ਅੱਜ ਦਾ ਅਹਿਮ ਘਟਨਾਕ੍ਰਮ
ਬੀਬੀਸੀ ਪੰਜਾਬੀ ਦੇ ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਬਾਰੇ ਅੱਜ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ।
ਕੱਲ ਨੂੰ ਇੱਕ ਨਵੇਂ ਲਾਈਵ ਪੰਨੇ ਰਾਹੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਡਾ ਨਾਲ ਜੁੜੇ ਰਹਿਣ ਲਈ ਧੰਨਵਾਦ।
ਜੇ ਤੁਸੀਂ ਹੁਣੇ ਸਾਡੇ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਰੂਸ-ਯੂਕਰੇਨ ਜੰਗ ਅਤੇ ਪੰਜਾਬ ਸਿਆਸਤ ਦੀਆਂ ਅੱਜ ਦੀਆਂ ਅਹਿਮ ਗੱਲਾਂ ਇਸ ਪ੍ਰਕਾਰ ਹਨ-
ਰੂਸ-ਯੂਕਰੇਨ ਜੰਗ ਬਾਰੇ ਅਹਿਮ ਸੁਰਖੀਆਂ
- ਰੂਸ- ਯੂਕਰੇਨ ਜੰਗ ਵਿੱਚ ਹਮਲੇ ਦੌਰਾਨ ਅਮਰੀਕੀ ਪੱਤਰਕਾਰ ਦੀ ਮੌਤ ਹੋਈ ਹੈ
- ਆਨਲਾਈਨ ਵਪਾਰਕ ਵੈੱਬਸਾਈਟ ਈਬੇ (eBay) ਨੇ ਕਿਹਾ ਹੈ ਕਿ ਉਸ ਨੇ ਰੂਸ ਦੇ ਪਤਿਆਂ ਸਬੰਧਤ ਸਾਰੇ ਲੈਣ-ਦੇਣ ਨੂੰ ਬਲੌਕ ਕਰ ਦਿੱਤਾ ਹੈ।
- ਯੂਕਰੇਨ ਦੇ ਫੌਜੀ ਅੱਡੇ 'ਤੇ ਹੋਏ ਹਮਲੇ 'ਚ 9 ਲੋਕਾਂਦੀ ਮੌਤ ਹੋਈ ਹੈ।
- ਬੀਬੀਸੀ ਯੂਕਰੇਨੀ ਨੂੰ ਚਸ਼ਮਦੀਦਾਂ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਸ਼ਹਿਰ ਇਵਾਨੋ-ਫ੍ਰੈਂਕਿਵਸਕ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ।
- ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰ 'ਚ ਖੁਦਮੁਖਤਿਆਰ ਕੁਰਦ ਖੇਤਰ ਦੇ ਇਰਬਿਲ ਸ਼ਹਿਰ 'ਚ ਅਮਰੀਕੀ ਵਪਾਰਕ ਦੂਤਘਰ 'ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਹਨ।
- ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਅੱਠ ਫੌਜੀ ਡਿਫੈਂਡਰਾਂ ਨੂੰ ਦੇਸ਼ ਦੇ ਆਪਣੇ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਸਨਮਾਨ 'ਯੂਕਰੇਨ ਦੇ ਹੀਰੋ' ਦਾ ਖਿਤਾਬ ਦੇਣ ਲਈ ਇੱਕ ਆਦੇਸ਼ 'ਤੇ ਹਸਤਾਖਰ ਕੀਤੇ ਹਨ।

ਤਸਵੀਰ ਸਰੋਤ, Getty Images
ਪੰਜਾਬ ਸਿਆਸਤ ਬਾਰੇ ਅਹਿਮ ਸੁਰਖੀਆਂ
- ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਆਮ ਆਦਮੀ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਵਿਕਟਰੀ ਮਾਰਚ ਕੱਢਿਆ ਗਿਆ।
- ਅੰਮ੍ਰਿਤਸਰ ਦੇ ਕਚਿਹਰੀ ਰੋਡ ਤੋਂ ਲੈ ਕੇ ਨਾਵਲਟੀ ਚੌਕ ਤੱਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਰੋਡ ਸ਼ੋਅ ਨੂੰ ਸੰਬੋਧਿਤ ਕੀਤਾ।
- ਰੋਡ ਸ਼ੋਅ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਹਰਿਮੰਦਰ ਸਾਹਿਬ, ਦੁਰਘਿਆਨਾ ਮੰਦਰ ਅਤੇ ਰਾਮ ਤੀਰਥ ਵਿਖੇ ਮੱਥਾ ਟੇਕਿਆ।
- ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਐਲਾਨੀ ਗਈ 1-1 ਗਾਰੰਟੀ ਨੂੰ ਪੂਰਾ ਕਰਨਗੇ।
ਰੂਸ-ਯੂਕਰੇਨ ਜੰਗ ਅਤੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੀਵੈਬਸਾਈਟਉੱਪਰ ਆ ਸਕਦੇ ਹੋ।
ਰੂਸ-ਯੂਕਰੇਨ ਜੰਗ ਬਾਰੇ ਵੀਡੀਓ ਸਮੱਗਰੀ ਦੇਖਣ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰਖ਼ਾਸ ਪਲੇਲਿਸਟਵੀ ਦੇਖ ਸਕਦੇ ਹੋ।

ਤਸਵੀਰ ਸਰੋਤ, Bhagwant maan/fb





















