ਹੋ ਗਈ ਹੈ।
    • ਯੂਕਰੇਨੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਰੂਸ ਦੇ 12 ਹਵਾਈ ਨਿਸ਼ਾਨੇ ਤਬਾਹ ਕੀਤੇ।
    • ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗੌਰਡਨ ਬਰਾਊਨ ਸਮੇਤ 140 ਅਕਾਦਮਿਕ ਹਸਤੀਆਂ, ਵਕੀਲਾਂ ਅਤੇ ਸਿਆਸਤਦਾਨਾਂ ਨੇ ਇੱਕ ਅਰਜੀ ਰਾਹੀਂ ਮੰਗ ਚੁੱਕੀ ਹੈ ਕਿ ਪੁਤਿਨ ਉੱਪਰ ਨਿਉਰਮਬਰਗ ਵਰਗਾ ਮੁਕੱਦਮਾ ਚਲਾਇਆ ਜਾਵੇ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਾਜ਼ੀ ਜੰਗੀ ਅਪਰਾਧੀਆਂ ਉੱਪਰ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਸੀ।
    • ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਜੌਰਜ ਬੁਸ਼ ਨੇ ਯੂਕਰੇਨ ਦਾ ਦੌਰਾ ਕੀਤਾ ਹੈ ਅਤੇ ਆਪਣੀ ਹਮਾਇਤ ਦਿੱਤੀ ਹੈ।
  6. ਸੰਦੀਪ ਨੰਗਲ ਅੰਬੀਆਂ ਨੂੁੰ ਇੰਝ ਦਿੱਤੀ ਗਈ ਆਖਰੀ ਵਿਦਾਈ

    ਪੰਜਾਬ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਧੂ ਉਰਫ਼ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।

    ਡੀਜੀਪੀ ਪੰਜਾਬ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਤਿੰਨ ਮੁੱਖ ਸਾਜਿਸ਼ਕਾਰਾਂ ਦੀ ਨਿਸ਼ਾਨਦੇਹੀ ਕਰ ਲਈ ਹੈ।

    ਇਸੇ ਦੌਰਾਨ ਮਰਹੂਮ ਖਿਡਾਰੀ ਦਾ ਉਨ੍ਹਾਂ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

  7. ਭਗਵੰਤ ਮਾਨ ਵੱਲੋਂ 25 ਹਜ਼ਾਰ ਸਰਕਾਰੀ ਨੌਕਰੀਆਂ ਦਾ ਐਲਾਨ

    ਭਗਵੰਤ ਮਾਨ

    ਤਸਵੀਰ ਸਰੋਤ, ANI

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਨਵੀਂ ਬਣੀ ਸਰਕਾਰ ਦੀ ਅੱਜ ਪਹਿਲੀ ਬੈਠਕ ਹੋਈ।

    ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੇ ਵਾਅਦੇ ਮੁਤਾਬਕ ਲੋਕਾਂ ਵੱਲੋਂ ਦਿੱਤਾ ਗਿਆ ਹਰਾ ਪੈੱਨ ਅੱਜ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਹੱਕ ਵਿੱਚ ਚੱਲਿਆ ਹੈ।

    • ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਹੀ 25000 ਸਰਕਾਰੀ ਨੌਕਰੀਆਂ ਦਾ ਏਜੰਡਾ ਪਾਸ ਹੋਇਆ ਹੈ।
    • 10,000 ਨੌਕਰੀਆਂ ਪੰਜਾਬ ਪੁਲਿਸ ਅਤੇ ਵਿੱਚ 15,000 ਸਿਵਲ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਕੱਢੀਆਂ ਜਾਣਗੀਆਂ।
    • ਸਾਰੀਆਂ ਨੌਕਰੀਆਂ ਡਿਗਰੀ ਮੁਤਾਬਕ ਮਿਲਣਗੀਆਂ, ਜੋ ਜਿੰਨਾ ਪੜ੍ਹਿਆ ਹੋ ਉਸ ਮੁਤਾਬਕ ਨੌਕਰੀ ਮਿਲੇਗੀ।
    • ਇੱਕ ਮਹੀਨੇ ਦੇ ਅੰਦਰ ਇਸ ਦਾ ਇਸ਼ਤਿਹਾਰ ਅਤੇ ਨੋਟੀਫਿਕੇਸ਼ਨ ਹੋ ਜਾਵੇਗਾ।
  8. ਨਵੀਂ ਪੰਜਾਬ ਕੈਬਨਿਟ ਦੀ ਬੈਠਕ ਸ਼ੁਰੂ

