ਪੰਜਾਬ ਚੋਣਾਂ: ਚਰਨਜੀਤ ਸਿੰਘ ਚੰਨੀ ਖਿਲਾਫ਼ ‘ਚੋਣ ਪ੍ਰਚਾਰ ਦਾ ਵਕਤ ਖ਼ਤਮ ਹੋਣ ਤੋਂ ਬਾਅਦ ਵੀ ਪ੍ਰਚਾਰ ਕਰਨ ਕਰਕੇ’ ਦਰਜ ਹੋਇਆ ਪਰਚਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅੱਜ ਦੇ ਅਹਿਮ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨਾਲ ਜੁੜਨ ਲਈ ਧੰਨਵਾਦ

    • ਸੋਨੀਪਤ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੂਹੀਆ ਇਤਲਾਹ ਉੱਪਰ ਕਾਰਵਾਈ ਕਰਦਿਆਂ ਤਿੰਨ ਖਾਲਿਸਤਾਨੀ ਪੱਖੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
    • ਆਮ ਆਦਮੀ ਪਾਰਟੀ ਦੀ ਸ਼ਿਕਾਇਤ ਉੱਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਸਮਾਂ ਮੁੱਕਣ ਤੋਂ ਬਾਅਦ ਘਰੋ-ਘਰੀਂ ਜਾ ਕੇ ਮੂਸੇਵਾਲਾ ਲਈ ਚੋਣ ਪ੍ਰਚਾਰ ਦੇ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਗਿਆ ਹੈ।
    • ਅੱਜ ਚੋਣ ਪਾਰਟੀਆਂ ਜਿਲ੍ਹਾ ਦਫ਼ਤਰਾਂ ਤੋਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਈਆਂ ਤੇ ਰਵਾਨਾ ਹੋਣ ਤੋਂ ਪਹਿਲਾਂ ਅਮਲੇ ਦੇ ਮੈਂਬਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਗਾਨ ਸਿੱਖ-ਹਿੰਦੂ ਵਫ਼ਦ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੀ ਹੋਈ।
    • ਵੋਟਿੰਗ ਤੋਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕੋਟਕਪੂਰਾ 'ਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਨੂੰ ਨਾ ਭੁੱਲਣ ਦੇ ਪੋਸਟਰ ਦਿਖਾਈ ਦਿੱਤੇ।
  2. ਸੋਨੀਪਤ: ਪੁਲਿਸ ਦਾ ਦਾਅਵਾ, ‘ਤਿੰਨ ਖਾਲਿਸਤਾਨੀ ਪੱਖੀ ਗਰੁੱਪਾਂ ਨਾਲ ਜੁੜੇ ਵਿਅਕਤੀ ਗ੍ਰਿਫ਼਼ਤਾਰ ਕੀਤੇ’

    ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ

    ਤਸਵੀਰ ਸਰੋਤ, sat singh/bbc

    ਤਸਵੀਰ ਕੈਪਸ਼ਨ, ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ

    ਸੋਨੀਪਤ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਤਿੰਨ ਖ਼ਾਲਿਸਤਾਨੀ ਗਰੁੱਪ ਨਾਲ ਜੁੜੇ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਸੂਹੀਆ ਰਿਪੋਰਟਾਂ ਦੇ ਅਧਾਰ ’ਤੇ ਸੀਆਈਏ-ਵਨ ਨੇ ਜ਼ਿਲ੍ਹੇ ਦੇ ਮੋਹਾਨਾ ਖੇਤਰ ਵਿੱਚੋਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਬੀਬੀਸੀ ਦੇ ਸਹਿਯੋਗੀ ਸੱਤ ਸਿੰਘ ਮੁਤਾਬਕ ਪੁਲਿਸ ਦਾ ਦਾਅਵਾ ਹੈ ਕਿ ਜਦੋਂ ਇਨ੍ਹਾਂ ਨੂੰ ਫੜਿਆ ਤਾਂ ਇਨ੍ਹਾਂ ਦੇ ਖ਼ਾਲਿਸਤਾਨੀ ਤਨਜ਼ੀਮ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲੀ ਸੀ।

    ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਦਾ ਦਾਅਵਾ ਹੈ ਕਿ ਉਹ ਪੰਜਾਬ ਵਿੱਚ ਟਾਰਗੇਟਿਡ ਕਿਲਿੰਗ ਕਰਵਾਉਣ ਲਈ ਅਤੇ ਇੱਕ ਡਰ ਦਾ ਮਾਹੌਲ ਸਿਰਜਣ ਲਈ ਇਨ੍ਹਾਂ ਲੋਕਾਂ ਨੂੰ ਵਰਤ ਰਹੇ ਹਨ।

    ਸੋਨੀਪਤ ਦੇ ਐੱਸਪੀ ਨੇ ਦੱਸਿਆ ਕਿ ਫੜੇ ਗਏ ਤਿੰਨ ਜਣਿਆਂ ਤੋਂ ਇੱਕ ਏਕੇ-47 ਰਾਈਫ਼ਲ ਤੇ ਉਸਦੇ 49 ਰਾਊਂਡ ਮਿਲੇ ਹਨ ਅਤੇ ਇੱਕ ਅਮਰੀਕਾ ਦਾ ਬਣਿਆ ਹਥਿਆਰ ਪਰੇਟਾ ਅਤੇ ਦੋ ਪਿਸਟਲਾਂ ਮਿਲੀਆਂ ਹਨ।

  3. ਚਰਨਜੀਤ ਸਿੰਘ ਚੰਨੀ ਖਿਲਾਫ਼ ਇਸ ਲਈ ਦਰਜ ਹੋਇਆ ਕੇਸ

    ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ

    ਤਸਵੀਰ ਸਰੋਤ, ANI

    ਆਮ ਆਦਮੀ ਪਾਰਟੀ ਦੀ ਸ਼ਿਕਾਇਤ ਉੱਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਦੋਵਾਂ ਖ਼ਿਲਾਫ਼ ਇਲਜ਼ਾਮ ਹੈ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦਾ ਸਮਾਂ ਮੁੱਕਣ ਤੋਂ ਬਾਅਦ ਘਰੋ-ਘਰੀਂ ਜਾ ਕੇ ਮੂਸੇਵਾਲਾ ਲਈ ਚੋਣ ਪ੍ਰਚਾਰ ਕੀਤਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਚੋਣਾਂ ਦੀਆਂ ਤਿਆਰੀਆਂ- ਚੋਣ ਅਮਲੇ ਹੋਏ ਰਵਾਨਾ

    ਐਤਵਾਰ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਆਪਣੇ ਆਖ਼ਰੀ ਪੜਾਅ ਤੇ ਚੱਲ ਰਹੀਆਂ ਹਨ।

    ਅੱਜ ਚੋਣ ਪਾਰਟੀਆਂ ਜਿਲ੍ਹਾ ਦਫ਼ਤਰਾਂ ਤੋਂ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਰਹੀਆਂ ਹਨ। ਰਵਾਨਾ ਹੋਣ ਤੋਂ ਪਹਿਲਾਂ ਅਮਲੇ ਦੇ ਮੈਂਬਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਨ ਕੀਤਾ।

    ਬੀਬੀਸੀ ਸਹਿਯੋਗੀ, ਪ੍ਰਦੀਪ ਪੰਡਿਤ, ਗੁਰਪ੍ਰੀਤ ਚਾਵਲਾ ਤੇ ਜਸਬੀਸ਼ ਸ਼ੇਤਰਾ ਨੇ ਇਨ੍ਹਾਂ ਤਿਆਰੀਆਂ ਦੀਆਂ ਕੁਝ ਝਲਕੀਆਂ ਤੁਹਾਡੇ ਲਈ ਭੇਜੀਆਂ ਹਨ।

    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Pardeep Pundit/BBC

    ਤਸਵੀਰ ਕੈਪਸ਼ਨ, ਜਲੰਧਰ 'ਚ ਪੋਲ ਸਟਾਫ਼ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਵੋਟ ਪਾਉਂਦੇ ਹੋਏ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Pardeep Pundit/BBC

    ਤਸਵੀਰ ਕੈਪਸ਼ਨ, ਜਲੰਧਰ 'ਚ ਪੋਲ ਸਟਾਫ਼ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਵੋਟ ਪਾਉਂਦੇ ਹੋਏ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Pardeep Punadit/BBC

