ਯੂਕਰੇਨ ਰੂਸ ਜੰਗ: ਰੂਸੀ ਫੌਜ ਖ਼ਿਲਾਫ਼ ਲੜਨ ਲਈ ਯੂਕਰੇਨ ਰੁਕਿਆ ਭਾਰਤੀ ਵਿਦਿਆਰਥੀ

ਯੂਕਰੇਨ ਤੇ ਰੂਸ ਵਿਚਕਾਰ ਜੰਗ ਦਾ ਅੱਜ 14ਵਾਂ ਦਿਨ ਹੈ। ਪੜ੍ਹੋ ਅਹਿਮ ਘਟਨਾਵਾਂ ਬਾਰੇ ਜਾਣਕਾਰੀ

ਲਾਈਵ ਕਵਰੇਜ

  1. ਰੂਸ-ਯੂਕਰੇਨ ਜੰਗ : ਲਾਈਵ ਪੰਨੇ ਨੂੰ ਵਿਰਾਮ , ਧੰਨਵਾਦ

    ਯੂਕਰੇਨ

    ਤਸਵੀਰ ਸਰੋਤ, Reuters

    ਅੱਜ ਯੂਕਰੇਨ-ਰੂਸ ਦਾ ਚੌਧਵਾਂ ਦਿਨ ਸੀ। ਫਿਲਹਾਲ ਜੰਗ ਬਾਬਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਕੱਲ ਨਵੀਆਂ ਤੇ ਤਾਜ਼ਾ ਜਾਣਕਾਰੀਆਂ ਨਾਲ ਮੁੜ ਹਾਜ਼ਰ ਹੋਵਾਂਗੇ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ।

    • ਰੂਸੀ ਸਰਕਾਰੀ ਮੀਡੀਆ ਦੇ ਅਨੁਸਾਰ, ਰੂਸ ਦਾ ਨੈਸ਼ਨਲ ਗਾਰਡ ਦਾ ਹੁਣ ਯੂਕਰੇਨ ਦੇ ਜ਼ਪੋਰਜ਼ਿਆ ਪਰਮਾਣੂ ਪਲਾਂਟ 'ਤੇ ਪੂਰਾ ਕੰਟਰੋਲ ਹੈ।
    • ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਇੱਕ ਅਹਿਮ ਬੈਠਕ ਵੀਰਵਾਰ ਨੂੰ ਤੁਰਕੀ ਵਿੱਚ ਹੋਣ ਜਾ ਰਹੀ ਹੈ। ਆਸ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਇਰੌਡਨ ਇਸ ਬੈਠਕ ਵਿੱਚ ਸਾਲਸ ਦੀ ਭੂਮਿਕਾ ਨਿਭਾਉਣਗੇ।
    • ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਬੁੱਧਵਾਰ ਨੂੰ ਇੱਕ ਤਾਜ਼ਾ ਜੰਗਬੰਦੀ ਦਾ ਐਲਾਨ ਕੀਤਾ ਗਿਆ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਸੰਸਦ ਦੇ 'ਹਾਊਸ ਆਫ ਕਾਮਨਜ਼' ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਜੰਗ ਬ੍ਰਿਟੇਨ ਦੀ ਨਾਜ਼ੀਆਂ ਖ਼ਿਲਾਫ਼ ਦੂਜੇ ਵਿਸ਼ਵ ਯੁੱਧ ਵਾਂਗ ਹੈ।
    • 'ਸੇਵ ਦਿ ਚਿਲਡਰਨ' ਏਜੰਸੀ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਭੱਜਣ ਵਾਲੇ 20 ਲੱਖ ਲੋਕਾਂ ਵਿੱਚ ਲਗਭਗ 8 ਬੱਚੇ ਸ਼ਾਮਲ ਹਨ।
    • ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ "ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕਤਲ" ਦੀ ਨਿੰਦਾ ਕਰਦੇ ਹੋਏ ਇੱਕ ਖੁੱਲਾ ਪੱਤਰ ਲਿਖਿਆ ਹੈ।

    ਇਸ ਤੋਂ ਇਲਾਵਾ-

    ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂਸਾਡੀ ਵੈਬਸਾਈਟਉੱਪਰ ਵੀ ਆ ਸਕਦੇ ਹੋ।

    ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟਵੀ ਦੇਖ ਸਕਦੇ ਹੋ।

  2. ਸੁਮੀ ਤੋਂ ਨਿਕਾਸੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋਈ - ਯੂਕਰੇਨ

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Reuters

    ਰਾਜਧਾਨੀ ਕੀਵ ਅਨੁਸਾਰ ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਨਿਕਾਸੀ ਦੇ ਦੋਵੇਂ ਪੜਾਅ ਹੁਣ ਸਫਲਤਾਪੂਰਵਕ ਪੂਰੇ ਹੋ ਗਏ ਹਨ।

    ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫਤਰ ਦੇ ਉਪ ਮੁਖੀ ਕਿਰੀਲੋ ਟਿਮੋਸ਼ੈਂਕੋ ਨੇ ਕਿਹਾ, "ਲਗਭਗ 5,000 ਲੋਕ ਅਤੇ 1,000 ਤੋਂ ਵੱਧ ਨਿੱਜੀ ਵਾਹਨ "ਪਹਿਲਾਂ ਹੀ ਸੁਰੱਖਿਆ ਵਿੱਚ ਹਨ''।

    ਬੁੱਧਵਾਰ ਸਵੇਰੇ ਉਨ੍ਹਾਂ ਨੇ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਰਾਤ ਦੇ ਸਮੇਂ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਾਲੇ ਲੋਕਾਂ ਦੀ ਫੁਟੇਜ ਪੋਸਟ ਕੀਤੀ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ।

    ਵੀਡੀਓ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

  3. ਕੀਵ ਤੋਂ ਉੱਠੀ ਸ਼ਾਂਤੀ ਦੀ ਸੁਰ

    ਯੂਕਰੇਨ ਦੀ ਰਾਜਧਾਨੀ ਵਿੱਚ ਜੰਗ ਦੇ ਸਾਏ ਹੇਠ ਕੁਝ ਸੁਰਮਈ ਪਲ ਵੀ ਆਏ।

    ਕੀਵ ਔਰਕੈਸਟਰਾ ਦੇ ਮੈਂਬਰਾਂ ਨੇ ਸ਼ਹਿਰ ਦੇ ਇੰਡੀਪੈਂਡੈਂਸ ਸਕੁਏਰ ਵਿੱਚ ਖੁੱਲ੍ਹੇ ਅਕਾਸ਼ ਹੇਠ ਆਪਣੇ ਫਨ ਦਾ ਮੁਜ਼ਾਹਰਾ ਕੀਤਾ।

