ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਇਸ ਰਸਤੇ ਤੋਂ ਕੱਢਿਆ ਜਾ ਰਿਹਾ ਹੈ

ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕਰ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਮੁਤਾਬਕ ਹਮਲੇ ਦੇ ਪਹਿਲੇ ਦਿਨ ਯੂਕਰੇਨ ਦੇ 137 ਲੋਕਾਂ ਦੀ ਮੌਤ ਹੋ ਗਈ ਹੈ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਰੂਸ-ਯੂਕਰੇਨ ਵਿਚਾਲੇ ਜੰਗ ਦੇ ਹਾਲਾਤ ਬਣੇ ਹੋਏ ਹਨ। ਰੂਸ ਦੇ ਫੌਜੀ ਕੀਏਵ ਵਿੱਚ ਦਾਖਿਲ ਹੋ ਗਏ ਹਨ। ਇਸ ਅਹਿਮ ਮਸਲੇ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਨ। ਪੇਸ਼ ਹਨ ਅੱਜ ਦੇ ਘਟਨਾਕ੍ਰਮ

    • ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 1,000 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ
    • ਭਾਰਤ ਨੇ ਯੂਕਰੇਨ ਵਿੱਚ ਰਹਿੰਦੇ ਭਾਰਤੀਆਂ ਲਈ ਹਦਾਇਤਾਂ ਜਾਰੀ ਕੀਤੀਆਂ
    • ਯੂਕਰੇਨ ਵਿੱਚ ਰਹਿੰਦੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲਿਖੀ ਚਿੱਠੀ
    • ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਰਿਹਾਇਸ਼ੀ ਜ਼ਿਲ੍ਹੇ ਵਿੱਚ ਘੁਸਪੈਠ ਕੀਤੀ ਹੈ
    • ਯੂਰਪੀ ਯੂਨੀਅਨ, ਆਸਟਰੇਲੀਆ ਅਤੇ ਜਪਾਨ ਨੇ ਸ਼ੁੱਕਰਵਾਰ ਨੂੰ ਰੂਸ ਉੱਪਰ ਤਾਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪੱਛਮੀ ਦੇਸਾਂ ਨੇ ਯੂਕਰੇਨ ਦੀ ਮਦਦ ਦਾ ਵੀ ਅਹਿਦ ਲਿਆ ਹੈ।
    • ਅਮਰੀਕੀ ਵਿਦੇਸ਼ ਮੰਤਰੀ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਸਰਕਾਰ ਦਾ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਕਰਨਗੇ
    • ਰੂਸੀ ਫੌਜਾਂ ਨੇ ਚਰਨੋਬਲ ਪਰਮਾਣੂ ਪਾਵਰ ਪਲਾਂਟ 'ਤੇ ਕੀਤਾ ਕਬਜ਼ਾ
  2. ਤਸਵੀਰਾਂ ਰਾਹੀਂ ਜਾਣੋ ਯੂਕਰੇਨ ਦਾ ਹਾਲ

    ਯੂਕਰੇਨ ਦਾ ਹਾਲ

    ਤਸਵੀਰ ਸਰੋਤ, Reuters

    ਯੂਕਰੇਨ ਦਾ ਹਾਲ
    ਯੂਕਰੇਨ ਦਾ ਹਾਲ

    ਤਸਵੀਰ ਸਰੋਤ, Getty Images

    ਯੂਕਰੇਨ ਦਾ ਹਾਲ

    ਤਸਵੀਰ ਸਰੋਤ, EPA

  3. ਪੰਜਾਬ ਨੇ ਯੂਕਰੇਨ ‘ਚ ਫਸੇ ਲੋਕਾਂ ਦੀ ਮਦਦ ਲਈ ਕੰਟਰੋਲ ਰੂਮ ਸਥਾਪਿਤ ਕੀਤਾ

    ਰੂਸ-ਯੂਕਰੇਨ ਸੰਕਟ

    ਤਸਵੀਰ ਸਰੋਤ, Getty Images

    ਰੂਸ-ਯੂਕਰੇਨ ਸੰਕਟ ਵਿਚਾਲੇ ਪੰਜਾਬ ਸਰਕਾਰ ਨੇ ਯੂਕਰੇਨ ਵਿੱਚ ਫਸੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਇੱਕ 24x7 ਕੰਟਰੋਲ ਰੂਮ ਸਥਾਪਤ ਕੀਤਾ ਹੈ।

    ਇਸ ਵਿੱਚ ਯੂਕਰੇਨ ਵਿੱਚ ਫਸੇ ਲੋਕਾਂ ਦੇ ਰਿਸ਼ਤੇਦਾਰ ਹੈਲਪਲਾਈਨ ਨੰਬਰ 1100 `ਤੇ ਅਤੇ ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ+91-172-4111905 `ਤੇ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਲੈ ਸਕਦੇ ਹਨ।

    ਇਨ੍ਹਾਂ ਹੈਲਪਲਾਈਨ ਨੰਬਰਾਂ `ਤੇ ਪੁੱਛੇ ਗਏ ਸਵਾਲਾਂ ਨੂੰ ਤੁਰੰਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਜਾਵੇਗਾ।

  4. ਯੂਕਰੇਨ ਮੁਤਾਬਕ ਉਸਨੇ ਕੀਏਵ ਵਾਲੰਟੀਅਰਾਂ ਨੂੰ 18,000 ਮਸ਼ੀਨ ਗੰਨਾਂ ਸੌਂਪੀਆਂ

    ਰੂਸ-ਯੂਕਰੇਨ

    ਤਸਵੀਰ ਸਰੋਤ, AFP via Getty Images

    ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਵਡਿਮ ਡੇਨਿਸੇਨਕੋ ਦਾ ਕਹਿਣਾ ਹੈ ਕਿ ਕੀਏਵ ਵਿੱਚ "ਸਾਰੇ ਵਲੰਟੀਅਰਾਂ ਨੂੰ “18,000 ਮਸ਼ੀਨ ਗੰਨਾਂ ਸੌਂਪ ਦਿੱਤੀਆਂ ਗਈਆਂ ਹਨ, ਜਿਹੜੇ ਰਾਜਧਾਨੀ ਵਿੱਚ ਹਥਿਆਰਾਂ ਨਾਲ ਡਟ ਕੇ ਸੁਰੱਖਿਆ ਕਰਨਾ ਚਾਹੁੰਦੇ ਹਨ।“

