ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ
US Election Results: ਜੋਅ ਬਾਇਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਇਡਨ ਅੱਗੇ ਚੱਲ ਰਹੇ ਹਨ ਪਰ ਅਜੇ ਵੀ ਫਾਇਨਲ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਲਾਈਵ ਕਵਰੇਜ
ਬਾਇਡਨ ਦੀ ਜਿੱਤ ਤੋਂ ਬਾਅਦ ਹੁਣ ਕੀ ਹੋਵੇਗਾ
ਜੋਅ ਬਾਇਡਨ ਵ੍ਹਾਈਟ ਹਾਉਸ ਦੀ ਦੌੜ ਵਿੱਚ ਡੌਨਲਡ ਟਰੰਪ ਨੂੰ ਹਰਾ ਕੇ ਲੋੜੀਂਦੀਆਂ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਾਸਲ ਕਰ ਚੁੱਕੇ ਹਨ।
ਸਾਬਕਾ ਉਪ-ਰਾਸ਼ਟਰਪਤੀ ਆਪਣੇ ਫਰਨੀਚਰ ਨੂੰ ਤੁਰੰਤ 1600 ਪੈਨਸਿਲਵੇਨੀਆ ਐਵੀਨਿਊ ਵਿੱਚ ਨਹੀਂ ਲਿਜਾਣਗੇ - ਇਸ ਤੋਂ ਪਹਿਲਾਂ ਕੁਝ ਚੀਜ਼ਾਂ ਹਨ ਜੋ ਹੋਣੀਆਂ ਜ਼ਰੂਰੀ ਹਨ।
ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਤਸਵੀਰ ਸਰੋਤ, REUTERS/Kevin Lamarque
ਕਮਲਾ ਹੈਰਿਸ ਕੌਣ ਹਨ ਤੇ ਭਾਰਤ ਨਾਲ ਉਨ੍ਹਾਂ ਦਾ ਕੀ ਹੈ ਸਬੰਧ
ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਸਨ।
ਇੱਕ ਸਾਲ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆਪਣੇ ਵਿਰੋਧੀ ਜੋਅ ਬਾਇਡਨ ਖ਼ਿਲਾਫ਼ ਭਖਵੀਆਂ ਬਹਿਸਾਂ ਕਾਰਨ ਉਮੀਦਵਾਰਾਂ ਦੀ ਭੀੜ ਵਿੱਚ ਵੱਖਰੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਸਨ।
ਉਸ ਸਮੇਂ ਤੱਕ ਕਮਲਾ ਜੋਅ ਬਾਇਡਨ ਦੇ ਤਿੱਖੇ ਵਿਰੋਧੀ ਸਨ ਪਰ ਸਾਲ 2019 ਦੇ ਅੰਤ ਤੱਕ ਉਨ੍ਹਾਂ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਮੁੱਕ ਚੁੱਕੀ ਸੀ।
ਜਾਣੋ ਕਮਲਾ ਹੈਰਿਸ ਦੇ ਸਫਰ ਬਾਰੇ ਕੁਝ ਗੱਲਾਂ।

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਕੌਣ ਹਨ
ਜੋਅ ਬਾਈਡਨ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ।
ਬਰਾਕ ਓਬਾਮਾ ਦੇ ਉਪ-ਰਾਸ਼ਟਰਪਤੀ ਰਹੇ ਬਾਈਡਨ ਨੂੰ ਰਸਮੀ ਤੌਰ 'ਤੇ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ ਸੀ।
ਆਪਣੇ ਹਮਾਇਤੀਆਂ ਲਈ ਉਹ ਵਾਸ਼ਿੰਗਟਨ ਵਿੱਚ ਮੌਜੂਦ ਅਜਿਹਾ ਵਿਅਕਤੀ ਹੈ, ਜਿਸ ਨੂੰ ਵਿਦੇਸ਼ ਨੀਤੀ ਦਾ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਜੋ ਇਸ ਵਿੱਚ ਮਾਹਿਰ ਹੈ।
ਉਨ੍ਹਾਂ ਬਾਰੇ ਹੋਰ ਦਿਲਚਸਪ ਗੱਲਾਂ ਇੱਥੇ ਕਲਿੱਕ ਕਰ ਕੇ ਪੜ੍ਹੋ।

ਤਸਵੀਰ ਸਰੋਤ, Getty Images
ਜੋਅ ਬਾਇਡਨ ਨੇ ਜਿੱਤੀ ਅਮਰੀਕੀ ਰਾਸ਼ਟਰਪਤੀ ਦੀ ਚੋਣ
ਅਮਰੀਕੀ ਚੋਣਾਂ ’ਚ ਰਾਸ਼ਟਰਪਤੀ ਅਹੁਦੇ ਦੀ ਜੰਗ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਜਿੱਤ ਗਏ ਹਨ।
ਬੀਬੀਸੀ ਨਿਊਜ਼ ਮੁਤਾਬਕ ਜੋਅ ਬਾਇਡਨ ਨੇ ਪੈਨਸਿਲਵੇਨੀਆ ਦਾ ਮਹੱਤਵਪੂਰਣ ਚੋਣ ਮੈਦਾਨ ਜਿੱਤ ਲਿਆ ਹੈ, ਜਿਸ ਨਾਲ ਵ੍ਹਾਈਟ ਹਾਉਸ ਤੱਕ ਪਹੁੰਚਣ ਲਈ 270 ਇਲੈਕਟੋਰਲ ਵੋਟਾਂ ਦਾ ਅੰਕੜਾ ਹਾਸਲ ਕਰ ਲਿਆ ਹੈ।
ਟਰੰਪ ਦੀ ਮੁਹਿੰਮ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਇਸ ਨਤੀਜੇ ਨੂੰ ਸਵੀਕਾਰ ਨਹੀਂ ਕਰਦੇ।
ਇਸ ਨਤੀਜੇ ਨਾਲ ਟਰੰਪ ਨੂੰ 1990 ਦੇ ਦਹਾਕੇ ਤੋਂ ਬਾਅਦ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ ਜਿਸ ਨੇ ਸਿਰਫ਼ ਇੱਕ-ਮਿਆਦ ਨੂੰ ਪੂਰਾ ਕੀਤਾ ਹੈ।

ਤਸਵੀਰ ਸਰੋਤ, Reuters
ਅਮਰੀਕੀ ਚੋਣਾਂ ਦੇ ਨਤੀਜੀਆਂ ਨੂੰ ਲੈ ਕੇ ਨਵੀਂ ਅਪਡੇਟ ਕੀ ਹੈ?
