ਯੂਕਰੇਨ ਰੂਸ ਸੰਕਟ: ਸੰਯੁਕਤ ਰਾਸ਼ਟਰ ਮੁਤਾਬਕ 6 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕਰੇਨ, ਜੰਗ ਜਾਰੀ ਹੈ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਤੇ ਅੱਜ ਇਸਦਾ ਛੇਵਾਂ ਦਿਨ ਹੈ। ਖਾਰਕੀਵ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

ਲਾਈਵ ਕਵਰੇਜ

  1. ਰੂਸ ਯੂਕਰੇਨ ਜੰਗ: ਛੇਵੇਂ ਦਿਨ ਕੀ-ਕੀ ਹੋਇਆ

    ਰੂਸ ਅਤੇ ਯੂਕਰੇਨ ਦੀ ਜੰਗ ਨੂੰ ਛੇ ਦਿਨ ਹੋ ਚੁੱਕੇ ਹਨ ਅਤੇ ਵੀ ਮੰਗਲਵਾਰ ਨੂੰ ਇਹ ਖਾਸ ਰਿਹਾ:

    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਰਮਿਆਨ ਫੋਨ 'ਤੇ ਗੱਲ ਹੋਈ ਹੈ।
    • ਕੀਵ ਦੇ ਟੀਵੀ ਸੈਂਟਰ ਧਮਾਕੇ ਕਾਰਨ ਨੁਕਸਾਨਿਆ ਗਿਆ, ਯੂਕਰਨੇ ਦਾ ਦਾਅਵਾ ਰੂਸ ਨੇ ਕੀਤਾ ਗਮਲਾ।
    • ਭਾਰਤ ਦੇ ਇੱਕ ਵਿਦਿਆਰਥੀ ਨਵੀਨ ਸ਼ੇਖਰਅੱਪਾ ਦੀ ਖਾਰਕੀਵ ਵਿਖੇ ਮੌਤ ਹੋਈ ਹੈ।
    • ਰੂਸ ਦਾ 60 ਕਿੱਲੋਮੀਟਰ ਲੰਬਾ ਸੈਨਿਕ ਕਾਫਲਾ ਯੂਕਰੇਨ ਰਾਜਧਾਨੀ ਕੀਵ ਵੱਲ ਵਧ ਰਿਹਾ ਹੈ।
    • ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕੀਵ ਵਿੱਚ ਕੋਈ ਭਾਰਤੀ ਨਹੀਂ ਹੈ।
    • ਭਾਰਤੀ ਹਵਾਈ ਸੈਨਾ ਨੂੰ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰ ਰੱਖਿਆ ਗਿਆ ਹੈ।
    • ਸੰਯੁਕਤ ਰਾਸ਼ਟਰ ਮੁਤਾਬਕ 6.6 ਲੱਖ ਲੋਕ ਯੂਕਰੇਨ ਛੱਡ ਗਏ।
    • ਖਾਰਕੀਵ ਉੱਪਰ ਮਿਜ਼ਾਈਲ ਹਮਲਾ ਹੋਇਆ ਹੈ ਜਿਸ ਵਿੱਚ ਘੱਟੋ- ਘੱਟ 10 ਮੌਤਾਂ ਹੋਇਆਂ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਯੂਕਰੇਨ ਲਈ ਯੂਰਪੀਅਨ ਯੂਨੀਅਨ ਸੰਸਦ ਵਿੱਚ ਮੈਂਬਰਸ਼ਿਪ ਦੀ ਅਪੀਲ ਕੀਤੀ ਹੈ।
    • ਯੂਕਰੇਨ ਨੇ ਦਾਅਵਾ ਕੀਤਾ ਹੈ ਕਿ 5700 ਰੂਸੀ ਫ਼ੌਜੀ ਛੇ ਦਿਨਾਂ ਵਿੱਚ ਮਾਰੇ ਗਏ ਹਨ।
    • ''ਆਪਰੇਸ਼ਨ ਗੰਗਾ'' ਰਾਹੀਂ ਸੈਂਕੜੇ ਭਾਰਤੀ ਵਾਪਸ ਪਹੁੰਚੇ ਹਨ ਅਤੇ ਹਜ਼ਾਰਾਂ ਹੁਣ ਵੀ ਇੰਤਜ਼ਾਰ 'ਚ।
    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, Getty Images

  2. ਯੂਕਰੇਨੀ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਤਾੜੀਆਂ ਨਾਲ ਗੂੰਜਿਆ ਯੂਰੋਪੀਅਨ ਪਾਰਲੀਮੈਂਟ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ।

    ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਮੈਂਬਰਸ਼ਿਪ ਲਈ ਅਪੀਲ ਕੀਤੀ। ਉਨ੍ਹਾਂ ਦੇ ਭਾਸ਼ਨ ਤੋਂ ਬਾਅਦ ਮੈਂਬਰਾਂ ਵੱਲੋਂ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਗਈਆਂ।

    ਉਨ੍ਹਾਂ ਨੇ ਆਖਿਆ ਕਿ ਅਸੀਂ ਯੂਕਰੇਨੀ ਹਾਂ ਤੇ ਸਾਨੂੰ ਕੋਈ ਤੋੜ ਨਹੀਂ ਸਕਦਾ।

    ਉਨ੍ਹਾਂ ਨੇ ਯੂਰੋਪੀ ਸੰਸਦ ਨੂੰ ਅਪੀਲ ਕੀਤੀ ਕਿ ਉਹ ਸਾਬਿਤ ਕਰਨ ਕਿ ਉਹ ਯੂਕਰੇਨ ਦੇ ਨਾਲ ਖੜ੍ਹੇ ਹਨ।