    ਪੰਜਾਬ ਕੈਬਨਿਟ

    ਤਸਵੀਰ ਸਰੋਤ, ANI

    ਪੰਜਾਬ ਵਿੱਚ ਨਵੀਂ ਕੈਬਨਿਟ ਦੀ ਪਹਿਲੀ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਸ਼ੁਰੂ ਹੋ ਗਈ ਹੈ।

  9. ਪੰਜਾਬ ਮੰਤਰੀ ਮੰਡਲ ਨੇ ਚੁੱਕੀ ਸਹੁੰ, ਇਸ ਤੋਂ ਇਲਾਵਾ ਹੁਣ ਤੱਕ ਇਹ ਰਿਹਾ ਅਹਿਮ

    ਮੰਤਰੀ ਮੰਡਲ

    ਤਸਵੀਰ ਸਰੋਤ, Punjab Govt

    ਪੰਜਾਬ ਸਰਕਾਰ ਦੇ ਨਵੇਂ ਮੰਤਰੀ ਮੰਡਲ ਨੇ ਸ਼ਨੀਵਾਰ ਬਾਅਦ ਦੁਪਹਿਰ ਸਹੁੰ ਚੁੱਕੀ। ਇਸ ਮੰਤਰੀ ਮੰਡਲ ਵਿਚ 10 ਮੰਤਰੀਆਂ ਨੇ ਸਹੁੰ ਚੁੱਕੀ ਹੈ ਅਤੇ ਇਨ੍ਹਾਂ ਨੂੰ ਵਿਭਾਗਾਂ ਦੀ ਵੰਡ ਹੋਣਾ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਅੱਜ ਇਹ ਰਿਹਾ ਖਾਸ:

    • ਵਿਧਾਇਕ ਮੰਤਰੀ ਮੰਡਲ ਦੀ ਪਹਿਲੀ ਬੈਠਕ ਵੀ ਸ਼ਨੀਵਾਰ ਨੂੰ ਹੋਵੇਗੀ ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
    • ਸਪੀਕਰ ਵਜੋਂ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੋਮਵਾਰ ਨੂੰ ਸਹੁੰ ਚੁੱਕਣਗੇ।
    • 8 ਵਿਧਾਇਕ ਅਜਿਹੇ ਹਨ ਜੋ ਪਹਿਲੀ ਵਾਰ ਜਿੱਤ ਕੇ ਆਏ ਹਨ ਤੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੰਤਰੀ ਮੰਡਲ ਵਿੱਚ ਇੱਕੋ ਮਹਿਲਾ ਡਾ ਬਲਜੀਤ ਕੌਰ ਨੂੰ ਜਗ੍ਹਾ ਮਿਲੀ ਹੈ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਅਸੀਂ ਮਿਲ ਕੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਈਮਾਨਦਾਰੀ ਨਾਲ ਕੰਮ ਕਰਨਾ ਹੈ।
    • ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਵੀ ਨਵੇਂ ਮੰਤਰੀ ਮੰਡਲ ਨੂੰ ਵਧਾਈ ਦਿੱਤੀ ਹੈ।
    • ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਮੰਡਲ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਆਖਿਆ ਕਿ ਲੁਧਿਆਣੇ ਦੀਆਂ 14 ਸੀਟਾਂ ਵਿਚੋਂ 13 ਸੀਟਾਂ ਨੇ ਪਾਰਟੀ ਨੂੰ ਜਿੱਤ ਹਾਸਲ ਕੀਤੀ ਹੈ ਪਰ ਮੰਤਰੀ ਮੰਡਲ ਵਿਚ ਕੋਈ ਵੀ ਵਿਧਾਇਕ ਲੁਧਿਆਣਾ 'ਚ ਸ਼ਾਮਲ ਨਹੀਂ ਕੀਤਾ ਗਿਆ।
    ਮੰਤਰੀ ਮੰਡਲ