    "ਯੂਕਰੇਨੀ ਫੌਜੀ ਉਪਕਰਨਾਂ ਨਾਲ ਕੀਏਵ ਵਿਚ ਇਸਦੀ ਰੱਖਿਆ ਲਈ ਦਾਖ਼ਲ ਹੋ ਰਹੇ ਹਨ। ਮੈਂ ਕੀਏਵ ਦੇ ਸਾਰੇ ਨਿਵਾਸੀਆਂ ਨੂੰ ਕਹਿ ਰਿਹਾ ਹਾਂ, ਕ੍ਰਿਪਾ ਕਰਕੇ ਇਸ ਦੀ ਵੀਡੀਓ ਨਾ ਬਣਾਓ, ਇਸ ਦੀਆਂ ਹਰਕਤਾਂ ਨੂੰ ਕੈਮਰੇ ਵਿੱਚ ਕੈਦ ਨਾ ਕਰੋ। ਇਹ ਸਾਡੇ ਸ਼ਹਿਰ ਦੀ ਰੱਖਿਆ ਲਈ ਜ਼ਰੂਰੀ ਹੈ।"

  5. ਹੁਣ ਤੱਕ ਰਿਪੋਰਟ ਹੋਏ ਮੌਤਾਂ ਦੇ ਅੰਕੜੇ

    ਯੂਕਰੇਨ-ਰੂਸ

    ਤਸਵੀਰ ਸਰੋਤ, Getty Images

    ਯੂਕਰੇਨ ਉੱਤੇ ਰੂਸ ਦਾ ਹਮਲਾ ਇੱਕ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਣ ਵਾਲੀ ਤਸਵੀਰ ਨੂੰ ਪੇਸ਼ ਕਰਦਾ ਹੈ, ਜਿਵੇਂ ਕਿ ਪੁਤਿਨ ਦੀਆਂ ਫੌਜਾਂ ਰਾਜਧਾਨੀ ਕੀਵ ਦੇ ਨੇੜੇ ਉੱਤਰੀ ਜ਼ਿਲ੍ਹਿਆਂ ਵਿੱਚ ਤੱਕ ਪਹੁੰਚ ਗਈਆਂ ਹਨ।

    ਸਾਡੇ ਕੋਲ ਸਾਰੇ ਪਾਸਿਆਂ ਤੋਂ ਮਾਰੇ ਗਏ ਲੋਕਾਂ ਦੇ ਬਹੁਤ ਸਾਰੇ ਅੰਕੜੇ ਹਨ। ਇਸ ਲਈ ਸਾਡੇ ਲਈ ਇਹ ਕਹਿਣਾ ਮਹੱਤਵਪੂਰਨ ਹੈ ਕਿ ਅਸੀਂ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਦੇ ਕਿ ਕੋਈ ਵੀ ਪੱਖ ਕੀ ਕਹਿ ਰਿਹਾ ਹੈ।

    ਯੂਕਰੇਨ-ਰੂਸ

    ਤਸਵੀਰ ਸਰੋਤ, Getty Images

    ਹੁਣ ਤੱਕ ਕੀ ਹੋਇਆ

    • ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ 1,000 ਤੋਂ ਵੱਧ ਰੂਸੀ ਫੌਜੀ ਮਾਰੇ ਗਏ ਹਨ
    • ਬ੍ਰਿਟੇਨ ਦੇ ਆਰਮਡ ਫੋਰਸਿਜ਼ ਮੰਤਰੀ ਜੇਮਸ ਹੈਪੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ 450 ਰੂਸੀ ਸੈਨਿਕ ਅਤੇ 57 ਨਾਗਰਿਕਾਂ ਸਮੇਤ ਘੱਟੋ-ਘੱਟ 194 ਯੂਕਰੇਨੀਅਨ ਮਾਰੇ ਗਏ ਹਨ
    • ਸੰਯੁਕਤ ਰਾਸ਼ਟਰ ਮੁਤਾਬਕ ਦੇਸ਼ ਭਰ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 25 ਨਾਗਰਿਕ ਮਾਰੇ ਗਏ ਅਤੇ 102 ਜ਼ਖਮੀ ਹੋਏ ਹਨ
    • ਰੂਸ ਨੇ ਕਿਹਾ ਕਿ ਉਸ ਨੇ ਕੀਵ ਦੇ ਨੇੜੇ ਮੁੱਖ ਹੋਸਟੋਮੇਲ ਏਅਰਫੀਲਡ 'ਤੇ ਕਬਜ਼ਾ ਕਰਦੇ ਹੋਏ 200 ਯੂਕਰੇਨੀ ਬਲਾਂ ਨੂੰ "ਬਾਹਰ" ਕੱਢ ਦਿੱਤਾ ਹੈ ਅਤੇ ਛੋਟੇ ਜਿਹੇ ਸਨੇਕ ਆਈਲੈਂਡ ਦੀ ਰੱਖਿਆ ਕਰਦੇ ਹੋਏ 13 ਯੂਕਰੇਨੀਅਨ ਮਾਰੇ ਗਏ ਹਨ
    • ਵੀਰਵਾਰ ਨੂੰ ਯੂਕਰੇਨ ਨੇ ਕਿਹਾ ਸੀ ਕਿ ਉਸ ਦੇ 40 ਤੋਂ ਵੱਧ ਸੈਨਿਕ ਮਾਰੇ ਗਏ ਹਨ ਅਤੇ ਦਰਜਨਾਂ ਹੋਰ ਜ਼ਖਮੀ ਹੋਏ ਹਨ
  6. ਯੂਕਰੇਨ ਨਾਲ ਗੱਲਬਾਤ ਲਈ ਰੂਸ ਇਨ੍ਹਾਂ ਸ਼ਰਤਾਂ ’ਤੇ ਤਿਆਰ