    ਯੂਕਰੇਨੀ ਹਾਂ ਤੇ ਸਾਨੂੰ ਕੋਈ ਤੋੜ ਨਹੀਂ ਸਕਦਾ।

    ਤਸਵੀਰ ਸਰੋਤ, EPA

    ਯੂਕਰੇਨੀ ਹਾਂ ਤੇ ਸਾਨੂੰ ਕੋਈ ਤੋੜ ਨਹੀਂ ਸਕਦਾ।

    ਤਸਵੀਰ ਸਰੋਤ, EPA

  3. ਕੀਵ ਵਿੱਚ ਕੋਈ ਭਾਰਤੀ ਨਾਗਰਿਕ ਨਹੀਂ-ਵਿਦੇਸ਼ ਮੰਤਰਾਲਾ

    ਮੰਗਲਵਾਰ ਦੇਰ ਸ਼ਾਮ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਅਤੇ ਵਿਦੇਸ਼ ਸਕੱਤਰ ਹਰਸ਼ ਸ਼ੰਗਰੀਲਾ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੱਸਿਆ:

    • ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਬੈਠਕ ਵਿੱਚ ਉਨ੍ਹਾਂ ਨੇ ਮਾਰੇ ਗਏ ਭਾਰਤੀ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
    • ਭਾਰਤ ਦੇ ਵਿਦੇਸ਼ ਸਕੱਤਰ ਨੇ ਯੂਕਰੇਨ ਅਤੇ ਰੂਸ ਦੇ ਰਾਜਦੂਤਾਂ ਨਾਲ ਭਾਰਤ ਦੇ ਨਾਗਰਿਕਾਂ ਦੀ ਸੁਰੱਖਿਆ ਬਾਰੇ ਗੱਲ ਕੀਤੀ।
    • ਖਾਰਕੀਵ ਵਿਚੋਂ ਭਾਰਤੀ ਨਾਗਰਿਕਾਂ ਨੂੰ ਕੱਢਣਾ ਸਰਕਾਰ ਦੀ ਪਹਿਲ।
    • 12000 ਭਾਰਤੀ ਨਾਗਰਿਕ ਯੂਕਰੇਨ ਵਿੱਚੋਂ ਨਿਕਲ ਚੁੱਕੇ ਹਨ।
    • 25 ਭਾਰਤੀ ਅਧਿਕਾਰੀਆਂ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਭੇਜਿਆ ਗਿਆ ਤਾਂ ਜੋ ਇਹ ਨਾਗਰਿਕਾਂ ਨੂੰ ਕੱਢਣ ਦਾ ਕੰਮ ਸੌਖਾ ਹੋ ਸਕੇ।
    • ਭਾਰਤੀ ਹਵਾਈ ਸੈਨਾ ਦਾ ਇਕ ਜਹਾਜ਼ ਕੱਲ੍ਹ ਸਵੇਰੇ ਰੋਮਾਨੀਆ ਲਈ ਰਵਾਨਾ ਹੋਵੇਗਾ।
    • ਪੋਲੈਂਡ ਦੇ ਰਾਹੀਂ ਭਾਰਤ ਨੇ ਯੂਕਰੇਨ ਨੂੰਸਹਾਇਤਾ ਲਈ ਖੇਪ ਭੇਜੀ ਹੈ। ਦੂਸਰੀ ਖੇਪ ਕੱਲ੍ਹ ਭੇਜੀ ਜਾਵੇਗੀ।
    • ਅਗਲੇ 2-3 ਦਿਨਾਂ ਵਿਚ ਭਾਰਤੀਆਂ ਨੂੰ ਕੱਢਣ ਲਈ26 ਉਡਾਣਾਂ ਚਲਾਈਆਂ ਜਾਣਗੀਆਂ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਕੀਵ ਦੇ ਟੀਵੀ ਟਾਵਰ ਉੱਤੇ ਹਮਲਾ

    ਯੂਕਰਨੇ ਦੇ ਗ੍ਰਹਿ ਮੰਤਰਾਲੇ ਦਾ ਦਾਅਵਾ ਹੈ ਕਿ ਰੂਸ ਨੇ ਇਹ ਹਮਲਾ ਕੀਤਾ ਹੈ।

    ਮੰਗਲਵਾਰ ਦੁਪਹਿਰੇ ਰੂਸ ਦੇ ਰੱਖਿਆ ਮੰਤਰਾਲੇ ਨੇ ਆਖਿਆ ਸੀ ਕਿ ਕੀਵ ਦੇ ਕੁਝ ਚੁਣੇ ਹੋਏ ਇਲਾਕਿਆਂ ਉੱਤੇ ਹਮਲਾ ਹੋਵੇਗਾ।

    ਕੀਵ ਦੇ ਟੀਵੀ ਟਾਵਰ ਨੇੜੇ ਧਮਾਕਾ

    ਤਸਵੀਰ ਸਰੋਤ, Reuters

  5. ਛੇ ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕਰੇਨ-ਸੰਯੁਕਤ ਰਾਸ਼ਟਰ

    ਸੰਯੁਕਤ ਰਾਸ਼ਟਰ ਦੀ ਰਿਫਿਊਜ਼ ਏਜੰਸੀ ਨੇ ਦੱਸਿਆ ਹੈ ਕਿ ਰੂਸ ਯੂਕਰੇਨ ਦਰਮਿਆਨ ਜਾਰੀ ਜੰਗ ਦੇ ਪਹਿਲੇ ਛੇ ਦਿਨਾਂ ਵਿੱਚ 6.6 ਲੱਖ ਲੋਕਾਂ ਨੇ ਯੂਕਰੇਨ ਛੱਡਿਆ ਹੈ।

    ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ।

    ਸੰਯੁਕਤ ਰਾਸ਼ਟਰ ਦੀ ਰਫਿਊਜ਼ੀ ਏਜੰਸੀ ਦੇ ਬੁਲਾਰੇ ਸ਼ਾਜ਼ੀਆ ਮੰਟੋ ਨੇ ਸਵਿਟਜ਼ਰਲੈਂਡ ਵਿਖੇ ਦੱਸਿਆ ਕਿ ਪੋਲੈਂਡ ਜਾਣ ਲਈ ਕਈ ਲੋਕਾਂ ਨੂੰ 60 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਦੋਂਕਿ ਯੂਕਰੇਨ ਰੋਮਾਨੀਆ ਬਾਰਡਰ 'ਤੇ 20 ਕਿਲੋਮੀਟਰ ਤੱਕ ਲੰਬੀਆਂ ਕਤਾਰਾਂ ਹਨ।