    ਤਸਵੀਰ ਕੈਪਸ਼ਨ, ਚੋਣ ਅਮਲੇ ਨੂੰ ਵੰਡੇ ਜਾਣ ਵਾਲੀ ਇ ਵੀ ਐਮ ਨਾਲ ਲੱਗਣ ਵਾਲੇ ਵੀ ਵੀ ਪੇਟ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਤਰਤੀਬ ਵਾਰ ਰੱਖੇ ਜਾ ਰਹੇ ਹਨ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ 'ਚ ਪੋਲ ਸਟਾਫ਼ ਪੋਲਿੰਗ ਬੂਥਾਂ ਤੇ ਡਿਊਟੀ ਤੇ ਜਾਣ ਦੀਆ ਤਿਆਰੀਆਂ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Gurpreet Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Jasbir Shetra/BBC

    ਤਸਵੀਰ ਕੈਪਸ਼ਨ, ਜਗਰਾਓਂ ਦੇ ਲਾਲਾ ਲਾਜਪਤ ਰਾਏ ਡੀਏਵੀ ਕਾਲਜ ਤੋਂ ਚੋਣ ਡਿਉਟੀ ਲਈ ਰਵਾਨਾ ਹੋਣ ਸਮੇਂ ਅਤੇ ਪੋਲਿੰਗ ਬੂਥਾਂ ਉਤੇ ਭੇਜਣ ਦੀ ਚਾਲ ਰਹੀ ਤਿਆਰੀ
    ਚੋਣਾਂ ਦੀਆਂ ਤਿਆਰੀਆਂ

    ਤਸਵੀਰ ਸਰੋਤ, Jasbir Shetra/BBC

    ਤਸਵੀਰ ਕੈਪਸ਼ਨ, ਦੋਰਾਹਾ (ਲੁਧਿਆਣਾ) ਦੇ ਗੁਰੂ ਨਾਨਕ ਕਾਲਜ ਵਿਖੇ ਚੋਣ ਡਿਊਟੀ ਉਤੇ ਸਟਾਫ ਨੂੰ ਰਵਾਨਾ ਕਰਨ ਮੌਕੇ EVM ਨੂੰ ਤਰਤੀਬ ਵਿੱਚ ਲਗਾਉਂਦੇ ਹੋਏ ਮੁਲਾਜ਼ਮ
  5. ਪੀਐੱਮ ਮੋਦੀ ਨੇ ਅਫਗਾਨ ਸਿੱਖ-ਹਿੰਦੂ ਵਫ਼ਦ ਨਾਲ ਕੀਤੀ ਮੁਲਾਕਾਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪੀਐੱਮ ਦੀ ਅਫਗਾਨ ਸਿੱਖ-ਹਿੰਦੂ ਵਫ਼ਦ ਨਾਲ ਮੁਲਾਕਾਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫਗਾਨ ਸਿੱਖ-ਹਿੰਦੂ ਵਫ਼ਦ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਦਿੱਲੀ ਵਿਖੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੀ ਹੋਈ।

    ਚੇਤੇ ਰਹੇ ਕਿ ਆਉਂਦੀ 20 ਫਰਵਰੀ, ਭਾਵ ਕੱਲ੍ਹ ਪੰਜਾਬ 'ਚ ਵਿਧਾਨ ਸਭਾ 2022 ਚੋਣਾਂ ਲਈ ਵੋਟਾਂ ਪੈਣੀਆਂ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
  6. ਕੋਟਕਪੂਰਾ 'ਚ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਨੂੰ 'ਨਾ ਭੁੱਲਣ' ਦੇ ਪੋਸਟਰ

    ਕੋਟਕਪੂਰਾ 'ਚ ਲੱਗਿਆ ਪੋਸਟਰ

    ਤਸਵੀਰ ਸਰੋਤ, Bharat Bhushan/BBC

    ਤਸਵੀਰ ਕੈਪਸ਼ਨ, ਕੋਟਕਪੂਰਾ 'ਚ ਲੱਗਿਆ ਪੋਸਟਰ

    ਵੋਟਿੰਗ ਤੋਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕੋਟਕਪੂਰਾ 'ਚ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਨੂੰ ਨਾ ਭੁੱਲਣ ਦੇ ਪੋਸਟਰ ਦਿਖਾਈ ਦਿੱਤੇ।

