You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਕੈਪਟਨ ਅਮਰਿੰਦਰ 'ਪੀਜੀਆਈ ਦੀ ਵਾਇਰਸ ਬਾਰੇ ਰਿਪੋਰਟ' 'ਤੇ ਕਾਇਮ, ਮੁੰਬਈ 'ਚ ਪਰਵਾਸੀ ਮਜ਼ਦੂਰਾਂ ਦਾ ਹਜੂਮ ਇਕੱਠਾ ਹੋਇਆ

ਨਿਊਯਾਰਕ ਵਿੱਚ ਮੌਤਾਂ ਦਾ ਅੰਕੜਾ 10 ਹਜ਼ਾਰ ਪਾਰ ਹੋ ਗਿਆ ਹੈ, ਪਰ ਇਸ ਸਮੇਤ ਛੇ ਹੋਰ ਸੂਬਿਆ ਤੋਂ ਪਾਬੰਦੀਆਂ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਲਾਈਵ ਕਵਰੇਜ

  1. ਅੱਜ ਦਾ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਕੁਝ ਘੰਟਿਆਂ ਬਾਅਦ ਅਸੀਂ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟ ਲੈ ਕੇ ਮੁੜ ਹਾਜ਼ਿਰ ਹੋਵਾਂਗੇ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋFACEBOOK,INSTAGRAM,TWITTERਅਤੇYouTubeਅਤੇ ਸਿੱਧਾ ਇਨ੍ਹਾਂ ਪਲੇਟਫਾਰਮਾਂ 'ਤੇ ਪਹੁੰਚੋ।

    ਇਸ ਸਮੇਂ ਅਸੀ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਇਸ ਕੌਮੀ ਤੇ ਕੌਮਾਂਤਰੀ ਅਪਡੇਟ ਨਾਲ

    • ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਹੋਈਆਂ 29 ਮੌਤਾਂ ਨਾਲ ਗਿਣਤੀ 353 ਹੋ ਗਈ ਹੈ, ਜਦਕਿ 1463 ਨਵੇਂ ਕੇਸਾਂ ਨਾਲ ਪੌਜ਼ਿਟਿਵ ਮਰੀਜਾਂ ਦੀ ਗਿਣਤੀ 10815 ਹੋ ਗਈ ਹੈ।
    • ਪੰਜਾਬ ਵਿਚ 181 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਮੌਤਾਂ ਦੀ ਗਿਣਤੀ 26 ਹੋ ਚੁੱਕੀ ਹੈ।
    • ਦੁਨੀਆ ਭਰ ਵਿਚ ਕੋਰੋਨਾ ਨਾਲ ਲਾਗ ਵਾਲੇ ਮਰੀਜ਼ਾ ਦੀ ਗਿਣਤੀ ਲਗਭਗ 19ਲੱਖ ਪਾਰ ਕਰ ਗਈ ਹੈ।
    • ਹੁਣ ਤੱਕ ਇਕ ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।
    • ਕੋਰੋਨਾ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਅਮਰੀਕਾ ਦੇ ਲੋਕ ਹੋਏ ਹਨ, ਜਿੱਥੇ 22 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ।
    • ਇਕੱਲੇ ਨਿਊਯਾਰਕ ਵਿਚ ਹੀ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਯੂਕੇ ਵਿੱਚ 11 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਫਿਲਹਾਲ ਲੌਕਡਾਊਨ ਵਿਚ ਨਰਮੀ ਦੀ ਕੋਈ ਗੁੰਜਾਇਸ਼ ਨਹੀਂ ਹੈ।
    • ਫਰਾਂਸ ਵਿਚ ਇਕ ਮਹੀਨੇ ਲਈ ਲੌਕਡਾਊਨ ਵਧਾ ਦਿੱਤਾ ਗਿਆ ਹੈ।
    • ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸਿਰਫ਼ ਵੈਕਸੀਨ ਹੀ ਕੋਰੋਨਾ ਵਾਇਰਸ ਦੇ ਫੈਲਣ ਨੂੰ ਪੂਰੀ ਤਰ੍ਹਾਂ ਰੋਕ ਸਕਦਾ ਹੈ।
  2. ਦੁਨੀਆਂ ਦੀ ਸਭ ਤੋਂ ਵੱਡੀ ਡਾਕ ਸੇਵਾ ਬਣੀ ਸ਼ਾਹਰਗ