    ਜਮਾ ਦੇਣ ਵਾਲੀ ਠੰਢ ਵਿੱਚ ਇਨ੍ਹਾਂ ਸੰਗੀਤਕਾਰਾਂ ਨੇ ਕੋਟ ਅਤੇ ਟੋਪੀਆਂ ਪਾਕੇ ਇਸ ਪ੍ਰੋਗਰਾਮ ਨੂੰ ਅੰਜਾਮ ਦਿੱਤਾ।

    ਇਸ ਦੌਰਾਨ ਉਨ੍ਹਾਂ ਨੇ ਕਈ ਧੁਨਾਂ ਵਜਾਈਆਂ।

    ਸੋਸ਼ਲ ਮੀਡੀਆ ਉੱਪਰ ਨਸ਼ਰ ਹੋਈਆਂ ਕੁਝ ਵੀਡੀਓਜ਼ ਵਿੱਚ ਆਸ-ਪਾਸ ਕੁਝ ਲੋਕ ਵੀ ਇਨ੍ਹਾਂ ਨੂੰ ਸੁਣਨ ਲਈ ਖੜ੍ਹੇ ਦਿਖਾਈ ਦੇ ਰਹੇ ਹਨ।

    ਸੰਚਾਲਕ ਹਰਮਨ ਮਾਕਾਰੇਕੋ ਨੇ ਦੱਸਿਆ ਕਿ ਇਸ ਕਨਸਰਟ ਦਾ ਮਕਸਦ ਯੂਕਰੇਨ ਸਰਕਾਰ ਵੱਲੋਂ ਕੀਤੀ ਜਾ ਰਹੀ ਨੋ ਫ਼ਲਾਈ ਜ਼ੋਨ ਦੀ ਮੰਗ ਨੂੰ ਅਵਾਜ਼ ਦੇਣਾ ਅਤੇ ਜੰਗ ਖਤਮ ਕਰਨ ਦੀ ਅਪੀਲ ਕਰਨਾ ਸੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਰੂਸ-ਯੂਕਰੇਨ ਜੰਗ: ਆਪਣੇ ਤੋਂ 10 ਗੁਣਾਂ ਛੋਟੇ ਮੁਲਕ ਯੂਕਰੇਨ ਨਾਲ ਕਿਉਂ ਝਗੜ ਰਿਹਾ ਰੂਸ

    ਰੂਸ-ਯੂਕਰੇਨ ਜੰਗ (ਸੰਕੇਤਕ ਤਸਵੀਰ)

    ਤਸਵੀਰ ਸਰੋਤ, Getty Images

    ਰੂਸ ਅਤੇ ਯੂਕਰੇਨ ਵਿਚਕਾਰ ਜੰਗ 14ਵੇਂ ਦਿਨ ਵੀ ਜਾਰੀ ਹੈ। ਰੂਸੀ ਫੌਜਾਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਤੇ ਹਮਲੇ ਕਰ ਰਹੀਆਂ ਹਨ।

    ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 20 ਲੱਖ ਤੋਂ ਜ਼ਿਆਦਾ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

    ਪਰ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਇਹ ਜੰਗ ਕਿਉਂ ਹੋ ਰਹੀ ਹੈ ਅਤੇ ਕੀ ਹੈ ਇਸਦਾ ਪਿਛੋਕੜ, ਜਾਣੋ ਇਸ ਰਿਪੋਰਟ ਰਾਹੀਂ

  5. ਯੂਕਰੇਨ-ਪੋਲੈਂਡ ਬਾਰਡਰ ਤੋਂ ਲਾਈਵ

    ਯੂਕਰੇਨ-ਪੋਲੈਂਡ ਬਾਰਡਰ ਤੋਂ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਤੇ ਨੇਹਾ ਸ਼ਰਮਾ ਲਾਈਵ ਹਨ

  6. ਯੂਕਰੇਨ ਦਾ ਪਰਮਾਣੂ ਪਲਾਂਟ ਰੂਸ ਦੇ ਨੈਸ਼ਨਲ ਗਾਰਡ ਦੇ ਪੂਰੇ ਕੰਟਰੋਲ ਵਿੱਚ - ਮਾਸਕੋ

    ਜ਼ਪੋਰਜ਼ਿਆ ਪਰਮਾਣੂ ਪਲਾਂਟ

    ਤਸਵੀਰ ਸਰੋਤ, Getty Images

    ਰੂਸੀ ਸਰਕਾਰੀ ਮੀਡੀਆ ਦੇ ਅਨੁਸਾਰ, ਰੂਸ ਦਾ ਨੈਸ਼ਨਲ ਗਾਰਡ ਦਾ ਹੁਣ ਯੂਕਰੇਨ ਦੇ ਜ਼ਪੋਰਜ਼ਿਆ ਪਰਮਾਣੂ ਪਲਾਂਟ 'ਤੇ ਪੂਰਾ ਕੰਟਰੋਲ ਹੈ।

    ਉਨ੍ਹਾਂ ਨੇ ਨੈਸ਼ਨਲ ਗਾਰਡ ਦੇ ਇੱਕ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਕਹਿ ਕਿਹਾ ਕਿ ਪਲਾਂਟ ਦੇ ਕਰਮਚਾਰੀ "ਸਾਧਾਰਨ'' ਤੌਰ 'ਤੇ ਕੰਮ ਕਰ ਰਹੇ ਹਨ ਅਤੇ ਯੂਕਰੇਨ ਦੇ ਨੈਸ਼ਨਲ ਗਾਰਡ ਦੇ ਮੈਂਬਰ ਜੋ ਇਸਦਾ ਬਚਾਅ ਕਰ ਰਹੇ ਸਨ, ਨੇ ਆਪਣੇ ਹਥਿਆਰ ਸੌਂਪ ਦਿੱਤੇ ਅਤੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ।

    ਇਸ ਤੋਂ ਪਹਿਲਾਂ, ਯੂਕਰੇਨ ਦੇ ਊਰਜਾ ਮੰਤਰਾਲੇ ਹੇਰਮਨ ਹਲੂਸ਼ਚੇਂਕੋ ਨੇ ਰੂਸੀ ਸੈਨਿਕਾਂ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਪਲਾਂਟ ਦੇ ਕਰਮਚਾਰੀਆਂ 'ਤੇ ਤਸ਼ੱਦਦ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬੰਧਕ ਬਣਾਇਆ ਜਾ ਰਿਹਾ ਹੈ।