    ਜੰਗ ਕਾਰਨ ਲੱਖਾਂ ਲੋਕ ਆਪਣਾ ਘਰ ਛੱਡ ਕੇ ਜਾ ਰਹੇ ਹਨ।

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਜੰਗ ਕਾਰਨ ਲੱਖਾਂ ਲੋਕ ਆਪਣਾ ਘਰ ਛੱਡ ਕੇ ਜਾ ਰਹੇ ਹਨ।
    ਜੰਗ ਕਾਰਨ ਲੱਖਾਂ ਲੋਕ ਆਪਣਾ ਘਰ ਛੱਡ ਕੇ ਜਾ ਰਹੇ ਹਨ।

    ਤਸਵੀਰ ਸਰੋਤ, Getty Images

  6. ਯੂਕਰੇਨ- ਰੂਸ ਜੰਗ: ਛੇਵੇਂ ਦਿਨ ਕੀ ਕੀ ਹੋਇਆ

    ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਛੇਵੇਂ ਦਿਨ ਰੂਸ ਦੀਆਂ ਫ਼ੌਜਾਂ ਰਾਜਧਾਨੀ ਕੀਵ ਵੱਲ ਵਧ ਰਹੀਆਂ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਲੋਕ ਰਾਜਧਾਨੀ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ।

    • ਮੰਗਲਵਾਰ ਸਵੇਰੇ ਇਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰਅੱਪਾ ਦੀ ਖਾਰਕੀਵ ਵਿਖੇ ਮੌਤ ਹੋ ਗਈ।
    • ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਬੈਠਕ ਨਵੀਂ ਦਿੱਲੀ ਵਿਖੇ ਜਾਰੀ ਹੈ।
    • ਦੋ ਉਡਾਣਾਂ ਰਾਹੀਂ ਸੈਂਕੜੇ ਭਾਰਤੀ ਵਾਪਸ ਪਹੁੰਚੇ ਹਨ ਅਤੇ ਹਜ਼ਾਰਾਂ ਹੁਣ ਵੀ ਇੰਤਜ਼ਾਰ ਕਰ ਰਹੇ ਹਨ।
    • ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਖੇ ਮਿਜ਼ਾਈਲ ਨਾਲ ਹਮਲਾ ਹੋਇਆ ਜਿਸ ਵਿੱਚ 10 ਮੌਤਾਂ ਅਤੇ 20 ਜ਼ਖ਼ਮੀ ਹੋਏ ਹਨ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਯੂਕਰੇਨ ਲਈ ਯੂਰੋਪੀਅਨ ਯੂਨੀਅਨ ਸੰਸਦ ਵਿੱਚ ਮੈਂਬਰਸ਼ਿਪ ਦੀ ਅਪੀਲ ਕੀਤੀ ਹੈ।
    • ਯੂਕਰੇਨ ਨੇ ਦਾਅਵਾ ਕੀਤਾ ਹੈ ਕਿ 5700 ਰੂਸੀ ਫ਼ੌਜੀ ਛੇ ਦਿਨਾਂ ਵਿੱਚ ਮਾਰੇ ਗਏ ਹਨ।
    • ਸੰਯੁਕਤ ਰਾਸ਼ਟਰ ਮੁਤਾਬਕ ਛੇ ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਗਏ ਹਨ।
    ਰੂਸ ਅਤੇ ਯੂਕਰੇਨ

    ਤਸਵੀਰ ਸਰੋਤ, Getty Images

    ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਖੇ ਮਿਜ਼ਾਈਲ ਨਾਲ ਹਮਲਾ ਹੋਇਆ ਜਿਸ ਵਿੱਚ 10 ਮੌਤਾਂ ਅਤੇ 20 ਜ਼ਖ਼ਮੀ ਹੋਏ ਹਨ।

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ਵਿਖੇ ਮਿਜ਼ਾਈਲ ਨਾਲ ਹਮਲਾ ਹੋਇਆ ਜਿਸ ਵਿੱਚ 10 ਮੌਤਾਂ ਅਤੇ 20 ਜ਼ਖ਼ਮੀ ਹੋਏ ਹਨ।
  7. ਰੂਸ-ਯੂਕਰੇਨ ਜੰਗ: "ਖਾਣਾ ਲੈਣ ਗਿਆ ਨਵੀਨ ਫਿਰ ਵਾਪਸ ਨਹੀਂ ਆਇਆ"

    ਮੰਗਲਵਾਰ ਸਵੇਰੇ ਯੂਕਰੇਨ ਵਿਖੇ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ।

    ਬੀਬੀਸੀ ਨੇ ਮ੍ਰਿਤਕ ਵਿਦਿਆਰਥੀ ਨਵੀਨ ਦੇ ਸਾਥੀ ਸ੍ਰੀਕਾਂਤ ਨਾਲ ਗੱਲ ਕੀਤੀ ਹੈ।

    ਸ੍ਰੀਕਾਂਤ ਨੇ ਬੀਬੀਸੀ ਨੂੰ ਦੱਸਿਆ ਕਿ ਨਵੀਨ ਨੇ ਸਵੇਰੇ ਖਾਣੇ ਲਈ ਪੈਸੇ ਭੇਜਣ ਲਈ ਆਖਿਆ ਸੀ ਕਿਉਂਕਿ ਪੈਸੇ ਘਟ ਰਹੇ ਸਨ। ਪੈਸੇ ਭੇਜਣ ਤੋਂ ਬਾਅਦ ਸ੍ਰੀਕਾਂਤ ਨੇ ਨਵੀਨ ਨੂੰ ਫੋਨ ਕੀਤਾ ਜੋ ਉਨ੍ਹਾਂ ਨੇ ਨਹੀਂ ਚੁੱਕਿਆ।