    ਰੂਸ

    ਤਸਵੀਰ ਸਰੋਤ, Getty Images

    ਅਧਿਕਾਰਤ ਰੂਸੀ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਦੀ ਰਿਪੋਰਟ ਮੁਤਾਬਕ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਦਾ ਕਹਿਣਾ ਹੈ ਕਿ ਰੂਸ ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ।

    ਪਰ ਉਨ੍ਹਾਂ ਨੇ ਕਿਹਾ ਕਿ ਇਹ ਯੂਕਰੇਨ ਨੂੰ "ਨਿਰਪੱਖ ਸਥਿਤੀ" ਦੇ ਐਲਾਨ ਕਰਨ ਬਾਰੇ ਹੋਣਾ ਚਾਹੀਦਾ ਹੈ, ਜਿਸ ਵਿੱਚ ਫੌਜਾਂ ਨੂੰ ਘੱਟ ਕਰਨਾ ਸ਼ਾਮਲ ਹੋਵੇਗਾ। ਰੂਸ ਹਮੇਸ਼ਾ ਤੋਂ ਚਾਹੁੰਦਾ ਹੈ ਕਿ ਯੂਕਰੇਨ ਨਾਟੋ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰੇ।

    ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਲਈ ਸੱਦਾ ਦਿੱਤਾ ਹੈ ਪਰ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਉਹ ਇਸ ਆਧਾਰ 'ਤੇ ਗੱਲਬਾਤ ਲਈ ਸਹਿਮਤ ਹੋਣਗੇ ਵੀ।

  7. ਯੂਕਰੇਨ-ਰੂਸ ਸਕੰਟ: ਤਾਜ਼ਾ ਘਟਨਾਕ੍ਰਮ

    ਯੂਕਰੇਨ-ਰੂਸ ਸਕੰਟ

    ਤਸਵੀਰ ਸਰੋਤ, Getty Images

    • ਯੂਕਰੇਨ ਦਾ ਕਹਿਣਾ ਹੈ ਕਿ ਕੀਵ ਵਿੱਚ, ਰੂਸੀ ਫੌਜਾਂ ਸ਼ਹਿਰ ਦੇ ਉੱਤਰੀ ਹਿੱਸਿਆਂ ਵਿੱਚ ਪਹੁੰਚ ਗਈਆਂ ਹਨ।
    • ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿਚ ਰਾਜਧਾਨੀ ਵਿੱਚ ਰੂਸੀ ਬਖ਼ਤਰਬੰਦ ਵਾਹਨ ਦਿਖਾਈ ਦਿੱਤੇ।
    • ਸ਼ਹਿਰ ਅੱਜ ਸਵੇਰੇ ਹੋਏ ਹਵਾਈ ਹਮਲਿਆਂ ਦੌਰਾਨ ਕੁਝ ਅਪਾਰਟਮੈਂਟ ਬਲਾਕਾਂ ਦੀਆਂ ਖਿੜਕੀਆਂ ਉੱਡ ਗਈਆਂ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਟੋਏ ਪੈ ਗਏ।
    ਯੂਕਰੇਨ-ਰੂਸ ਸਕੰਟ

    ਤਸਵੀਰ ਸਰੋਤ, Getty Images

    • ਹੰਗਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਹੱਦ ਦੇ ਯੂਕਰੇਨ ਵਾਲੇ ਪਾਸੇ ਤਿੰਨ ਤੋਂ ਪੰਜ ਕਿਲੋਮੀਟਰ ਤੱਕ ਲੰਬੀਆਂ ਕਾਰਾਂ ਦੀਆਂ ਕਤਾਰਾਂ ਹਨ
    • ਕਾਲੇ ਸਾਗਰ ਦੇ ਇੱਕ ਟਾਪੂ 'ਤੇ, 13 ਸਰਹੱਦੀ ਗਾਰਡਾਂ ਨੇ ਰੂਸੀ ਜੰਗੀ ਬੇੜੇ ਅੱਗੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮਾਰੇ ਗਏ
    • ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਹੋਏ ਹਵਾਈ ਹਮਲਿਆਂ ਦੌਰਾਨ ਘੱਟੋ-ਘੱਟ 25 ਨਾਗਰਿਕ ਮਾਰੇ ਗਏ ਹਨ ਅਤੇ 102 ਜ਼ਖਮੀ ਹੋਏ ਹਨ
    ਯੂਕਰੇਨ

    ਤਸਵੀਰ ਸਰੋਤ, Getty Images

    • ਅੰਤਰਰਾਸ਼ਟਰੀ ਭਾਈਚਾਰਾ ਯੂਰਪ ਵਿਚ ਦਹਾਕਿਆਂ ਵਿੱਚ ਪਹਿਲੀ ਵੱਡੀ ਜ਼ਮੀਨੀ ਜੰਗ 'ਤੇ ਪ੍ਰਤੀਕਿਰਿਆ ਦੇ ਰਿਹਾ ਹੈ
    • 2022 ਚੈਂਪੀਅਨਜ਼ ਲੀਗ ਦਾ ਫਾਈਨਲ ਪੈਰਿਸ ਵਿੱਚ ਖੇਡਿਆ ਜਾਵੇਗਾ ਕਿਉਂਕਿ ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਤੋਂ ਇਹ ਵਾਪਸ ਲੈ ਲਿਆ ਗਿਆ ਹੈ।
    • ਰੂਸ ਫਾਰਮੂਲਾ 1 ਦੀ ਦੌੜ ਤੋਂ ਵੀ ਬਾਹਰ ਹੋ ਗਿਆ ਹੈ।
    • ਸੰਯੁਕਤ ਰਾਸ਼ਟਰ ਨੇ ਰੂਸ ਵਿੱਚ ਸੈਂਕੜੇ ਯੁੱਧ ਵਿਰੋਧੀ ਮੁਜ਼ਾਹਰਾਕਾਰੀਆਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਕਰੀਬ 1,800 ਲੋਕਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਅਰ ਜ਼ੈਲੇਂਸਕੀ ਨੇ ਬੋਰਿਸ ਜਾਨਸਨ ਅਤੇ ਹੋਰ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕੀਤੀ।
  8. ਭਾਰਤ ਨੇ ਯੂਕਰੇਨ ਵਿੱਚ ਰਹਿੰਦੇ ਭਾਰਤੀਆਂ ਲਈ ਹਦਾਇਤਾਂ ਜਾਰੀ ਕੀਤੀਆਂ