    ਲਾਲ ਰੰਗ ਦੀਆਂ ਡਾਕ ਵਾਲੀਆਂ ਗੱਡੀਆਂ ਭਾਰਤ ਵਿਚ ਘੁੰਮਦੀਆਂ ਤੁਸੀਂ ਆਮ ਹੀ ਦੇਖੀਆਂ ਹੋਣਗੀਆਂ।

    ਇਹ ਰੋਜ਼ਾਨਾਂ ਪੂਰੇ ਦੇਸ ਵਿਚ 600,000 ਪਿੰਡਾਂ ਦੇ ਨੈੱਟਵਰਕ ਤੱਕ ਪਹੁੰਚਦੀਆਂ ਹਨ।

    ਇਹ ਪੋਸਟਲ ਸਰਵਿਸ ਡਾਕ ਤੋਂ ਬਿਨਾਂ ਬੈਂਕ, ਪੈਂਨਸ਼ਨ ਫੰਡ ਅਤੇ ਕਰੋੜਾਂ ਭਾਰਤੀਆਂ ਦੀਆਂ ਮੁੱਢਲੀਆਂ ਬੱਚਤਾਂ ਦੀ ਸੇਵਾ ਵੀ ਦਿੰਦੀ ਹੈ।

    ਹੁਣ ਕੋਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਇਹ ਡਾਕ ਗੱਡੀਆਂ ਦਵਾਈਆਂ, ਮੈਡੀਕਲ ਯੰਤਰ ਤੇ ਹੋਰ ਸਾਜ਼ੋ-ਸਮਾਨ, ਜਿੱਥੇ ਵੀ ਲੋੜੀਂਦਾ ਹੋਵੇ ਪਹੁੰਚਾ ਰਹੀਆਂ ਹਨ। ਉਹ ਵੀ ਉਦੋਂ ਜਦੋਂ ਟਰਾਂਸਪੋਰਟ ਠੱਪ ਪਈ ਹੈ।

    ਉੱਤਰ ਪ੍ਰਦੇਸ਼ ਵਿਚ ਸੀਨੀਅਰ ਡਾਕ ਨਿਗਰਾਨ ਅਲੋਕ ਓਝਾ ਨੇ ਬੀਬੀਸੀ ਨੂੰ ਦੱਸਿਆ, ‘‘ਅਸੀਂ ਸੋਚਿਆਂ ਕਿ ਸਾਡੇ ਕੋਲ ਨੈੱਟਵਰਕ ਹੈ ਅਤੇ ਇਸ ਵਿਚ ਮਦਦ ਕਰ ਸਕਦੇ ਹਨ।’’

  3. ਕੀ ਚਿਕਨ ਖਾਣ ਵੀ ਕੋਰੋਨਾਵਾਇਰਸ ਹੁੰਦਾ ਹੈ

    ਕੋਰੋਨਾਵਾਇਰਸ ਬਾਰੇ ਕਈ ਅਫ਼ਵਾਹਾ ਹਨ, ਖਾਣ ਬਾਰੇ ਮਿੱਥਾਂ ਨੂੰ ਤੋੜ ਰਹੀ ਹੈ ਇਹ ਵੀਡੀਓ

  4. ਕੋਰੋਨਾ ਦਾ ਅਸਰ : ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਮਜ਼ਦੂਰ 50 ਫੁੱਟ ਦੇ ਟਾਵਰ ਤੋਂ ਡਿੱਗਿਆ

    ਬੀਬੀਸੀ ਸਹਿਯੋਗੀ ਆਰਜੇ ਸਿੰਘ ਮੁਤਾਬਕ ਖੰਨਾ ਨੇੜਲੇ ਪਿੰਡ ਭੂਮੱਦੀ 'ਚ ਅੱਜ ਉਸ ਸਮੇਂ ਅਫ਼ਰਾ ਤਫਰੀ ਮੱਚ ਗਈ ਜਦੋਂ ਇੱਕ ਅਣਪਛਾਤਾ ਵਿਅਕਤੀ ਪਿੰਡ ਵਿਚ ਥਾਂ ਥਾਂ ਥੁੱਕ ਰਿਹਾ ਸੀ।

    ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਰੋਕਿਆ ਤਾਂ ਉਹ ਬਿਜਲੀ ਵਾਲੇ ਟਾਵਰ ਉੱਤੇ ਜਾ ਚੜਿਆ।

    ਜਦੋਂ ਪੁਲਿਸ ਤੇ ਸਿਹਤ ਵਿਭਾਗ ਨੇ ਉਸ ਨੂੰ ਥੱਲੇ ਉਤਾਰਨ ਦੀ ਕੋਸ਼ਿਸ ਕੀਤੀ ਤਾਂ ਉਹ ਤਾਰਾਂ ਤੇ ਤੁਰਨ ਲੱਗ ਪਿਆ ਤੇ ਬਾਅਦ ਵਿਚ 50 ਫੁਟ ਤੋਂ ਹੇਠਾਂ ਡਿੱਗ ਪਿਆ।