    ਦੁਬਾਰਾ ਫੋਨ ਕਰਨ 'ਤੇ ਕਿਸੇ ਨੇ ਯੂਕਰੇਨੀ ਭਾਸ਼ਾ ਵਿਚ ਕੁਝ ਸਮਝਾਇਆ ਜੋ ਸਮਝ ਨਹੀਂ ਆਇਆ।

    ਬੰਕਰ ਵਿੱਚ ਸ੍ਰੀਕਾਂਤ ਦੇ ਨਾਲ ਬੈਠੇ ਯੂਕਰੇਨੀ ਨੇ ਸਮਝ ਕੇ ਦੱਸਿਆ ਕਿ ਨਵੀਨ ਹੁਣ ਨਹੀਂ ਰਹੇ।

    ਭਾਰਤ ਸਰਕਾਰ ਵੱਲੋਂ ਮੰਗਲਵਾਰ ਦੁਪਹਿਰੇ ਨਵੀਨ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਅਤੇ ਮ੍ਰਿਤਕ ਦੇਹ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੀੜਿਤ ਪਰਿਵਾਰ ਨਾਲ ਫੋਨ 'ਤੇ ਗੱਲ ਕੀਤੀ ਹੈ।

    ਯੂਕਰੇਨ

    ਤਸਵੀਰ ਸਰੋਤ, Reuters

  8. ਯੂਕਰੇਨ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਪਰਿਵਾਰ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਗੱਲ

    ਯੂਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਮੰਗਲਵਾਰ ਸਵੇਰੇ ਹੋਏ ਹਮਲੇ ਵਿੱਚ ਭਾਰਤ ਦੇ ਵਿਦਿਆਰਥੀ ਨਵੀਨ ਸ਼ੇਖਰਅੱਪਾ ਦੀ ਮੌਤ ਹੋ ਗਈ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕ ਵਿਦਿਆਰਥੀ ਦੇ ਪਿਤਾ ਨਾਲ ਗੱਲ ਕੀਤੀ ਹੈ।

    21 ਸਾਲਾ ਨਵੀਨ ਯੂਕਰੇਨ ਵਿਚ ਐੱਮਬੀਬੀਐੱਸ ਕਰ ਰਹੇ ਸਨ। ਕਰਨਾਟਕ ਦੇ ਮੁੱਖ ਮੰਤਰੀ ਬਸਾਵਰਾਜ ਨੇ ਵੀ ਪੀੜਿਤ ਪਰਿਵਾਰ ਨਾਲ ਗੱਲ ਕੀਤੀ ਹੈ ਤੇ ਰਾਜਨੀਤਕ ਆਗੂ ਹਨ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

    ਉਨ੍ਹਾਂ ਨੇ ਆਖਿਆ ਕਿ ਨਵੀਨ ਨਾਲ ਦੋ ਹੋਰ ਵਿਅਕਤੀ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਪੋਲੈਂਡ ਗੁਰਦੁਆਰੇ ਵਿਖੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਕੇਂਦਰੀ ਮੰਤਰੀ ਵੀ ਕੇ ਸਿੰਘ

    ਪੋਲੈਂਡ ਗੁਰਦੁਆਰੇ ਵਿਖੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਕੇਂਦਰੀ ਮੰਤਰੀ ਵੀ ਕੇ ਸਿੰਘ ਭਾਰਤ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ।

    ਇਸੇ ਤਹਿਤ ਕੇਂਦਰੀ ਮੰਤਰੀ ਜਨਰਲ(ਸੇਵਾਮੁਕਤ) ਵੀ ਕੇ ਸਿੰਘ ਮੰਗਲਵਾਰ ਨੂੰ ਪੋਲੈਂਡ ਦੇ ਵਾਰਸਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੇ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਇੱਥੇ 80 ਭਾਰਤੀ ਵਿਦਿਆਰਥੀਆਂ ਨੇ ਸ਼ਰਨ ਲਈ ਹੋਈ ਹੈ ਅਤੇ ਵੀ ਕੇ ਸਿੰਘ ਨੇ ਉਨ੍ਹਾਂ ਨਾਲ ਹਾਲਾਤ ਜਾਣਨ ਲਈ ਗੱਲਬਾਤ ਕੀਤੀ।

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਤੋਂ ਬਾਅਦ ਹਜ਼ਾਰਾਂ ਭਾਰਤੀ ਨਾਗਰਿਕ ਵਤਨ ਵਾਪਸੀ ਦੀ ਉਡੀਕ ਕਰ ਰਹੇ ਹਨ।

    ਪੋਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 80 ਭਾਰਤੀ ਵਿਦਿਆਰਥੀਆਂ ਨੇ ਸ਼ਰਨ ਲਈ ਹੋਈ ਹੈ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੋਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 80 ਭਾਰਤੀ ਵਿਦਿਆਰਥੀਆਂ ਨੇ ਸ਼ਰਨ ਲਈ ਹੋਈ ਹੈ
    ਪੋਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 80 ਭਾਰਤੀ ਵਿਦਿਆਰਥੀਆਂ ਨੇ ਸ਼ਰਨ ਲਈ ਹੋਈ ਹੈ

    ਤਸਵੀਰ ਸਰੋਤ, ANI

    ਪੋਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 80 ਭਾਰਤੀ ਵਿਦਿਆਰਥੀਆਂ ਨੇ ਸ਼ਰਨ ਲਈ ਹੋਈ ਹੈ