    ਭਾਰਤ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਅਤੇ ਹੋਰਨਾਂ ਭਾਰਤੀ ਨਾਗਰਿਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਉੱਥੇ ਮਜ਼ਬੂਤ, ਸੁਰੱਖਿਅਤ ਅਤੇ ਸਾਵਧਾਨ ਰਹਿਣ।

    ਅੰਬੈਸੀ ਉਨ੍ਹਾਂ ਨੂੰ ਸਹਾਇਤਾ ਪਹੁੰਚਾਉਣ ਲਈ ਹਰ ਵੇਲੇ ਕੰਮ ਕਰ ਰਹੀ ਹੈ।

    ਇਸ ਦੌਰਾਨ ਭਾਰਤ ਨੇ ਕਿਹਾ ਹੈ ਕਿ ਭਾਰਤ ਸਰਕਾਰ ਅਤੇ ਭਾਰਤੀ ਅੰਬੈਸੀ ਉਨ੍ਹਾਂ ਨੂੰ ਹੰਗਰੀ ਅਤੇ ਰੁਮਾਨੀਆ ਰਾਹੀਂ ਬਾਹਰ ਕੱਢਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

    ਯੂਕਰੇਨ

    ਤਸਵੀਰ ਸਰੋਤ, India in Ukraine/ Twitter

    ਇਸ ਦੌਰਾਨ ਭਾਰਤ ਨੇ ਕੁਝ ਥਾਵਾਂ ‘ਤੇ ਟੀਮਾਂ ਪਹੁੰਚਣ ਦੀ ਗੱਲ ਵੀ ਆਖੀ ਅਤੇ ਕਿਹਾ ਹੈ ਉਹ (ਯੂਕਰੇਨ ‘ਚ ਫਸੇ ਭਾਰਤੀ) ਵੀ ਉਨ੍ਹਾਂ ਥਾਵਾਂ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਨ।

    ਵਿਦਿਆਰਥੀਆਂ ਨੂੰ ਆਪਣੇ ਕਾਨਟ੍ਰੈਕਟਰ ਨਾਲ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ।

    ਇਸ ਤੋਂ ਉਨ੍ਹਾਂ ਨੂੰ ਯਾਤਰਾ ਦੌਰਾਨ ਇਹ ਚੀਜ਼ਾਂ ਆਪਣੇ ਨਾਲ ਰੱਖਣ ਲਈ ਕਿਹਾ ਗਿਆ ਹੈ-

    • ਪਾਸਪੋਰਟ, ਐਮਰਜੈਂਸੀ ਖਰਚੇ ਲਈ ਅਮਰੀਕੀ ਡਾਲਰ ਅਤੇ ਹੋਰ ਜ਼ਰੂਰੀ ਵਸਤਾਂ
    • ਜੇ ਸੰਭਵ ਹੋਵੇ ਤਾਂ ਕੋਵਿਡ-19 ਦੇ ਦੋਵਾਂ ਟੀਕਿਆਂ ਵਾਲਾ ਸਰਟੀਫਿਕੇਟ

    ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਹੋ ਸਕੇ ਤਾਂ ਭਾਰਤੀ ਤਿਰੰਗੇ ਦਾ ਪ੍ਰਿੰਟ ਲੈ ਕੇ ਯਾਤਰਾ ਵਾਲੇ ਵਾਹਨ ‘ਤੇ ਲਗਾਇਆ ਜਾਵੇ।

  9. ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

    ਵੀਡੀਓ ਕੈਪਸ਼ਨ, ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ "ਫੌਜੀ ਕਾਰਵਾਈ" ਦਾ ਐਲਾਨ ਕਰ ਦਿੱਤਾ ਹੈ।

    ਰੂਸ ਅਤੇ ਯੂਕਰੇਨ ਵਿਚਕਾਰ ਕੀ ਹੈ ਇਸ ਪੂਰੇ ਵਿਵਾਦ ਦੀ ਜੜ੍ਹ, ਇਸ ਵੀਡਿਓ ਰਾਹੀਂ ਸਮਝੋ

  10. ਯੂਕਰੇਨ ਦੀ ਫੌਜ: ਸਾਨੂੰ ਸਾਰੀਆਂ ਭਰਤੀਆਂ ਦੀ ਲੋੜ ਹੈ, ਉਮਰ ਦੀ ਕੋਈ ਪਾਬੰਦੀ ਨਹੀਂ

    ਯੂਕਰੇਨ ਦੀ ਫੌਜ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਆਪਣੀ ਉਮਰ ਦੀ ਪਰਵਾਹ ਕੀਤੇ ਬਿਨਾਂ ਫੌਜ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ, ਭਾਵੇਂ ਉਹ ਨਾਬਾਲਗ ਹੀ ਕਿਉਂ ਨਾ ਹੋਣ।