    ਤਸਵੀਰ ਸਰੋਤ, Punjab Govt

  10. ਲੁਧਿਆਣਾ ਨੂੰ ਕੀਤਾ ਗਿਆ ਨਜ਼ਰਅੰਦਾਜ਼ - ਰਵਨੀਤ ਸਿੰਘ ਬਿੱਟੂ

    ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

    ਉਨ੍ਹਾਂ ਨੇ ਟਵੀਟ ਕਰਦਿਆਂ ਆਖਿਆ ਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ।

    ਜ਼ਿਲ੍ਹੇ ਦੀਆਂ 14 ਵਿੱਚੋਂ 13 ਸੀਟਾਂ ਉੱਪਰ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਪਰ ਮੰਤਰੀ ਮੰਡਲ ਵਿਚ ਇੱਕ ਵੀ ਮੰਤਰੀ ਲੁਧਿਆਣਾ ਤੋਂ ਨਹੀਂ ਹੈ।

    ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਨਾ ਰੁੱਪਈਆ ਖਾਣਾ, ਨਾ ਕਿਸੇ ਨੂੰ ਖਾਣ ਦੇਣਾ - ਮੀਤ ਹੇਅਰ

    ਗੁਰਮੀਤ ਸਿੰਘ ਮੀਤ ਹੇਅਰ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਗੁਰਮੀਤ ਸਿੰਘ ਮੀਤ ਹੇਅਰ

    ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲ ਕੀਤੀ।

    ਮੀਤ ਹੇਅਰ ਨੇ ਆਖਿਆ,"ਮੇਰੇ ਪਰਿਵਾਰ ਨੇ ਮੇਰਾ ਹਮੇਸ਼ਾ ਪੂਰਾ ਸਾਥ ਦਿੱਤਾ ਹੈ ਅਤੇ ਹੁਣ ਬਰਨਾਲਾ ਵੀ ਮੇਰਾ ਆਪਣਾ ਪੂਰਾ ਪਰਿਵਾਰ ਹੈ। ਬਹੁਤ ਵੱਡੇ ਬਹੁਮਤ ਨਾਲ ਸਾਨੂੰ ਜਿਤਾ ਕੇ ਭੇਜਿਆ ਹੈ।"

    ਅਗਲੇ ਛੇ ਮਹੀਨਿਆਂ ਵਿੱਚ ਕਿਹੜੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ, ਇਹ ਪੁੱਛਣ 'ਤੇ ਉਨ੍ਹਾਂ ਆਖਿਆ," ਜਿਹੜਾ ਮਰਜ਼ੀ ਮੰਤਰਾਲਾ ਮਿਲੇ,ਇਮਾਨਦਾਰੀ ਨਾਲ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ ਨਾ ਰੁੱਪਈਆ ਖਾਣਾ, ਨਾ ਕਿਸੇ ਨੂੰ ਖਾਣ ਦੇਣਾ।"

    ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਦੂਸਰੀ ਵਾਰ ਵਿਧਾਇਕ ਬਣੇ ਹਨ।

    ਹਰਪਾਲ ਸਿੰਘ ਚੀਮਾ ਤੋਂ ਇਲਾਵਾ ਉਹ ਇਕੱਲੇ ਅਜਿਹੇ ਦੂਸਰੀ ਵਾਰ ਦੇ ਵਿਧਾਇਕ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ।