    ਰੂਸ ਅਤੇ ਯੂਕਰੇਨ ਦੋਵਾਂ ਦੇ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

  7. ਸੈਨਿਕੇਸ਼: ਯੂਕਰੇਨੀ ਫ਼ੌਜ ਵੱਲੋਂ ਲੜਨ ਲਈ ਰੁਕਿਆ ਭਾਰਤੀ ਵਿਦਿਆਰਥੀ

    ਸੈਨਿਕੇਸ਼

    ਤਸਵੀਰ ਸਰੋਤ, Sainikesh

    ਇੱਕ ਪਾਸੇ ਖ਼ਬਰਾਂ ਆ ਰਹੀਆਂ ਹਨ ਕਿ ਯੂਕਰੇਨ ਵਿੱਚ ਫ਼ਸੇ ਹਜ਼ਾਰਾਂ ਭਾਰਤੀ ਵਿਦਿਆਰਥੀ ਮਦਦ ਲਈ ਅਪੀਲ ਕਰ ਰਹੇ ਹਨ।

    ਪਰ ਇੱਕ ਭਾਰਤੀ ਮੁੰਡੇ ਦੀ ਕਹਾਣੀ ਉਲਟੀ ਹੈ।

    ਸੈਨਿਕੇਸ਼ ਨਾਮ ਦਾ 21 ਸਾਲਾ ਨੌਜਵਾਨ ਖਾਰਕੀਵ ਵਿੱਚ ਐਰੋਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ।

    ਉਹ ਤਾਮਿਲ ਨਾਡੂ ਤੋਂ ਸਾਲ 2018 ਵਿੱਚ ਉੱਥੇ ਗਿਆ ਸੀ।

    ਜਦੋਂ ਜੰਗ ਸ਼ੁਰੂ ਹੋਈ ਤਾਂ ਪਰਿਵਾਰ ਵਾਲਿਆਂ ਨੇ ਵਾਪਸ ਆਉਣ ਲਈ ਕਿਹਾ।

    ਸੈਨਿਕੇਸ਼ ਨੇ ਆਉਣ ਤੋਂ ਮਨ੍ਹਾਂ ਕਰ ਦਿੱਤਾ। ਸਗੋਂ ਉਹ ਯੂਕਰੇਨ ਦੀ ਪੈਰਾ-ਮਿਲਟਰੀ ਵਿੱਚ ਭਰਤੀ ਹੋ ਗਿਆ।

    ਸੈਨਿਕੇਸ਼ ਦੇ ਘਬਰਾਏ ਹੋਏ ਮਾਪਿਆਂ ਨੂੰ ਇਹ ਖ਼ਬਰ ਭਾਰਤੀ ਏਜੰਸੀਆਂ ਤੋਂ ਪਤਾ ਲੱਗੀ।

    ਘਬਰਾਏ ਹੋਏ ਮਾਪੇ ਪੱਤਰਕਾਰਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹਨ।

    ਸੈਨਿਕੇਸ਼ ਦੇ ਇੱਕ ਰਿਸ਼ਤੇਦਾਰ ਨੇ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਸੈਨਿਕੇਸ਼ ਹਮੇਸ਼ਾ ਹੀ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਆਪਣੇ ਮਧਰੇ ਕੱਦ ਕਾਰਨ ਭਰਤੀ ਹੋਣ ਤੋਂ ਵਾਰ-ਵਾਰ ਰਹਿੰਦਾ ਰਿਹਾ।

    ਭਾਰਤੀ ਸੁਰੱਖਿਆ ਅਧਿਕਾਰੀ ਸੈਨਿਕੇਸ਼ ਨਾਲ ਸੰਪਰਕ ਨਹੀਂ ਕਰ ਸਕੇ ਹਨ।

    ਰਿਸ਼ਤੇਦਾਰ ਨੇ ਕਿਹਾ,''ਕਿ ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਉਹ ਸਹੀ-ਸਲਾਮਤ ਵਾਪਸ ਆ ਜਾਵੇ।''

  8. ਸੂਮੀ ਤੋਂ ਪੋਲਟਾਵਾ ਪਹੁੰਚਣ ਵਾਲਿਆਂ ਦਾ ਲੰਬਾ ਅਤੇ ਨਿਢਾਲ ਕਰ ਦੇਣ ਵਾਲਾ ਸਫ਼ਰ, ਸਾਰ੍ਹਾ ਰੇਨਸਫੋਰਡ, ਪੂਰਬੀ ਯੂਰਪ ਪੱਤਰਕਾਰ

    ਪਿਛਲੀ ਰਾਤ ਸੂਮੀ ਤੋਂ ਨਿਕਲੇ ਲੋਕ ਪੋਲਟਾਵਾ ਪਹੁੰਚੇ। ਉਹ ਬੇਹੱਦ ਨਿਢਾਲ ਅਤੇ ਥੱਕੇ ਹੋਏ ਸਨ। ਇਹ ਸ਼ਾਇਦ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਸਭ ਤੋਂ ਲੰਬਾ ਸਫ਼ਰ ਰਿਹਾ ਹੋਵੇ। ਉਹ ਬੱਸਾਂ ਵਿੱਚੋਂ ਡਿਗਦੇ ਇਸ ਤਰ੍ਹਾਂ ਅੱਗੇ ਜਾਣ ਵਾਲੀ ਰੇਲ ਵੱਲ ਭੱਜੇ ਜਿਵੇਂ ਜਿੰਨੀ ਛੇਤੀ ਹੋ ਸਕੇ ਖ਼ਤਰਨਾਕ ਇਲਾਕੇ ਤੋਂ ਨਿਕਲ ਜਾਣਾ ਚਾਹੁੰਦੇ ਹੋਣ।

    ਪਹਿਲੇ ਜੱਥੇ ਵਿੱਚ ਜ਼ਿਆਦਾਤਰ ਭਾਰਤੀ ਮੈਡੀਕਲ ਵਿਦਿਆਰਥੀ ਸਨ ਜੋ ਕਿ ਰੂਸ ਦੇ ਹਮਲੇ ਤੋਂ ਪਹਿਲਾਂ ਉੱਥੇ ਰਹਿ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਵਿਦਿਆਰਥਣ ਮਾਨਸੀ ਨੇ ਮੈਨੂੰ ਦੱਸਿਆ ਅਸੀਂ ਭੁੱਖ ਨਾਲ ਮਰ ਰਹੇ ਸੀ।

    ਯੂਕਰੇਨ

    ਇੱਕ ਹੋਰ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਹਰ ਬੀਤਦੇ ਦਿਨ ਨਾਲ ਸਥਿਤੀ ਹੋਰ ਭਿਆਨਕ ਤੇ ਡਰਾਉਣੀ ਹੁੰਦੀ ਜਾ ਰਹੀ ਸੀ। ਸੋਮਵਾਰ ਨੂੰ ਰੂਸ ਵੱਲੋਂ ਇੱਕ ਰਿਹਾਇਸ਼ੀ ਇਮਾਰਤ ਉੱਪਰ ਕੀਤੇ ਹਵਾਈ ਹਮਲੇ ਵਿੱਚ ਬੱਚਿਆਂ ਸਣੇ ਵੀਹ ਜਣਿਆਂ ਦੀ ਮੌਤ ਹੋ ਗਈ ਸੀ।

