US Election Results: ਟਰੰਪ-ਬਾਇਡਨ ਵਿਚਾਲੇ ਇਨ੍ਹਾਂ ਸੂਬਿਆਂ ਵਿੱਚ ਹੈ ਫਸਵਾਂ ਮੁਕਾਬਲਾ

ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬੀਬੀਸੀ ਪੰਜਾਬੀ ਵੱਲੋਂ ਤਾਜ਼ਾ ਰੁਝਾਨ ਇਸ ਪੇਜ ਰਾਹੀਂ ਦੱਸੇ ਜਾ ਰਹੇ ਹਨ।

ਲਾਈਵ ਕਵਰੇਜ

  1. ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਜੋਅ ਬਾਇਡਨ ਨੂੰ ਜਾਣੋ

  2. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ

  3. ਹੁਣ ਔਰੇਗਨ ਵਿੱਚ ਨਿੱਜੀ ਵਰਤੋਂ ਲਈ ਡਰੱਗਜ਼ ਰੱਖਣ ਲਈ ਸਜ਼ਾ ਨਹੀਂ ਹੋਵੇਗੀ

    ਅਮਰੀਕਾ ਦੀ ਔਰੇਗਨ ਸਟੇਟ ਅਜਿਹੀ ਪਹਿਲਾ ਸਟੇਟ ਬਣ ਗਈ ਹੈ ਜਿੱਥੇ ਥੋੜ੍ਹੀ ਜਿਹੀ ਮਾਤਰਾ ਵਿੱਚ ਆਪਣੀ ਨਿੱਜੀ ਵਰਤੋਂ ਲਈ ਆਪਣੇ ਕੋਲ ਕੋਕੀਨ ਜਾਂ ਹੈਰੋਈਨ ਵਰਗੀ ਡਰੱਗਜ਼ ਰੱਖਣ ਵਾਲੇ ਲੋਕਾਂ ਨੂੰ ਸਜ਼ਾ ਨਹੀਂ ਹੋਵੇਗੀ।

    ਉਨ੍ਹਾਂ ਨੂੰ ਇਸ ਲਈ 100 ਡਾਲਰ ਦਾ ਜ਼ੁਰਮਾਨਾ ਲੱਗੇਗਾ ਜਾਂ ਫਿਰ ਨਸ਼ਾ ਛੁਡਾਊ ਕੇਂਦਰ ਵਿੱਚ ਸਿਹਤ ਜਾਂਚ ਲਈ ਜਾਣਾ ਪਵੇਗਾ।

    ਨੀਤੀ ਵਿੱਚ ਬਦਲਾਅ ਦੇ ਬਾਵਜੂਦ ਵੀ ਅਜਿਹੇ ਡਰੱਗਜ਼ ਬਣਾਉਣ ਵਾਲੇ ਅਤੇ ਵੰਡਣ ਵਾਲਿਆਂ ਲਈ ਅਪਰਾਧਿਕ ਸਜ਼ਾ ਮਿਲੇਗੀ।

    ਉੱਥੇ ਹੀ ਵੱਡੀ ਮਾਤਰਾ ਵਿੱਚ ਡਰੱਗਜ਼ ਰੱਖਣ ਵਾਲਿਆਂ ’ਤੇ ਦੁਰਵਰਤੋਂ ਦੇ ਇਲਜ਼ਾਮ ਲੱਗ ਸਕਦੇ ਹਨ।

    ਹੁਣ ਔਰੇਗਨ ਵਿੱਚ ਕੋਕੀਨ ਅਤੇ ਹੈਰੋਈਨ ਰੱਖਣ ਲਈ ਕਿਸੇ ਨੂੰ ਸਜ਼ਾ ਨਹੀਂ ਹੋਵੇਗੀ

    ਤਸਵੀਰ ਸਰੋਤ, Getty Images

  4. ਨਤੀਜਿਆਂ ਦੇ ਲਿਹਾਜ਼ ਨਾਲ ਬੇਹੱਦ ਅਹਿਮ ਮਿਸ਼ੀਗਨ ਵਿੱਚ ਬਾਇਡਨ ਅੱਗੇ

    ਅਮਰੀਕਾ ਚੋਣਾਂ ਦੇ ਨਤੀਜੇ ਵਿੱਚ ਅਹਿਮ ਸਟੇਟ ਮਿਸ਼ੀਗਨ ਵਿੱਚ ਜੋਅ ਬਾਇਡਨ ਡੌਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਅਜੇ ਜਾਰੀ ਹੈ ਪਰ ਤਾਜ਼ਾ ਹਾਲਾਤ ਵਿੱਚ ਟਰੰਪ ਨਾਲੋਂ ਬਾਇਡਨ ਨੇ 0.2 ਫੀਸਦ ਨਾਲ ਅੱਗੇ ਹਨ।

    ਹੁਣ ਤੱਕ ਬਾਇਡਨ ਨੂੰ 49.3 ਫੀਸਦ ਜਦ ਕਿ ਟਰੰਪ ਨੂੰ 49.1 ਫੀਸਦ ਵੋਟ ਮਿਲੇ ਹਨ। ਬਾਇਡਨ ਦੇ ਪੱਖ ਵਿੱਚ 25,25,782 ਜਦ ਕਿ ਟਰੰਪ ਦੇ ਪੱਖ ਵਿੱਚ 25,06,388 ਵੋਟ ਗਿਣੇ ਜਾ ਚੁੱਕੇ ਹਨ।

    2016 ਵਿੱਚ ਵਿਸਕਾਨਸਿਨ, ਮਿਸ਼ੀਗਨ ਅਤੇ ਪੈਨਸਿਲੇਵੈਨੀਆ ਉਨ੍ਹਾਂ ਤਿੰਨਾਂ ਮਹੱਤਵਪੂਰਨ ਸਟੇਟਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੇ ਨਤੀਜਿਆਂ ਨੇ ਡੌਨਲਡ ਟਰੰਪ ਨੂੰ ਹਿਲੇਰੀ ਕਲਿੰਟਨ ’ਤੇ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

    ਇਸ ਵਾਰ ਨਤੀਜਿਆਂ ਵਿੱਚ ਇਹ 5 ਬੇਹੱਦ ਅਹਿਮ ਬਣ ਗਏ ਹਨ, ਐਰੀਜ਼ੋਨਾ, ਜਾਰਜੀਆ, ਵਿਸਕਾਨਸਿਨ, ਮਿਸ਼ੀਗਨ ਅਤੇ ਪੈਨਸਿਲੇਵੈਨੀਆ

    ਐਰੀਜ਼ੋਨਾ ਅਤੇ ਵਿਸਕਾਨਸਿਨ ਵਿੱਚ ਬਾਇਡਨ ਅੱਗੇ ਹਨ। ਜਾਣਕਾਰਾਂ ਮੁਤਾਬਕ ਬਾਇਡਨ ਦਾ ਮਿਸ਼ੀਗਨ ਵਿੱਚ ਜਿੱਤਣਾ ਬੇਹੱਦ ਅਹਿਮ ਹੋਵੇਗਾ।

    ਬਾਇਡਨ

    ਤਸਵੀਰ ਸਰੋਤ, Getty Images

  5. ਪੈਨਸਿਲਵੇਨੀਆ ਗਵਰਨਰ: ਸਾਨੂੰ ਸ਼ਾਇਦ ਅੱਜ ਨਤੀਜਾ ਨਾ ਪਤਾ ਲੱਗੇ

    ਡੈਮੋਕਰੇਟ ਗਵਰਨਰ ਟੌਮ ਵੁਲਫ ਨੇ ਕਿਹਾ ਹੈ ਕਿ ਪੈਨਸਿਲਵੇਨੀਆ ਦੇ ਨਤੀਜੇ ਸ਼ਾਇਦ ਅੱਜ ਨਾ ਤਿਆਰ ਹੋ ਸਕਣ।

    ਉਨ੍ਹਾਂ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਕਿਹਾ, "ਸਾਨੂੰ ਸ਼ਾਇਦ ਅੱਜ ਨਤੀਜੇ ਨਾ ਪਤਾ ਲੱਗ ਸਕਣ। ਸਭ ਤੋਂ ਜ਼ਰੂਰੀ ਹੈ ਕਿ ਨਤੀਜੇ ਸਹੀ ਹੋਣ, ਭਾਵੇਂ ਇਸ ਲਈ ਥੋੜਾ ਜ਼ਿਆਦਾ ਸਮਾਂ ਲੱਗ ਜਾਵੇ।"

    ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਮਹੂਰੀਅਤ ਦਾ ਇਹ ਇਮਤਿਹਾਨ ਹੈ।

    ਸੈਕਰੇਟਰੀ ਆਫ ਸਟੇਟ ਕੈਥੀ ਬੁੱਕਵਾਰ ਨੇ ਕਿਹਾ ਕਿ ਕਰੀਬ 50 ਫੀਸਦ ਪੋਸਟਲ ਬੈਲਟ ਦੀ ਗਿਣਤੀ ਹੋ ਚੁੱਕੀ ਹੈ।

    ਉਨ੍ਹਾਂ ਨੇ ਕਿਹਾ ਕਿ ਅਜੇ ਲੱਖਾਂ ਵੋਟਾਂ ਦੀ ਗਿਣਤੀ ਹੋਣੀ ਬਾਕੀ ਹੈ।

    ਜੋਅ ਬਾਇਡਨ ਅਜੇ ਪੈਨਸਿਲਵੇਨੀਆ ਵਿੱਚ ਪਿੱਛੇ ਚੱਲ ਰਹੇ ਹਨ। ਬਾਕੀ ਵੋਟਾਂ ਦੀ ਗਿਣਤੀ ਉਨ੍ਹਾਂ ਦੇ ਪੱਖ ਵਿੱਚ ਜਾ ਸਕਦੀ ਹੈ।

    ਇਸ ਸਟੇਟ ਦੇ 20 ਇਲੈਕਟੋਰਲ ਕਾਲਜ ਵੋਟ ਹਨ।

    US Election 2020

    ਤਸਵੀਰ ਸਰੋਤ, Getty Images

  6. ਟਰੰਪ ਨੇ ਪੋਸਟਲ ਬੈਲਟਾਂ ਨੂੰ ਬਰਬਾਦ ਕਰਨ ਦੀ ਤਾਕਤ ਵਾਲਾ ਅਤੇ ਭਿਆਨਕ ਦੱਸਿਆ

    ਡੌਨਲਡ ਟਰੰਪ ਨੇ ਟਵੀਟ ਕਰਕੇ ਪੋਸਟਲ ਬੈਲਟਾਂ ’ਤੇ ਨਿਸ਼ਾਨਾ ਸਾਧਿਆ ਹੈ।

    ਉਨ੍ਹਾਂ ਨੇ ਲਿਖਿਆ ਕਿ ਬੀਤੀ ਰਾਤ ਤੱਕ ਡੈਮੋਕ੍ਰੇਟਸ ਦੇ ਕੰਟ੍ਰੋਲ ਵਾਲੇ ਕਰੀਬ ਸਾਰੇ ਸੂਬਿਆਂ ਵਿੱਚ ਮੈਂ ਅੱਗੇ ਸੀ, ਫਿਰ ਜਾਦੂਮਈ ਤਰੀਕੇ ਨਾਲ ਇੱਕ-ਇੱਕ ਕਰ ਕੇ ਉਹ ਗਾਇਬ ਹੋਣੇ ਸ਼ੁਰੂ ਹੋ ਗਏ ਕਿਉਂਕਿ ਹੈਰਾਨ ਕਰਨ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ।

    ਬੇਹੱਦ ਹੈਰਾਨੀ ਭਰੀਆਂ, ਚੋਣਾਂ ਵਿਸ਼ਲੇਸ਼ਕ ਇਸ ਨੂੰ ਪੂਰੀ ਤਰ੍ਹਾਂ ਅਤੇ ਇਤਿਹਾਸਕ ਤੌਰ ’ਤੇ ਗ਼ਲਤ ਸਮਝ ਰਹੇ ਹਨ।

    ਟਵਿੱਟਰ ਨੇ ਉਨ੍ਹਾਂ ਦੇ ਇਸ ਟਵੀਟ ਨੂੰ ਵੀ ਗੁੰਮਰਾਹਕੁਨ ਦਾ ਲੇਬਲ ਦਿੱਤਾ ਹੈ।

    ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, “ਜਦੋਂ ਵੀ ਉਹ ਪੋਸਟਲ ਬੈਲਟਾਂ ਦੀ ਗਿਣਤੀ ਕਰਦੇ ਹਨ, ਇਹ ਆਪਣੇ ਅਨੁਪਾਤ ਅਤੇ ਬਰਬਾਦ ਕਰਨ ਦੀ ਤਾਕਤ ਵਿੱਚ ਬਹੁਤ ਭਿਆਨਕ ਹੁੰਦੇ ਹਨ।”

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  7. ਰੂਸੀ ਟੀਵੀ ’ਤੇ ਪ੍ਰਸਾਰਿਤ ਕੀਤਾ ਗਿਆ- ਅਮਰੀਕੀ ਚੋਣਾਂ ‘ਪਾਗ਼ਲਪਨ’ ਹੈ

    ਰੂਸੀ ਟੀਵੀ ਲਈ ਅਹਿਮ ਸਵਾਲ ਇਹ ਨਹੀਂ ਹੈ ਕਿ ਰੂਸ ਜਾਂ ਅਮਰੀਕਾ ਲਈ ਬਿਹਤਰ ਉਮੀਦਵਾਰ ਕੌਣ ਹੈ।

    ਰੂਸ ਦੀ ਮੀਡੀਆ ਦਾ ਉੱਥੋਂ ਦੇ ਲੋਕਾਂ ਨੂੰ ਸੰਦੇਸ਼ ਇਹ ਹੈ ਕਿ ਅਮਰੀਕਾ ਵਿੱਚ ਅਰਾਜਕਤਾ ਹੈ, ਉਨ੍ਹਾਂ ਦਾ ਲੋਕਤੰਤਰ ਅਸਫ਼ਲ ਹੋ ਰਿਹਾ ਹੈ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਉੱਥੇ ਦੂਜਿਆਂ ਨੂੰ ਇਹ ਸਿਖਾਉਣ ਦੀ ਹਾਲਤ ਨਹੀਂ ਹੈ ਕਿ ਕੀ ਸਹੀ ਅਤੇ ਕੀ ਗ਼ਲਤ ਹੈ।

    ਅੱਜ ਸਵੇਰੇ, ਸਰਕਾਰ ਦੀ ਅਗਵਾਈ ਵਾਲੇ ‘ਰੋਸੀਆ 24’ ਨੇ ਸੜਕ ’ਤੇ ਚੀਕਦੇ ਅਤੇ ਲੜਦੇ ਲੋਕਾਂ ’ਤੇ ਬਿਨਾਂ ਕਿਸੇ ਟਿੱਪਣੀ ਦਾ ਵੀਡੀਓ ਪ੍ਰਸਾਰਿਤ ਕੀਤਾ।

    ਉਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕੀ ਚੋਣਾਂ ‘ਪਾਗ਼ਲਪਨ’ ਹਨ।

    ਰੂਸ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਐੱਨਟੀਵੀ ਨੇ ਵੀ ‘ਅਸ਼ਾਂਤੀ ਦੀ ਆਸ’ ਦੀ ਗੱਲ ਕੀਤੀ। ਪਰ ਸਰਕਾਰ ਸਮਰਥਿਤ ਟੀਵੀ ਨੇ ਆਪਣੀ ਪ੍ਰਾਥਮਿਕਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ।

    ਡੌਨਲਡ ਟਰੰਪ ਦੀ ਆਮ ਤੌਰ ’ਤੇ ਆਲੋਚਨਾ ਨਹੀਂ ਕੀਤੀ ਜਾਂਦੀ ਹੈ।

    ਜੋਅ ਬਾਇਡਨ ਦੇ ਬੇਟੇ ਹੰਟਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਜਿਣਸੀ ਹਿੰਸਾ ਦੇ ਇਲਜ਼ਾਮ ਨਿਰਵਿਵਾਦ ਤੌਰ ’ਤੇ ਕੀਤੇ ਜਾਂਦੇ ਹਨ।

    ਰੂਸ

    ਤਸਵੀਰ ਸਰੋਤ, Rossiya 24

  8. ਟਰੰਪ ਅਤੇ ਬਾਇਡਨ ਦੀ ਕਿਸਮਤ ਦੀ ਚਾਬੀ ਕਿੰਨਾਂ ਸੂਬਿਆਂ ਦੇ ਹੱਥਾਂ ਵਿੱਚ ਹੈ

    ਡੌਨਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਲਈ ਜਾਂ ਫਿਰ ਜੋਅ ਬਾਇਡਨ ਦੇ ਨਵੇਂ ਰਾਸ਼ਟਰਪਤੀ ਬਣਨ ਲਈ 538 ਵਿੱਚੋਂ 270 ਇਲੈਕਟੋਰਲ ਵੋਟਾਂ ਜਿੱਤਣ ਦੀ ਲੋੜ ਹੈ।

    ਹਾਲੇ ਤੱਕ ਦੋਵੇਂ ਉਮੀਦਵਾਰ ਇਸ ਜਾਦੂਈ ਨੰਬਰ ਤੋਂ ਮੀਲਾਂ ਦੂਰ ਹਨ।

    ਬਾਇਡਨ ਨੂੰ 224 ਵੋਟਾਂ ਮਿਲੀਆਂ ਹਨ ਤੇ ਰਾਸ਼ਟਰਪਤੀ ਟਰੰਪ ਨੂੰ 213 ਵੋਟਾਂ ਮਿਲੀਆਂ ਹਨ।

    ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਾਲ 2016 ਵਿੱਚ ਤਿੰਨ ਮਹੱਤਵਪੂਰਣ ਸੂਬਿਆਂ ਵਿਸਕਾਨਸਿਨ, ਮਿਸ਼ੀਗਨ ਅਤੇ ਪੈਨਸਿਲਵੇਨੀਆਂ ਵਿੱਚ ਸਿਰਫ਼ 70,000 ਵੋਟਾਂ ਨੇ ਟਰੰਪ ਨੂੰ ਜਿਤਾ ਦਿੱਤਾ ਸੀ।

    ਇਸ ਵਾਰੀ ਕਿਹੜੇ ਸੂਬੇ ਹਨ ਅਹਿਮ ਜਾਣਨ ਲਈ ਕਲਿਕ ਕਰੋ

    US Election 2020

    ਤਸਵੀਰ ਸਰੋਤ, Getty Images

  9. ਟਰੰਪ ਨੇ ਫਲੋਰੀਡਾ ’ਤੇ ਕਿਵੇਂ ਪਕੜ ਕਾਇਮ ਰੱਖੀ

    ਡੈਮੋਕ੍ਰੇਟਸ ਨੇ ਫਲੋਰੀਡਾ ਜਿੱਤ ਕੇ ਵ੍ਹਾਈਟ ਹਾਊਸ ਵਿੱਚ ਟਰੰਪ ਦੀ ਪਹੁੰਚ ਨੂੰ ਰੋਕਣ ਦਾ ਸੁਪਨਾ ਦੇਖਿਆ ਸੀ।

    ਪਰ ਇਸ ਦੌਰਾਨ ਟਰੰਪ ਨੂੰ 51ਫੀਸਦ ਅਤੇ ਬਾਇਡਨ ਨੂੰ 48 ਫੀਸਦ ਵੋਟਾਂ ਮਿਲ ਰਹੀਆਂ ਹਨ, ਇਸ ਤਰ੍ਹਾਂ ਵੱਡੀ ਸਟੇਟ ਦੀ ਜਿੱਤ ਟਰੰਪ ਦੇ ਹੱਕ ਭੁਗਤ ਸਕਦੀ ਹੈ।

    ਰਾਸ਼ਟਰਪਤੀ ਨੇ ਸਾਲ 2016 ਵਿੱਚ ਸਟੇਟ ’ਚ ਆਪਣੀ ਜਿੱਤ 'ਤੇ ਦੋ ਅੰਕ ਹਾਸਲ ਕੀਤੇ ਸਨ।

    ਇਸ ਤਰ੍ਹਾਂ ਬਾਇਡਨ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਹਿਲੇਰੀ ਕਲਿੰਟਨ ਵੱਲੋਂ ਦਰਜ ਕੀਤੇ ਗਏ ਅੰਕੜਿਆਂ ਤੱਕ ਨਹੀਂ ਪਹੁੰਚ ਸਕੇ।

    ਟਰੰਪ

    ਤਸਵੀਰ ਸਰੋਤ, Getty Images

  10. ਟਰੰਪ ਤੇ ਬਾਇਡਨ ਵਿਚਕਾਰ ਕਿਹੜੇ ਸੂਬਿਆਂ ਵਿੱਚ ਹੈ ਕੜੀ ਟੱਕਰ

    US Election 2020
  11. ਇਹ ਸੂਬੇ ਤੈਅ ਕਰ ਸਕਦੇ ਹਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਕਿਸਮਤ

    ਅਮਰੀਕਾ ਵਿੱਚ 50 ਸੂਬੇ ਹਨ ਅਤੇ ਹਰ ਸੂਬੇ ਵਿੱਚ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ ਕੀ ਹੋਵੇਗੀ, ਇਹ ਉੱਥੋਂ ਦੀ ਅਬਾਦੀ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ।

    ਇਸ ਲਈ ਹਰ ਸੂਬੇ ਕੋਲ ਇਲੈਕਟੋਰਲ ਕਾਲਜ ਦੇ ਵੋਟਾਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ।

    ਅਧਿਕਾਰਤ ਤੌਰ ’ਤੇ ਹੁਣ ਕਿਸੇ ਵੀ ਸੂਬੇ ਵਿੱਚ ਨਤੀਜੇ ਨਹੀਂ ਐਲਾਨੇ ਗਏ ਹਨ। ਐਰੀਜ਼ੋਨਾ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ, ਵਿਸਕੌਨਸਿਨ ਤੇ ਜੌਰਜੀਆ ਵਿੱਚ ਮੁਕਾਬਲਾ ਫਸਵਾਂ ਹੈ।

    ਇਨ੍ਹਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਸੁਸਤ ਰਫ਼ਤਾਰ ਨਾਲ ਹੋ ਰਹੀ ਹੈ ਤੇ ਇੱਥੇ ਗਿਣਤੀ ਜਾਂ ਤਾਂ ਕੱਲ੍ਹ ਜਾਂ ਇਸ ਹਫ਼ਤੇ ਦੇ ਆਖਿਰ ਵਿੱਚ ਖਤਮ ਹੋਵੇਗੀ।

    ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਹੀ ਸੂਬੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਕਿਸਮਤ ਦਾ ਫੈਸਲਾ ਕਰਨਗੇ।

    ਅਮਰੀਕਾ ਵਿੱਚ ਚੋਣਾਂ

    ਤਸਵੀਰ ਸਰੋਤ, Reuters

  12. ਰਾਸ਼ਟਰਪਤੀ ਟਰੰਪ ਦੇ ਬੇਬੁਨਿਆਦ ਜਿੱਤ ਦੇ ਦਾਅਵੇ ਬਾਰੇ ਫੇਸਬੁੱਕ ਨੇ ਕੀ ਕਿਹਾ

    ਫੇਸਬੁੱਕ ਨੇ ਰਾਸ਼ਟਰਪਤੀ ਟਰੰਪ ਦੇ ਬੇਬੁਨਿਆਦ ਜਿੱਤ ਦੇ ਦਾਅਵੇ ਬਾਰੇ ਬਿਆਨ ਜਾਰੀ ਕੀਤਾ ਹੈ।

    ਫੇਸਬੁੱਕ ਦੇ ਬੁਲਾਰੇ ਨੇ ਐੱਨਬੀਸੀ ਨਿਊਜ਼ ਨੂੰ ਕਿਹਾ, “ਰਾਸ਼ਟਰਪਤੀ ਟਰੰਪ ਨੇ ਜਿਵੇਂ ਹੀ ਜਿੱਤ ਬਾਰੇ ਦਾਅਵੇ ਕੀਤੇ ਅਸੀਂ ਆਪਣੇ ਨੋਟੀਫਿਕੇਸ਼ਨ ਰਾਹੀਂ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਵੋਟਾਂ ਦੀ ਗਿਣਤੀ ਅਜੇ ਹੋ ਰਹੀ ਹੈ ਤੇ ਜੇਤੂ ਦਾ ਐਲਾਨ ਨਹੀਂ ਕੀਤਾ ਗਿਆ ਹੈ।”

    ਟਰੰਪ

    ਤਸਵੀਰ ਸਰੋਤ, Reuters

  13. ਅਮਰੀਕੀ ਚੋਣਾਂ: ਕਿਹੜੇ ਸੂਬੇ ਨੂੁੰ ਕਿੰਨੇ ਵੋਟ ਅਲਾਟ ਹੋਏ

    ਅਮਰੀਕੀ ਚੋਣਾਂ
  14. ਅਮਰੀਕੀ ਚੋਣਾਂ 2020: ਨਤੀਜੇ ਅਜੇ ਤੱਕ ਕਿਉਂ ਨਹੀਂ ਆਏ

    ਅਮਰੀਕ ਦੀਆਂ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਅਜੇ ਵੀ ਜਾਰੀ ਹੈ। ਇਹ ਅਜੇ ਨਹੀਂ ਦੱਸਿਆ ਜਾ ਸਕਦਾ ਹੈ ਕਿ ਵੋਟਾਂ ਦੀ ਗਿਣਤੀ ਕਦੋਂ ਪੂਰੀ ਹੋਵੇਗੀ।

    ਕੋਰੋਨਾਵਾਇਰਸ ਕਾਰਨ ਇਸ ਵਾਰ ਪੋਸਟਲ ਬੈਲਟ ਦੀ ਗਿਣਤੀ ਵਧੀ ਹੈ। ਆਖਿਰ ਕਿਉਂ ਨਤੀਜਿਆਂ ਵਿੱਚ ਵਕਤ ਲਗ ਰਿਹਾ ਹੈ, ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

    ਟਰੰਪ ਤੇ ਬਾਇਡਨ

    ਤਸਵੀਰ ਸਰੋਤ, Reuters

  15. ਅਮਰੀਕੀ ਚੋਣਾਂ: ਕੀ ਹਨ ਤਾਜ਼ਾ ਰੁਝਾਨ

    ਅਮਰੀਕੀ ਚੋਣਾਂ
  16. ਵ੍ਹਾਈਟ ਹਾਊਸ ਵਿੱਚ ਕੀ ਚੱਲ ਰਿਹਾ ਸੀ..., ਵਾਸ਼ਿੰਗਟਨ ਤੋਂ ਬੀਬਸੀ ਪੱਤਰਕਾਰ ਤਾਰਾ ਮੈਕੈਲਵੇ ਦੀ ਰਿਪੋਰਟ

    ਟਰੰਪ

    ਤਸਵੀਰ ਸਰੋਤ, EPA

    ਰਾਤ ਵ੍ਹਾਈਟ ਹਾਊਸ ਵਿੱਚ ਕਾਫੀ ਤਣਾਅ ਸੀ।

    ਰਾਸ਼ਟਰਪਤੀ ਟਰੰਪ ਦਾ ਸਟਾਫ਼ ਤੇ ਪ੍ਰਚਾਰ ਮੁਹਿੰਮ ਦੇ ਕਾਰਕੁਨ ਦੇਰ ਰਾਤ ਤੱਕ ਉੱਥੇ ਹੀ ਰੁਕੇ ਰਹੇ। ਉਹ ਚੋਣਾਂ ਦੇ ਨਤੀਜੇ ਵੇਖ ਰਹੇ ਸਨ ਤੇ ਸੋਚ ਰਹੇ ਸਨ ਕਿ ਅੱਗੇ ਕੀ ਹੋਣਾ।

    ਇੱਕ ਵ੍ਹਾਈਟ ਹਾਊਸ ਦੀ ਸਟਾਫਰ ਨੇ ਕਿਹਾ, “ਅਸੀਂ ਬਹੁਤ ਚੰਗੇ ਹਾਂ। ਅਸੀਂ ਇਸ ਵੇਲੇ ਸਕਾਰਾਤਮਕ ਹਾਂ।”

    ਪਰ ਜਦੋਂ ਟਰੰਪ ਫਲੋਰੀਡਾ ਵਿੱਚ ਜੋ ਬਾਇਡਨ ਤੋਂ ਅੱਗੇ ਹੋਏ ਤਾਂ ਮੂਡ ਕੁਝ ਚੰਗਾ ਹੋਇਆ।

    ਉਸੇ ਦੌਰਾਨ ਈਸਟ ਰੂਮ ਵਿੱਚ ਰਾਸ਼ਟਰਪਤੀ ਟਰੰਪ ਦੀ ਰਿ-ਇਲੈਕਸ਼ਨ ਪਾਰਟੀ ਜਾਰੀ ਸੀ। ਸੈਂਕੜੇ ਲੋਕਾਂ ਨੂੰ ਸੱਦਿਆ ਹੋਇਆ ਸੀ।

    ਪਾਰਟੀ ਨਾਲ ਵੀ ਟਰੰਪ ਨੇ ਇੱਕ ਰਵਾਇਤ ਨੂੰ ਤੋੜਿਆ ਹੈ। ਭਾਵੇਂ ਕੋਈ ਕਾਨੂੰਨ ਰਾਸ਼ਟਰਪਤੀ ਨੂੰ ਚੋਣ ਵਾਲੀ ਰਾਤ ਪਾਰਟੀ ਕਰਨ ਤੋਂ ਨਹੀਂ ਰੋਕਦਾ ਹੈ ਪਰ ਹੋਰ ਕਿਸੇ ਰਾਸ਼ਰਪਤੀ ਨੇ ਅਜਿਹਾ ਇਕੱਠ ਨਹੀਂ ਕੀਤਾ ਹੈ।