  12. ਪੂਰੀ ਇਮਾਨਦਾਰੀ ਨਾਲ ਕੰਮ ਕਰੋ ਰੱਬ ਤੁਹਾਡੇ ਨਾਲ - ਅਰਵਿੰਦ ਕੇਜਰੀਵਾਲ

    ਪੰਜਾਬ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਨਵੇਂ ਮੰਤਰੀਆਂ ਨੂੰ ਵਧਾਈ ਦਿੱਤੀ ਹੈ।

    ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਆਖਿਆ ਕਿ ਪੰਜਾਬ ਦੀ ਜਨਤਾ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ।

    ਉਨ੍ਹਾਂ ਨੇ ਅੱਗੇ ਲਿਖਿਆ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣ ਲਈ ਪੂਰੀ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰੋ, ਰੱਬ ਤੁਹਾਡੇ ਨਾਲ ਹੈ।

    ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਬਹੁਮਤ ਹਾਸਿਲ ਕਰ ਕੇ ਸਰਕਾਰ ਬਣਾਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਅਸੀਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੈ-ਭਗਵੰਤ ਮਾਨ

    ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਨੇ ਸ਼ਨੀਵਾਰ ਨੂੰ ਸਹੁੰ ਚੁੱਕੀ ਹੈ।

    ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਆਖਿਆ ਕਿ ਅੱਜ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਉਤਰਨ ਦਾ ਪ੍ਰਣ ਲਿਆ।

    ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਅਸੀਂ ਮਿਲ ਕੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਪੂਰੀ ਈਮਾਨਦਾਰੀ ਨਾਲ ਕੰਮ ਕਰਨਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਸਹੁੰ ਚੁੱਕ ਸਮਾਗਮ ਤੋਂ ਬਾਅਦ ਕੈਬਨਿਟ ਮੰਤਰੀਆਂ ਦੇ ਪਰਿਵਾਰ-LIVE

  15. ਮਹਿਲਾਵਾਂ ਦੀ ਸਿੱਖਿਆ ਅਤੇ ਸੁਰੱਖਿਆ ਉੱਤੇ ਦਿੱਤਾ ਜਾਵੇਗਾ ਜ਼ੋਰ- ਡਾ ਬਲਜੀਤ ਕੌਰ

    ਡਾ ਬਲਜੀਤ ਕੌਰ
    ਤਸਵੀਰ ਕੈਪਸ਼ਨ, ਡਾ ਬਲਜੀਤ ਕੌਰ

    ਸਹੁੰ ਚੁੱਕਣ ਤੋਂ ਬਾਅਦ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਕਈ ਮੰਤਰੀਆਂ ਨਾਲ ਗੱਲ ਕੀਤੀ। ਮਲੋਟ ਤੋਂ ਵਿਧਾਇਕ ਡਾ ਬਲਜੀਤ ਕੌਰ ਨੇ ਆਖਿਆ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਕੁੜੀਆਂ ਦੀ ਸਿੱਖਿਆ ਉਪਰ ਜ਼ੋਰ ਦਿੱਤਾ ਜਾਵੇਗਾ।

    ਡਾ ਬਲਜੀਤ ਕੌਰ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਬੇਟੀ ਹਨ। ਉਨ੍ਹਾਂ ਨੇ ਆਖਿਆ ਕਿ ਡਾ ਸਾਧੂ ਸਿੰਘ ਨੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਹੈ।

    ਡਾ ਬਲਜੀਤ ਕੌਰ ਅੱਖਾਂ ਦੇ ਮਾਹਿਰ ਹਨ।ਉਨ੍ਹਾਂ ਨੇ ਆਖਿਆ ਕਿ ਕੈਬਨਿਟ ਦਾ ਕੰਮਕਾਜ ਸੰਭਾਲਣ ਦੇ ਨਾਲ-ਨਾਲ ਉਹ ਆਪਣੇ ਮਰੀਜ਼ਾਂ ਦਾ ਇਲਾਜ ਵੀ ਜਾਰੀ ਰੱਖਣਗੇ।

    ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਨਿਟ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਹੁੰ ਚੁੱਕਣ ਤੋਂ ਬਾਅਦ ਆਖਿਆ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।

    ਹਰਜੋਤ ਸਿੰਘ ਬੈਂਸ
    ਤਸਵੀਰ ਕੈਪਸ਼ਨ, ਹਰਜੋਤ ਸਿੰਘ ਬੈਂਸ
  16. ਪੰਜਾਬ ਚੋਣਾਂ: ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੀਆਂ ਇਹ ਬੀਬੀਆਂ ਇੰਝ ਸਿਆਸਤ 'ਚ ਆਈਆਂ

    ਵੀਡੀਓ ਕੈਪਸ਼ਨ, ਪਹਿਲੀ ਵਾਰ ਸਦਨ ਪਹੁੰਚੀਆਂ 10 ਬੀਬੀਆਂ ਨੂੰ ਜਾਣੋ
  17. ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ਮੰਤਰੀ- LIVE

  18. ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਨੇ ਚੁੱਕੀ ਸਹੁੰ

    ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕ ਲਈ ਹੈ।

    ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸੋਮਵਾਰ ਨੂੰ ਸਪੀਕਰ ਵਜੋਂ ਸਹੁੰ ਚੁੱਕਣਗੇ।

    ਇਸ ਕੈਬਨਿਟ ਵਿੱਚ ਸਿਰਫ਼ ਇੱਕ ਮਹਿਲਾ ਚਿਹਰੇ, ਡਾ. ਬਲਜੀਤ ਕੌਰ ਨੂੰ ਥਾਂ ਮਿਲੀ ਹੈ।

    ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਕੈਬਨਿਟ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਹਨ।;

    ਜਿਨ੍ਹਾਂ ਵਿਧਾਇਕਾਂ ਨੇ ਅੱਜ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ,ਉਨ੍ਹਾਂ ਦੇ ਨਾਮ ਇਹ ਹਨ:

    • ਹਰਪਾਲ ਸਿੰਘ ਚੀਮਾ- ਦਿੜਬਾ
    • ਡਾ. ਬਲਜੀਤ ਕੌਰ-ਮਲੋਟ
    • ਹਰਭਜਨ ਸਿੰਘ ਈਟੀਓ- ਜੰਡਿਆਲਾ
    • ਵਿਜੇ ਸਿੰਗਲਾ- ਮਾਨਸਾ
    • ਗੁਰਮੀਤ ਸਿੰਘ ਮੀਤ ਹੇਅਰ- ਬਰਨਾਲਾ
    • ਕੁਲਦੀਪ ਸਿੰਘ ਧਾਲੀਵਾਲ- ਅਜਨਾਲਾ
    • ਲਾਲਜੀਤ ਸਿੰਘ ਭੁੱਲਰ- ਪੱਟੀ
    • ਬ੍ਰਹਮ ਸ਼ੰਕਰ (ਜਿੰਪਾ)- ਹੁਸ਼ਿਆਰਪੁਰ
    • ਲਾਲ ਚੰਦ ਕਟਾਰੂਚੱਕ- ਭੋਆ
    • ਹਰਜੋਤ ਸਿੰਘ ਬੈਂਸ- ਆਨੰਦਪੁਰ ਸਾਹਿਬ
    ਵਿਜੇ ਸਿੰਗਲਾ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਵਿਜੇ ਸਿੰਗਲਾ
    ਹਰਭਜਨ ਸਿੰਘ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਹਰਭਜਨ ਸਿੰਘ
    ਲਾਲ ਚੰਦ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਲਾਲ ਚੰਦ ਕਟਾਰੂਚੱਕ
    ਗੁਰਮੀਤ ਸਿੰਘ ਮੀਤ ਹੇਅਰ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਗੁਰਮੀਤ ਸਿੰਘ ਮੀਤ ਹੇਅਰ
    ਡਾ. ਬਲਜੀਤ ਕੌਰ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਡਾ. ਬਲਜੀਤ ਕੌਰ
    ਲਾਲਜੀਤ ਸਿੰਘ ਭੁੱਲਰ