ਵ੍ਹਾਈਟ ਹਾਉਸ ਦੀ ਦੌੜ ’ਚ ਉਹ ਜਿੱਤੇਗਾ ਜੋ ਬਚੇ ਹੋਏ ਕੁਝ ਬਾਕੀ ਰਾਜਾਂ- ਜੌਰਜੀਆ, ਪੈਨਸਿਲਵੇਨੀਆ, ਨਵਾਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ ਵਿੱਚ ਜਿੱਤ ਹਾਸਲ ਕਰੇਗਾ।
ਸਿਰਫ਼ ਪੈਨਸਿਲਵੇਨੀਆ ਵਿੱਚ ਜਿੱਤ ਜਾਂ ਬਾਕੀ ਚਾਰ ਰਾਜਾਂ ਵਿੱਚੋਂ ਦੋ ਵਿੱਚ ਜਿੱਤ ਬਾਇਡਨ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਪੁਸ਼ਟੀ ਕਰਨ ਲਈ ਕਾਫ਼ੀ ਹੋਵੇਗੀ।
ਟਰੰਪ ਨੂੰ ਇਸ ਦੌਰਾਨ ਪੈਨਸਿਲਵੇਨੀਆ ਅਤੇ ਬਾਕੀ ਚਾਰ ਰਾਜਾਂ ਵਿੱਚੋਂ ਤਿੰਨ 'ਚੋਂ ਜਿੱਤਣ ਦੀ ਜ਼ਰੂਰਤ ਹੈ।
- ਪੈਨਸਿਲਵੇਨੀਆ ’ਚ ਹੁਣ ਤੱਕ ਬਾਇਡਨ ਦੇ ਹਿੱਸੇ 33,36,887 ਵੋਟ ਹਨ ਅਤੇ ਟਰੰਪ ਕੋਲ 33,08,054 ਹਨ।
- ਐਰੀਜ਼ੋਨਾ ਵਿੱਚ ਹੁਣ ਤੱਕ ਬਾਇਡਨ ਦੇ ਹਿੱਸੇ 16,04,067 ਵੋਟ ਹਨ ਅਤੇ ਟਰੰਪ ਕੋਲ 15,74,206 ਹਨ।
- ਜੌਰਜੀਆ ਵਿੱਚ ਹੁਣ ਤੱਕ ਬਾਇਡਨ ਦੇ ਹਿੱਸੇ 24,61,455 ਵੋਟ ਹਨ ਅਤੇ ਟਰੰਪ ਕੋਲ 24,54,207 ਹਨ।
- ਨਵਾਡਾ ਵਿੱਚ ਹੁਣ ਤੱਕ ਬਾਇਡਨ ਦੇ ਹਿੱਸੇ 6,32,558 ਵੋਟ ਹਨ ਅਤੇ ਟਰੰਪ ਕੋਲ 6,09,901 ਹਨ।
ਦੱਸ ਦੇਈਏ ਕਿ ਅਮਰੀਕਾ ਦਾ ਰਾਸ਼ਟਰਪਤੀ ਦੇਸ਼ ਭਰ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਨਹੀਂ ਜਿੱਤਦਾ। ਇਸ ਦੀ ਬਜਾਏ, ਉਮੀਦਵਾਰ ਬਹੁਗਿਣਤੀ ਇਲੈਕਟੋਰਲ ਕਾਲਜ ਦੀਆਂ ਵੋਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ।
ਕੁੱਲ ਮਿਲਾ ਕੇ ਇੱਥੇ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਨ, ਉਹ ਰਾਸ਼ਟਰਪਤੀ ਦਾ ਅਹੁਦਾ ਹਾਸਲ ਕਰੇਗਾ ਜਿਸ ਨੂੰ ਘੱਟੋ-ਘੱਟ 270 ਵੋਟਾਂ ਮਿਲਣਗੀਆਂ।

ਅਮਰੀਕੀ ਚੋਣਾਂ: ਜਦੋਂ ਨਤੀਜੇ ਆਉਣ ਨੂੰ ਲੱਗ ਗਏ ਸੀ ਲਗਭਗ ਚਾਰ ਮਹੀਨੇ
ਕਈ ਦਿਨਾਂ ਤੋਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਜੋ ਵੀ ਨਤੀਜਾ ਹੋਵੇ, ਇਹ ਇੰਤਜ਼ਾਰ ਬਹੁਤ ਸਾਰੇ ਲੋਕਾਂ ਨੂੰ ਥਕਾ ਦੇਣ ਵਾਲਾ ਲੱਗ ਸਕਦਾ ਹੈ।
ਪਰ ਜੇ ਅਸੀਂ ਇਸ ਚੋਣ ਦੀ ਤੁਲਨਾ 2000 ਦੀਆਂ ਰਾਸ਼ਟਰਪਤੀ ਚੋਣਾਂ ਨਾਲ ਕਰੀਏ ਤਾਂ ਇੰਤਜ਼ਾਰ ਘੱਟ ਹੀ ਲੱਗੇਗਾ।
ਸਾਲ 2000 ਵਿੱਚ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ 35 ਦਿਨ ਲੱਗੇ ਸਨ।
ਉਸ ਚੋਣ ਵਿੱਚ, ਜਾਰਜ ਡਬਲਯੂ ਬੁਸ਼ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਜੇਤੂ ਘੋਸ਼ਿਤ ਕੀਤਾ ਸੀ ਅਤੇ ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ।
7 ਨਵੰਬਰ ਨੂੰ ਚੋਣਾਂ ਵਾਲੇ ਦਿਨ ਡੈਮੋਕ੍ਰੈਟ ਨੇਤਾ ਅਲ ਗੋਰ ਪੋਪੁਲਰ ਵੋਟਾਂ ਦੇ ਮੁਤਾਬਕ ਜਿੱਤ ਰਹੇ ਸੀ, ਪਰ ਇਲੈਕਟੋਰਲ ਕਾਲਜ ਦੀਆਂ ਵੋਟਾਂ ਆਉਂਦੇ-ਆਉਂਦੇ ਇਹ ਮੁਕਾਬਲਾ ਟੱਕਰ ਦਾ ਹੋ ਗਿਆ ਸੀ ਅਤੇ ਸਾਰਾ ਚੋਣ ਨਤੀਜਾ ਫਲੋਰਿਡਾ ਰਾਜ ਦੀਆਂ 25 ਇਲੈਕਟੋਰਲ ਕਾਲਜ ਦੀਆਂ ਵੋਟਾਂ 'ਤੇ ਟਿਕਿਆ ਹੋਇਆ ਸੀ।