    ਫੌਜਾਂ ਦੇ ਕਮਾਂਡਰ, ਯੂਰੀ ਗਾਲੁਸ਼ਕਿਨ ਨੂੰ ਦਿੱਤੇ ਗਏ ਬਿਆਨ ਵਿੱਚ ਕਿਹਾ ਹੈ, "ਅੱਜ, ਯੂਕਰੇਨ ਨੂੰ ਹਰ ਚੀਜ਼ ਦੀ ਲੋੜ ਹੈ। ਸ਼ਾਮਲ ਹੋਣ ਲਈ ਸਾਰੀਆਂ ਪ੍ਰਕਿਰਿਆਵਾਂ ਸਰਲ ਕੀਤੀਆਂ ਗਈਆਂ ਹਨ। ਸਿਰਫ਼ ਆਪਣਾ ਪਾਸਪੋਰਟ ਅਤੇ ਸ਼ਨਾਖ਼ਤੀ ਨੰਬਰ ਲਿਆਓ। ਉਮਰ ਦੀ ਕੋਈ ਪਾਬੰਦੀਆਂ ਨਹੀਂ ਹਨ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਯੂਕਰੇਨ ਵਿੱਚ ਰਹਿੰਦੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲਿਖੀ ਚਿੱਠੀ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, Getty Images

    ਯੂਕਰੇਨ ਅਤੇ ਰੂਸ ਦੇ ਸੰਕਟ ਵਿਚਾਲੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਆ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤੀ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੂੰ ਚਿੱਠੀ ਲਿਖੀ ਹੈ।

    ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਕਿ ਯੂਕਰੇਨ ਵਿੱਚ ਕਈ ਵਿਦਿਆਰਥੀ ਅਤੇ ਪੰਜਾਬੀ ਫਸੇ ਹੋਏ ਹਨ, ਜਿਨ੍ਹਾਂ ਦੇ ਘਰ ਵਾਲੇ ਇੱਧਰ ਚਿੰਤਾ ਵਿੱਚ ਹਨ।

    “ਉਨ੍ਹਾਂ ਨੂੰ ਯੂਕਰੇਨ ਵਿੱਚ ਰਹਿਣ ਲਈ ਥਾਂ, ਪੈਸਾ ਸਣੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਤੁਰੰਤ ਉਨ੍ਹਾਂ ਪੰਜਾਬੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।“

    “ਇਸ ਦੌਰਾਨ ਭਾਰਤ ਸਰਕਾਰ ਯੂਕੇਰਨ ਨਾਲ ਗੱਲ ਕਰ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।“

  12. ਯੂਕਰੇਨ ਦੇ ਕੀਵ ਜ਼ਿਲ੍ਹੇ ਵਿੱਚ ਘੁੰਮਦਾ ਹੋਇਆ ਰੂਸੀ ਟੈਂਕ

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਸੋਸ਼ਲ ਮੀਡੀਆ ਵੀਡੀਓਜ਼ ਦਿਖਾ ਰਹੇ ਹਨ ਕਿ ਓਬੋਲੋਨ ਵਿੱਚ ਰੂਸੀ ਟੈਂਪ ਘੁੰਮਦਾ ਨਜ਼ਰ ਆ ਰਿਹਾ ਹੈ, ਓਬੋਲੋਨ ਕੀਵ ਸ਼ਹਿਰ ਦੇ ਉੱਤਰ ਵਿੱਚ ਪੈਂਦਾ ਹੈ।

    ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਰੂਸੀ ਬਲਾਂ ਨੇ ਰਿਹਾਇਸ਼ੀ ਜ਼ਿਲ੍ਹੇ ਵਿੱਚ ਘੁਸਪੈਠ ਕੀਤੀ ਹੈ।

    ਇਹ ਵੀਡੀਓ ਸਥਾਨਕ ਲੋਕਾਂ ਨੇ ਆਪਣੇ ਘਰਾਂ 'ਚੋਂ ਲਈਆਂ ਜਾਪਦੀਆਂ ਹਨ। ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਵੀਡੀਓਜ਼ ਵਿੱਚ ਹਾਲਾਤ ਓਬੋਲੋਨ ਦੇ ਹਨ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  13. ਰਾਜਧਾਨੀ ਕੀਵ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    ਰੂਸੀ ਫੌਜੀ ਕੀਵ ਵੱਲ ਅੱਗੇ ਵਧ ਰਹੇ ਹਨ ਅਤੇ ਇਸ ਦੌਰਾਨ ਰਾਜਧਾਨੀ ਕੀਵ ਵਿੱਚ ਗੋਲੀਬਾਰੀ ਦੀਆਂ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

    ਬੀਬੀਸੀ ਦੇ ਪੱਤਰਕਾਰ ਪਾਲ ਐਡਮਜ਼ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਟਵੀਟ ਵਿੱਚ ਲਿਖਿਆ, ''ਪਿਛਲੇ 10 ਮਿੰਟਾਂ ਵਿੱਚ ਇੱਥੇ ਕੀਵ ਵਿੱਚ ਛੋਟੇ ਹਥਿਆਰਾਂ ਵਾਲੀ ਗੋਲੀਬਾਰੀ ਦੇ ਦੋ ਛੋਟੇ ਧਮਾਕੇ ਸੁਣਾਈ ਦਿੱਤੇ।''

    ਉਨ੍ਹਾਂ ਲਿਖਿਆ ਕਿ ਇਹ ਧਮਾਕੇ ਕਿਸ ਗੱਲ ਦਾ ਸੰਕੇਤ ਦਿੰਦੇ ਹਨ ਇਹ ਤਾਂ ਪਤਾ ਲਗਾਉਣਾ ਅਸੰਭਵ ਹੈ ਪਰ ਬਹੁਤ ਸਾਰੀਆਂ ਅਫਵਾਹਾਂ ਹਨ ਕਿ ਰੂਸੀ ਪਹਿਲਾਂ ਹੀ ਸ਼ਹਿਰ ਅੰਦਰ ਕਾਰਵਾਈ ਕਰ ਰਹੇ ਹਨ।