    ਗੋਲੀਬਾਰੀ ਅਤੇ ਬੰਬਾਰੀ ਬੇਰਹਿਮ ਅਤੇ ਨਿਰੰਤਰ ਜਾਰੀ ਸੀ।

    ਬਚਾਅ ਕਾਰਜਾਂ ਵਿੱਚ ਲੱਗੀਆਂ ਬੱਸਾਂ ਪੂਰੀਆਂ ਭਰੀਆਂ ਹੋਈਆਂ ਸਨ ਤੇ ਕੁਝ ਨੇ ਕਿਹਾ ਕਿ ਉਹ ਸੂੁਮੀ ਤੋਂ ਪਾਲਟੋਵਾ (175 ਕਿੱਲੋਮੀਟਰ) ਖੜ੍ਹ ਕੇ ਆਏ ਹਨ। ਕਾਨਵੋਏ ਨੂੰ ਲੜਾਈ ਵਾਲੇ ਇਲਾਕਿਆਂ ਵਿੱਚੋਂ ਵੀ ਲੰਘਣਾ ਪਿਆ ਤੇ 12 ਘੰਟਿਆਂ ਵਿੱਚ ਇਹ ਸਫ਼ਰ ਤੈਅ ਕੀਤਾ ਜਾ ਸਕਿਆ।

    ਯੂਕਰੇਨ

    ਇੱਕ ਵਿਦਿਆਰਥੀ ਨੇ ਮੈਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੂਮੀ ਛੱਡਿਆ ਸੀ ਤਾਂ ਉਹ ਰੂਸੀ ਤੋਪਖਾਨਾ ਤੇ ਟੈਂਕ ਦੇਖ ਸਕਦੇ ਸਨ। ਅਸੀਂ ਇੱਕ ਵੀਡੀਓ ਦੀ ਪੁਸ਼ਟੀ ਕਰ ਸਕੇ ਕਿ ਜਦੋਂ ਕਾਨਵੋਏ ਇਕੱਠਾ ਹੋਇਆ ਤਾਂ ਗੋਲੀਬਾਰੀ ਹੋ ਰਹੀ ਸੀ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਕਾਫ਼ਲਾ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ।

    ਇਹ ਇੱਕ ਲੰਬਾ ਅਤੇ ਥਕਾਅ ਦੇਣ ਵਾਲਾ ਸਫ਼ਰ ਸੀ। ਇੱਕ ਕਾਫ਼ਲਾ ਸਵੇਰੇ ਚਾਰ ਵਜੇ ਪਹੁੰਚਿਆ। ਹਾਲਾਂਕਿ ਇਹ ਸੰਘਰਸ਼ ਦੇ ਸ਼ੁਰੂ ਹੋਣ ਤੋਂ ਲੈਕੇ ਪਹੁੰਚਿਆ ਪਹਿਲਾ ਕਾਫ਼ਲਾ ਸੀ। ਰੂਸੀ ਅਧਿਕਾਰ ਹੇਠ ਆ ਚੁੱਕੇ ਬੰਦਰਗਾਹ ਸ਼ਹਿਰ ਮਾਰੀਓਪੋਲ ਤੋਂ ਲੋਕਾਂ ਨੂੰ ਕੱਢਣ ਦੀਆਂ ਵਾਰ-ਵਾਰ ਕੀਤੀਆਂਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ ਸਨ।

    ਯੂਕਰੇਨ

    ਤਸਵੀਰ ਸਰੋਤ, BB

    ਤਸਵੀਰ ਕੈਪਸ਼ਨ, ਐਨਾ ਨਹੀਂ ਜਾਣਦੇ ਕਿ ਉਹ ਆਪਣੇ ਮਾਪਿਆਂ ਨੂੰ ਮੁੜ ਕਦੋਂ ਮਿਲਣਗੇ
  9. ਰੂਸ ਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਅਹਿਮ ਘੜੀ 'ਤੇ- ਇਜ਼ਰਾਈਲੀ ਅਧਿਕਾਰ

    ਇਜ਼ਰਾਈਲ

    ਤਸਵੀਰ ਸਰੋਤ, Reuters

    ਜਿਵੇਂ ਕਿ ਰਿਪੋਰਟਾਂ ਵਿੱਚੋੋਂ ਸੁਣਨ ਨੂੰ ਮਿਲ ਰਿਹਾ ਹੈ ਕਿ ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀਆਂ ਦੀ ਇੱਕ ਅਹਿਮ ਬੈਠਕ ਵੀਰਵਾਰ ਨੂੰ ਤੁਰਕੀ ਵਿੱਚ ਹੋਣ ਜਾ ਰਹੀ ਹੈ। ਆਸ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਇਰੌਡਨ ਇਸ ਬੈਠਕ ਵਿੱਚ ਸਾਲਸ ਦੀ ਭੂਮਿਕਾ ਨਿਭਾਉਣਗੇ

    ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਵੀ ਸਾਲਸ ਹੋ ਸਕਦੇ ਹਨ। ਉਹ ਸ਼ਨਿੱਚਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਰਾਜਧਾਨੀ ਮਾਸਕੋ ਵੀ ਜਾ ਰਹੇ ਹਨ। ਉਹ ਫ਼ੋਨ ਉੱਪਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਰਾਬਤੇ ਵਿੱਚ ਹਨ।

    ਇਜ਼ਰਾਈਲੀ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਗੱਲਬਾਤ ਹੁਣ ''ਗੰਭੀਰ'' ਮੁਕਾਮ 'ਤੇ ਹਨ।

  10. ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਤੁਰਕੀ ਵਿੱਚ ਕਰਨਗੇ ਮੁਲਾਕਾਤ

    ਸਰਗੇਈ ਲਾਵਰੋਵ ਅਤੇ ਦਮਿਤਰੋ ਕੁਲੇਬਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ (ਖੱਬੇ ਪਾਸੇ) ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ (ਸੱਜੇ ਪਾਸੇ)

    ਰੂਸ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ, ਦਮਿਤਰੋ ਕੁਲੇਬਾ ਤੁਰਕੀ ਵਿੱਚ ਮੁਲਾਕਾਤ ਕਰਨਗੇ।

    24 ਫਰਵਰੀ ਨੂੰ ਯੂਕਰੇਨ 'ਤੇ ਰੂਸੀ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਵਿਚਕਾਰ ਇਹ ਪਹਿਲੀ ਮੁਲਾਕਾਤ ਹੋਵੇਗੀ।