ਇਹ ਮੁਕਾਬਲਾ ਏਨਾ ਕਰੀਬੀ ਸੀ ਕਿ ਵੋਟਾਂ ਨੂੰ ਦੁਬਾਰਾ ਗਿਣਨਾ ਪਿਆ ਅਤੇ ਅਲ ਗੋਰ ਦੀ ਟੀਮ ਨੇ ਚਾਰ ਜ਼ਿਲ੍ਹਿਆਂ ਵਿੱਚ ‘ਮੈਨੂਅਲ ਕਾਉਂਟਿੰਗ’ ਦੀ ਅਪੀਲ ਕੀਤੀ ਜਿਸ ਦੇ ਵਿਰੁੱਧ ਬੁਸ਼ ਦੀ ਟੀਮ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।
ਹਫ਼ਤੇ ਬਾਅਦ, 12 ਦਸੰਬਰ ਨੂੰ, ਯੂਐਸ ਦੀ ਸੁਪਰੀਮ ਕੋਰਟ ਨੇ ਬੁਸ਼ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਇਸ ਤਰ੍ਹਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ।
ਪਰ ਇਥੋਂ ਤੱਕ ਕਿ 2000 ਦੀ ਚੋਣ ਵੀ ਅਮਰੀਕਾ ਦੇ ਇਤਿਹਾਸ ਵਿੱਚ 'ਸਭ ਤੋਂ ਲੰਬਾ ਸਮਾਂ ਇੰਤਜ਼ਾਰ ਵਾਲੀ ਚੋਣ' ਨਹੀਂ ਸੀ।
1876 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਵਿੱਚ ਕਰੀਬ ਚਾਰ ਮਹੀਨਿਆਂ ਦਾ ਸਮਾਂ ਲੱਗਿਆ ਸੀ। ਇਸ ਚੋਣ ਨੂੰ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਲੰਬੀ ਚੋਣ ਕਿਹਾ ਜਾਂਦਾ ਹੈ।
ਇਹ ਚੋਣ 7 ਨਵੰਬਰ 1876 ਨੂੰ ਹੋਈ ਸੀ ਅਤੇ ਇਸਦਾ ਨਤੀਜਾ 2 ਮਾਰਚ 1877 ਤੱਕ ਵੀ ਨਹੀਂ ਆਇਆ ਸੀ।
ਰਿਪਬਲਿਕਨ ਨੇਤਾ ਰਦਰਫੋਰਡ ਹੇਜ਼ ਨੂੰ ਇਸ ਚੋਣ ਵਿੱਚ ਇੱਕ ਚੋਣਕਾਰ ਕਾਲਜ ਦੀ ਵੋਟ ਨੇ ਜੇਤੂ ਘੋਸ਼ਿਤ ਕੀਤਾ ਸੀ ਅਤੇ ਇਸ ਚੋਣ ਵਿੱਚ ਡੈਮੋਕਰੇਟ ਦੇ ਨੇਤਾ ਸੈਮੂਅਲ ਟਿਲਡਨ ਨੂੰ ਹਰਾਇਆ ਸੀ ਜਦੋਂ ਇੱਕ ਦੋ ਪੱਖੀ ਕਮੇਟੀ ਨੇ ਉਸ ਦੇ ਹੱਕ ਵਿੱਚ ਵੋਟ ਦਿੱਤੀ ਸੀ।

ਤਸਵੀਰ ਸਰੋਤ, Reuters

ਤਸਵੀਰ ਸਰੋਤ, Getty Images
ਚੋਣਾਂ ਦੇ ਨਤੀਜਿਆ ਨੂੰ ਲੈ ਕੇ ਨਵਾਡਾ ਵਿੱਚ ਕੀ ਹੋ ਰਿਹਾ ਹੈ?
ਜੋਅ ਬਾਇਡਨ ਨਵਾਡਾ ਵਿੱਚ 22,657 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ, ਸਾਡੇ ਰਿਜ਼ਲਟ ਸਿਸਟਮ ਦੇ ਅਨੁਸਾਰ, 91% ਗਿਣਤੀ ਪੂਰੀ ਹੋ ਚੁੱਕੀ ਹੈ।
ਨਵਾਡਾ ਜਿਸ ਵਿੱਚ ਛੇ ਇਲੈਕਟੋਰਲ ਕਾਲੇਜ ਹਨ। ਇੱਥੇ ਦੀ ਜਿੱਤ ਬਾਇਡਨ ਲਈ ਇੱਕ ਮਹੱਤਵਪੂਰਣ ਜਿੱਤ ਹੋ ਸਕਦੀ ਹੈ।
ਜਦੋਂ ਕਿ ਬਹੁਤ ਸਾਰੇ ਪੇਂਡੂ ਖੇਤਰਾਂ ਵਿੱਚ ਟਰੰਪ ਅੱਗੇ ਵੱਧ ਰਹੇ ਹਨ, ਬਾਇਡਨ ਸਭ ਤੋਂ ਵੱਧ ਆਬਾਦੀ ਵਾਲੀਆਂ ਕਾਊਂਟੀਆਂ ਵਿੱਚ ਜਿੱਤ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਲੀਡ ਬਹੁਤ ਵੱਧੀਆਂ ਨਹੀਂ ਹੈ, ਪਰ ਇਹ ਲਗਾਤਾਰ ਵੱਧ ਰਹੀ ਹੈ।
ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਟਰੰਪ ਦੇ ਸਮਰਥਕਾਂ ਦੀ ਭੀੜ ਕਲਾਰਕ ਕਾਉਂਟੀ ਚੋਣ ਕੇਂਦਰ ਦੇ ਬਾਹਰ ਇਕੱਠੀ ਹੋਈ, ਜਿਸ ਲਈ "ਸਟਾਪ ਦਿ ਸਟੀਲ" ਤਹਿਤ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਤਸਵੀਰ ਸਰੋਤ, Getty Images
ਫ਼ਿਜੀ ਦੇ ਰਾਸ਼ਟਰਪਤੀ ਨੇ ਅਧਿਕਾਰਤ ਜਿੱਤ ਤੋਂ ਪਹਿਲਾਂ ਹੀ ਬਾਇਡਨ ਨੂੰ ਦਿੱਤੀ ਵਧਾਈ