    ਖੋਜੀ ਪੱਤਰਕਾਰੀ ਵੈਬਸਾਈਟ ਬੇਲਿੰਗਕੈਟ ਦੇ ਕਾਰਜਕਾਰੀ ਨਿਰਦੇਸ਼ਕ, ਕ੍ਰਿਸਟੋ ਗਰੋਜ਼ੇਵ ਨੇ ਵੀ ਇੱਕ ਵੀਡੀਓ ਪੋਸਟ ਸ਼ੇਅਰ ਕੀਤੀ ਅਤੇ ਇਸ ਦੌਰਾਨ ਯੂਕਰੇਨੀ ਪੱਤਰਕਾਰ ਨਿਕਾ ਮੇਲਕੋਜ਼ੇਰੋਵਾ ਨੇ ਵੀ ਧਮਾਕਿਆਂ ਦੀ ਆਵਾਜ਼ ਸੁਣੀ।

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  14. ਰੂਸ ਯੂਕਰੇਨ ਸੰਕਟ: 'ਯੂਕਰੇਨ ਤੱਕ ਹੀ ਨਹੀਂ ਰੁਕਣਗੇ ਪੁਤਿਨ'

    ਪੁਤਿਨ ਬਹੁਤ ਹੀ ਸਖ਼ਤ ਨਜ਼ਰ ਆ ਰਹੇ ਹਨ।

    ਤਸਵੀਰ ਸਰੋਤ, Reuters

    ਪੁਤਿਨ ਨੇ ਇਸੇ ਹਫਤੇ ਪੂਰਬੀ ਯੂਕਰੇਨ ਦੇ ਦੋ ਵੱਖਵਾਦੀ ਇਲਾਕਿਆਂ ਨੂੰ ਆਜ਼ਾਦ ਖੇਤਰ ਦੇ ਰੂਪ ਵਿੱਚ ਮਾਨਤਾ ਦੇ ਦਿੱਤੀ ਤਾਂ ਕਈ ਲੋਕ ਹੈਰਾਨ ਹੋ ਗਏ।

    ਸਭ ਨੂੰ ਲੱਗਿਆ ਕਿ ਹੁਣ ਅੱਗੇ ਪੁਤਿਨ ਕੀ ਕਰਨਗੇ। ਫਿਰ ਉਨ੍ਹਾਂ ਨੇ ਪੂਰਬੀ ਯੂਕਰੇਨ ਵਿੱਚ ਰੂਸੀ ਫ਼ੌਜ ਭੇਜਣ ਦਾ ਐਲਾਨ ਕੀਤਾ। ਵੀਰਵਾਰ ਸਵੇਰੇ ਇਸ ਫ਼ੌਜ ਨੇ ਯੂਕਰੇਨ ਉਪਰ ਹਮਲਾ ਕਰ ਦਿੱਤਾ।

    'ਪੁਤਿਨ ਦਾ ਰੂਸ' ਇਸ ਕਿਤਾਬ ਦੀ ਲੇਖਿਕਾ ਲਿਲੀਆ ਸਵੇਤਸੋਵਾ ਮੁਤਾਬਕ ਹੈਰਾਨੀ ਵਿੱਚ ਪਾਏ ਰੱਖਣਾ ਪੁਤਿਨ ਦਾ ਮਨਪਸੰਦ ਹਥਿਆਰ ਹੈ।

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਿਸ ਤਰ੍ਹਾਂ ਦੇ ਰਣਨੀਤੀਕਾਰ ਹਨ ਅਤੇ ਮਾਹਿਰ ਉਨ੍ਹਾਂ ਬਾਰੇ ਕੀ ਸੋਚਦੇ ਹਨ।

    ਇਸ ਰਿਪੋਰਟ ਵਿੱਚ ਪੜ੍ਹੋ।

  15. ਯੂਕਰੇਨ 'ਚ ਭਾਰਤੀ ਵਿਦਿਆਰਥੀਆਂ ਦਾ ਹਾਲ, 'ਸਾਨੂੰ ਬੰਕਰਾਂ ਵਿੱਚ ਭੇਜਿਆ ਗਿਆ ਹੈ'

    ਵੀਡੀਓ ਕੈਪਸ਼ਨ, ਯੂਕਰੇਨ ਰੂਸ ਜੰਗ: ਯੂਕਰੇਨ 'ਚ ਭਾਰਤੀ ਵਿਦਿਆਰਥੀਆਂ ਦਾ ਹਾਲ, 'ਸਾਨੂੰ ਬੰਕਰਾਂ ਵਿੱਚ ਭੇਜਿਆ ਗਿਆ ਹੈ'
  16. ਕੀਵ 'ਚ ਯੂਕਰੇਨ ਨੇ ਡੇਗਿਆ ਰੂਸੀ ਜਹਾਜ਼

    ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਯੂਕਰੇਨ ਦੀਆਂ ਫ਼ੌਜਾਂ ਨੇ ਸ਼ੁੱਕਰਵਾਰ ਤੜਕੇ ਰਾਜਧਾਨੀ ਕੀਵ ਵਿੱਚ ਇੱਕ ਦੁਸ਼ਮਣ ਜਹਾਜ਼ ਨੂੰ ਮਾਰ ਗਿਰਾਇਆ। ਇਹ ਜਹਾਜ਼ ਇੱਕ ਰਿਹਾਇਸ਼ੀ ਇਮਾਰਤ ਉੱਪਰ ਆਣ ਡਿੱਗਾ ਅਤੇ ਇਮਾਰਤ ਨੂੰ ਅੱਗ ਲੱਗ ਗਈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਯੂਕਰੇਨ ਵਾਸੀਆਂ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਵਿੱਚ ਪਨਾਹ ਲਈ ਗਏ