    ਇਸ ਬੈਠਕ ਦਾ ਪ੍ਰਸਤਾਵ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਦੁਆਰਾ ਰੱਖਿਆ ਗਿਆ ਸੀ। ਹੁਣ ਤੱਕ ਇਹ ਦੱਸਿਆ ਗਿਆ ਹੈ ਕਿ ਬੈਠਕ 10 ਮਾਰਚ ਨੂੰ ਹੋਵੇਗੀ, ਜਦਕਿ ਡਿਪਲੋਮੈਟਿਕ ਫੋਰਮ 11 ਮਾਰਚ ਨੂੰ ਹੋਣੀ ਹੈ।

    ਰੂਸ ਅਤੇ ਯੂਕਰੇਨ ਵਿਚਕਾਰ ਸ਼ਾਂਤੀ ਵਾਰਤਾ ਹੁਣ ਤੱਕ ਚੁਣੌਤੀਪੂਰਨ ਸਾਬਤ ਹੋਈ ਹੈ, ਅਜੇ ਤੱਕ ਕੋਈ ਠੋਸ ਸਮਝੌਤਾ ਨਹੀਂ ਹੋ ਸਕਿਆ ਹੈ।

  11. ਰੂਸ - ਯੂਕਰੇਨ ਜੰਗ: ਹੁਣ ਤੱਕ ਦਾ ਅਹਿਮ ਘਟਨਾਕ੍ਰਮ

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, EPA

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ।

    ਰੂਸ ਅਤੇ ਯੂਕਰੇਨ ਵਿਚਕਾਰ ਜੰਗ 14ਵੇਂ ਦਿਨ ਵੀ ਜਾਰੀ ਹੈ। ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਜੰਗ ਦੀਆਂ ਅਹਿਮ ਘਟਨਾਵਾਂ ਬਾਰੇ ਦੱਸ ਰਹੇ ਹਾਂ:

    • ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਬੁੱਧਵਾਰ ਨੂੰ ਇੱਕ ਤਾਜ਼ਾ ਜੰਗਬੰਦੀ ਦਾ ਐਲਾਨ ਕੀਤਾ ਗਿਆ।
    • 'ਸੇਵ ਦਿ ਚਿਲਡਰਨ' ਏਜੰਸੀ ਮੁਤਾਬਕ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਭੱਜਣ ਵਾਲੇ 20 ਲੱਖ ਲੋਕਾਂ ਵਿੱਚ ਲਗਭਗ 8 ਬੱਚੇ ਸ਼ਾਮਲ ਹਨ ਜੋ ਬਿਨਾਂ ਕਿਸੇ ਸਾਥ ਦੇ ਪਹੁੰਚ ਰਹੇ ਹਨ।
    • ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 6 ਵਜੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਫਿਰ ਤੋਂ ਧਮਾਕਿਆਂ ਦੀ ਆਵਾਜ਼ਾਂ ਸੁਣਨ ਦੀਆਂ ਖ਼ਬਰਾਂ ਮਿਲੀਆਂ।
    • ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ "ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕਤਲ" ਦੀ ਨਿੰਦਾ ਕਰਦਿਆਂ ਇੱਕ ਖੁੱਲਾ ਪੱਤਰ ਲਿਖਿਆ।
    • ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਨੇ ਹਮਲੇ ਦੇ 13ਵੇਂ ਦਿਨ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਨਾਗਰਿਕ ਬੁਨਿਆਦੀ ਢਾਂਚੇ 'ਤੇ ਮਿਜ਼ਾਈਲ ਅਤੇ ਬੰਬ ਹਮਲਿਆਂ ਦੀ ਕਾਰਵਾਈ ਹੌਲੀ ਹੋਈ ਹੈ।
    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰੂਸ ਦੇ ਕੋਲੇ, ਤੇਲ ਅਤੇ ਗੈਸ ਦੇ ਆਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਸੰਸਦ ਦੇ 'ਹਾਊਸ ਆਫ ਕਾਮਨਜ਼' ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਜੰਗ ਬ੍ਰਿਟੇਨ ਦੀ ਨਾਜ਼ੀਆਂ ਖ਼ਿਲਾਫ਼ ਦੂਜੇ ਵਿਸ਼ਵ ਯੁੱਧ ਵਾਂਗ ਹੈ।
    • ਭਾਰਤ ਸਰਕਾਰ ਨੇ ਆਖਿਆ ਕਿ ਸੂਮੀ ਸ਼ਹਿਰ ਤੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Anadolu Agency via Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, UKRAINE PRESIDENT

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Sumy Regional State Administration

  12. ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਬੁੱਧਵਾਰ ਨੂੰ ਗੋਲੀਬੰਦੀ ਕੀਤੀ ਜਾਵੇਗੀ

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Getty Images/Ukrainian Presidency

    ਯੂਕਰੇਨ ਦੇ ਉੱਤਰ-ਪੂਰਬੀ ਸ਼ਹਿਰ ਸੁਮੀ ਤੋਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਬੁੱਧਵਾਰ ਨੂੰ ਗੋਲੀਬੰਦੀ ਕੀਤੀ ਜਾਵੇਗੀ।

    ਰੂਸ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਕੀਵ, ਚੇਰਨੀਹੀਵ, ਖਾਰਕੀਵ ਅਤੇ ਮਾਰੀਉਪੋਲ ਲਈ ਵੀ ਕਾਰੀਡੋਰ ਬਣਾਏ ਜਾਣਗੇ, ਹਾਲਾਂਕਿ ਅਜਿਹੀਆਂ ਪਿਛਲੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ।

    ਇਸ ਤੋਂ ਪਹਿਲਾਂ ਸੁਮੀ ਦੇ ਗਵਰਨਰ ਨੇ ਵੀ ਕਿਹਾ ਸੀ ਕਿ ਮੰਗਲਵਾਰ ਨੂੰ ਸ਼ਹਿਰ ਵਿੱਚ ਫਸੇ ਲੋਕਾਂ ਲਈ ਖੋਲ੍ਹਿਆ ਗਿਆ ਮਾਨਵਤਾਵਾਦੀ ਕਾਰੀਡੋਰ ਅੱਜ ਵੀ ਖੁੱਲ੍ਹਾ ਰਹੇਗਾ।

    ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸ ਇਸ ਸ਼ਹਿਰ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਮੰਗਲਵਾਰ ਨੂੰ ਲਗਭਗ 5000 ਲੋਕ ਇਸ ਲਾਂਘੇ ਰਾਹੀਂ ਸ਼ਹਿਰ ਛੱਡ ਗਏ ਹਨ। ਇਨ੍ਹਾਂ ਵਿੱਚ 700 ਦੇ ਕਰੀਬ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।