ਫ਼ਿਜੀ ਦੇ ਪ੍ਰਧਾਨ ਮੰਤਰੀ ਫਰੈਂਕ ਬੈਨੀਮਾਰਾਮਾ ਨੇ ਜੋਅ ਬਾਇਡਨ ਨੂੰ ਅੰਤਮ ਫ਼ੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਇੱਕ ਵਧਾਈ ਸੰਦੇਸ਼ ਭੇਜਿਆ ਹੈ, ਜਦੋਂ ਕਿ ਚਾਰ ਰਾਜਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਫ੍ਰੈਂਕ ਬੈਨੀਮਾਰਾਮਾ ਨੇ ਜੋਅ ਬਾਇਡਨ ਦੀ ਜਿੱਤ ਦੀ ਕਾਮਨਾ ਕਰਦਿਆਂ ਲਿਖਿਆ, "ਮਿਲ ਕੇ ਅਸੀਂ ਧਰਤੀ ਨੂੰ ਮੌਸਮੀ ਤਬਦੀਲੀ ਤੋਂ ਬਚਾਉਣ ਅਤੇ ਵਿਸ਼ਵਵਿਆਪੀ ਅਰਥਚਾਰੇ ਨੂੰ ਕੋਵਿਡ -19 ਦੇ ਪ੍ਰਭਾਵ ਤੋਂ ਬਾਹਰ ਲਿਆਉਣ ਦੀ ਕੋਸ਼ਿਸ਼ ਕਰਾਂਗੇ।"
ਫ੍ਰੈਂਕ ਬੈਨੀਮਾਰਾਮਾ ਨੇ ਉਮੀਦ ਜਤਾਈ ਹੈ ਕਿ ਜੇ ਡੈਮੋਕਰੇਟਿਕ ਪਾਰਟੀ ਜਿੱਤਦੀ ਹੈ ਤਾਂ ਅਮਰੀਕਾ ਪੈਰਿਸ ਸਮਝੌਤੇ ’ਤੇ ਵਾਪਸ ਪਰਤੇਗਾ।
ਫ਼ਿਜੀ 1 ਪ੍ਰਤੀਸ਼ਤ ਤੋਂ ਵੀ ਘੱਟ ਕਾਰਬਨ ਦਾ ਨਿਕਾਸ ਕਰਦਾ ਹੈ ਅਤੇ ਜਲਵਾਯੂ ਤਬਦੀਲੀ ਕਾਰਨ ਸਮੁੰਦਰ ਦਾ ਵੱਧਦਾ ਪੱਧਰ ਉਸ ਲਈ ਵੱਡੀ ਸਮੱਸਿਆ ਹੈ।
ਡੌਨਲਡ ਟਰੰਪ ਦੇ ਕਾਰਜਕਾਲ ਦੌਰਾਨ, ਅਮਰੀਕਾ ਪਹਿਲਾ ਦੇਸ਼ ਸੀ ਜਿਸ ਨੇ ਅਧਿਕਾਰਤ ਤੌਰ 'ਤੇ ਪੈਰਿਸ ਸਮਝੌਤੇ ਤੋਂ ਬਾਹਰ ਜਾਣ ਦਾ ਐਲਾਨ ਕੀਤਾ ਸੀ।
ਪੈਰਿਸ ਸਮਝੌਤਾ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਤਹਿਤ ਹੋਇਆ ਸੀ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਮਰੀਕੀ ਸੰਸਦ ਵਿੱਚ 'ਸਮੋਸਾ ਕਾਕਸ' ਕੀ ਹੈ
ਅਮਰੀਕੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਭਾਰਤੀ ਮੂਲ ਦੇ ਚਾਰ ਨੇਤਾਵਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਜਿੱਤ ਦਰਜ ਕਰ ਲਈ ਹੈ।
ਇਨ੍ਹਾਂ ਚਾਰ ਨੇਤਾਵਾਂ ਦੇ ਨਾਂ ਹਨ- ਡਾਕਟਰ ਅਮੀ ਬੇਰਾ, ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਰਾਜਾ ਕ੍ਰਿਸ਼ਨਮੂਰਤੀ।
ਇਸ ਤੋਂ ਪਹਿਲਾਂ ਪ੍ਰਮਿਲਾ ਜੈਪਾਲ 2016 ਵਿੱਚ ਪਹਿਲੀ ਭਾਰਤੀ ਮਹਿਲਾ ਬਣੀ ਸੀ ਜਿਨ੍ਹਾਂ ਨੂੰ ਹਾਊਸ ਆਫ ਰਿਪ੍ਰੇਜੈਂਟੇਟਿਵ ਲਈ ਚੁਣਿਆ ਗਿਆ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images/Twitter
ਵ੍ਹਾਈਟ ਹਾਉਸ ਦੇ ਚੀਫ਼ ਆਫ਼ ਸਟਾਫ਼ ਨੂੰ ਕੋਰੋਨਾ ਦੀ ਲਾਗ
ਵ੍ਹਾਈਟ ਹਾਉਸ ਦੇ ਚੀਫ਼ ਆਫ਼ ਸਟਾਫ ਮਾਰਕ ਮੇਡੋਜ਼ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਣ ਦੀ ਖ਼ਬਰ ਹੈ।
ਮਾਰਕ ਮੇਡੋਜ਼ ਵ੍ਹਾਈਟ ਹਾਉਸ ਵਿੱਚ ਡੌਨਲਡ ਟਰੰਪ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਹਨ।
ਹਾਲਾਂਕਿ ਮਾਰਕ ਮੇਡੋਜ਼ ਨੂੰ ਬਹੁਤ ਸਾਰੇ ਜਨਤਕ ਸਮਾਗਮਾਂ ਵਿੱਚ ਮਾਸਕ ਤੋਂ ਬਿਨਾਂ ਵੇਖਿਆ ਗਿਆ ਸੀ, ਪਰ ਇਹ ਲਾਗ ਕਿਵੇਂ ਲੱਗੀ, ਇਸ ਬਾਰੇ ਸਹੀ ਜਾਣਕਾਰੀ ਅਜੇ ਮਿਲ ਨਹੀਂ ਸਕੀ।
ਵ੍ਹਾਈਟ ਹਾਉਸ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਕੋਵਿਡ -19 ਦਾ ਲਾਗ ਲੱਗਣ ਦਾ ਇਹ ਸਭ ਤੋਂ ਤਾਜ਼ਾ ਮਾਮਲਾ ਹੈ।