    ਤਸਵੀਰ ਸਰੋਤ, ANI

  10. ਰੂਸ-ਯੂਕਰੇਨ ਜੰਗ: ਭਾਰਤ ਸਰਕਾਰ ਦੀ ਉੱਚ ਪੱਧਰੀ ਬੈਠਕ ਜਾਰੀ

    ਯੂਕਰੇਨ ਵਿੱਚ ਮੌਜੂਦ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੀ ਉੱਚ ਪੱਧਰੀ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋ ਰਹੀ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਬੈਠਕ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕੇਂਦਰੀ ਮੰਤਰੀ ਪਿਯੂਸ਼ ਗੋਇਲ ਸਮੇਤ ਅਧਿਕਾਰੀ ਮੌਜੂਦ ਹਨ।

    ਜ਼ਿਕਰਯੋਗ ਹੈ ਕਿ ਹੁਣ ਤਕ 1600 ਤੋਂ ਵੱਧ ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਲਿਆਂਦਾ ਜਾ ਚੁੱਕਾ ਹੈ ਅਤੇ ਹਜ਼ਾਰਾਂ ਨਾਗਰਿਕ ਹੁਣ ਵੀ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

    ਮੰਗਲਵਾਰ ਸਵੇਰੇ ਜੰਗ ਦੌਰਾਨ ਹੋਏ ਹਮਲੇ ਵਿੱਚ ਇੱਕ ਭਾਰਤੀ ਦੀ ਮੌਤ ਵੀ ਹੋਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਯੂਕਰੇਨ ਦਾ ਦਾਅਵਾ-5700 ਰੂਸੀ ਫੌਜੀਆਂ ਦੀ ਮੌਤ

    ਯੂਕਰੇਨੀ ਫ਼ੌਜ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਯੁੱਧ ਦੇ ਪਹਿਲੇ ਪੰਜ ਦਿਨਾਂ ਵਿੱਚ 5710 ਰੂਸੀ ਫੌਜੀਆਂ ਦੀ ਮੌਤ ਹੋਈ ਹੈ।

    ਫੇਸਬੁੱਕ ਉੱਪਰ ਜਾਰੀ ਕੀਤੀ ਇਕ ਵੀਡੀਓ ਵਿੱਚ ਆਖਿਆ ਗਿਆ ਹੈ ਕਿ 200 ਇਸ ਤੋਂ ਵੱਧ ਰੂਸੀ ਫ਼ੌਜੀਆਂ ਨੂੰ ਯੂਕਰੇਨੀ ਫੌਜ ਨੇ ਬੰਦੀ ਵੀ ਬਣਾਇਆ ਹੈ।

    ਬੀਬੀਸੀ ਵੱਲੋਂ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਯੂਕੇ ਦੇ ਰੱਖਿਆ ਮੰਤਰਾਲੇ ਦਾ ਮੰਨਣਾ ਹੈ ਕਿ ਇਸ ਜੰਗ ਦੌਰਾਨ ਰੂਸ ਦੀਆਂ ਫ਼ੌਜਾਂ ਦਾ ਵੱਡਾ ਨੁਕਸਾਨ ਹੋਇਆ ਹੈ।

    ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੁਣ ਤਕ ਰੂਸ ਦੇ 198 ਟੈਂਕ,29 ਲੜਾਕੂ ਜਹਾਜ਼ ਅਤੇ 29 ਹੈਲੀਕਾਪਟਰ ਤਬਾਹ ਹੋਏ ਹਨ।

    ਯੂਕਰੇਨ

    ਤਸਵੀਰ ਸਰੋਤ, Getty Images

  12. ਯੂਕਰੇਨੀ ਵਿਦੇਸ਼ ਮੰਤਰੀ ਦਾ ਦਾਅਵਾ ,ਰੂਸ ਨੇ ਖਾਰਕੀਵ ਉੱਤੇ ਮਿਜ਼ਾਈਲ ਨਾਲ ਕੀਤਾ ਹਮਲਾ

    ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਆਖਿਆ ਹੈ ਕਿ ਰੂਸ ਨੇ ਯੂਕਰੇਨ ਦੇ ਦੂਸਰੇ ਸਭ ਤੋਂ ਵੱਡੇ ਖਾਰਕੀਵ ਉੱਤੇ ਹਮਲਾ ਕੀਤਾ ਹੈ।

    ਮੰਤਰੀ ਮੁਤਾਬਕ ਇਹ ਹਮਲਾ ਸ਼ਹਿਰ ਦੇ ਫ੍ਰੀਡਮ ਸਕੁਏਅਰ ਉੱਪਰ ਕੀਤਾ ਗਿਆ।

    ਇਸ ਹਮਲੇ ਦੀ ਵੀਡੀਓ ਤੁਹਾਨੂੰ ਵਿਚਲਿਤ ਕਰ ਸਕਦੀ ਹੈ।

    ਵੀਡੀਓ ਦੇ ਸ੍ਰੋਤ ਦੀ ਪੁਸ਼ਟੀ ਨਹੀਂ ਹੋ ਸਕੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਮ੍ਰਿਤਕ ਭਾਰਤੀ ਵਿਦਿਆਰਥੀ ਦੇ ਪਰਿਵਾਰ ਨਾਲ ਕਰਨਾਟਕ ਦੇ ਮੁੱਖ ਮੰਤਰੀ ਨੇ ਕੀਤੀ ਗੱਲ

    ਮੰਗਲਵਾਰ ਸਵੇਰੇ ਯੂਕਰੇਨ ਦੇ ਖਾਰਕੀਵ ਵਿੱਚ ਹਮਲੇ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰਅੱਪਾ ਨਾਲ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਫੋਨ 'ਤੇ ਗੱਲ ਕੀਤੀ।

    ਨਵੀਨ ਦੇ ਪਿਤਾ ਸ਼ੇਖਰ ਗੌੜਾ ਨੇ ਦੱਸਿਆ ਕਿ ਅੱਜ ਸਵੇਰੇ ਹੀ ਫੋਨ 'ਤੇ ਬੇਟੇ ਨਾਲ ਗੱਲ ਹੋਈ ਸੀ ਅਤੇ ਉਹ ਹਰ ਰੋਜ਼ ਦੋ ਜਾਂ ਤਿੰਨ ਵਾਰ ਫੋਨ ਕਰਦਾ ਸੀ।