    ਡੀਐੱਸਪੀ ਰਾਜਨ ਪਰਮਿੰਦਰ ਸਿੰਘ ਮੁਤਾਬਕ ਇਹ ਵਿਅਕਤੀ ਜ਼ਿਊਂਦਾ ਹੈ ਅਤੇ ਇਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਪਰਵਾਸੀ ਮਜ਼ਦੂਰ ਹੈ।

    ਸਿਹਤ ਵਿਭਾਗ ਮੁਤਾਬਕ ਇਸ ਨੂੰ ਇਲਾਜ਼ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਈ ਭਰਤੀ ਕਰਵਾਇਆ ਗਿਆ ਹੈ।

  5. ਐਮਾਜ਼ਾਨ ਨੇ ਨੌਕਰੀ ਦੇ ਮੌਕੇ ਵਧਾਏ

    ਪਿਛਲੇ ਮਹੀਨੇ 1,00,000 ਵਾਧੂ ਸਟਾਫ ਨੂੰ ਨੌਕਰੀ ਦੇਣ ਤੋਂ ਬਾਅਦ, ਆਨਲਾਈਨ ਪ੍ਰਚੂਨ ਕੰਪਨੀ ਐਮਾਜ਼ਨ ਹੁਣ 75,000 ਹੋਰ ਲੋਕਾਂ ਦੀ ਭਰਤੀ ਕਰਨ ਜਾ ਰਿਹਾ ਹੈ।

    ਲੌਕਡਾਊਨ ਦੌਰਾਨ ਘਰਾਂ ਵਿੱਚ ਰਹਿਣ ਕਾਰਨ ਆਨਲਾਈਨ ਆਰਡਰ ਵਿਚ ਕਾਫੀ ਵਾਧਾ ਹੋਇਆ ਹੈ। ਜਿਸ ਕਾਰਨ ਐਮਾਜ਼ਨ ਨੂੰ ਹੋਰ ਵਰਕਰਾਂ ਦੀ ਲੋੜ ਹੈ।

    ਐਮਾਜ਼ਾਨ ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਲਈ ਅਰਜੀ ਦੇਣ ਦੀ ਤਾਕੀਦ ਕਰ ਰਿਹਾ ਹੈ ਜੋ ਆਪਣੀਆਂ ਹੋਰ ਡਿਵੀਜ਼ਨਾਂ ਵਿੱਚ ਨੌਕਰੀਆਂ ਗਵਾ ਚੁੱਕੇ ਹਨ।

  6. 99 ਸਾਲਾ ਬਜ਼ੁਰਗ ਨੇ ਇਕੱਠੇ ਕੀਤੇ 2 ਮਿਲੀਅਨ ਪੌਂਡ

    ਯੂਕੇ ਵਿਚ ਹੋ ਰਹੀਆਂ ਮੌਤਾਂ ਵਿਚੋਂ ਹਰ ਪੰਜਵੀਂ ਮੌਤ ਕੋਰੋਨਾਵਾਇਰਸ ਕਾਰਨ ਹੈ।

    ਓਬੀਆਰ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਰਨ ਆਈ ਖੜੋਤ ਵਿਚੋਂ ਨਿਕਲਣ ਤੱਕ 35% ਆਰਥਚਾਰਾ ਡੁੱਬ ਜਾਵੇਗਾ

    99 ਸਾਲਾ ਬਜ਼ੁਰਗ ਨੇ ਆਪਣੇ ਬਗੀਚੇ ਵਿਚ ਘੁੰਮਦਿਆਂ 2 ਮਿਲੀਅਨ ਪੌਂਡ NHS ਲਈ ਇਕੱਠੇ ਕੀਤੇ

    ਕੁਝ ਚੈਰਿਟੀਜ਼ ਨੇ ਸਰਕਾਰ ਨੇ ਉੱਤੇ ਇਲਜ਼ਾਮ ਲਾਇਆ ਅਧਿਕਾਰਤ ਅੰਕੜਿਆਂ ਵਿਚ ਕੇਅਰਹੋਮਜ਼ ਅਤੇ ਕਮਿਊਨਿਟੀ ਦੇ ਅੰਕੜੇ ਸ਼ਾਮਲ ਨਹੀਂ ਹਨ।

  7. ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਦਾ ਹਜੂਮ ਇਕੱਠਾ ਹੋਇਆ, ਪੁਲਿਸ ਨੇ ਲਾਠੀਚਾਰਜ ਕਰਕੇ ਭਜਾਇਆ

    ਮੁੰਬਈ ਦੇ ਬਾਂਦਰਾ ਸਟੇਸ਼ਨ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੀ ਭਾਰੀ ਭੀੜ ਇਕੱਠੀ ਹੋਈ। ਇਹ ਲੋਕ ਇਸ ਉਮੀਦ ਨਾਲ ਆਏ ਸਨ ਕਿ ਅੱਜ ਤੋਂ ਰੇਲ ਗੱਡੀਆਂ ਸ਼ੁਰੂ ਹੋ ਜਾਣਗੀਆਂ।