    ਯੂਕਰੇਨ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਸੋਮਵਾਰ ਨੂੰ ਹੀ ਸ਼ਹਿਰ 'ਚ ਤਿੰਨ ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਸੁਮੀ ਤੋਂ ਹਜ਼ਾਰਾਂ ਸ਼ਰਨਾਰਥੀਆਂ ਨੂੰ ਬੱਸਾਂ ਵਿੱਚ ਪੋਲਟੋਵਾ ਲਿਜਾਇਆ ਗਿਆ ਹੈ।

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Getty Images/Ukrainian Presidency

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Ukrainian Presidency

    ਯੂਕਰੇਨ - ਰੂਸ ਜੰਗ

    ਤਸਵੀਰ ਸਰੋਤ, Getty Images/Ukrainian Presidency

  13. ਯੂਕਰੇਨ ਤੋਂ ਭੱਜਣ ਵਾਲੇ 2 ਲੱਖ ਲੋਕਾਂ ਵਿੱਚੋਂ 8 ਲੱਖ ਬੱਚੇ ਹਨ : ਸੇਵ ਦਿ ਚਿਲਡਰਨ

    ਹਸਨ

    ਤਸਵੀਰ ਸਰੋਤ, Slovak Interior Ministry

    'ਸੇਵ ਦਿ ਚਿਲਡਰਨ' ਏਜੰਸੀ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਤੋਂ ਭੱਜਣ ਵਾਲੇ 20 ਲੱਖ ਲੋਕਾਂ ਵਿੱਚ ਲਗਭਗ 8 ਬੱਚੇ ਸ਼ਾਮਲ ਹਨ।

    ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਆਪਣੇ ਆਪ ਹੀ ਯਾਤਰਾ ਕਰ ਰਹੇ ਹਨ ਅਤੇ ਬਿਨਾਂ ਕਿਸੇ ਸਾਥ ਦੇ ਪਹੁੰਚ ਰਹੇ ਹਨ।

    ਐੱਨਜੀਓ ਤੋਂ ਇਰੀਨਾ ਸਘੋਯਾਨ ਨੇ ਕਿਹਾ, “ਮਾਪੇ ਆਪਣੇ ਬੱਚਿਆਂ ਦੀ ਰੱਖਿਆ ਲਈ ਡਰਾਉਣੇ, ਦਿਲ ਦਹਿਲਾਉਣ ਵਾਲੇ ਉਪਾਵਾਂ ਦਾ ਸਹਾਰਾ ਲੈ ਰਹੇ ਹਨ। ਇਸ ਵਿੱਚ ਆਪਣੇ ਬੱਚਿਆਂ ਨੂੰ ਯੂਕਰੇਨ ਤੋਂ ਬਾਹਰ ਸੁਰੱਖਿਆ ਦੀ ਭਾਲ 'ਚ ਆਪਣੇ ਗੁਆਂਢੀਆਂ ਅਤੇ ਦੋਸਤਾਂ ਨਾਲ ਦੂਰ ਭੇਜਣਾ ਸ਼ਾਮਿਲ ਹੈ, ਜਦਕਿ ਉਹ ਆਪ ਆਪਣੇ ਘਰਾਂ ਦੀ ਰੱਖਿਆ ਲਈ ਉੱਥੇ ਹੀ ਰਹਿੰਦੇ ਹਨ''।

    11 ਸਾਲਾ ਹਸਨ ਵੀ ਅਜਿਹੇ ਬੱਚਿਆਂ ਵਿੱਚੋਂ ਇੱਕ ਹਨ, ਜੋ ਆਪਣੀ ਮਾਂ ਅਤੇ ਦਾਦੀ ਨੂੰ ਪਿੱਛੇ ਛੱਡ ਇੱਕਲਿਆਂ ਹੀ, ਆਪਣੇ ਹੱਥ 'ਤੇ ਰਿਸ਼ਤੇਦਾਰਾਂ ਦਾ ਨੰਬਰ ਲਿਖ ਕੇ 1,200 ਕਿਲੋਮੀਟਰ ਦੀ ਰੇਲ ਯਾਤਰਾ ਕਰਕੇ ਸਲੋਵਾਕੀਆ ਵਿੱਚ ਸੁਰੱਖਿਅਤ ਪਹੁੰਚੇ ਹਨ।

    ਯੂਕਰੇਨ ਛੱਡਣ ਵਾਲੇ ਅੱਧੇ ਤੋਂ ਵੱਧ ਸ਼ਰਨਾਰਥੀ ਪੋਲੈਂਡ ਅਤੇ ਫਿਰ ਹੰਗਰੀ ਅਤੇ ਸਲੋਵਾਕੀਆ ਜਾ ਰਹੇ ਹਨ।

    ਹਸਨ

    ਤਸਵੀਰ ਸਰੋਤ, Slovak Interior Ministry

  14. ਵਲਾਦੀਮੀਰ ਪੁਤਿਨ ਦੀ ਇੱਕ ਜਾਸੂਸ ਤੋਂ ਰੂਸ ਦੇ ਤਾਕਤਵਰ ਆਗੂ ਬਣਨ ਦੀ ਕਹਾਣੀ

    ਪੁਤਿਨ

    ਤਸਵੀਰ ਸਰੋਤ, Getty Images

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰਕੇ ਕਈਆਂ ਨੂੰ ਹੈਰਾਗਨੀ ਵਿੱਚ ਪਾ ਦਿੱਤਾ ਹੈ। ਸਾਲ 2014 ਵਿੱਚ ਕ੍ਰੀਮੀਆ ਉੱਪਰ ਅਧਿਕਾਰ ਕਰਨ ਤੋਂ ਬਾਅਦ ਇਹ ਸਭ ਤੋਂ ਵੱਡੀ ਕਾਰਵਾਈ ਹੈ।

    ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਹਨ। ਉਦੋਂ ਤੋਂ ਲੈਕੇ ਹੁਣ ਤੱਕ ਉਹ ਰੂਸ ਦੇ ਪ੍ਰਧਾਨ ਮੰਤਰੀ ਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਉੱਪਰ ਰਹੇ ਹਨ।

    ਆਓ ਉਨ੍ਹਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਦੇ ਹੁਣ ਤੱਕ ਦੇ ਸਫ਼ਰ 'ਤੇ ਨਜ਼ਰ ਮਾਰਦੇ ਹਾਂ।

    ਵੀਡੀਓ ਕੈਪਸ਼ਨ, ਜਾਸੂਸ ਤੋਂ ਰੂਸ ਤੇ ਤਾਕਤਵਰ ਆਗੂ ਬਣੇ ਪੁਤਿਨ ਦੀ ਕਹਾਣੀ
  15. ਯੂਕਰੇਨ ਰੂਸ ਸੰਕਟ: ਨਾਟੋ ਕੀ ਹੈ ਅਤੇ ਰੂਸ ਇਸ ਉੱਤੇ ਭਰੋਸਾ ਕਿਉਂ ਨਹੀਂ ਕਰ ਰਿਹਾ