  17. ਅਮਰੀਕੀ ਚੋਣਾਂ 2020 ਨਤੀਜੇ : ਭਾਰਤੀ-ਅਮਰੀਕੀ ਵੋਟਰ ਕਿਹੜੇ ਸੂਬਿਆਂ ਵਿੱਚ ਬਦਲਾਅ ਲਿਆ ਸਕਦੇ ਹਨ

  18. ਟਰੰਪ ਦੇ ਬੇਬੁਨਿਆਦ ਦਾਅਵੇੇ ’ਤੇ ਡੈਮੋਕਰੇਟਸ ਦੀ ਸਖ਼ਤ ਪ੍ਰਤੀਕਿਰਿਆ

    ਅਮਰੀਕੀ ਰਾਸ਼ਟਰਪਤੀ ਟਰੰਪ ਦੇ ਬੇਬੁਨਿਆਦ ਐਲਾਨ ਕਿ, “ਅਸੀਂ ਚੋਣਾਂ ਜਿੱਤ ਚੁੱਕੇ ਸੀ” ਬਾਰੇ ਡੈਮੋਕਰੇਟਿਕ ਪਾਰਟੀ ਨੇ ਸਖ਼ਤ ਲਹਿਜ਼ੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ।

    ਪਾਰਟੀ ਦੀ ਅਹੁਦੇਦਾਰ ਐਲੈਕਸਜ਼ੈਂਡਰੀਆ ਓਕਾਸੀਓ-ਕੋਰਟਜ਼ ਨੇ ਟਰੰਪ ਦੇ ਦਾਅਵੇ ਨੂੰ, “ਨਾਜ਼ਾਇਜ਼, ਖ਼ਤਰਨਾਕ ਤੇ ਤਾਨਾਸ਼ਾਹੀ” ਕਰਾਰ ਦਿੱਤਾ ਹੈ।

    ਉਨ੍ਹਾਂ ਨੇ ਟਵੀਟ ਕੀਤਾ, “ਵੋਟਾਂ ਦੀ ਗਿਣਤੀ ਕਰੋ ਤੇ ਨਤੀਜਿਆਂ ਦਾ ਸਨਮਾਨ ਕਰੋ।”

    ਅਮੀਰੀਕੀ ਚੋਣਾਂ

    ਤਸਵੀਰ ਸਰੋਤ, EPA

  19. ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਤਾਜ਼ਾ ਹਾਲ ਕੀ ਹੈ

    ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਤਾਜ਼ਾ ਹਾਲ ਕੀ ਹੈ
  20. ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕਰਨ ਵਾਲੀ ਕਮਲਾ ਹੈਰਿਸ ਕਿਵੇਂ ਸਿਆਸਤ ’ਚ ਉਭਰੇ

    ਖ਼ੁਦ ਰਾਸ਼ਟਰਪਤੀ ਬਣਨ ਦਾ ਸੁਪਨਾ ਅੱਧ ਵਿਚਾਲੇ ਟੁੱਟ ਜਾਣ ਤੋਂ ਬਾਅਦ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਵੱਲੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਨ।

    ਕਮਲਾ ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਓਕਲੈਂਡ ਵਿੱਚ ਦੋ ਪਰਵਾਸੀ ਮਾਪਿਆਂ ਦੇ ਘਰ ਹੋਇਆ। ਉਨ੍ਹਾਂ ਦੀ ਮਾਂ ਭਾਰਤੀ ਮੂਲ ਦੀ ਸੀ ਜਦਕਿ ਪਿਤਾ ਇੱਕ ਜਮਾਇਕਨ।

    ਕਮਲਾ ਹੈਰਿਸ ਦੇ ਜੀਵਨ ਨਾਲ ਜੁੜੀਆਂ ਅਹਿਮ ਤੇ ਦਿਲਚਸਪ ਗੱਲਾਂ ਜਾਣਨ ਲਈ ਇੱਥੇ ਕਲਿੱਕ ਕਰੋ।

    ਕਮਲਾ ਹੈਰਿਸ

    ਤਸਵੀਰ ਸਰੋਤ, Getty Images