    ਯੂਕਰੇਨ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਕਰੇਨ 'ਤੇ ਰੂਸ ਦੁਆਰਾ ਫੌਜੀ ਕਾਰਵਾਈ ਤੋਂ ਬਾਅਦ, ਆਪਣੇ ਬਚਾਅ ਲਈ ਲੋਕ ਭੂਮੀਗਤ ਮੈਟਰੋ ਸਟੇਸ਼ਨਾਂ 'ਤੇ ਚਲੇ ਗਏ। ਤਸਵੀਰਾਂ ਵਿੱਚ ਮੈਟਰੋ ਸਟੇਸ਼ਨਾਂ 'ਤੇ ਇਕੱਠੇ ਹੋਏ ਲੋਕਾਂ ਦੇ ਚਿਹਰਿਆਂ 'ਤੇ ਪਰੇਸ਼ਾਨੀ ਸਾਫ ਦੇਖੀ ਜਾ ਸਕਦੀ ਹੈ।
    ਯੂਕਰੇਨ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਤਸਵੀਰਾਂ ਵਿੱਚ ਲੋਕ ਆਪਣੇ ਪਰਿਵਾਰਾਂ, ਬਜ਼ੁਰਗ ਨਾਗਰਿਕਾਂ ਅਤੇ ਨਿੱਕੇ ਬੱਚਿਆਂ ਸਮੇਤ ਕੀਵ ਅਤੇ ਖਾਰਕੀਵ ਵਿੱਚ ਮੈਟਰੋ ਸਟੇਸ਼ਨਾਂ ਵਿੱਚ ਰਾਤ ਬਿਤਾਉਂਦੇ ਹੋਏ ਦਿਖਾਈ ਦਿੱਤੇ।
    ਯੂਕਰੇਨ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਠੰਢ ਤੋਂ ਬਚਣ ਲਈ ਬਹੁਤ ਸਾਰੇ ਲੋਕ ਆਪਣੇ ਕੰਬਲਾਂ ਅਤੇ ਗਰਮ ਕੱਪੜਿਆਂ 'ਚ ਦਿਖਾਈ ਦਿੱਤੇ ਅਤੇ ਕਈਆਂ ਕੋਲ ਬੈਗ ਵੀ ਹਨ।
  18. ਯੂਕਰੇਨੀ ਫੌਜ ਨੇ ਸ਼ੇਅਰ ਕੀਤਾ ਸ਼ਹਿਰ ਵਿੱਚ ਗੋਲੀਬਾਰੀ ਦਾ ਵੀਡੀਓ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਯੂਕਰੇਨ ਦੀ ਫੌਜ ਨੇ ਇੱਕ ਵੀਡੀਓ ਪ੍ਰਕਾਸ਼ਿਤ ਕੀਤੀ ਹੈ। ਫੌਜ ਮੁਤਾਬਕ ਇਹ ਵੀਡੀਓ ਉੱਤਰ-ਪੂਰਬੀ ਸ਼ਹਿਰ ਸੁਮੀ ਵਿੱਚ ਰੂਸੀ ਹਮਲਾਵਰਾਂ ਅਤੇ ਯੂਕਰੇਨ ਦੇ ਸੁਰੱਖਿਆ ਬਲਾਂ ਵਿਚਕਾਰ ਸੜਕ 'ਤੇ ਹੋਈ ਗੋਲੀਬਾਰੀ ਦੀ ਹੈ।

    2,60,000 ਤੋਂ ਵੱਧ ਆਬਾਦੀ ਵਾਲਾ ਸ਼ਹਿਰ ਸੁਮੀ, ਖੇਤਰੀ ਰਾਜਧਾਨੀ ਹੈ ਅਤੇ ਇਹ ਰੂਸੀ ਸਰਹੱਦ ਤੋਂ 30 ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ।

    ਸਥਾਨਕ ਪ੍ਰਸ਼ਾਸਨ ਦੇ ਮੁਖੀ ਦਮਿਤਰੋ ਜ਼ਾਇਵਿਤਸਕੀ ਨੇ ਕਿਹਾ ਕਿ ਰੂਸੀ ਫੌਜ ਦਾ ਇੱਕ ਵੱਡਾ ਦਸਤਾ ਪੱਛਮੀ ਸੁਮੀ ਤੋਂ ਰਾਜਧਾਨੀ ਕੀਵ ਵੱਲ ਜਾ ਰਿਹਾ ਸੀ।

    ਉਨ੍ਹਾਂ ਇਹ ਵੀ ਕਿਹਾ ਕਿ ਨੇੜਲੇ ਸ਼ਹਿਰ ਕੋਨੋਟੋਪ ਨੂੰ ਵੀ ਹੁਣ ਘੇਰਾ ਪਾ ਲਿਆ ਗਿਆ ਹੈ।

  19. ਤਾਜ਼ਾ ਘਟਨਾਕ੍ਰਮ 'ਤੇ ਇੱਕ ਨਜ਼ਰ

    ਯੂਕਰੇਨ
    ਤਸਵੀਰ ਕੈਪਸ਼ਨ, ਨਕਸ਼ਾ-ਯੂਕਰੇਨ ਦੇ ਜਿਨ੍ਹਾਂ ਵੱਡੇ ਸ਼ਹਿਰਾਂ ਵਿੱਚ ਧਮਾਕੇ ਸੁਣੇ ਗਏ ਹਨ

    ਅੱਜ ਯੂਕਰੇਨ ਉੱਪਰ ਰੂਸ ਦੇ ਹਮਲੇ ਦਾ ਦੂਜਾ ਦਿਨ ਹੈ। ਮੌਜੂਦਾ ਲੜਾਈ ਪਿਛਲੇ ਕਈ ਦਹਾਕਿਆਂ ਤੋਂ ਬਾਅਦ ਪਹਿਲੀ ਵੱਡੀ ਲੜਾਈ ਹੈ।ਤਾਜ਼ਾ ਘਟਨਾਕ੍ਰਮ 'ਤੇ ਇੱਕ ਨਜ਼ਰ