    ਇਹ ਵੀਡੀਓ ਸ਼ਾਮ ਕਰੀਬ 4 ਵਜੇ ਦੀ ਹੈ। ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਹਟਾਇਆ।

  8. ਬਰਨਾਲਾ: ਏਕਾਂਤਵਾਸ ਦੇ ਨਾਂ ਉੱਤੇ ਬੰਦੀ ਬਣਾਏ 23 ਜਣੇ ਪੁਲਿਸ ਨੇ ਛੁਡਾਏ

    ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਚ ਸਰਪੰਚ ਵਲੋਂ ਸਕੂਲ ਵਿਚ ਜ਼ਬਰੀ ਰੱਖੇ ਦੋ ਦਰਜਨ ਬੰਦਿਆਂ ਨੂੰ ਪੁਲਿਸ ਨੇ ਰਿਹਾਅ ਕਰਵਾਇਆ।

    ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਦੂਜੇ ਸੂਬਿਆਂ ਤੋਂ ਆਏ ਆਪਣੇ ਹੀ ਪਿੰਡ ਦੇਇਨ੍ਹਾਂ ਲੋਕਾਂ ਨੂੰ ਸਰਪੰਚ ਨੇ 5 ਅਪ੍ਰੈਲ ਤੋਂ ਸਕੂਲ ਵਿਚ ਬੰਦੀ ਬਣਾਇਆ ਹੋਇਆ ਸੀ।

    ਇਨ੍ਹਾਂ 23 ਵਿਅਕਤੀਆਂ ਨੂੰ ਕੁਆਰੰਟਾਇਨ ਕਰਨ ਦੇ ਨਾਂ ਉੱਤੇ ਸਕੂਲ ਦੇ ਇੱਕੋ ਕਮਰੇ ਵਿਚ ਰੱਖਿਆ ਗਿਆ ਸੀ।

    ਜਦੋਂ ਮੀਡੀਆ ਸਕੂਲ ਵਿਚ ਬੰਦੀ ਬਣਾਏ ਗਏ ਲੋਕਾਂ ਤੱਕ ਪਹੁੰਚਿਆਂ ਤਾਂ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਨੂੰ ਰਿਹਾਅ ਕਰਵਾ ਕੇ ਘਰ ਭੇਜਿਆ ।

    ਸਥਾਨਕ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

  9. ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ ਕਿਵੇਂ ਕੀਤਾ ਜਾਵੇ

    ਕੋਰੋਨਾਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਸਕਾਰ ਬਾਰੇ ਕਈ ਤਰ੍ਹਾਂ ਸ਼ੰਕੇ ਪਾਏ ਜਾ ਰਹੇ ਹਨ।

    ਮਿੱਥਾਂ ਨੂੰ ਤੋੜਨ ਅਤੇ ਸ਼ੰਕਿਆਂ ਨੂੰ ਦੂਰ ਕਰਨ ਲਈ ਦੇਖੋ ਇਹ ਵੀਡੀਓ

  10. ICU ਕੀ ਹੁੰਦਾ ਹੈ ਤੇ ਕੋਰੋਨਾਵਾਇਰਸ ਦੇ ਇਲਾਜ ਲਈ ਇਸ ਦੀ ਲੋੜ ਕਿਉਂ ਪੈਂਦੀ ਹੈ

    ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਰਕੇ ਹਰ ਦੇਸ ਵਿੱਚ ਆਈਸੀਯੂ ਦੀਆਂ ਸਹੂਲਤਾਂ ਨੂੰ ਵਧਾਏ ਜਾਣ ਬਾਰੇ ਜ਼ੋਰ ਦਿੱਤਾ ਜਾ ਰਿਹਾ ਹੈ। ਆਈਸੀਯੂ ਕੀ ਹੁੰਦਾ ਹੈ ਤੇ ਕਿਨ੍ਹਾਂਂ ਹਾਲਾਤ ਵਿੱਚ ਉੱਥੇ ਮਰੀਜ਼ ਵੈਂਟੀਲੇਟਰਜ਼ ’ਤੇ ਰੱਖੇ ਜਾਂਂਦੇ ਹਨ, ਜਾਣਨ ਲਈ ਪੜ੍ਹੋ:

  11. ਮੁੰਬਈ 'ਚ ਹਜ਼ਾਰਾਂ ਪਰਵਾਸੀ ਕਾਮੇ ਘਰ ਜਾਣ ਲਈ ਬਾਂਦਰਾ ਸਟੇਸ਼ਨ ਪਹੁੰਚੇ

    ਮੁੰਬਈ ਵਿਚ ਲੌਕਡਾਊਨ ਕਾਰਨ ਰੁਜ਼ਗਾਰ ਤੋਂ ਵਾਂਝੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰ ਬਾਂਦਰਾ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਏ।ਇਹ ਲੋਕ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਜਾਣ ਦੇ ਲਈ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਉੱਤੇ ਲਾਠੀਚਾਰਜ ਕੀਤੇ ਤੇ ਖਦੇੜ ਦਿੱਤਾ। ਇਹ ਫੋਜ਼ੋਟ ANI ਨੇ ਸਾਂਝੀਆਂ ਕੀਤੀਆਂ।

  12. ਕੈਪਟਨ ਅਮਰਿੰਦਰ ਨੇ ਸਰਬ ਪਾਰਟੀ ਬੈਠਕ ਤੋਂ ਕੀਤੀ ਵੀਡੀਓ ਪ੍ਰੈਸ ਕਾਨਫਰੰਸ -10 ਵੱਡੀਆਂ ਗੱਲਾਂ

    • ਵਰਕਰਾਂ ਨੂੰ ਪੂਰੀ ਤਨਖਾਹ ਦੇਣ ਲਈ ਛੋਟੇ ਸਨਅਤਕਾਰਾਂ ਦੀ ਮਦਦ ਕਰੇ ਕੇਂਦਰ ਸਰਕਾਰ
    • ਕੈਪਟਨ ਅਮਰਿੰਦਰ ਦੀ ਕਾਨਫਰੰਸ 17 ਜ਼ਿਲ੍ਹਿਆਂ ਦੇ 22 ਹੌਟਸਪੌਟਸ ਦੀ ਸਖ਼ਤ ਨਿਗਰਾਨੀ ਹੋ ਰਹੀ ਹੈ
    • ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਨਹੀਂ ਕੀਤੀ ਜਾਵੇਗੀ
    • ਕਣਕ ਮੰਡੀਆਂ ਦੀ ਗਿਣਤੀ 3800 ਤੋਂ ਵਧਾਈ ਤੇ ਪੁਖ਼ਤਾ ਪ੍ਰਬੰਧ ਕੀਤੇ ਗਏ
    • ਕੇਂਦਰ ਸਰਕਾਰ ਤੋਂ ਪੰਜਾਬ ਦੇ ਜੀਐੱਸਟੀ ਸਣੇ ਬਾਕੀ ਬਕਾਏ ਜਾਰੀ ਕਰਨ ਦੀ ਮੰਗ ਕੀਤੀ
    • ਪੰਜਾਬ ਦੇ ਵਿਦੇਸ਼ੀ ਪੜ੍ਹਦੇ ਵਿਦਿਆਰਥੀਆਂ ਨੂੰ ਅਜੇ ਨਹੀਂ ਲਿਆਂਦਾ ਜਾ ਸਕਦਾ
    • ਮੁਹਾਲੀ ਵਿਚ ਰੈਂਪਿਡ ਟੈਸਟਿੰਗ ਸ਼ੁਰੂ ਹੋ ਗਈ ਹੈ ਅਤੇ 22 ਹੌਟਸਪੌਟ ਦੀ ਸਖ਼ਤ ਨਿਗਰਾਨੀ
    • ਇਸ ਸਮੇਂ ਪ੍ਰਮੁੱਖਤਾ ਕੋਵਿਡ-19 ਦਾ ਟਾਕਰਾ ਪਰ ਚੋਣ ਵਾਅਦਿਆਂ ਨੂੰ ਹਰ ਹਾਲਤ ਲਾਗੂ ਕਰਾਂਗੇ
    • ਕੋਵਿਡ-19 ਦਾ ਟਾਕਰਾ ਕਰਨ ਵਾਲੇ ਸਿਹਤ ਕਾਮਿਆਂ ਲਈ ਕਿੱਟਾਂ ਜਲਦ ਪਹੁੰਚ ਰਹੀਆਂ
    • ਕਾਨੂੰਨ ਮੁਤਾਬਕ ਪੰਜਾਬ ਵਿਚ ਹਰ ਕਿਸੇ ਨੂੰ ਮਾਸਕ ਪਾਉਣਾ ਲਾਜ਼ਮੀ
    • ਅਨਾਜ਼ ਤੇ ਸਬਜ਼ੀਆਂ ਮੁਹੱਈਆ ਕਰਵਾਉਣ ਇਸ ਸਮੇਂ ਦੀ ਪ੍ਰਮੁੱਖ਼ਤਾ, ਠੇਕਿਆਂ ਬਾਰੇ ਬਾਅਦ ਵਿਚ ਸੋਚਾਂਗੇ
    • ਪੰਜਾਬ ਦੇ ਲੋਕਾਂ, ਸਿਹਤ ਕਾਮਿਆਂ ਅਤੇ ਪੁਲਿਸ ਵਲੋਂ ਸਰਕਾਰ ਦਾ ਬਹੁਤ ਵਧੀਆਂ ਸਹਿਯੋਗ ਕੀਤਾ ਜਾ ਰਿਹਾ
  13. ‘ਪਰਵਾਸੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਨਿਯਮਾਂ ਕਾਰਨ ਨਹੀਂ ਲਿਆਂਦਾ’