ਅਮਰੀਕਾ ਵਿੱਚ ਇਸ ਮਹਾਂਮਾਰੀ ਕਾਰਨ ਹੁਣ ਤਕ ਤਕਰੀਬਨ 2,36,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਵਿੱਚ, ਲਾਗ ਦੀ ਦਰ ਵਿੱਚ ਵਾਧਾ ਹੋਇਆ ਹੈ ਅਤੇ ਹਰ ਰੋਜ਼ ਹਜ਼ਾਰਾਂ ਨਵੇਂ ਕੇਸ ਸਾਹਮਣੇ ਆ ਰਹੇ ਹਨ।

ਤਸਵੀਰ ਸਰੋਤ, Reuters
ਗ੍ਰੇਟਾ ਥਨਬਰਗ ਨੇ ਡੌਨਲਡ ਟਰੰਪ ’ਤੇ ਕੱਸਿਆ ਤੰਜ਼, ਸੋਸ਼ਲ ਮੀਡੀਆ ’ਤੇ ਹੋ ਰਹੇ ਟ੍ਰੋਲ
ਡੌਨਲਡ ਟਰੰਪ ਦੇ ਇੱਕ ਟਵੀਟ ਦਾ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕ ਬਣਾਇਆ ਜਾ ਰਿਹਾ ਹੈ।
ਟਰੰਪ ਨੇ ਦੋ ਦਿਨ ਪਹਿਲਾਂ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ, ‘ਸਟੋਪ ਦਾ ਕਾਊਟਿੰਗ’ ਯਾਨੀ ਵੋਟਾਂ ਦੀ ਗਿਣਤੀ ਰੋਕੀ ਜਾਵੇ।
ਡੌਨਲਡ ਟਰੰਪ ਚਾਹੁੰਦੇ ਸਨ ਕਿ 3 ਨਵੰਬਰ ਤੋਂ ਬਾਅਦ ਜੋ ਵੀ ਪੋਸਟਲ ਬੈਲਟ ਕੇਂਦਰਾਂ ਤੱਕ ਪਹੁੰਚੇ ਪਨ, ਉਨ੍ਹਾਂ ਦੀ ਗਿਣਤੀ ਨਾ ਕੀਤੀ ਜਾਵੇ।
ਮੈਕਸੀਕੋ ਦੇ ਇੱਕ ਕਾਰਟੂਨਿਸਟ ਨੇ ਇਸ 'ਤੇ ਇੱਕ ਕਾਰਟੂਨ ਬਣਾਇਆ ਹੈ, ਜਿਸ ਵਿੱਚ ਡੌਨਲਡ ਟਰੰਪ ਇੱਕ ਬਾਕਸਿੰਗ ਰਿੰਗ ਵਿੱਚ ਘਿਰੇ ਹੋਏ ਹਨ ਅਤੇ ਸਪੇਨ ਦੀ ਰੈਫਰੀ ਨੂੰ ਗਿਣਤੀ ਬੰਦ ਕਰਨ ਲਈ ਕਹਿ ਰਹੇ ਹਨ।
17 ਸਾਲਾ ਗਰੈਟਾ ਥੈੱਨਬਰਗ ਨੇ ਇਸ ਟਵੀਟ ਲਈ ਡੌਨਲਡ ਟਰੰਪ 'ਤੇ ਤੰਜ਼ ਕੱਸਿਆ।
ਗ੍ਰੇਟਾ ਨੇ ਲਿਖਿਆ, “ਬਿਲਕੁਲ ਬੇਹੂਦਾ।ਡੌਨਲਡ ਨੂੰ ਆਪਣੇ ਗੁੱਸੇ ਦੀ ਸਮੱਸਿਆ 'ਤੇ ਕੰਮ ਕਰਨਾ ਚਾਹੀਦਾ ਹੈ। ਦੋਸਤਾਂ ਨਾਲ ਕੁਝ ਪੁਰਾਣੀਆਂ ਫਿਲਮਾਂ ਵੇਖੋ। ਚਿਲ ਡੌਨਲਡ, ਚਿਲ!"
Skip X post, 1X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
Skip X post, 2X ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
'ਰਿਪਬਲਿਕਨ ਪਾਰਟੀ ਦਾ ਗੜ੍ਹ' ਕਹੇ ਜਾਣ ਵਾਲੇ ਜੌਰਜੀਆ ਵਿੱਚ ਜੋਅ ਬਾਇਡਨ ਅੱਗੇ
ਅਮਰੀਕਾ ਤੋਂ ਆਉਣ ਵਾਲੀਆਂ ਚੋਣ ਅਪਡੇਟਸ ਤੋਂ ਇਹ ਲੱਗਦਾ ਹੈ ਕਿ ਬਾਇਡਨ 'ਬੈਟਲਗਰਾਉਂਡ ਸਟੇਟ' ਜੌਰਜੀਆ ਵਿੱਚ ਚੰਗੀ ਬੜ੍ਹਤ ਬਣਾ ਲੈਣਗੇ।
ਜਿਉਂ-ਜਿਉਂ ਵੋਟਾਂ ਦੀ ਗਿਣਤੀ ਵੱਧ ਰਹੀ ਹੈ, ਬਾਇਡਨ ਨੂੰ ਚੰਗੀ ਲੀਡ ਮਿਲ ਰਹੀ ਹੈ।
ਬੀਤੀ ਰਾਤ ਤੱਕ ਉਹ ਤਕਰੀਬਨ ਚਾਰ ਹਜ਼ਾਰ ਵੋਟਾਂ ਨਾਲ ਅੱਗੇ ਸੀ ਅਤੇ 99 ਪ੍ਰਤੀਸ਼ਤ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ। ਇਸ ਵੇਲੇ ਅੰਤਮ ਇੱਕ ਪ੍ਰਤੀਸ਼ਤ ਵੋਟਾਂ ਗਿਣੀਆਂ ਜਾ ਰਹੀਆਂ ਹਨ।
ਬੀਬੀਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਡੈਮੋਕਰੇਟ ਲੀਡਰ ਜੋਅ ਬਾਇਡਨ ਹੁਣ ਡੌਨਲਡ ਟਰੰਪ ਤੋਂ 7,248 ਵੋਟਾਂ ਨਾਲ ਅੱਗੇ ਹਨ।
ਜੌਰਜੀਆ ਦੀਆਂ 16 ਇਲੈਕਟੋਰਲ ਕਾਲਜ ਦੀਆਂ ਵੋਟਾਂ ਹਨ। ਜੌਰਜੀਆ ਨੂੰ ਰਵਾਇਤੀ ਤੌਰ 'ਤੇ ਰਿਪਬਲੀਕਨ ਪਾਰਟੀ ਦਾ ਗੜ੍ਹ ਕਿਹਾ ਜਾਂਦਾ ਹੈ, ਜਿੱਥੋਂ 1992 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਕੋਈ ਡੈਮੋਕਰੇਟਿਕ ਉਮੀਦਵਾਰ ਨਹੀਂ ਜਿੱਤਿਆ।

ਤਸਵੀਰ ਸਰੋਤ, Reuters
ਬਾਇਡਨ ਕਰ ਰਹੇ ਵ੍ਹਾਈਟ ਹਾਊਸ ਲਈ ਤਿਆਰੀ?