    ਯੂਕਰੇਨ ਦੇ ਖਾਰਕੀਵ ਉੱਪਰ ਹਮਲੇ ਦੌਰਾਨ ਇਹ ਘਟਨਾ ਵਾਪਰੀ ਅਤੇ ਇਸ ਦੀ ਪੁਸ਼ਟੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੀਤੀ ਹੈ।

    ਮੁੱਖ ਮੰਤਰੀ ਨੇ ਦੱਸਿਆ ਕਿ ਨਵੀਨ ਦੀ ਮ੍ਰਿਤਕ ਦੇਹ ਭਾਰਤ ਲੈ ਕੇ ਆਉਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ।

    ਕੇਂਦਰੀ ਬੰਗਲੁਰੂ ਦੇ ਸਾਂਸਦ ਪੀਸੀ ਮੋਹਨ ਨੇ ਟਵੀਟ ਕਰ ਕੇ ਪਰਿਵਾਰ ਨਾਲ ਦੁੱਖ ਜ਼ਾਹਿਰ ਕੀਤਾ।

    ਉਨ੍ਹਾਂ ਨੇ ਲਿਖਿਆ ਕਿ ਨਵੀਨ ਕੁਮਾਰ ਯੂਕਰੇਨ ਵਿਖੇ ਐਮਬੀਬੀਐਸ ਦੇ ਚੌਥੇ ਸਾਲ ਦੇ ਵਿਦਿਆਰਥੀ ਸਨ।

    ਯੂਕਰੇਨ ਦੇ ਖਾਰਕੀਵ ਉੱਪਰ ਹਮਲੇ ਦੌਰਾਨ ਇਹ ਘਟਨਾ ਵਾਪਰੀ

    ਤਸਵੀਰ ਸਰੋਤ, Reuters

  14. ਯੂਕਰੇਨ ਦੇ ਖਾਰਕੀਵ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ

    ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰਗ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ ਹੈ।

    ਯੂਕਰੇਨ ਦੇ ਖਾਰਕੀਵ ਉੱਪਰ ਹਮਲੇ ਦੌਰਾਨ ਇਹ ਘਟਨਾ ਵਾਪਰੀ ਅਤੇ ਇਸ ਦੀ ਪੁਸ਼ਟੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੀਤੀ ਹੈ।

    ਉਨ੍ਹਾਂ ਨੇ ਆਖਿਆ ਕਿ ਭਾਰਤ ਸਰਕਾਰ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਵਿਦੇਸ਼ ਸਕੱਤਰ ਰੂਸੀ ਅਤੇ ਯੂਕਰੇਨੀ ਰਾਜਦੂਤਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਬਾਰੇ ਗੱਲ ਕਰ ਰਹੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਪੰਜਾਬ ਤੇ ਹਰਿਆਣਾ ਸਣੇ ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ

    ਯੂਕਰੇਨ ਰੂਸ ਜੰਗ

    ਤਸਵੀਰ ਸਰੋਤ, Getty Images

    ਭਾਰਤ 'ਚ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ 'ਚ ਰੂਸ ਅਤੇ ਯੂਕਰੇਨ ਨੂੰ ਲੈ ਕੇ ਕਾਫੀ ਚਰਚਾ ਹੈ।

    ਇਸ ਦਾ ਕਾਰਨ ਇਹ ਹੈ ਕਿ ਦੋਵੇਂ ਦੇਸ਼ਾਂ ਦੀਆਂ ਕਈ ਮੈਡੀਕਲ ਯੂਨੀਵਰਸਿਟੀਆਂ ਦੇ ਦਰਵਾਜ਼ੇ ਭਾਰਤੀ ਵਿਦਿਆਰਥੀਆਂ ਲਈ ਖੁੱਲ੍ਹੇ ਹਨ। ਇਹ ਮੈਡੀਕਲ ਯੂਨੀਵਰਸਿਟੀਆਂ ਹਰ ਸਾਲ ਹਜ਼ਾਰਾਂ ਹੀ ਭਾਰਤੀ ਵਿਦਿਆਰਥੀਆਂ ਦੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰਦੀਆਂ ਹਨ।

    ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਯੂਕਰੇਨ 'ਚ ਤਕਰੀਬਨ 18 ਤੋਂ 20 ਹਜ਼ਾਰ ਭਾਰਤੀ ਵਿਦਿਆਰਥੀ ਰਹਿ ਰਹੇ ਹਨ।

    ਪਰ ਪੰਜਾਬ ਤੇ ਹਰਿਆਣਾ ਸਣੇ ਭਾਰਤ ਦੇ ਵਿਦਿਆਰਥੀ ਡਾਕਟਰੀ ਲਈ ਯੂਕਰੇਨ ਹੀ ਕਿਉਂ ਜਾਂਦੇ ਹਨ, ਪੜ੍ਹੋ ਇਹ ਖਾਸ ਰਿਪੋਰਟ

  16. ਕੀਵ 'ਚ ਕੈਂਸਰ ਦੇ ਮਰੀਜ਼ ਬੱਚਿਆਂ ਦਾ ਹਸਪਤਾਲ ਦੀ ਬੇਸਮੈਂਟ 'ਚ ਕੀਤਾ ਜਾ ਰਿਹਾ ਇਲਾਜ

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, REUTERS/Umit Bektas

    ਕੀਵ ਦੇ ਇੱਕ ਹਸਪਤਾਲ ਤੋਂ ਕੁਝ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ - ਜਿਨ੍ਹਾਂ ਵਿੱਚੋਂ ਕੁਝ ਕੈਂਸਰ ਦੇ ਮਰੀਜ਼ ਹਨ ਅਤੇ ਉਨ੍ਹਾਂ ਦਾ ਇਲਾਜ ਹੁਣ ਹਸਪਤਾਲ ਦੇ ਬੇਸਮੈਂਟ ਵਿੱਚ ਕੀਤਾ ਜਾ ਰਿਹਾ ਹੈ।