    ਨਾਟੋ (ਸੰਕੇਤਕ ਤਸਵੀਰ)

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਨਾਟੋ (ਸੰਕੇਤਕ ਤਸਵੀਰ)

    ਯੂਕਰੇਨ ਇੱਕ ਸਾਬਕਾ ਸੋਵੀਅਤ ਗਣਰਾਜ ਹੈ, ਜੋ ਰੂਸ ਅਤੇ ਯੂਰਪੀ ਸੰਘ ਦੀਆਂ ਸਰਹੱਦ ਨਾਲ ਲੱਗਦਾ ਹੈ।

    ਇਹ ਨਾਟੋ ਦਾ ਮੈਂਬਰ ਨਹੀਂ ਹੈ, ਪਰ ਇਹ ਇੱਕ "ਭਾਈਵਾਲ ਦੇਸ਼" ਹੈ। ਇਸ ਦਾ ਮਤਲਬ ਇਹ ਹੈ ਕਿ ਯੂਕਰੇਨ ਨੂੰ ਭਵਿੱਖ ਵਿੱਚ ਕਿਸੇ ਸਮੇਂ ਗਠਜੋੜ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

    ਰੂਸ ਪੱਛਮੀ ਸ਼ਕਤੀਆਂ (ਦੇਸ਼ਾਂ) ਤੋਂ ਭਰੋਸਾ ਚਾਹੁੰਦਾ ਹੈ ਕਿ ਅਜਿਹਾ ਕਦੇ ਨਹੀਂ ਹੋਵੇਗਾ। ਨਾਟੋ ਨੂੰ ਲੇ ਕੇ ਰੂਸ ਦੀਆਂ ਕੀ ਚਿੰਤਾਵਾਂ ਹਨ, ਪੜ੍ਹੋ ਇਹ ਖਾਸ ਰਿਪੋਰਟ

  16. ਯੂਕਰੇਨ-ਰੂਸ ਜੰਗ: ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ ਹਨ

    ਪਰਮਾਣੂ ਹਥਿਆਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਰਮਾਣੂ ਹਥਿਆਰ (ਸੰਕੇਤਕ ਤਸਵੀਰ)

    ਯੂਕਰੇਨ ਅਤੇ ਰੂਸ ਵਿਚਾਲੇ ਜੰਗ ਪੂਰੀ ਦੁਨੀਆਂ ਦੇਖ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੀ ਫੌਜ ਨੂੰ "ਸਪੈਸ਼ਲ ਅਲਰਟ" 'ਤੇ ਰਹਿਣ ਦਾ ਹੁਕਮ ਦੇ ਦਿੱਤਾ ਹੈ। ਇਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਵੀ ਸ਼ਾਮਲ ਹਨ।

    ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕੀ ਹੁੰਦੇ ਨੇ ਪਰਮਾਣੂ ਹਥਿਆਰ? ਇਨ੍ਹਾਂ ਹਥਿਆਰਾਂ ਦੀ ਵਰਤੋਂ ਕਦੋਂ ਕਦੋਂ ਹੋਈ, ਕਿਹੜੇ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ।

    ਇੱਕ ਗੱਲ ਹੋਰ ਭਾਰਤ ਨਾਲੋਂ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਜਿਆਦਾ ਹਨ।

    ਵੀਡੀਓ ਕੈਪਸ਼ਨ, ਕਿਸ ਮੁਲਕ ਕੋਲ ਕਿੰਨੇ ਪ੍ਰਮਾਣੂ ਹਥਿਆਰ, ਪਾਕ, ਭਾਰਤ ਤੋਂ ਅੱਗੇ
  17. ਯੂਕਰੇਨ ਦੀ ਰਾਜਧਾਨੀ ਕੀਵ 'ਚ ਸੁਣੇ ਗਏ ਧਮਾਕੇ: ਰਿਪੋਰਟਾਂ

    ਬੰਬ ਧਮਾਕੇ (ਸੰਕੇਤਕ ਤਸਵੀਰ)

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਬੰਬ ਧਮਾਕੇ (ਸੰਕੇਤਕ ਤਸਵੀਰ)

    ਕੁਝ ਕੁ ਮਿੰਟ ਪਹਿਲਾਂ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਫਿਰ ਤੋਂ ਧਮਾਕਿਆਂ ਦੀ ਆਵਾਜ਼ ਸੁਣਨ ਦੀਆਂ ਖ਼ਬਰਾਂ ਹਨ।

    ਇਲਾਕੇ 'ਚ ਮੌਜੂਦ ਪੱਤਰਕਾਰਾਂ ਨੇ ਲੜੀਵਾਰ ਧਮਾਕਿਆਂ ਦੀ ਰਿਪੋਰਟ ਦਿੱਤੀ ਹੈ।

    ਸਥਾਨਕ ਸਮੇਂ ਅਨੁਸਾਰ ਸਵੇਰ ਦੇ 6 ਵੱਜੇ ਹਨ ਅਤੇ ਸ਼ਹਿਰ ਵਿੱਚ ਹਵਾਈ ਹਮਲੇ ਦੇ ਸਾਇਰਨ ਫਿਰ ਗੂੰਜ ਰਹੇ ਹਨ।

  18. ਓਲੇਨਾ ਜ਼ੇਲੇਂਸਕਾ ਨੇ ਆਪਣੇ ਪੱਤਰ ਵਿੱਚ ਕੀ ਕਿਹਾ

    ਓਲੇਨਾ ਜ਼ੇਲੇਂਸਕਾ

    ਤਸਵੀਰ ਸਰੋਤ, Getty Images

    ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਨੇ "ਯੂਕਰੇਨੀ ਨਾਗਰਿਕਾਂ ਦੇ ਸਮੂਹਿਕ ਕਤਲ" ਦੀ ਨਿੰਦਾ ਕਰਦੇ ਹੋਏ ਇੱਕ ਖੁੱਲਾ ਪੱਤਰ ਲਿਖਿਆ ਹੈ।

    ਉਨ੍ਹਾਂ ਲਿਖਿਆ ਕਿ ਇਹ "ਵਿਸ਼ਵਾਸ ਕਰਨਾ ਅਸੰਭਵ" ਸੀ ਕਿ ਰੂਸੀ ਹਮਲਾ ਹੋਵੇਗਾ ਅਤੇ ਇਸ ਨੇ ਲੱਖਾਂ, ਖਾਸ ਕਰਕੇ ਬੱਚਿਆਂ ਲਈ "ਇੱਕ ਭਿਆਨਕ ਹਕੀਕਤ" ਪੈਦਾ ਕਰ ਦਿੱਤੀ ਹੈ।