    • ਯੂਕਰੇਨ ਦੇ ਰਾਸ਼ਟਰਪਤੀ ਨੇ ਯੂਰਪੀ ਯੂਨੀਅਨ ਦੇ ਯੂਰਪੀ ਕਾਊਂਸਲ ਦੀ ਹੰਗਾਮੀ ਬੈਠਕ ਵਿੱਚ ਸ਼ਾਮਲ ਹੋਣ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਦੀ ਰੂਸ ਦੇ ਖਿਲਾਫ਼ ਮਦਦ ਕਰਨ।
    • ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਗੱਲ ਹੋਈ ਹੈ।
    • ਯੂਰਪੀਅਨ ਸੰਘ ਨੇ ਰੂਸ ਵਿਰੁੱਧ ਨਵੀਆਂ ਅਤੇ ਬਹੁਤ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ।
    • ਬੀਬੀਸੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੀਆਂ ਕੁਝ ਤਸਵੀਰਾਂ ਅਤੇ ਫੁਟੇਜ ਦੇਖੀ ਹੈ ਜਿਨ੍ਹਾਂ ਵਿੱਚ ਧਮਾਕਿਆਂ ਕਾਰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇੱਥੇ ਲਗਭਗ 28 ਲੱਖ ਲੋਕ ਵਸਦੇ ਹਨ। ਨਾਗਰਿਕ ਸਵੇਰੇ ਹੀ ਧਮਾਕਿਆਂ ਅਤੇ ਸਾਇਰਨਾਂ ਦੀ ਅਵਾਜ਼ ਨਾਲ ਉੱਠੇ
    • ਰੂਸ ਯੂਕਰੇਨ ਦੀ ਰਾਜਧਾਨੀ ਕੀਵ ਉੱਪਰ ਹਮਲੇ ਤਿੱਖੇ ਕਰ ਰਿਹਾ ਹੈ। ਪੂਰਬ, ਉੱਤਰ, ਦੱਖਣ ਸਾਰੇ ਪਾਸੇ ਤੋਂ ਹੀ ਰੂਸ ਹਮਲਾਵਰ ਹੈ। ਸਾਰਾ ਦੇਸ ਹੀ ਜੰਗ ਦਾ ਮੈਦਾਨ ਬਣ ਚੁੱਕਿਆ ਹੈ। ਸਭ ਤੋਂ ਗਹਿਗੱਚ ਲੜਾਈ ਖ਼ਰਕੀਵ ਸ਼ਹਿਰ ਵਿੱਚ ਹੋ ਰਹੀ ਹੈ
    • ਯੂਕਰੇਨ ਨੇ ਕਿਹਾ ਕਿ ਵੀਰਵਾਰ ਨੂੂੰ- ਹਮਲੇ ਦੇ ਪਹਿਲੇ ਦਿਨ- ਘੱਟੋ-ਘੱਟ 137 ਨਾਗਰਿਕਾਂ ਦੀ ਜਾਨ ਗਈ ਹੈ।
    • ਉਨ੍ਹਾਂ ਵਿੱਚੋਂ 13 ਯੂਕਰੇਨੀ ਫ਼ੌਜੀ ਸਨ ਜੋ ਇੱਕ ਕਾਲੇ ਸਾਗਰ ਵਿੱਚ ਛੋਟੇ ਇਲਾਕੇ ਸਨੇਕ ਆਈਲੈਂਡ ਦੀ ਰਾਖੀ ਕਰਦੇ ਮਾਰੇ ਗਏ। ਰੂਸ ਦੇ ਇੱਕ ਜੰਗੀ ਬੇੜੇ ਨਾਲ ਉਨ੍ਹਾਂ ਦੀ ਗੱਲਬਾਤ ਦੀ ਆਡੀਓ ਵਾਇਰਲ ਹੋ ਗਈ ਹੈ।
    • ਇੱਕ ਲੜਾਈ ਉੱਤਰ ਵਿੱਚ ਚਰਨੋਬਲ ਪ੍ਰਮਾਣੂ ਪਲਾਂਟ ਕੋਲ ਵੀ ਹੋਈ। ਇੱਥੇ ਰੂਸੀ ਫ਼ੋਜ ਨੇ ਅਧਿਕਾਰ ਕਰ ਲਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਇੱਥੇ ਯੂਕਰੇਨੀ ਫ਼ੌਜੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ।
    • ਯੂਰਪੀ ਯੂਨੀਅਨ, ਆਸਟਰੇਲੀਆ ਅਤੇ ਜਪਾਨ ਨੇ ਸ਼ੁੱਕਰਵਾਰ ਨੂੰ ਰੂਸ ਉੱਪਰ ਤਾਜ਼ਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪੱਛਮੀ ਦੇਸਾਂ ਨੇ ਯੂਕਰੇਨ ਦੀ ਮਦਦ ਦਾ ਵੀ ਅਹਿਦ ਲਿਆ ਹੈ।
    • ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੈਂਸਕੀ ਨੇ ਪੱਛਮ ਵੱਲੋ ਰੂਸ ਉੱਪਰ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੀ ਸਾਰਥਿਕਤਾ ਉੱਪਰ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ, "ਕੱਲ੍ਹ ਵਾਂਗ ਦੁਨੀਆਂ ਦੀ ਸਭ ਤੋਂ ਤਾਕਤਵਰ ਸ਼ਕਤੀਆਂ ਦੂਰੋਂ ਬੈਠੀਆਂ ਦੇਖ ਰਹੀਆਂ ਹਨ।"
  20. ਯੂਕਰੇਨ ਰੂਸ ਜੰਗ: ਰੂਸੀ ਹਮਲੇ ਮਗਰੋਂ ਹੁਣ ਤੱਕ ਜੋ ਕੁਝ ਵਾਪਰਿਆ

    ਵੀਡੀਓ ਕੈਪਸ਼ਨ, ਯੂਕਰੇਨ ਰੂਸ ਜੰਗ: ਰੂਸੀ ਹਮਲੇ ਮਗਰੋਂ ਹੁਣ ਤੱਕ ਜੋ ਕੁਝ ਵਾਪਰਿਆ