    ਇਸ ਬਾਰੇ ਬੀਬੀਸੀ ਸਹਿਯੋਗੀ ਭਰਤ ਭੂਸ਼ਣ ਨੇ ਜਾਣਕਾਰੀ ਦਿੱਤੀ।

    2015 'ਚ ਕੋਟਕਪੂਰਾ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੀ ਘਟਨਾ ਮਗਰੋਂ ਸ਼ਰਾਰਤੀ ਅਨਸਰਾਂ ਵੱਲੋਂ ਬੀੜ ਤੇ ਅੰਗ ਪਾੜ ਕੇ ਬਰਗਾੜੀ ਵਿਖੇ ਖਿਲਾਰ ਦੇਣ ਦਿੱਤੇ ਗਏ ਸਨ।

    ਇਸ ਘਟਨਾਂ ਦੇ ਰੋਸ ਵਜੋਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਸਿੱਖਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਪੁਲਿਸ ਨੇ ਰੋਸ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਜਿਸ ਵਿੱਚ ਦੋ ਸਿੱਖ ਕਾਰਕੁਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਮੌਤ ਹੋ ਗਈ ਸੀ।

    ਹੁਣ ਇਸ ਫਲੈਕਸ ਰਾਹੀਂ ਇਲਾਕੇ ਦੇ ਲੋਕਾਂ ਵੱਲੋਂ ਅਕਾਲੀ, ਭਾਜਪਾ ਅਤੇ ਕਾਂਗਰਸ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ।

  7. ਪੰਜਾਬ ਵਿੱਚ ਚੋਣਾਂ ਦੀਆਂ ਤਿਆਰੀਆਂ

    Punjab Elections

    ਤਸਵੀਰ ਸਰੋਤ, Gurpreet Chawla/BBC

    ਪੰਜਾਬ ਵਿੱਚ 20 ਫਰਵਰੀ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ।

    ਉਹ ਲੋਕ ਜੋ ਚੋਣਾਂ ਵਾਲੇ ਦਿਨ ਡਿਊਟੀ 'ਤੇ ਹੋਣਗੇ, ਉਨ੍ਹਾਂ ਨੇ ਅੱਜ ਹੀ ਆਪਣੇ ਵੋਟ ਵੀ ਪਾਏ।

    Punjab Elections

    ਤਸਵੀਰ ਸਰੋਤ, Gurpreet Chawla/BBC

    Punjab Elections

    ਤਸਵੀਰ ਸਰੋਤ, Pradeep Pandit/BBC

    Punjab Elections

    ਤਸਵੀਰ ਸਰੋਤ, Jasbir Shetra/BBC

  8. ਪੰਜਾਬ ਚੋਣਾਂ: ਮਾਡਲ ਪੋਲਿੰਗ ਬੂਥਾਂ ਵਿੱਚ ਕੀ ਸਹੂਲਤਾਂ ਮਿਲਣਗੀਆਂ

    ਵਿਧਾਨ ਸਭਾ ਚੋਣਾਂ 2022

    ਤਸਵੀਰ ਸਰੋਤ, Pradeep Pandit/BBC

    ਤਸਵੀਰ ਕੈਪਸ਼ਨ, ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਵਿਖੇ ਬਣਿਆ ਸੈਲਫੀ ਪੁਆਇੰਟ।

    ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 1975 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚ 59 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ, ਜਿੱਥੇ ਹਰ ਵੋਟਰ ਨੂੰ ਮੁੱਢਲੀ ਸਹਾਇਤਾ ਮਿਲੇਗੀ।

    ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੇ ਦੱਸਿਆ ਇੱਥੇ ਖਾਸ ਤੌਰ 'ਤੇ ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰ, ਇੱਕ ਇਲੈਕਟ੍ਰਿਕ ਕਾਰ, ਰੈਂਪ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

    ਮਾਡਲ ਪੋਲਿੰਗ ਬੂਥਾਂ ਵਿੱਚ ਵੋਟਰਾਂ ਦਾ ਸੁਆਗਤ ਢੋਲੀਆਂ ਅਤੇ ਆਈਕਨ ਲਾਈਵ ਸ਼ੇਰਾਜ਼ ਨਾਲ ਕੀਤਾ ਜਾਵੇਗਾ। ਇਸਦੇ ਨਾਲ ਹੀ ਸਾਰੇ ਵੋਟਰਾਂ ਨੂੰ ਕੋਵਿਡ ਨਿਯਮਾਂ ਤਹਿਤ ਜਾਂਚਿਆ ਜਾਵੇਗਾ ਅਤੇ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