    ਰਿਪੋਰਟਾਂ ਮੁਤਾਬਕ, ਰੂਸੀ ਫੌਜੀ ਬਲਾਂ ਦੀ ਗੋਲਾਬਾਰੀ ਤੋਂ ਬਚਣ ਲਈ ਬੇਸਮੈਂਟ ਨੂੰ ਅਸਥਾਈ ਬੰਬ ਸ਼ੈਲਟਰ ਅਤੇ ਬਾਲ ਰੋਗ ਵਿਭਾਗ ਵਿੱਚ ਬਦਲਣਾ ਪਿਆ ਹੈ।

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, REUTERS/Umit Bektas

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

    ਰੂਸ - ਯੂਕਰੇਨ ਜੰਗ

    ਤਸਵੀਰ ਸਰੋਤ, Getty Images

  17. ਭਾਰਤ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਤੁਰੰਤ ਛੱਡਣ ਲਈ ਕਿਹਾ

    ਭਾਰਤੀ ਨਾਗਰਿਕ

    ਤਸਵੀਰ ਸਰੋਤ, Getty Images

    ਭਾਰਤ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਨਿਕਲਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਜੋ ਵੀ ਸਾਧਨ ਉਪਲੱਭਧ ਹੋਵੇ, ਉਹ ਉੱਥੋਂ ਨਿੱਕਲ ਜਾਣ।

    ਟਵੀਟ ਵਿੱਚ ਕਿਹਾ ਗਿਆ ਹੈ- ਵਿਦਿਆਰਥੀਆਂ ਸਮੇਤ ਸਾਰੇ ਭਾਰਤੀ ਨਾਗਰਿਕਾਂ ਨੂੰ ਅੱਜ ਤੁਰੰਤ ਕੀਵ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਰੇਲਗੱਡੀਆਂ ਉਪਲੱਬਧ ਹੋਣ ਤਾਂ ਰੇਲਗੱਡੀ ਰਾਹੀਂ ਨਹੀਂ ਤਾਂ ਕਿਸੇ ਵੀ ਹੋਰ ਸਾਧਨ ਰਾਹੀਂ।

    ਭਾਰਤ ਸਰਕਾਰ ਯੂਕਰੇਨ ਤੋਂ ਕਈ ਭਾਰਤੀ ਨਾਗਰਿਕਾਂ ਨੂੰ ਕੱਢ ਚੁੱਕੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਬਹੁਤ ਸਾਰੇ ਭਾਰਤੀ ਨਾਗਰਿਕ ਯੂਕਰੇਨ ਵਿੱਚ ਮੌਜੂਦ ਹਨ।

    ਹਾਲੀਆ ਸੈਟੇਲਾਈਟ ਫੋਟੋਆਂ ਤੋਂ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਰੂਸੀ ਸੈਨਿਕ ਕੀਵ ਵੱਲ ਵਧ ਰਹੇ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੂਸ, ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਉੱਥੇ ਵੱਡੀ ਕਾਰਵਾਈ ਕਰ ਸਕਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. 'ਲਗਭਗ 70 ਮ੍ਰਿਤਕ ਯੂਕਰੇਨੀ ਫੌਜੀਆਂ ਲਈ ਕਬਰਿਸਤਾਨ ਵਿੱਚ ਸਥਾਨ ਤਿਆਰ ਕੀਤੇ ਜਾ ਰਹੇ ਹਨ': ਸਥਾਨਕ ਅਧਿਕਾਰੀ

    ਜ਼ੇਵਿਤਸਕੀ ਦੀ ਟੈਲੀਗ੍ਰਾਮ ਪੋਸਟ

    ਤਸਵੀਰ ਸਰੋਤ, Dmytro Zhyvytskyi/Telegram

    ਯੂਕਰੇਨ ਦੇ ਅਧਿਕਾਰੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਮਿਲਟਰੀ ਬੇਸ ਉੱਤੇ ਰੂਸੀ ਤੋਪਾਂ ਦੇ ਹਮਲੇ ਵਿੱਚ ਘੱਟੋ-ਘੱਟ 70 ਸੈਨਿਕ ਮਾਰੇ ਗਏ ਸਨ।

    ਇਹ ਹਮਲਾ ਸੁਮੀ ਖੇਤਰ ਦੇ ਓਖਤਿਰਕਾ ਵਿਖੇ ਹੋਇਆ ਸੀ, ਜੋ ਇਸ ਸਮੇਂ ਰੂਸੀ ਫੌਜਾਂ ਦੁਆਰਾ ਘੇਰਾਬੰਦੀ ਅਧੀਨ ਹੈ।

    ਸੁਮੀ ਖੇਤਰ ਦੇ ਸੂਬਾ ਪ੍ਰਸ਼ਾਸਨ ਦੇ ਮੁਖੀ, ਦਮਿਤਰੋ ਜ਼ੇਵਿਤਸਕੀ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਇੱਕ ਯੂਕਰੇਨੀ ਫੌਜੀ ਯੂਨਿਟ ਤਬਾਹ ਹੋ ਗਈ ਹੈ ਅਤੇ ਬਚਾਅਕਰਤਾ ਅਤੇ ਵਲੰਟੀਅਰ ਮਲਬੇ ਵਿੱਚੋਂ ਲਾਸ਼ਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ।

    ਜ਼ੇਵਿਤਸਕੀ ਨੇ ਟੈਲੀਗ੍ਰਾਮ 'ਤੇ ਪੋਸਟ ਕੀਤਾ, "ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵੇਲੇ, ਲਗਭਗ 70 ਮ੍ਰਿਤਕ ਯੂਕਰੇਨੀ ਸੈਨਿਕਾਂ ਲਈ ਕਬਰਿਸਤਾਨ ਵਿੱਚ ਸਥਾਨ ਤਿਆਰ ਕੀਤੇ ਜਾ ਰਹੇ ਹਨ।"

