ਤੁਹਾਡਾ ਧੰਨਵਾਦ
ਅਫ਼ਗਾਨਿਸਤਾਨ ਨਾਲ ਜੁੜੇ ਅੱਜ ਦੇ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦਾ ਇਹ ਲਾਇਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸ਼ੁੱਕਰਵਾਰ ਸਵੇਰੇ ਮੁੜ ਹਾਜ਼ਰ ਹੋਵਾਂਗੇ ਨਵੀਂਆਂ ਤੇ ਤਾਜ਼ਾ ਅਪਡੇਟਸ ਨਾਲ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਸਭ ਦਾ ਧੰਨਵਾਦ।
- ਅਫ਼ਗਾਨਿਸਤਾਨ ਛੱਡ ਕੇ ਜਾ ਰਹੇ ਆਮ ਲੋਕਾਂ ਨੂੰ ਨਿਸ਼ਾਨਾਂ ਬਣਾ ਕੇ ਕਾਬੁਲ ਏਅਰ ਪੋਰਟ ਅੱਗੇ ਦੋ ਧਮਾਕੇ ਕੀਤੇ ਗਏ।
- ਸਿਹਤ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ 60ਜਣੇ ਮਾਰੇ ਗਏ ਹਨ, 140 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
- ਅਮਰੀਕਾ ਨੇ ਧਮਾਕਿਆਂ ਤੋਂ ਬਾਅਦ ਲੋਕਾਂ ਨੂੰ ਏਅਰਪੋਰਟ ਤੋਂ ਬਾਹਰ ਲੈ ਜਾਣ ਦਾ ਕੰਮ ਠੱਪ ਕਰ ਦਿੱਤਾ ਹੈ।
- ਅਮਰੀਕੀ ਮੀਡੀਆ ਮੁਤਾਬਕ ਧਮਾਕਿਆਂ ਵਿਚ 4 ਅਮਰੀਕੀ ਫੌਜੀ ਹਲਾਕ ਹੋਏ ਹਨ।
- ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਵੀਡੀਓਜ਼ ਵਿਚ ਲਾਸ਼ਾਂ ਦੇ ਢੇਰ ਲੱਗੇ ਦਿਖ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।
- ਇਹ ਧਮਾਕੇ ਕਈ ਮੁਲਕਾਂ ਵਲੋਂ ਏਅਰਪੋਰਟ ਉੱਤੇ ਅੱਤਵਾਦੀ ਹਮਲਾ ਹੋਣ ਦੀ ਚੇਤਾਵਨੀ ਤੋਂ ਕੁਝ ਘੰਟੇ ਬਾਅਦ ਹੋਏ ਹਨ।
- ਇਸ ਦਿਨ ਕੁਝ ਮੁਲਕਾਂ ਨੇ ਆਮ ਲੋਕਾਂ ਨੂੰ ਕੱਢਣ ਦਾ ਕੰਮ ਬੰਦ ਕਰਨਾ ਸੀ।
- ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਮਰਜੈਂਸੀ ਬੈਠਕ ਤੋਂ ਬਾਅਦ ਕਿਹਾ ਕਿ ਉਹ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਰੱਖਣਗੇ।