ਸਭ ਦਾ ਧੰਨਵਾਦ
ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਾਪਰ ਰਹੇ ਘਟਨਾਕ੍ਰਮਾਂ ਬਾਰੇ ਅੱਜ ਦਾ ਲਾਇਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭ ਦਾ ਧੰਨਵਾਦ ।
ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੌਮ ਨੂੰ ਸੰਬੋਧਨ ਕੀਤਾ ਤੇ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ
ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਾਪਰ ਰਹੇ ਘਟਨਾਕ੍ਰਮਾਂ ਬਾਰੇ ਅੱਜ ਦਾ ਲਾਇਵ ਪੇਜ਼ ਅਸੀਂ ਇੱਥੇ ਹੀ ਖ਼ਤਮ ਕਰ ਰਹੇ ਹਾਂ। ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭ ਦਾ ਧੰਨਵਾਦ ।
ਤਾਲਿਬਾਨ ਨੇ ਔਰਤਾਂ ਦੇ ਕੰਮ ਬਾਰੇ ਫਿਲਹਾਲ ਵਿਸਥਾਰ ’ਚ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਕਾਰਜ ਬਲ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਭਵਿੱਖ ਬਾਰੇ ਪੁੱਛੇ ਜਾਣ ’ਤੇ ਬੁਲਾਰੇ ਜ਼ੁਬੀਉੱਲ੍ਹਾ ਮੁਜਾਹਿਦ ਨੇ ਇਸ ਤੋਂ ਟਾਲਮਟੋਲ ਕਰ ਦਿੱਤਾ।
ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ “ਸਾਡੇ ਇਸਲਾਮੀ ਕਾਨੂੰਨੀ ਢਾਂਚੇ ਵਿੱਚ ਅੰਦਰ” ਕੰਮ ਕਰਨ ਦੇ ਹੱਕਦਾਰ ਹੋਣਗੇ,
ਹਾਲਾਂਕਿ, ਉਹ ਵਿਹਾਰ ਵਿੱਚ ਇਸ ਦਾ ਅਰਥ ਕੀ ਹੋਵੇਗਾ, ਇਸ ਦਾ ਬਾਰੇ ਵਿਸਥਾਰ ਵਿੱਚ ਦੱਸਣ ’ਚ ਅਸਮਰੱਥ ਰਹੇ।
ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਅਗਵਾ ਕਰਨ ਅਤੇ ਕਤਲ ਦੀਆਂ ਖ਼ਬਰਾਂ ਬਾਰੇ ਪੁੱਛੇ ਗਏ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਹਰ ਕੋਈ ਸੁਰੱਖਿਅਤ ਹੈ।
ਕੋਈ ਵੀ ਕਿਸੇ ਨੂੰ ਅਗਵਾ ਨਹੀਂ ਕਰ ਸਕੇਗਾ, ਸਾਡੀ ਦਿਨੋਂ-ਦਿਨ ਵਧੇਰੇ ਸੁਰੱਖਿਆ ਹੋਵੇਗੀ
ਅਸੀਂ ਨਹੀਂ ਚਾਹੁੰਦੇ ਕਿ ਕੋਈ ਦੇਸ਼ ਛੱਡੇ, ਇਹ ਮੁਆਫ਼ੀ ਹੈ, ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ ਰੱਖੀ ਜਾ ਰਹੀ

ਤਸਵੀਰ ਸਰੋਤ, Reuters

ਤਸਵੀਰ ਸਰੋਤ, Getty Images

ਤਸਵੀਰ ਸਰੋਤ, Reuters

ਤਸਵੀਰ ਸਰੋਤ, EPA

ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਲੈ ਕੇ ਹੁਣ ਤੱਕ ਦੀ ਤਾਲਿਬਾਨ ਦੀ ਸਭ ਤੋਂ ਪਹਿਲੀ ਪ੍ਰੈੱਸ ਕਾਨਫਰੰਸ
ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲਾਹ ਮੁਜਾਹਿਦ, ਕੈਮਰੇ ਦੇ ਸਾਹਮਣੇ ਪਹਿਲੀ ਵਾਰ ਨਜ਼ਰ ਆਏ>
ਉਨ੍ਹਾਂ ਨੇ ਕਿਹਾ, “20 ਸਾਲਾ ਦੇ ਸੰਘਰਸ਼ ਤੋਂ ਬਾਅਦ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਵਿਦੇਸ਼ੀਆਂ ਨੂੰ ਬਾਹਰ ਕੱਢਿਆ।”
ਉਨ੍ਹਾਂ ਨੇ ਕਿਹਾ, “ਇਹ ਸਾਰੇ ਦੇਸ਼ ਲਈ ਮਾਣ ਵਾਲਾ ਪਲ ਹੈ।”
ਕਾਨਫਰੰਸ ਦੀਆਂ ਮੁੱਖ ਗੱਲਾਂ

ਤਸਵੀਰ ਸਰੋਤ, Getty Images
ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਲੈ ਕੇ ਹੁਣ ਤੱਕ ਦੀ ਤਾਲਿਬਾਨ ਦੀ ਸਭ ਤੋਂ ਪਹਿਲੀ ਪ੍ਰੈੱਸ ਕਾਨਫਰੰਸ
ਤਾਲਿਬਾਨ ਦੇ ਬੁਲਾਰੇ ਜ਼ੁਬੀਉੱਲ੍ਹਾ ਮੁਜਾਹਿਦ, ਕੈਮਰੇ ਦੇ ਸਾਹਮਣੇ ਪਹਿਲੀ ਵਾਰ ਨਜ਼ਰ ਆਏ ।
ਉਨ੍ਹਾਂ ਨੇ ਕਿਹਾ, “20 ਸਾਲਾ ਦੇ ਸੰਘਰਸ਼ ਤੋਂ ਬਾਅਦ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਵਿਦੇਸ਼ੀਆਂ ਨੂੰ ਬਾਹਰ ਕੱਢਿਆ।” ਉਨ੍ਹਾਂ ਨੇ ਕਿਹਾ, “ਇਹ ਸਾਰੇ ਦੇਸ਼ ਲਈ ਮਾਣ ਵਾਲਾ ਪਲ ਹੈ।”
ਉਨ੍ਹਾਂ ਕਿਹਾ ਕਿ ਤਾਲਿਬਾਨ ਹੁਣ ‘ਵਿਵਾਦਾਂ ਦੀ ਜੰਗ ਦਾ ਅਖਾੜਾ’ਨਹੀਂ ਬਣਿਆ ਰਹੇਗਾ।
ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੇ ਕੋਲ ਦੀਆਂ ਇਹ ਤਸਵੀਰਾਂ 17 ਅਗਸਤ ਦੀਆਂ ਹਨ।
ਹਵਾਈ ਅੱਡੇ ਲਾਗੇ ਇਸ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।
ਹਵਾਈ ਫਾਇਰ ਤੋਂ ਘਬਰਾਏ ਲੋਕ ਇੱਧਰ ਉੱਧਰ ਭੱਜਦੇ ਨਜ਼ਰ ਆਏ। ਇਸ ਤੋਂ ਪਹਿਲਾਂ 16 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੇ ਬੜੇ ਹੀ ਖੌਫ਼ਨਾਕ ਅਤੇ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਦੇਖੇ ਗਏ।
ਮੁਲਕ ਵਿੱਚ ਤਾਲਿਬਾਨ ਦੇ ਕਬਜ਼ੇ ਮਗਰੋਂ ਘਬਰਾਏ ਲੋਕ ਕਾਬੁਲ ਏਅਰਪੋਰਟ ਪਹੁੰਚੇ।
ਅਫ਼ਗਾਨਿਸਤਾਨ ਤੋਂ ਬਾਹਰ ਜਾਣ ਲਈ ਲੋਕ ਹਵਾਈ ਜਹਾਜ਼ ਵਿੱਚ ਬੈਠਣ ਲਈ ਧੱਕਾ ਮੁੱਕੀ ਕਰਦੇ ਨਜ਼ਰ ਆਏ।
ਕੁਝ ਲੋਕ ਤਾਂ ਅਮਰੀਕੀ ਹਵਾਈ ਫੌਜ ਦੇ ਜਹਾਜ਼ ਦੇ ਨਾਲ ਨਾਲ ਭੱਜਦੇ ਨਜ਼ਰ ਆਏ।
ਇਸ ਦੌਰਾਨ ਕੁਝ ਲੋਕ ਹਵਾਈ ਜਹਾਜ਼ ਤੋਂ ਹੇਠਾਂ ਵੀ ਡਿੱਗਦੇ ਦਿਖਾਈ ਦਿੱਤੇ।
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਦਿੱਲੀ ਦੇ ਤ੍ਰਿਲੋਕਪੁਰੀ ਵਿਚ ਰਹਿਣ ਵਾਲੇ ਕੁਝ ਅਫ਼ਗਾਨ ਹਿੰਦੂ ਤੇ ਸਿੱਖਾਂ ਨਾਲ ਤਾਲਿਬਾਨ ਰਾਜ ਬਾਰੇ ਗੱਲਬਾਤ ਕੀਤੀ।
ਇਹ ਲੋਕ ਕਰੀਬ ਤਿੰਨ ਦਹਾਕੇ ਪਹਿਲਾਂ ਅਫ਼ਗਾਨਿਸਤਾਨ ਦੇ ਹਾਲਾਤ ਦੇ ਮੱਦੇਨਜ਼ਰ ਹਿਜਰਤ ਕਰ ਕੇ ਭਾਰਤ ਆ ਗਏ ਸਨ।
ਇਨ੍ਹਾਂ ਦੇ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਅਜੇ ਵੀ ਕਾਬੁਲ ਵਿਚ ਰਹਿੰਦੇ ਹਨ।
ਇਹ ਤਸਵੀਰ ਅਫ਼ਗਾਨਿਸਤਾਨ ਵਿੱਚੋਂ ਹਿਜਰਤ ਕਰਨ ਦੀ ਮਜਬੂਰੀ ਪੇਸ਼ ਕਰਦੀ ਹੈ।
ਐਤਵਾਰ ਨੂੰ ਸੈਂਕੜੇ ਅਫਗ਼ਾਨ ਲੋਕ ਅਮਰੀਕੀ ਏਅਰ ਫੋਰਸ ਦੇ ਜਹਾਜ਼ C-17 ਵਿੱਚ ਕਾਬੁਲ ਤੋਂ ਕਤਰ ਲਈ ਰਵਾਨਾ ਹੋਏ, ਇਸ ਤੋਂ ਕੁਝ ਦੇਰ ਬਾਅਦ ਹੀ ਤਾਲਿਬਾਨ ਨੇ ਕਾਬੁਲ ’ਤੇ ਕਬਜ਼ਾ ਕਰ ਲਿਆ।
ਅਮਰੀਕਾ ਦੀ ਸਮਾਚਾਰ ਵੈਬਸਾਈਟ ਡਿਫੈਂਸ ਵਨ ਮੁਕਾਬਕ ਉਨ੍ਹਾਂ ਉਤਰਨ ਲਈ ਮਜਬੂਰ ਕਰਨ ਦੀ ਬਜਾਏ ਚਾਲਕ ਦਲ ਨੇ ਉਡਾਣ ਭਰਨ ਦਾ ਫ਼ੈਸਲਾ ਲਿਆ।
ਜਹਾਜ਼ ਵਿੱਚ ਕਰੀਬ 640 ਲੋਕ ਸਵਾਰ ਸਨ, C-17 ਵਿੱਚ ਸਵਾਰ ਹੋਏ ਲੋਕਾਂ ਦੀ ਹੁਣ ਦੀ ਸਭ ਤੋਂ ਵੱਡੀ ਗਿਣਤੀ ਹੈ।

ਤਸਵੀਰ ਸਰੋਤ, Defense One/Handout via Reuters
ਇਹ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਏਅਰਪੋਰਟ ਦਾ ਦ੍ਰਿਸ਼ ਹੈ ਜਿੱਥੇ ਲੋਕ ਉਡਾਨ ਭਰਨ ਵਾਲੇ ਜਹਾਜ਼ ਨਾਲ ਲਟਕ ਰਹੇ ਹਨ। ਇਸ ਵੀਡੀਓ ਵਿੱਚ ਅਮਰੀਕੀ ਹਵਾਈ ਫੌਜ ਦਾ C-17A ਜਹਾਜ਼ ਦਿਖਾਈ ਦੇ ਰਿਹਾ ਹੈ।
ਰਨਵੇ ਉੱਤੇ ਲੋਕ ਜਹਾਜ਼ ਦੇ ਨਾਲ ਦੌੜਦੇ ਲੋਕ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਹਵਾਈ ਜਹਾਜ਼ ’ਤੇ ਲਟਕ ਗਏ ਤੇ ਜਹਾਜ਼ ਨੇ ਉਡਾਨ ਭਰ ਲਈ, ਬਾਅਦ ਵਿੱਚ ਕੁਝ ਲੋਕ ਇਸ ਜਹਾਜ਼ ਤੋਂ ਥੱਲੇ ਡਿੱਗਦੇ ਨਜ਼ਰ ਆਏ।
ਅਫ਼ਗਾਨਿਸਤਾਨ ਵਿੱਚ ਅਮਰੀਕਾ ਤੇ ਹੋਰ ਦੇਸਾਂ ਦੀ ਫੌਜ ਦੀ ਵਾਪਸੀ ਮਗਰੋਂ ਤਾਲਿਬਾਨ ਨੇ ਤਕਰੀਬਨ ਪੂਰੇ ਅਫ਼ਗਾਨਿਸਤਾਨ ’ਤੇ ਕਬਜਾ ਕਰ ਲਿਆ ਹੈ।
ਐਤਵਾਰ ਸ਼ਾਮ ਤੋਂ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ਪਹੁੰਚ ਰਹੇ ਹਨ। ਸੋਮਵਾਰ ਨੂੰ ਕਾਬੁਲ ਏਅਰਪੋਰਟ ਉੱਤੇ ਹਫ਼ੜਾ-ਦਫ਼ੜੀ ਦਾ ਮਾਹੌਲ ਰਿਹਾ।

ਤਸਵੀਰ ਸਰੋਤ, EPA
20 ਸਾਲ ਪਹਿਲਾਂ ਅਫ਼ਗਾਨਿਸਤਾਨ ’ਤੇ ਹਮਲੇ ਦਾ ਫ਼ੈਸਲਾ ਲੈਣ ਵਾਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਡੂੰਘਾ ਦੁੱਖ ਜਤਾਇਆ ਹੈ।
ਜਾਰਜ ਡਬਲਿਊ ਬੁਸ਼ ਪ੍ਰੇਸੀਡੈਂਸ਼ੀਅਲ ਸੈਂਟਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, “ਸਾਡੇ ਦਿਲ ਵਿੱਚ ਬਹੁਤ ਕਸ਼ਟ ਤੇ ਪਰੇਸ਼ਾਨੀਆਂ ਝੱਲਣ ਵਾਲੇ ਅਫ਼ਗਾਨ ਲੋਕਾਂ ਅਤੇ ਬਹੁਤ ਤਿਆਗ ਕਰਨ ਵਾਲੇ ਅਮਰੀਕੀਆਂ ਤੇ ਨੈਟੋ ਸਹਿਯੋਗੀਆਂ ਲਈ ਦੁੱਖ ਹੈ।”
ਵਰਲਡ ਟ੍ਰੇਡ ਸੈਂਟਰ ’ਤੇ 11 ਸਤੰਬਰ, 2020 ਨੂੰ ਹੋਏ ਹਮਲੇ ਤੋਂ ਬਾਅਦ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਹੀ ਅਫ਼ਗਾਨਿਸਤਾਨ ਵਿੱਚ ਜੰਗ ਕਰਨ ਦਾ ਫ਼ੈਸਲਾ ਲਿਆ ਸੀ।

ਤਸਵੀਰ ਸਰੋਤ, AFP
ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਉਨ੍ਹਾਂ ਦਾ ਦੂਤਾਵਾਸ “ਪੂਰੀ ਤਰ੍ਹਾਂ ਖੁੱਲ੍ਹਾ ਅਤੇ ਸਰਗਰਮ ਹੈ।”
ਇਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ਕਹੇ ਜਾਣ ਵਾਲੀ ਇਸਨਾ ਨਾਲ ਇੱਕ ਇੰਟਰਵਿਊ ਵਿੱਚ ਮੰਤਰਾਲੇ ਦੇ ਬੁਲਾਰੇ ਸਈਅਦ ਖ਼ਾਤਿਬਜ਼ਾਦੇਹ ਨੇ ਮੀਡੀਆ ਵਿੱਚ ਆਈਆਂ ਇਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਕੇਵਲ ਪਾਕਿਸਤਾਨ, ਚੀਨ ਅਤੇ ਰੂਸ ਦੇ ਹੀ ਦੂਤਾਵਾਸ ਖੁੱਲ੍ਹੇ ਹਨ।
ਬੁਲਾਰੇ ਨੇ ਇਸ ਦੇ ਨਾਲ ਕਿਹਾ ਹੈ ਕਾਬੁਲ ਤੋਂ ਇਲਾਵਾ ਹੇਰਾਤ ਵਿੱਚ ਵੀ ਉਨ੍ਹਾਂ ਦੇ ਕੌਂਸਲੇਟ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।

ਤਸਵੀਰ ਸਰੋਤ, Reuters