ਖ਼ਬਰਾਂ ਹਨ ਕਿ ਜੋਅ ਬਾਇਡਨ ਦੀ ਟੀਮ ਨੇ ਰਾਸ਼ਟਰਪਤੀ ਅਹੁਦੇ ਸੰਭਾਲਣ ਦੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਿਊਯਾਰਕ ਟਾਈਮਜ਼ ਦੀ ਖ਼ਬਰ ਦੇ ਮੁਤਾਬਕ ਅਗਲੇ ਹਫ਼ਤੇ ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ। ਵਾਸ਼ਿੰਗਟਨ ਅਤੇ ਡੈਲਾਵਰ ਵਿੱਚ ਚਰਚਾ ਹੋ ਰਹੀ ਹੈ ਕਿ ਕਿਸ ਨੂੰ ਅਹੁਦਾ ਮਿਲੇਗਾ।
ਅਖ਼ਬਾਰ ਮੁਤਾਬਕ ਬਾਇਡਨ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਖਰੀ ਕੈਬਨਿਟ ਬਣਾ ਸਕਦੇ ਹਨ।
ਇਸ ਸਾਲ ਦੀ ਸ਼ੁਰੂਆਤ ਵਿੱਚ ਬਾਇਡਨ ਨੇ ਆਪਣੀ ਸੰਭਾਵਿਤ ਕੈਬਨਿਟ ਨੂੰ ਲੈ ਕੇ ਕਿਹਾ ਸੀ, “ਪੁਰਸ਼, ਔਰਤਾਂ, ਸਮਲਿੰਗੀਆਂ, ਬਲੈਕ, ਵ੍ਹਾਈਟ, ਏਸ਼ੀਅਨ ਸਭ ਹੋਣਗੇ।”
“ਇਹ ਜ਼ਰੂਰੀ ਹੈ ਕਿ ਕੈਬਨਿਟ ਦੇਸ਼ ਦੀ ਤਰ੍ਹਾਂ ਦਿਖਾਈ ਦੇ ਕਿਉਂਕਿ ਹਰ ਕੋਈ ਥੋੜ੍ਹਾ ਅਲਗ ਨਜ਼ਰੀਆ ਲੈ ਕੇ ਆਉਂਦਾ ਹੈ।”

ਤਸਵੀਰ ਸਰੋਤ, Getty Images
ਚੋਣ ਨਤੀਜਿਆਂ 'ਚ ਬਾਇਡਨ ਕਿੰਨੀ ਅੱਗੇ ਅਤੇ ਕੀ ਹੈ ਮੌਜੂਦਾ ਸਥਿਤੀ
ਅਮਰੀਕਾ ਚੋਣਾਂ ਵਿੱਚ ਅਜੇ ਗਿਣਤੀ ਜਾਰੀ ਹੈ, ਜਿਨ੍ਹਾਂ ਸਟੇਟਾਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਉਨ੍ਹਾਂ ’ਚ ਬਾਇਡਨ, ਟਰੰਪ ਨਾਲੋਂ ਅੱਗੇ ਚੱਲ ਰਹੇ ਹਨ।
- ਪੈਨਸਿਲਵੇਨੀਆ, ਜਿੱਥੇ ਬਾਇਡਨ 28,883 ਵੋਟਾਂ ਤੋਂ ਅੱਗੇ ਹਨ, ਇੱਥੇਬਾਕੀ ਬਚੀਆਂ ਹੋਰਨਾਂ ਸਟੇਟਾਂ ਨਾਲੋਂ ਇਲੈਕਟ੍ਰੋਲ ਕਾਲਜ ਦੀ ਗਿਣਤੀ ਜ਼ਿਆਦਾ ਹੈ ਅਤੇ ਇਕੱਲੇ ਇੱਥੇ ਜਿੱਤਣ ਨਾਲ ਬਾਇਡਨ 270 ਦਾ ਬਹੁਮਤ ਵਾਲਾ ਅੰਕੜਾ ਹਾਸਲ ਕਰ ਸਕਦੇ ਹਨ।
- ਐਰੀਜ਼ੋਨਾ ਵਿੱਚ ਅਜਿਹੇ ਹੀ ਹਾਲਾਤ ਹਨ, ਇੱਥੇ ਵੀ ਬਾਇਡਨ 29,862 ਵੋਟਾਂ ਨਾਲ ਅੱਗੇ ਹਨ।
- ਨੇਵਾਡਾ ਵਿੱਚ ਵੀ ਡੈਮੋਕ੍ਰੇਟਸ ਦੇ ਉਮੀਦਵਾਰ ਹੀ 22,657 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
- ਹਾਲਾਂਕਿ, ਜੌਰਜੀਆ ਵਿੱਚ ਬਾਇਡਨ ਅੱਗੇ ਤਾਂ ਨਹੀਂ ਹਨ ਪਰ ਵੋਟਾਂ ਵਿਚਾਲੇ ਫਰਕ ਬਹੁਤ ਥੋੜ੍ਹਾ ਜਿਹਾ ਹੈ। ਦੋਵੇਂ ਉਮੀਦਵਾਰਾਂ ਵਿਚਾਲੇ 4,395 ਵੋਟਾਂ ਦਾ ਫਰਕ ਹੈ। ਅਧਿਕਾਰੀਆਂ ਦਾ ਕਹਿਣਾ ਹੈ ਮੁੜ ਗਿਣਤੀ ਹੋਵੇਗੀ।
ਰਾਸ਼ਟਰਪਤੀ ਡੌਨਲਡ ਟਰੰਪ ਸ਼ੁੱਕਰਵਾਰ ਨੂੰ ਜਨਤਕ ਨਹੀਂ ਹੋਏ ਪਰ ਉਨ੍ਹਾਂ ਨੇ ਬਾਇਡਨ ਨੂੰ ਟਵਿੱਟਰ ’ਤੇ ਚਿਤਾਵਨੀ ਦਿੱਤੀ ਹੈ ਕਿ ਜਿੱਤ ਦਾ ਦਾਅਵਾ ਨਾ ਕਰਨ।

ਤਸਵੀਰ ਸਰੋਤ, Reuters
ਬਾਇਡਨ ਨੇ ਜਤਾਇਆ ਤਣਾਅ ਵਧਣ ਦਾ ਸ਼ੱਕ
