3 ਸੂਬਿਆਂ ’ਚ ਭਾਜਪਾ ਦੀ ਜਿੱਤ ਸਣੇ ਅੱਜ ਦੀਆਂ ਖ਼ਾਸ ਖ਼ਬਰਾਂ

ਤਸਵੀਰ ਸਰੋਤ, ANI
ਤਿੰਨ ਸੂਬਿਆਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਹੈਟ੍ਰਿਕ ਤੋਂ ਬਾਅਦ ਕੁਝ ਲੋਕ ਕਹਿ ਰਹੇ ਹਨ ਕਿ ਇਸ ਨੇ 2024 ਦੀ ਹੈਟ੍ਰਿਕ ਦੀ ਗਾਰੰਟੀ ਦਿੱਤੀ ਹੈ।
ਪੀਐਮ ਮੋਦੀ ਨੇ ਕਿਹਾ, "ਜਿਸ ਕਾਂਗਰਸ ਨੇ ਕਦੇ ਆਦਿਵਾਸੀ ਭਾਈਚਾਰੇ ਦਾ ਹਾਲ ਵੀ ਨਹੀਂ ਪੁੱਛਿਆ, ਉਸ ਨੇ ਕਾਂਗਰਸ ਦਾ ਸਫਾਇਆ ਕਰ ਦਿੱਤਾ। ਇਹੋ ਭਾਵਨਾ ਅਸੀਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਵੇਖੀ ਹੈ। ਇਨ੍ਹਾਂ ਸੂਬਿਆਂ ਦੀਆਂ ਆਦਿਵਾਸੀ ਸੀਟਾਂ ਤੋਂ ਕਾਂਗਰਸ ਸਾਫ ਹੋ ਗਈ ਹੈ।"
ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਭਾਜਪਾ ਦੀ ਜਿੱਤ ਤੋਂ ਬਾਅਦ, "ਅੱਜ ਹਰ ਗਰੀਬ ਕਹਿ ਰਿਹਾ ਹੈ, ਉਹ ਖੁਦ ਜਿੱਤਿਆ ਹੈ। ਅੱਜ ਹਰ ਵਾਂਝੇ ਵਿਅਕਤੀ ਦੇ ਮਨ ਵਿੱਚ ਇੱਕ ਭਾਵਨਾ ਹੈ, ਉਹ ਖੁਦ ਜਿੱਤ ਗਿਆ ਹੈ। ਅੱਜ ਹਰ ਕਿਸਾਨ ਇਹੀ ਸੋਚ ਰਿਹਾ ਹੈ, ਉਹ ਖੁਦ ਜਿੱਤਿਆ ਹੈ।’’
ਚੋਣ ਨਤੀਜਿਆਂ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਬਣ ਰਹੀ ਹੈ ਅਤੇ ਤੇਲੰਗਾਨਾ ਵਿੱਚ ਕਾਂਗਰਸ ਸਰਕਾਰ ਬਣਾ ਰਹੀ ਹੈ।
ਰਾਜਸਥਾਨ, ਐੱਮਪੀ ਅਤੇ ਛੱਤੀਸਗੜ੍ਹ ਜਿੱਤਣ ਮਗਰੋਂ ਭਾਜਪਾ ਹੱਥ 12 ਸੂਬੇ ਹੋਣਗੇ ਅਤੇ ਕਾਂਗਰਸ ਕੋਲ 3 ਸੂਬੇ ਰਹਿ ਜਾਣਗੇ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਿੰਨ ਸੂਬਿਆਂ ’ਚ ਕਾਂਗਰਸ ਦੀ ਹਾਰ ਨੂੰ ਮੰਨਦਿਆ ਕਿਹਾ ਕਿ, ‘‘ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ।’’
ਹੁਣ ਅਸੀਂ ਇੱਥੇ ਹੀ ਅੱਜ ਦਾ ਲਾਈਵ ਪੇਜ ਬੰਦ ਕਰਦੇ ਹਾਂ।
ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਸਨ, ਅਵਤਾਰ ਸਿੰਘ ਤੇ ਸੁਨੀਲ ਕਟਾਰੀਆ। ਧੰਨਵਾਦ!




