    ਪਰ ਨਾਲ ਹੀ ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਦੇ ਵਿਰੋਧ ਦੀ ਵੀ ਸ਼ਲਾਘਾ ਕੀਤੀ, "ਹਮਲਾਵਰ ਪੁਤਿਨ ਨੇ ਸੋਚਿਆ ਸੀ ਕਿ ਉਹ ਯੂਕਰੇਨ 'ਤੇ ਬਲਿਟਜ਼ਕ੍ਰੇਗ ਨੂੰ ਜਾਰੀ ਕਰੇਗਾ। ਪਰ ਉਸਨੇ ਸਾਡੇ ਦੇਸ਼, ਸਾਡੇ ਲੋਕਾਂ ਅਤੇ ਉਨ੍ਹਾਂ ਦੀ ਦੇਸ਼ਭਗਤੀ ਨੂੰ ਘੱਟ ਆਂਕਿਆ।"

    ਅੰਤਰਰਾਸ਼ਟਰੀ ਸਮਰਥਨ ਅਤੇ ਰਾਹਤ ਯਤਨਾਂ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਗਲੋਬਲ ਮੀਡੀਆ ਅਤੇ ਬਾਕੀ ਦੁਨੀਆ ਨੂੰ "ਇੱਥੇ ਜੋ ਕੁਝ ਹੋ ਰਿਹਾ ਹੈ, ਉਹ ਅਤੇ ਸੱਚਾਈ ਦਿਖਾਉਂਦੇ ਰਹਿਣ" ਲਈ ਕਿਹਾ।

    "ਜੇ ਅਸੀਂ ਪੁਤਿਨ ਨੂੰ ਨਹੀਂ ਰੋਕਦੇ, ਜੋ ਪਰਮਾਣੂ ਯੁੱਧ ਸ਼ੁਰੂ ਕਰਨ ਦੀ ਧਮਕੀ ਦਿੰਦੇ ਹਨ, ਤਾਂ ਸਾਡੇ ਵਿੱਚੋਂ ਕਿਸੇ ਲਈ ਵੀ ਦੁਨੀਆ ਵਿੱਚ ਕੋਈ ਸੁਰੱਖਿਅਤ ਜਗ੍ਹਾ ਨਹੀਂ ਹੋਵੇਗੀ।"

  19. ਰੂਸ ਦਾ ਹਮਲਾ ਪਿਛਲੇ 24 ਘੰਟਿਆਂ ਵਿੱਚ ਹੌਲੀ ਹੋ ਗਿਆ ਹੈ - ਯੂਕਰੇਨ

    ਰੂਸ - ਯੂਕਰੇਨ ਜੰਗ (ਸੰਕੇਤਕ ਤਸਵੀਰ)

    ਤਸਵੀਰ ਸਰੋਤ, EPA

    ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਨੇ ਹਮਲੇ ਦੇ 13ਵੇਂ ਦਿਨ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, "ਦੁਸ਼ਮਣ ਨੇ ਮੁੱਖ ਤੌਰ 'ਤੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਮਿਜ਼ਾਈਲ ਅਤੇ ਬੰਬ ਹਮਲਿਆਂ ਦਾ ਸਹਾਰਾ ਲੈਂਦਿਆਂ ਆਪਣੀ ਹਮਲਾਵਰ ਕਾਰਵਾਈ ਦੀ ਗਤੀ ਨੂੰ ਹੌਲੀ ਕਰ ਦਿੱਤਾ ਹੈ''।

    ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਕੀਵ, ਸੁਮੀ, ਖਾਰਕੀਵ, ਮਾਰੀਉਪੋਲ, ਮਾਈਕੋਲਾਏਵ ਅਤੇ ਚੇਰਨੀਹੀਵ ਸ਼ਹਿਰਾਂ ਨੂੰ ਘੇਰਨ ਅਤੇ ਜ਼ਬਤ ਕਰਨ 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖ ਰਿਹਾ ਹੈ।

    ਇਸ ਵਿੱਚ ਕਿਹਾ ਗਿਆ ਹੈ ਕਿ ਰੂਸੀ ਫੌਜ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਹ "ਫੀਲਡ ਪਾਈਪਲਾਈਨਾਂ ਦਾ ਨੈਟਵਰਕ" ਸਥਾਪਤ ਕਰਕੇ ਬਾਲਣ ਦੀ ਸਪਲਾਈ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

    ਬੀਬੀਸੀ ਦੁਆਰਾ ਇਸ ਰਿਪੋਰਟ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ।

  20. ਯੂਕਰੇਨ-ਰੂਸ ਜੰਗ ਦਾ 14ਵਾਂ ਦਿਨ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    Ukraine Russia War

    ਤਸਵੀਰ ਸਰੋਤ, Reuters

    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰੂਸ ਦੇ ਕੋਲੇ, ਤੇਲ ਅਤੇ ਗੈਸ ਦੇ ਆਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਸੰਸਦ ਦੇ 'ਹਾਊਸ ਆਫ ਕਾਮਨਜ਼' ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਜੰਗ ਬ੍ਰਿਟੇਨ ਦੀ ਨਾਜ਼ੀਆਂ ਖ਼ਿਲਾਫ਼ ਦੂਜੇ ਵਿਸ਼ਵ ਯੁੱਧ ਵਾਂਗ ਹੈ।
    • ਭਾਰਤ ਸਰਕਾਰ ਨੇ ਆਖਿਆ ਕਿ ਸੂਮੀ ਸ਼ਹਿਰ ਤੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
    • ਮੰਗਲਵਾਰ ਨੂੰ ਕੁੱਲ 410 ਨਾਗਰਿਕ ਭਾਰਤ ਪਹੁੰਚੇ ਹਨ। ਭਾਰਤ ਸਰਕਾਰ ਮੁਤਾਬਕ ਹੁਣ ਤੱਕ 18000 ਭਾਰਤੀ ਨਾਗਰਿਕਾਂ ਨੂੰ ਵੱਖ ਵੱਖ ਉਡਾਣਾਂ ਰਾਹੀਂ ਵਾਪਸ ਲਿਆਂਦਾ ਗਿਆ ਹੈ।
    • ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਯੂਕਰੇਨ ਮੁੱਦੇ ਬਾਰੇ ਫੋਨ 'ਤੇ ਗੱਲ ਕੀਤੀ।
    • ਅਮਰੀਕਾ ਦੇ ਰੱਖਿਆ ਖ਼ੁਫ਼ੀਆ ਏਜੰਸੀ ਦੇ ਮੁਖੀ ਸਕਾਟ ਬੈਰੀਅਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਵਿੱਚ ਦੋ ਹਜ਼ਾਰ ਤੋਂ ਚਾਰ ਹਜ਼ਾਰ ਰੂਸੀ ਫੌਜੀਆਂ ਦੀ ਮੌਤ ਹੋਈ ਹੈ।