ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

ਤਸਵੀਰ ਸਰੋਤ, Reuters
ਯੂਕਰੇਨ-ਰੂਸ ਜੰਗ ਬਾਬਤ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਕੱਲ ਨਵੀਆਂ ਤੇ ਤਾਜ਼ਾ ਜਾਣਕਾਰੀਆਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ। ਧੰਨਵਾਦ
ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਦੇ ਤੇਰ੍ਹਵੇਂ ਦਿਨ ਅਮਰੀਕਾ ਨੇ ਰੂਸ ਦੇ ਤੇਲ ਕੋਲੇ ਅਤੇ ਗੈਸ ਦੇ ਆਯਾਤ ਉੱਤੇ ਪਾਬੰਦੀ ਲਗਾ ਦਿੱਤੀ ਹੈ।ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਅੱਜ ਇਹ ਰਿਹਾ ਖ਼ਾਸ:
- ·ਭਾਰਤ ਸਰਕਾਰ ਨੇ ਆਖਿਆ ਕਿ ਸੂਮੀ ਸ਼ਹਿਰ ਤੋਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।
- ·ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਲਿੰਕ ਰਾਹੀਂ ਬ੍ਰਿਟੇਨ ਦੀ ਸੰਸਦ ਨੂੰ ਸੰਬੋਧਨ ਕੀਤਾ। ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ।
- ·ਸੂਮੀ ਅਤੇ ਕੀਵ ਦੇ ਨਜ਼ਦੀਕ ਇਰਵਿਨ ਉੱਪਰ ਬੰਬਾਰੀ ਤੋਂ ਬਾਅਦ ਲੋਕ ਸ਼ਹਿਰ ਛੱਡ ਰਹੇ ਹਨ। ਸੋਮਵਾਰ ਨੂੰ ਆਈ ਰਿਪੋਰਟ ਮੁਤਾਬਕ ਹਵਾਈ ਹਮਲੇ ਵਿਚ ਇੱਥੇ 21 ਲੋਕਾਂ ਦੀ ਜਾਨ ਗਈ ਹੈ।
- ·ਸੰਯੁਕਤ ਰਾਸ਼ਟਰ ਨੇ ਆਖਿਆ ਕਿ ਹੁਣ ਤੱਕ 20 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।
- ·ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਯੂਕਰੇਨ ਮੁੱਦੇ ਬਾਰੇ ਫੋਨ 'ਤੇ ਗੱਲ ਕੀਤੀ।
- ·ਤੇਲ ਤੇ ਗੈਸ ਦੇ ਵਪਾਰ ਨਾਲ ਜੁੜੀ ਕੰਪਨੀ ਸ਼ੈੱਲ ਨੇ ਰੂਸ ਵਪਾਰਕ ਸੰਬੰਧ ਤੋੜਨ ਦਾ ਐਲਾਨ ਕੀਤਾ ਹੈ।
- ·ਮੰਗਲਵਾਰ ਨੂੰ ਕੁੱਲ 410 ਨਾਗਰਿਕ ਭਾਰਤ ਪਹੁੰਚੇ ਹਨ। ਭਾਰਤ ਸਰਕਾਰ ਮੁਤਾਬਕ ਹੁਣ ਤਕ 18000 ਭਾਰਤੀ ਨਾਗਰਿਕਾਂ ਨੂੰ ਵੱਖ ਵੱਖ ਉਡਾਣਾਂ ਰਾਹੀਂ ਵਾਪਸ ਲਿਆਂਦਾ ਗਿਆ ਹੈ।
- ·ਅਮਰੀਕਾ ਨੇ ਰੂਸ ਉਪਰ ਤੇਲ ਅਤੇ ਗੈਸ ਦੇ ਵਪਾਰ ਸਬੰਧੀ ਪਾਬੰਦੀਆਂ ਲਾਉਣ ਉਪਰ ਵਿਚਾਰ ਕਰਨ ਦੀ ਗੱਲ ਆਖੀ ਹੈ।
- ·ਰੂਸ ਨੇ ਵੀ ਧਮਕੀ ਦਿੰਦੇ ਆਖਿਆ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਯੂਰਪ ਨੂੰ ਗੈਸ ਦੀ ਸਪਲਾਈ ਬੰਦ ਕਰ ਦੇਵੇਗਾ।

ਤਸਵੀਰ ਸਰੋਤ, EPA






