    ਕੈਪਟਨ ਅਮਰਿੰਦਰ ਨੇ ਸਰਬ ਪਾਰਟੀ ਬੈਠਕ ਤੋਂ ਕੀਤੀ ਵੀਡੀਓ ਪ੍ਰੈਸ ਕਾਨਫਰੰਸ

    • ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੇ ਨਿਯਮਾਂ ਕਾਰਨ ਅਜੇ ਨਹੀਂ ਲਿਆਂਦਾ ਜਾ ਸਕਦਾ
    • ਮੰਡੀਆਂ ਵਿਚ ਚੰਗੇ ਪ੍ਰਬੰਧ ਕੀਤੇ, ਮੰਡੀਆਂ ਦੀ ਗਿਣਤੀ ਵਧਾਈ ਗਈ
    • ਪੰਜਾਬ ਸਰਕਾਰ ਹਰ ਹਾਲਾਤ ਨਾਲ ਨਿਪਟਣ ਲਈ ਤਿਆਰ
    • ਫਿਲਹਾਲ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਨਹੀਂ ਕੱਟੀ ਜਾਵੇਗੀ
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜੀਐੱਸਟੀ ਬਕਾਏ ਸਣੇ ਪੰਜਾਬ ਗਰਾਂਟ ਦੀ ਮੰਗ
    • ਪੰਜਾਬ ਦੇ ਲੋਕਾਂ ਦੇ ਸਹਿਯੋਗ ਤੋਂ ਸੰਤੁਸ਼ਟ ਹਾਂ
  14. ਕੰਮ ਤੋਂ ਬਿਨਾਂ ਛੋਟੇ ਸਨਅਤਕਾਰ ਵਰਕਰਾਂ ਨੂੰ ਪੂਰੀ ਤਨਖ਼ਾਹ ਨਹੀ ਦੇ ਸਕਦੇ, ਕੇਂਦਰ ਮਦਦ ਕਰੇ : ਕੈਪਟਨ, ਕੈਪਟਨ ਅਮਰਿੰਦਰ ਨੇ ਸਰਬ ਪਾਰਟੀ ਬੈਠਕ ਤੋਂ ਕੀਤੀ ਵੀਡੀਓ ਪ੍ਰੈਸ ਕਾਨਫਰੰਸ

    • ਕੰਮ ਤੋਂ ਬਿਨਾਂ ਛੋਟੇ ਸਨਅਤਕਾਰ ਵਰਕਰਾਂ ਨੂੰ ਪੂਰੀ ਤਨਖ਼ਾਹ ਨਹੀ ਦੇ ਸਕਦੇ, ਕੇਂਦਰ ਮਦਦ ਕਰੇ
    • ਪੰਜਾਬ ਦੇ ਜ਼ਿਲ੍ਹਿਆਂ ਵਿਚ 22 ਹੌਟਸਪੌਟਸ ਦੀ ਸ਼ਨਾਖ਼ਤ ਕੀਤੀ ਗਈ ਹੈ।
    • ਸਬਜ਼ੀਆਂ ਤੇ ਅਨਾਜ ਦੀ ਤਸੱਲੀਬਖ਼ਸ ਸਪਲਾਈ ਸਰਕਾਰ ਦੀ ਪ੍ਰਮੁੱਖਤਾ ਹੈ
    • ਪੰਜਾਬ ਵਿਚ ਸਿਹਤ ਤੇ ਪੁਲਿਸ ਵੱਲੋਂ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ
  15. ਸਿਰਸਾ ਦੇ ਕੋਰੋਨਾਵਾਇਰਸ ਪੌਜ਼ਿਟਿਵ 2 ਬੱਚੇ ਠੀਕ ਹੋਏ

    ਬੀਬੀਸੀ ਲਈ ਪ੍ਰਭੂ ਦਿਆਲ ਦੀ ਰਿਪੋਰਟ: ਸਿਰਸਾ ਦੀ ਬਾਂਸਲ ਕਲੋਨੀ ਦੇ ਦੋ ਕਰੋਨਾਵਾਇਰਸ ਪੌਜ਼ੇਟਿਵ ਬੱਚੇ ਠੀਕ ਹੋ ਕੇ ਘਰ ਪਹੁੰਚੇ।

    ਬੱਚਿਆਂ ਦੀ ਚੌਥੀ ਵਾਰ ਕਰੋਨਾਵਾਇਰਸ ਰਿਪੋਰਟ ਨੈਗਟਿਵ ਆਉਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੱਚਿਆਂ ਨੂੰ ਆਪਣੇ ਘਰ ’ਚ ਕੁਆਰੰਟਾਈਨ ਕੀਤਾ ਗਿਆ ਹੈ।

    ਸਿਰਸਾ ਦੇ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਬਾਂਸਲ ਕਾਲੋਨੀ ਦੇ ਕਰੋਨਾਵਾਇਰਸ ਪੌਜ਼ਿਟਿਵ ਮਹਿਲਾ ਤੇ ਬੱਚਿਆਂ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦੀ ਵੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

    ਬੱਚਿਆਂ ਦੀ ਮਾਂ ਹਾਲੇ ਰੋਹਤਕ ਮੈਡੀਕਲ ਕਾਲਜ ’ਚ ਜੇਰੇ ਇਲਾਜ ਹੈ ਅਤੇ ਸਿਹਤ ਵਿੱਚ ਲਾਗਾਤਾਰ ਸੁਧਾਰ ਹੋ ਰਿਹਾ ਹੈ।

  16. ਕੋਰੋਨਾ ਅਪਡੇਟ : ਪੰਜਾਬ ਤੇ ਗੁਆਂਢੀ ਸੂਬਿਆ ਸਣੇ ਦੇਸ-ਵਿਦੇਸ ਦੀ ਤਸਵੀਰ, ਯੂਕੇ ਵਿਚ ਕੋਰੋਨ ਨਾਲ ਹੋਈਆਂ 10 ਵਿਚੋਂ 01 ਮੌਤ ਹਸਪਤਾਲ ਤੋਂ ਬਾਹਰ ਹੋਈ

    • ਪੰਜਾਬ ਵਿਚ ਕੁੱਲ ਪੌਜ਼ਿਟਿਵ ਕੇਸ 180, ਮੌਤਾਂ 12 ਅਤੇ ਠੀਕ ਹੋਏ 26 ਮਰੀਜ਼
    • ਪੰਜਾਬ ਵਿਚ ਏਕਾਂਤਵਾਸ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ 10,250
    • ਚੰਡੀਗੜ੍ਹ ’ਚ 21, ਹਰਿਆਣਾ 185, ਹਿਮਾਚਲ 32, ਜੰਮੂ-ਕਸ਼ਮੀਰ 270 ਤੇ ਦਿੱਲੀ ’ਚ 1500 ਕੇਸ ਹਨ
    • ਭਾਰਤ ਵਿਚ ਕੁੱਲ 10363 ਕੇਸ, ਮੌਤਾਂ 339, ਪਿਛਲੇ 24 ਘੰਟਿਆਂ ਚ 1211 ਨਵੇਂ ਕੇਸ ਤੇ 31 ਮੌਤਾਂ
    • ਪੂਰੇ ਸੰਸਾਰ ਵਿਚ 19 ਲੱਖ ਪੌਜ਼ਿਟਿਵ ਕੇਸ ਹਨ, ਆਸਟ੍ਰੇਲੀਆਂ ’ਚ ਮੁੜ ਸ਼ੁਰੂ ਹੋਣ ਲੱਗਾ ਕਾਰੋਬਾਰ
    • ਯੂਕੇ ਵਿਚ ਕੋਰੋਨ ਨਾਲ ਹੋਈਆਂ 10 ਵਿਚੋਂ 01 ਮੌਤ ਹਸਪਤਾਲ ਤੋਂ ਬਾਹਰ ਹੋਈ । ਯੂਕੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 402 ਲੋਕਾਂ ਦੀ ਮੌਤ ਹਸਪਤਾਲਾਂ ਤੋਂ ਬਾਹਰ ਹੋਈ ਹੈ।
  17. ਗਰੀਬਾਂ ਨੂੰ ਮਾਸਕ ਬਣਾ ਕੇ ਵੰਡਦੀ 98 ਸਾਲਾ ਔਰਤ

    ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ ਦੀ ਰਿਪੋਰਟ: ਮੋਗਾ ਵਿੱਚ ਇੱਕ 98 ਸਾਲਾ ਔਰਤ, ਗੁਰਦੇਵ ਕੌਰ ਘਰ ਵਿੱਚ ਮਾਸਕ ਬਣਾ ਕੇ ਗਰੀਬ ਲੋਕਾਂ ਨੂੰ ਮੁਫ਼ਤ ਵੰਡਦੀ ਹੈ।