ਜੋਅ ਬਾਇਡਨ ਨੇ ਕਿਹਾ ਹੈ ਕਿ “ਅਸੀਂ 24 ਸਾਲਾ ’ਤੇ ਐਰੀਜ਼ੋਨਾ ਜਿੱਤਣ ਜਾ ਰਹੇ ਹਨ ਅਤੇ 28 ਸਾਲਾਂ ਬਾਅਦ ਜੌਰਜੀਆ। ਮੈਂ ਜਾਣਦਾ ਹਾਂ ਕਿ ਇਸ ਮੁਸ਼ਕਲ ਚੋਣਾਂ ਚੋਂ ਬਾਅਦ ਤਣਾਅ ਵਧ ਸਕਦਾ ਹੈ ਪਰ ਸਾਨੂੰ ਸ਼ਾਂਤੀ ਕਾਇਮ ਰੱਖਣੀ। ਸਬਰ ਰੱਖੋ ਅਤੇ ਪ੍ਰਕਿਰਿਆ ਪੂਰੀ ਹੋਣ ਦੇਣ।” ਉਨ੍ਹਾਂ ਨੇ ਕਿਹਾ, “ਅਸੀਂ ਵਿਰੋਧੀ ਹੋ ਸਕਦੇ ਹਾਂ ਪਰ ਦੁਸ਼ਮਣ ਨਹੀਂ। ਭਰੋਸਾ ਰੱਖੋ, ਅਸੀਂ ਚੋਣਾਂ ਜਿੱਤਣ ਜਾ ਰਹੇ ਹਾਂ।”
ਵੋਟਾਂ ਦੀ ਗਿਣਤੀ ਹੌਲੀ-ਹੌਲੀ ਜਾਰੀ ਹੈ ਪਰ ਰੁਝਾਨਾਂ ਦੀ ਗੱਲ ਕਰੀਏ ਤਾਂ ਡੈਮੋਕ੍ਰੇਟਸ ਉਮੀਦਵਾਰ ਜੋਅ ਬਾਇਡਨ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਵ੍ਹਾਈਟ ਹਾਊਸ ਤੱਕ ਪਹੁੰਚਣ ਲਈ ਸਿਰਫ਼ 17 ਇਲੈਕਟ੍ਰੋਲ ਵੋਟਾਂ ਚਾਹੀਦੀਆਂ ਹਨ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਸੀਂ ਚੋਣਾਂ ਜਿੱਤ ਰਹੇ ਹਾਂ: ਬਾਇਡਨ
ਪੈਨਸਿਲਵੇਨੀਆ ਵਿੱਚ ਬਾਇਡਨ ਅੱਗੇ ਹਨ। ਅਜੇ ਉਹ ਟਰੰਪ ਦੀ ਤੁਲਨਾ ਵਿੱਚ 28,233 ਵੋਟਾਂ ਨਾਲ ਅੱਗੇ ਹਨ।
ਬਾਇਡਨ ਹੋਰ ਵੀ ਕਈ ਸਟੇਟਾਂ ਵਿੱਚ ਅੱਗੇ ਚੱਲ ਰਹੇ ਹਨ। ਇਸੇ ਦੇ ਆਧਾਰ ’ਤੇ ਉਨ੍ਹਾਂ ਨੇ ਕਿਹਾ ਹੈ ਕਿ ਜਿੱਤ ਉਨ੍ਹਾਂ ਦੀ ਝੋਲੀ ਪੈਣ ਵਾਲੀ ਹੈ।
ਬਾਇਡਨ ਨੇ ਕਿਹਾ ਹੈ ਕਿ ਉਹ ਸਪੱਸ਼ਟ ਬਹੁਮਤ ਨਾਲ ਚੋਣਾਂ ਜਿੱਤਣਗੇ ਕਿਉਂਕਿ ਪੂਰਾ ਮੁਲਕ ਉਨ੍ਹਾਂ ਦੇ ਨਾਲ ਹੈ।
“ਸਾਨੂੰ 7.4 ਕਰੋੜ ਵੋਟ ਮਿਲੇ ਹਨ ਜੋ ਕਿ ਇਤਿਹਾਸਕ ਹੈ।”
ਜੇਕਰ ਪੈਨਸਿਲਵੇਨੀਆ ਵਿੱਚ ਜਿੱਤ ਹੁੰਦੀ ਹੈ ਤਾਂ ਬਾਇਡਨ 270 ਦਾ ਅੰਕੜਾ ਹਾਸਿਲ ਕਰਨ ਲੈਣਗੇ।
ਬਾਇਡਨ ਜੌਰਜੀਆ, ਨੇਵਾਦਾ, ਪੈਨਸਿਲਵੈਨੀਆ ਅਤੇ ਅਰੀਜ਼ੋਨਾ ਵਿੱਚ ਅੱਗੇ ਚੱਲ ਰਹੇ ਹਨ।
ਜੇਕਰ ਬਾਇਡਨ ਜਿੱਤ ਹਾਸਿਲ ਕਰਦੇ ਹਨ ਤਾਂ ਟਰੰਪ ਨੂੰ ਇੱਕ ਹੀ ਕਾਰਜਕਾਲ ਵਿੱਚ ਅਗਲੇ ਸਾਲ ਜਨਵਰੀ ਵਿੱਚ ਵਿਦਾ ਹੋਣਾ ਪਵੇਗਾ।

ਤਸਵੀਰ ਸਰੋਤ, Getty Images
ਡੌਨਲਡ ਟਰੰਪ ਗੁੱਸੇ ਅਤੇ ਨਿਰਾਸ਼ਾ ਨਾਲ ਭਰੇ
ਡੌਨਲਡ ਟਰੰਪ ਗੁੱਸੇ ਅਤੇ ਨਿਰਾਸ਼ਾ ਨਾਲ ਭਰੇ ਹਨ ਕਿਉਂਕਿ ਉਨ੍ਹਾਂ ਦੇ ਬਹੁਤ ਘੱਟ ਸਹਿਯੋਗੀ ਉਨ੍ਹਾਂ ਦੇ ਸਮਰਥਨ ਵਿੱਚ ਟੀਵੀ ਜਾਂ ਸੜਕਾਂ ’ਤੇ ਦਿਖਾਈ ਦੇ ਰਹੇ ਹਨ।
ਇਹ ਜਾਣਕਾਰੀ ਟਰੰਪ ਦੇ ਕਰੀਬੀ ਲੋਕਾਂ ਨੇ ਸੀਬੀਐੱਸ ਨਿਊਜ਼ ਨੂੰ ਦਿੱਤੀ ਹੈ।
ਸੂਤਰਾਂ ਨੇ ਨਿਊਜ਼ ਚੈਨਲ ਸੀਬੀਐੱਸ ਨੂੰ ਦੱਸਿਆ ਹੈ ਕਿ ਟਰੰਪ ਕਾਫੀ ਟੀਵੀ ਦੇਖ ਰਹੇ ਹਨ, ਫੋਨ ਕਰ ਰਹੇ ਹਨ ਅਤੇ ਸ਼ੁੱਕਰਵਾਰ ਤੋਂ ਉਨ੍ਹਾਂ ਦਾ ਦਿਨ ਦਫ਼ਤਰ ਅਤੇ ਘਰ 'ਚ ਹੀ ਲੰਘ ਰਿਹਾ ਹੈ।
ਟਰੰਪ ਦੀ ਪ੍ਰਚਾਰ ਟੀਮ ਕਾਨੂੰਨੀ ਲੜਾਈ ਦੀ ਗੱਲ ਜ਼ੋਰ-ਸ਼ੋਰ ਨਾਲ ਚੁੱਕ ਰਹੀ ਹੈ ਪਰ ਕੋਈ ਸਪੱਸ਼ਟ ਰਣਨੀਤੀ ਨਹੀਂ ਨਜ਼ਰ ਆ ਰਹੀ।