    ਡਿਪਟੀ ਕਮਿਸ਼ਨਰ ਮੁਤਾਬਕ, ਇੱਥੇ ਕੋਵਿਡ ਆਈਸੋਲੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ। ਸਾਰੇ ਵੋਟਰਾਂ ਨੂੰ ਵੇਰਕਾ ਦੀ ਲੱਸੀ ਅਤੇ ਜੂਸ ਮੁਫ਼ਤ ਪਿਲਾਉਣ ਦੀ ਸੁਵਿਧਾ ਮਿਲੇਗੀ।

    ਵੋਟਰ ਟੋਕਨ ਲੈ ਕੇ ਇੰਤਜ਼ਾਰ ਲਈ ਸੁਵਿਧਾ ਕੇਂਦਰ 'ਚ ਬੈਠ ਸਕਦੇ ਹਨ, ਤਾਂ ਜੋ ਕਿਸੇ ਨੂੰ ਵੀ ਜ਼ਿਆਦਾ ਸਮਾਂ ਵੋਟ ਕਰਨ ਲਈ ਲਾਈਨ 'ਚ ਨਾ ਲੱਗਣਾ ਪਵੇ।

    ਜਿਨ੍ਹਾਂ ਮਾਪਿਆਂ ਦੇ ਨਾਲ ਛੋਟੇ ਬੱਚੇ ਹੁੰਦੇ ਹਨ, ਉਨ੍ਹਾਂ ਲਈ ਕਰੈਚ ਦੀ ਸੁਵਿਧਾ ਹੈ।

    ਵੋਟਰਾਂ ਨੂੰ ਦਸਤਾਨੇ ਦਿੱਤੇ ਜਾਣਗੇ। ਆਸ਼ਾ ਵਰਕਰ ਇਸ ਗੱਲ ਦਾ ਧਿਆਨ ਰੱਖਣਗੇ ਕਿ ਬਾਇਓਮੈਡੀਕਲ ਕੂੜੇ ਨੂੰ ਸਹੀ ਡੱਬੇ 'ਚ ਸੁੱਟਿਆ ਜਾਵੇ।

    ਪੋਲਿੰਗ ਬੂਥ 'ਤੇ ਪ੍ਰਾਰਥਨਾ ਜਾਂ ਧਿਆਨ ਲਗਾਉਣ ਲਈ ਵੀ ਇੱਕ ਸੈਂਟਰ ਬਣਾਇਆ ਗਿਆ ਹੈ।

    ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਇਲਾਵਾ, ਇੱਥੇ ਸੈਲਫੀ ਪੁਆਇੰਟ, ਮੁਫ਼ਤ ਨੇਲ ਆਰਟ ਆਦਿ ਦੀ ਵੀ ਸੁਵਿਧਾ ਹੈ।

    ਵਿਧਾਨ ਸਭਾ ਚੋਣਾਂ 2022

    ਤਸਵੀਰ ਸਰੋਤ, Pradeep Pandit/BBC

    ਤਸਵੀਰ ਕੈਪਸ਼ਨ, ਸਾਰੇ ਵੋਟਰਾਂ ਦਾ ਸੁਆਗਤ ਢੋਲੀਆਂ ਅਤੇ ਆਈਕਨ ਲਾਈਵ ਸ਼ੇਰਾਜ਼ ਨਾਲ ਕੀਤਾ ਜਾਵੇਗਾ।
  9. ਕੇਜਰੀਵਾਲ ਦਾ ਵਿਰੋਧੀਆਂ 'ਤੇ ਨਿਸ਼ਾਨਾ- ''ਇਹ ਦੇਸ਼ ਭ੍ਰਿਸ਼ਟਾਚਾਰੀਆਂ ਅੱਗੇ ਨਹੀਂ ਝੁਕੇਗਾ''

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Arvind Kejriwal/FB

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਸਕੂਲਾਂ 'ਚ 12,430 ਅਤਿ-ਆਧੁਨਿਕ ਕਲਾਸਰੂਮ ਸ਼ੁਰੂ ਕਰ ਰਹੇ ਹਨ।

    ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਇੱਕ ਟਵੀਟ ਵਿੱਚ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ, ''ਦੇਸ਼ ਦੇ ਸਾਰੇ ਭ੍ਰਿਸ਼ਟਾਚਾਰੀ ਸਾਡੇ ਖਿਲਾਫ ਇਕੱਠੇ ਹੋ ਗਏ ਹਨ। ਅੱਜ ਅਸੀਂ ਦਿੱਲੀ ਦੇ ਸਕੂਲਾਂ 'ਚ 12,430 ਅਤਿ-ਆਧੁਨਿਕ ਕਲਾਸਰੂਮ ਸ਼ੁਰੂ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦੇਵਾਂਗੇ।''

    ''ਇਹ ਦੇਸ਼ ਇਨ੍ਹਾਂ ਭ੍ਰਿਸ਼ਟਾਚਾਰੀਆਂ ਅੱਗੇ ਨਹੀਂ ਝੁਕੇਗਾ। ਹੁਣ ਦੇਸ਼ ਨੇ ਇਰਾਦਾ ਕਰ ਲਿਆ ਹੈ। ਹੁਣ ਦੇਸ਼ ਅੱਗੇ ਵਧੇਗਾ। ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨੇ ਪੂਰੇ ਹੋਣਗੇ।''

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਪੰਜਾਬ ਵਿੱਚ ਸੁੱਰਖਿਆ ਦੇ ਕੀਤੇ ਗਏ ਇੰਤਜ਼ਾਮ

    Punjab Elections

    ਤਸਵੀਰ ਸਰੋਤ, Jasbir Shetra/BBC

    20 ਫਰਵਰੀ ਨੂੰ ਵੋਟਿੰਗ ਤੋਂ ਪਹਿਲਾਂ ਪੰਜਾਬ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

    ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕੇਂਦਰੀ ਪੈਰਾ ਮਿਲਟਰੀ ਫੋਰਸਿਜ਼ ਦੀਆਂ 54 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।

    ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਇਲਾਵਾ 20 ਫਰਵਰੀ ਨੂੰ ਕੇਂਦਰੀ ਬਲਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਤੇ ਪੰਜਾਬ ਹੋਮ ਗਾਰਡਜ਼ ਵੀ ਤਾਇਨਾਤ ਕੀਤੇ ਜਾਣਗੇ।

    ਬੀਬੀਸੀ ਸਹਿਯੋਗੀ ਜਸਬੀਰ ਸ਼ੇਤਰਾ ਮੁਤਾਬਕ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਸੈਂਟਰਲ ਆਰਮਡ ਪੁਲੀਸ ਫੋਰਸ ਦੀਆਂ 20 ਕੰਪਨੀਆਂ ਅਲਾਟ ਹੋਈਆਂ ਹਨ।

  11. ਪੰਜਾਬ ਚੋਣਾਂ: ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਸ਼ੁੱਕਰਵਾਰ ਪਾਰਟੀਆਂ ਦੁਆਰਾ ਕੀਤੇ ਜਾ ਰਹੇ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ। 20 ਫਰਵਰੀ ਨੂੰ ਵੋਟਿੰਗ ਹੋਵੇਗੀ।
    • ਕੇਂਜਰੀ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 'ਆਪ' ਉੱਪਰ ਲੱਗੇ ਇਲਜ਼ਾਮਾਂ ਦੀ ਜਾਂਚ ਦਾ ਦਿੱਤਾ ਭਰੋਸਾ।
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਮਾਰ ਵਿਸ਼ਵਾਸ ਵੱਲੋਂ ਅਰਵਿੰਦ ਕੇਜਰੀਵਾਲ ਬਾਰੇ ਦਿੱਤੇ ਬਿਆਨ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।
    • ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, 'ਜੇ ਮੈਂ ਇੰਨਾ ਵੱਡਾ ਅੱਤਵਾਦੀ ਹਾਂ ਤਾਂ ਮੋਦੀ ਜੀ ਨੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ।'
    • ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਕੁਝ ਪ੍ਰਮੁੱਖ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੈ।
  12. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਸਣੇ ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਇਸ ਪੇਜ ਰਾਹੀਂ ਅਸੀਂ ਤੁਹਾਡੇ ਨਾਲ ਚੋਣਾਂ ਨਾਲ ਜੁੜੀਆਂ ਗਤੀਵਿਧੀਆਂ ਸਾਂਝੀਆਂ ਕਰਾਂਗੇ।