    ਗੁਰਦੇਵ ਕੌਰ ਦੇ ਚਾਰ ਪੁੱਤਰ ਹਨ ਜੋ ਕਿ ਮੋਗਾ 'ਚ ਮਸ਼ੀਨਾਂ ਦੇ ਪਾਰਟਸ ਵੇਚਣ ਦਾ ਥੋਕ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਫੋਕਲ ਪੁਆਇੰਟ 'ਚ ਲੋਹੇ ਦੇ ਕੱਚੇ ਮਾਲ ਦੀ ਫੈਕਟਰੀ ਹੈ।

  18. ਪੀਐਮ ਮੋਦੀ ਦੇ ਐਲਾਨ ਤੋਂ ਬਾਅਦ ਪੰਜਾਬ 'ਚ ਵੀ ਕਰਫ਼ਿਊ 3 ਮਈ ਤੱਕ ਵਧਾਇਆ

    ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ ਭਰ ਵਿੱਚ ਕਰਫਿਊ 3 ਮਈ ਤੱਕ ਵਧਾਉਣ ਐਲਾਨ ਤੋਂ ਬਾਅਦ ਪੰਜਾਬ ਨੇ ਵੀ ਨੋਟਿਸ ਜਾਰੀ ਕਰ ਦਿੱਤਾ ਹੈ।

    ਪੰਜਾਬ ਸਰਕਾਰ ਨੇ ਪਹਿਲਾਂ ਇਹ ਕਰਫਿਊ 1 ਮਈ ਤੱਕ ਵਧਾਇਆ ਸੀ।

    ਸੂਬੇ ਵਿੱਚ ਕਰਫਿਊ ਦੇ ਪਾਸ ਜੋ ਪਹਿਲਾਂ ਜਾਰੀ ਕੀਤੇ ਗਏ ਹਨ ਉਹ ਵਾਜਿਬ ਰਹਿਣਗੇ।

  19. ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

    ਕੋਰੋਨਾਵਾਇਰਸ ਕਾਰਨ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਤੋਂ ਬਚਾਅ ਦੇ ਕੀ ਤਰੀਕੇ ਹਨ, ਉਹ 5 ਦੇਸ ਕਿਹੜੇ ਹਨ ਜਿਹੜੇ ਇਸ ਦਾ ਮੁਕਾਬਲਾ ਕਰਨ ਵਿੱਚ ਸਫ਼ਲ ਹੋਏ ਹਨ।

    ਕੋਰੋਨਾਵਾਇਰਸ ਨਾਲ ਜੁੜੀ ਹਰ ਖ਼ਬਰ ਅਤੇ ਤੱਥ ਜਾਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  20. ਭਾਰਤ 'ਚ 10,363 ਪੌਜ਼ਿਟਿਵ ਕੇਸ, ਪਿਛਲੇ 24 ਘੰਟਿਆਂ 'ਚ 31 ਮੌਤਾਂ

    ਭਾਰਤ ਵਿੱਚ ਕੋਰੋਨਾ ਲਾਗ ਦੇ ਕੁੱਲ 10,363 ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਕੋਰੋਨਾ ਤੋਂ ਹੁਣ ਤਕ 339 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਪ੍ਰੈਸ ਕਾਨਫਰੰਸ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ, “ਪਿਛਲੇ 24 ਘੰਟਿਆਂ ਦੌਰਾਨਦੇਸ਼ ਭਰ ਵਿੱਚ 1211 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ ਇਸ ਦੌਰਾਨ 31 ਲੋਕਾਂ ਦੀ ਮੌਤ ਹੋ ਗਈ ਹੈ।

    ਪਰ ਚੰਗੀ ਗੱਲ ਇਹ ਰਹੀ ਕਿ ਇਸ ਸਮੇਂ ਦੌਰਾਨ 179 ਲੋਕ ਵੀ ਠੀਕ ਹੋ ਗਏ ਹਨ। ਹੁਣ ਤੱਕ ਭਾਰਤ ਵਿਚ 1036 ਮਰੀਜ਼ ਠੀਕ ਹੋ ਚੁੱਕੇ ਹਨ। ”

    ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ, ਹੁਣ ਤੱਕ ਭਾਰਤ ਵਿੱਚ ਦੋ ਲੱਖ 31 ਹਜ਼ਾਰ ਨੌ ਸੌ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

    ਇਸ ਪ੍ਰੈਸ ਕਾਨਫਰੰਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਵਿਚ ਰਾਸ਼ਨ ਸਪਲਾਈ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਗਰੀਬਾਂ ਨੂੰ ਤਿੰਨ ਮਹੀਨਿਆਂ ਲਈ ਪੰਜ ਕਿਲੋ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਜਾ ਰਹੀ ਹੈ।