ਕੁਝ ਸਹਿਯੋਗੀਆਂ ਦਾ ਮੰਨਣਾ ਹੈ ਕਿ ਇਹ ਸਭ ਕਈ ਮਹੀਨੇ ਪਹਿਲਾਂ ਸੋਚਿਆ ਜਾਣਾ ਚਾਹੀਦਾ ਸੀ ਪਰ ਕੋਈ ਵੀ ਟਰੰਪ ਨਾਲ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ।
ਜਿੱਥੋਂ ਤੱਕ ਕਾਨੂੰਨੀ ਕਦਮ ਦੀ ਗੱਲ ਹੈ, ਜਦੋਂ ਤੱਕ ਅਗਲੀਆਂ ਵੱਡੀਆਂ ਸਟੇਟਾਂ ਵਿੱਚ ਕੁਝ ਮਹੱਤਵਪੂਰਨ ਨਿਕਲ ਕੇ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਪੈਨਸਿਲਵੇਨੀਆ ਹੀ ਹੈ, ਜਿਸ ’ਤੇ ਸਾਰੀ ਗੱਲ ਆ ਕੇ ਮੁੱਕੇਗੀ।
ਜੇਕਰ ਵੋਟਾਂ ਦਾ ਅੰਤਰ ਘੱਟ ਰਿਹਾ ਤਾਂ ਸੁਪਰੀਮ ਕੋਰਟ ਵਿੱਚ ਇੱਕ ਸਫ਼ਲ ਚੁਣੌਤੀ ਟਰੰਪ ਦੀ ਮਦਦ ਕਰ ਸਕਦੀ ਹੈ।
ਪਰ ਜੇਕਰ ਵੋਟਾਂ ਦਾ ਅੰਤਰ ਵੱਡਾ ਅਤੇ ਬਾਇਡਨ ਦੇ ਪੱਖ ਵਿੱਚ ਰਿਹਾ ਤਾਂ ਪੈਨਸਿਲਵੇਨੀਆ ਵੀ ਟਰੰਪ ਦੀ ਮਦਦ ਨਹੀਂ ਕਰ ਸਕੇਗਾ।

ਤਸਵੀਰ ਸਰੋਤ, Getty Images
ਅਮਰੀਕੀ ਚੋਣਾਂ 2020: ਅਧਿਕਾਰੀ ਕਹਿ ਰਹੇ 'ਧੀਰਜ ਰੱਖੋ'
ਅਮਰੀਕੀ ਚੋਣਾਂ ਨੂੰ ਲੰਘੇ ਤਿੰਨ ਦਿਨ ਹੋ ਗਏ ਹਨ ਪਰ ਨਤੀਜਿਆਂ ਦੇ ਇੰਤਜ਼ਾਰ ’ਚ ਦੁਨੀਆਂ ਅਜੇ ਵੀ ਬੈਠੀ ਹੋਈ ਹੈ ਕਿਉਂਕਿ ਕੁਝ ਮਹੱਤਵਪੂਰਨ ਸਟੇਟਾਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ।
ਪੈਨਸਿਲਵੇਨੀਆ ਤੋਂ ਨਵਾਦਾ, ਉੱਤਰੀ ਕੈਰੋਲਾਈਨਾ ਤੋਂ ਜੌਰਜੀਆ ਦੇ ਸਥਾਨਕ ਅਧਿਕਾਰੀਆਂ ਦੀ ਇੱਕੋ ਦਲੀਲ ਹੈ ਕਿ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਧੀਰਜ ਰੱਖੋ।
ਸਾਰਿਆਂ ਦੀਆਂ ਅੱਖਾਂ ਪੈਨਸਿਲਵੇਨੀਆ ’ਤੇ ਹਨ।

ਤਸਵੀਰ ਸਰੋਤ, EPA
ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨਾਲ ਜੁੜੀਆਂ ਖ਼ਬਰਾਂ ਅਸੀਂ ਮੁੜ ਲੈ ਕੇ ਹਾਜ਼ਿਰ ਹਾਂ। ਭਾਰਤ ਵਿੱਚ ਇਸ ਵੇਲੇ ਸ਼ਨੀਵਾਰ ਦੀ ਸਵੇਰ ਹੈ। ਅਮਰੀਕੀ ਰਾਸ਼ਟਰਪਤੀ ਦੇ ਚੋਣ ਨਤੀਜਿਆਂ ਦੀਆਂ ਤਾਜ਼ਾ ਅਪਡੇਟਸ ਇਹ ਹਨ-
- ਡੈਮੋਕਰੇਟ ਜੋਅ ਬਾਇਡਨ ਪੈਨਸਿਲਵੇਨੀਆ ਵਿੱਚ ਟਰੰਪ ਨਾਲੋਂ 20, 000 ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਦੇ ਨੇੜੇ ਹਨ।
- ਜੇਕਰ ਉਹ ਪੈਨਸਿਲਵੇਨੀਆ ਜਿੱਤਦੇ ਹਨ ਤਾਂ ਉਹ ਵ੍ਹਾਈਟ ਹਾਊਸ ਪਹੁੰਚਣਗੇ।
- ਡੈਮੋਕਰੇਟਸ ਜੋਰਜੀਆ, ਨਵਾਡਾ ਅਤੇ ਐਰੀਜ਼ੋਨਾ ਵਿੱਚ ਵੀ ਅੱਗੇ ਹਨ।
- ਜੋਅ ਬਾਇਡਨ ਇਸ ਮਗਰੋਂ ਮੁਲਕ ਨੂੰ ਸੰਬੋਧਨ ਕਰ ਸਕਦੇ ਹਨ।
- ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਬਾਇਡਨ ਖੁਦ ਨੂੰ ਜੇਤੂ ਨਾ ਦੱਸਣ।
- ਕੁੱਲਟਰਨਆਊਟ 66.9% ਰਹਿਣ ਦੀ ਸੰਭਾਵਨਾ ਹੈ ਜੋ ਕਿ 120 ਸਾਲਾਂ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਧੇਰੇ ਹੈ।

ਤਸਵੀਰ ਸਰੋਤ, Reuters