    ਤਸਵੀਰ ਸਰੋਤ, Punjab Govt

    ਕੁਲਦੀਪ ਸਿੰਘ ਧਾਲੀਵਾਲ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਕੁਲਦੀਪ ਸਿੰਘ ਧਾਲੀਵਾਲ
    ਬ੍ਰਹਮ ਸ਼ੰਕਰ (ਜਿੰਪਾ)

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਬ੍ਰਹਮ ਸ਼ੰਕਰ (ਜਿੰਪਾ)
    ਹਰਜੋਤ ਸਿੰਘ ਬੈਂਸ

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਹਰਜੋਤ ਸਿੰਘ ਬੈਂਸ
    ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕ ਲਈ ਹੈ।

    ਤਸਵੀਰ ਸਰੋਤ, Punjab Govt

    ਤਸਵੀਰ ਕੈਪਸ਼ਨ, ਪੰਜਾਬ ਸਰਕਾਰ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕ ਲਈ ਹੈ।
  19. ਕੈਬਨਿਟ ਵਿੱਚ ਸ਼ਾਮਿਲ ਹੋਣ 'ਤੇ ਕੀ ਬੋਲੇ ਕੈਬਨਿਟ ਮੰਤਰੀ

    ਪੰਜਾਬ ਕੈਬਨਿਟ

    ਤਸਵੀਰ ਸਰੋਤ, ANI

    ਪੰਜਾਬ ਕੈਬਨਿਟ ਵਿੱਚ ਸਹੁੰ ਚੁੱਕਣ ਤੋਂ ਪਹਿਲਾਂ ਡਾ. ਬਲਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਸੁਧਾਰ ਰਹੇਗਾ। ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇੱਕ ਮਹਿਲਾ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਹੈ।

    ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਕਿਉਂਕਿ ਹੁਣ ਨੌਜਵਾਨਾਂ ਦਾ ਰਾਜਨੀਤੀ ਵਿੱਚ ਭਰੋਸਾ ਵਧ ਰਿਹਾ ਹੈ। ਇਸ ਦੇ ਨਾਲ ਨਾਲ ਆਪਣੀ ਪਾਰਟੀ ਦਾ ਧੰਨਵਾਦ ਵੀ ਕੀਤਾ।

    ਕੁਲਤਾਰ ਸਿੰਘ ਸੰਧਵਾਂ ਜਿਨ੍ਹਾਂ ਨੇ ਸੋਮਵਾਰ ਨੂੰ ਸਪੀਕਰ ਵਜੋਂ ਸਹੁੰ ਚੁੱਕਣੀ ਹੈ ਨੇ ਆਖਿਆ ਕਿ ਇੱਕ ਵੱਡੀ ਜ਼ਿੰਮੇਵਾਰੀ ਹੈ ਅਤੇ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ।

    ਮੀਤ ਹੇਅਰ ਨੇ ਆਖਿਆ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੇਗਾ।

    ਡਾ. ਵਿਜੇ ਸਿੰਗਲਾ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਮਿਲਣ ਦੀ ਖੁਸ਼ੀ ਹੈ ਅਤੇ ਉਹ ਇੱਕ ਵਾਰ ਫਿਰ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਜਾਵੇਗੀ।

    ਪੰਜਾਬ ਕੈਬਨਿਟ

    ਤਸਵੀਰ ਸਰੋਤ, ANI

    ਪੰਜਾਬ ਕੈਬਨਿਟ

    ਤਸਵੀਰ ਸਰੋਤ, ANI

  20. ਪੰਜਾਬ ਕੈਬਿਨਟ ਦਾ ਸਹੁੰ ਚੁੱਕ ਸਮਾਗਮ-ਵੇਖੋ LIVE