    ਉਨ੍ਹਾਂ ਅੱਗੇ ਕਿਹਾ, “ਪਰ ਦੁਸ਼ਮਣ ਨੂੰ ਵੀ ਉਹ ਮਿਲਦਾ ਹੈ, ਜਿਸਦਾ ਉਹ ਹੱਕਦਾਰ ਹੁੰਦਾ ਹੈ। ਸ਼ਹਿਰ ਵਿੱਚ ਬਹੁਤ ਸਾਰੀਆਂ ਰੂਸੀ ਲਾਸ਼ਾਂ” ਸਨ, ਜੋ ਹੁਣ ਰੈੱਡ ਕਰਾਸ ਨੂੰ ਦਿੱਤੀਆਂ ਜਾ ਰਹੀਆਂ ਹਨ।

  19. 'ਸਭ ਤੋਂ ਭੈੜੀ ਸਥਿਤੀ ਅਜੇ ਆਉਣੀ ਬਾਕੀ ਹੈ': ਅਮਰੀਕੀ ਸੈਨੇਟਰ

    ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ

    ਅਮਰੀਕੀ ਸੰਸਦ ਮੈਂਬਰਾਂ ਨੇ ਚੋਟੀ ਦੇ ਰੱਖਿਆ ਅਤੇ ਖੁਫੀਆ ਅਧਿਕਾਰੀਆਂ ਤੋਂ ਯੂਕਰੇਨ ਦੀ ਸਥਿਤੀ ਬਾਰੇ ਬ੍ਰੀਫਿੰਗ ਪ੍ਰਾਪਤ ਕੀਤੀ ਹੈ। ਇਸ ਖੁਫੀਆ ਜਾਣਕਾਰੀ ਵਿੱਚ ਕਥਿਤ ਤੌਰ 'ਤੇ ਕੀਵ ਅਤੇ ਹੋਰ ਯੂਕਰੇਨੀ ਸ਼ਹਿਰਾਂ ਦੇ ਪਤਨ ਲਈ ਸੰਭਾਵਿਤ ਸਮਾਂ-ਸੀਮਾਵਾਂ ਸ਼ਾਮਲ ਸਨ।

    ਬ੍ਰੀਫਿੰਗ ਰੂਮ ਤੋਂ ਬਾਹਰ ਨਿਕਲਦਿਆਂ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ, "ਫੌਜੀ ਤੌਰ 'ਤੇ ਸਭ ਤੋਂ ਭੈੜੀ ਸਥਿਤੀ ਅਜੇ ਆਉਣੀ ਬਾਕੀ ਹੈ।"

    ਇੱਕ ਹੋਰ ਸੰਸਦ ਮੈਂਬਰ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਸੀਐੱਨਐੱਨ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਆਉਣ ਵਾਲੇ ਦਿਨਾਂ ਲਈ ਜੋ ਨਿਰਧਾਰਤ ਸਮਾਂਰੇਖਾ ਦਿੱਤੀ, ਉਹ “ਚਿੰਤਾਜਨਕ” ਸੀ।

    ਸੈਨੇਟਰ ਕ੍ਰਿਸ ਮਰਫੀ, ਇੱਕ ਕਨੈਕਟੀਕਟ ਡੈਮੋਕਰੇਟ ਨੇ ਟਵਿੱਟਰ 'ਤੇ ਲਿਖਿਆ: "ਕੀਵ ਲਈ ਲੜਾਈ ਲੰਬੀ ਅਤੇ ਖੂਨੀ ਹੋਵੇਗੀ।"

  20. ਪੂਰਬੀ ਯੂਕਰੇਨ ਦੇ ਦੋਨੇਤਸਕ ਵਿੱਚ ਤਬਾਹੀ ਦਾ ਮੰਜ਼ਰ

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Reuters

    ਪੂਰਬੀ ਯੂਕਰੇਨ ਵਿੱਚ ਦੋਨੇਤਸਕ ਦੇ ਵੱਖਵਾਦੀਆਂ ਦੁਆਰਾ ਨਿਯੰਤਰਿਤ ਖੇਤਰ ਦੀਆਂ ਤਸਵੀਰਾਂ ਵਿੱਚ ਤਬਾਹੀ ਦਿਖਾਈ ਦੇ ਰਹੀ ਹੈ, ਜੋ ਉੱਥੋਂ ਦੇ ਅਧਿਕਾਰੀਆਂ ਮੁਤਾਬਕ ਯੂਕਰੇਨ ਦੀ ਗੋਲੀਬਾਰੀ ਕਾਰਨ ਹੋਈ ਸੀ।

    ਇਸ ਰੂਸੀ-ਭਾਸ਼ੀ ਸੂਬੇ ਵਿੱਚ, ਘਰਾਂ ਦਾ ਮਲਬਾ ਅਤੇ ਸੜਕਾਂ 'ਤੇ ਸੜੀਆਂ ਹੋਈਆਂ ਕਾਰਾਂ ਦਿਖਾਈ ਦੇ ਰਹੀਆਂ ਹਨ।

    ਸੋਮਵਾਰ ਨੂੰ, ਦੋਨੇਤਸਕ ਦੇ ਹੋਰਲੀਵਕਾ ਕਸਬੇ ਵਿੱਚ ਰਹਿੰਦੇ ਭਾਈਚਾਰੇ ਨੇ, ਤੋਪਾਂ ਦੇ ਹਮਲੇ ਦੌਰਾਨ ਮਾਰੇ ਦੋ ਸਕੂਲੀ ਅਧਿਆਪਕਾਂ ਦਾ ਅੰਤਿਮ ਸੰਸਕਾਰ ਕੀਤਾ।

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Reuters

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Reuters

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Reuters

    ਰੂਸ - ਯੂਕਰੇਨ ਸੰਕਟ

    ਤਸਵੀਰ ਸਰੋਤ, Reuters